www.sabblok.blogspot.com
ਚੰਦੂਮਾਜਰਾ ਪੁੱਜੇ ਧਰਨੇ ਚ
ਗਗਨਦੀਪ ਸੋਹਲ
ਚੰਡੀਗੜ੍ਹ, 19 ਦਸੰਬਰ : ਸਜ਼ਾਵਾਂ ਪੂਰੀਆਂ ਕਰ ਚੁੱਕੇ ਸਿੱਖਾਂ ਦੀ ਰਿਹਾਈ ਲਈ 14 ਨਵੰਬਰ ਤੋਂ ਭੁੱਖ ਹੜਤਾਲ ਤੇ ਬੈਠੇ ਭਾਈ ਗੁਰਬਖਸ਼ ਸਿੰਘ ਦੀ ਹੜਤਾਲ ਦਾ ਅੱਜ 36ਵਾਂ ਦਿਨ ਸੀ ਪਰ ਅੱਜ ਇਸ ਧਰਨੇ ਕਾਰਨ ਸਰਕਾਰੀ ਹਲਕਿਆਂ ਚ ਹਿੱਲਜੁੱਲ ਸ਼ੁਰੂ ਹੋ ਗਈ ਹੈ। ਭਾਈ ਗੁਰਬਖਸ਼ ਸਿੰਘ ਨੂੰ ਵੱਖ ਵੱਖ ਜਥੇਬੰਦੀਆਂ ਤੋਂ ਇਲਾਵਾ ਆਮ ਲੋਕਾਂ ਦੇ ਮਿਲ ਰਹੇ ਸਮਰਥਨ ਕਾਰਨ ਸਰਕਾਰ ਆਖਰਕਾਰ ਇਸ ਮਸਲੇ ਵੱਲ ਗੰਭੀਰ ਹੁੰਦੀ ਜਾਪ ਰਹੀ ਹੈ ਪਰ ਦੂਜੇ ਪਾਸੇ ਭਾਈ ਗੁਰਬਖਸ਼ ਸਿੰਘ ਖਾਲਸਾ ਨੇ ਆਪਣੀ ਮੰਗ ਤੇ ਦ੍ਰਿੜ ਰਹਿੰਦਿਆਂ ਕਿਹਾ ਹੈ ਕਿ ਜਦੋਂ ਤਕ ਇਨ੍ਹਾਂ ਨੌਜਵਾਨਾਂ ਨੂੰ ਰਿਹਾਅ ਨਹੀਂ ਕੀਤਾ ਜਾਂਦਾ, ਉਹ ਭੁੱਖ ਹੜਤਾਲ ਖਤਮ ਨਹੀਂ ਕਰਨਗੇ। ਚੰਗੀ ਖਬਰ ਇਹ ਹੈ ਕਿ ਹੁਣ ਸਰਕਾਰ ਤੇ ਅਕਾਲੀ ਦਲ ਦੋਹੇ ਇਸ ਗੱਲ ਲਈ ਮਜਬੂਰ ਹੁੰਦੇ ਜਾਪ ਰਹੇ ਹਨ ਕਿ ਇਸ ਮਸਲੇ ਤੇ ਕੁਝ ਕਰਨਾ ਹੀ ਪਵੇਗਾ।
ਅੱਜ ਧਰਨਾ ਸਥਾਨ ਤੇ ਭਾਈ ਗੁਰਬਖਸ਼ ਸਿੰਘ ਖਾਲਸਾ ਨੇ ਬਾਬੂਸ਼ਾਹੀ ਨਾਲ ਵਿਸ਼ੇਸ਼ ਗੱਲਬਾਤ ਦੌਰਾਨ ਕਿਹਾ ਕਿ ਸਰਕਾਰੀ ਹਲਕਿਆਂ ਚ ਕੀ ਹਿੱਲਜੁੱਲ ਹੋ ਰਹੀ ਹੈ, ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ ਕਿਉਂਕਿ ਉਨ੍ਹਾਂ ਦਾ ਪੂਰਾ ਧਿਆਨ ਭੁੱਖ ਹੜਤਾਲ ਤੇ ਹੈ। ਪਰ ਅੱਜ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਇਥੇ ਆਏ ਸਨ ਤੇ ਉਨ੍ਹਾਂ ਨੂੰ ਵੀ ਇਹੀ ਸੁਆਲ ਹੋਏ ਕਿ ਤੁਸੀਂ 36 ਦਿਨ ਕੀ ਕਰਦੇ ਰਹੇ। ਭਾਈ ਖਾਲਸਾ ਨੇ ਕਿਹਾ ਕਿ ਉਹ ਆਪਣੀ ਪਹਿਲੋਂ ਕਹੀ ਗੱਲ ਤੇ ਹੁਣ ਵੀ ਅਡੋਲ ਹਨ ਤੇ ਜਦੋਂ ਤਕ ਸਿੱਖਾਂ ਦੀ ਰਿਹਾਈ ਨਹੀਂ ਹੋ ਜਾਂਦੀ ਉਹ ਧਰਨਾ ਜਾਰੀ ਰੱਖਣਗੇ। ਉਨ੍ਹਾਂ ਨਾਲ ਹੀ ਇਹ ਵੀ ਐਲਾਨ ਕੀਤਾ ਕਿ ਉਹ ਪੰਜਾਬ ਸਰਕਾਰ ਤੋਂ ਇਹ ਵੀ ਚਾਹੁੰਦੇ ਹਨ ਕਿ ਰਿਹਾਈ ਦੇ ਨਾਲ ਨਾਲ ਉਹ ਜੇਲ੍ਹਾਂ ਚ ਬੰਦ ਹੋਰ ਸਿੱਖਾਂ ਦੀ ਪੈਰਵਾਈ ਤੇ ਉਨ੍ਹਾਂ ਨੂੰ ਮਿਲਣ ਦਾ ਅਧਿਕਾਰ ਵੀ ਉਨ੍ਹਾਂ ਨੂੰ ਦੇਣ। ਭਾਈ ਖਾਲਸਾ ਨੇ ਕਿਹਾ ਕਿ ਇਨ੍ਹਾਂ ਸਿੱਖਾਂ ਦੀਆਂ ਜਵਾਨੀਆਂ ਕਾਲ ਕੋਠੜੀਆਂ ਨੇ ਖਾ ਲਈਆਂ ਹਨ ਤੇ ਉਨ੍ਹਾਂ ਨੂੰ ਵੀ ਪੂਰਾ ਹੱਕ ਹੈ ਕਿ ਉਹ ਆਪਣੀ ਬਾਕੀ ਬਚਦੀ ਜ਼ਿੰਦਗੀ ਆਪਣੇ ਪਰਿਵਾਰਾਂ ਚ ਬੈਠਕੇ ਬਤੀਤ ਕਰਨ। ਉਨ੍ਹਾਂ ਕਿਹਾ ਕਿ ਕੱਲ ਸ਼ੁੱਕਰਵਾਰ ਨੂੰ ਹੋਰਨਾਂ ਸਿੱਖ ਜਥੇਬੰਦੀਆਂ ਨਾਲ ਗੱਲਬਾਤ ਉਪਰੰਤ ਨਵੇਂ ਸੰਘਰਸ਼ ਦੀ ਰੂਪ ਰੇਖਾ ਦਾ ਐਲਾਨ ਕੀਤਾ ਜਾ ਸਕਦਾ ਹੈ।
ਦੂਜੇ ਪਾਸੇ ਬੀਤੇ ਦਿਨ ਲਧਿਆਣਾ ਵਿਖੇ ਸੰਘਰਸ਼ ਕਮੇਟੀ ਵਲੋਂ 3 ਨੁਮਾਇੰਦਿਆਂ ਦੀ ਲੁਧਿਆਣਾ ਵਿਖੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨਾਲ ਮੀਟਿੰਗ ਹੋਈ ਸੀ, ਜਿਸ ਉਪਰੰਤ ਬਾਦਲ ਵਲੋਂ ਦੂਜੇ ਸੂਬਿਆਂ ਦੇ ਮੁੱਖ ਮੰਤਰੀਆਂ ਨਾਲ ਗੱਲਬਾਤ ਕਰਨ ਤੋਂ ਇਲਾਵਾ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀਆਂ ਦੀ ਰਿਹਾਈ ਦਾ ਭਰੋਸਾ ਦਿਤਾ ਸੀ। ਇਸੇ ਸਿਲਸਲੇ ਚ ਅੱਜ ਫਿਰ ਅਕਾਲੀ ਦਲ ਦੇ ਜਨਰਲ ਸਕੱਤਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਧਰਨਾ ਸਥਾਨ ਤੇ ਪੁੱਜੇ ਤੇ ਭਾਈ ਖਾਲਸਾ ਦਾ ਹਾਲਚਾਲ ਪੁੱਛਿਆ। ਪਰ ਇਸ ਦੌਰਾਨ ਚੰਦੂਮਾਜਰਾ ਨੂੰ ਭਾਈ ਖਾਲਸਾ ਤੇ ਸਿੱਖ ਜਥੇਬੰਦੀਆਂ ਵਲੋਂ ਤਿੱਖੇ ਸੁਆਲਾਂ ਦਾ ਸਾਹਮਣਾ ਕਰਨਾ ਪਿਆ। ਦੂਜੇ ਪਾਸੇ ਚੰਦੂਮਾਜਰਾ ਨੇ ਕਿਹਾ ਹੈ ਕਿ ਸਰਕਾਰ ਇਸ ਮਸਲੇ ਤੇ ਨਜ਼ਰਸਾਨੀ ਕਰ ਰਹੀ ਹੈ। ਸਰਕਾਰੀ ਤੇ ਅਕਾਲੀ ਦਲ ਚ ਭਾਈ ਖਾਲਸੇ ਦੀ ਭੁੱਖ ਹੜਤਾਲ ਕਾਰਨ ਹੋਈ ਹਿਲਜੁੱਲ ਤੋਂ ਇਹ ਆਸ ਜ਼ਰੂਰ ਬੱਝੀ ਹੈ ਕਿ ਸ਼ਾਇਦ ਹੁਣ ਸਰਕਾਰ ਕੁੰਭਕਰਨੀ ਨੀਂਦ ਚੋਂ ਜਾਗ ਜਾਏ।
ਦੂਜੇ ਪਾਸੇ ਭੁੱਖ ਹੜਤਾਲ ਸਥਾਨ ਤੇ ਭਾਈ ਖਾਲਸਾ ਨੂੰ ਆਮ ਲੋਕਾਂ ਦੇ ਨਾਲ ਨਾਲ ਵੱਖ ਜਥੇਬੰਦੀਆਂ ਦਾ ਸਮਰਥਨ ਜਾਰੀ ਹੈ। ਅੱਜ ਸੰਤ ਰਣਜੀਤ ਸਿੰਘ ਢੱਡਰੀਆਂ ਵਾਲੇ, ਬਾਬਾ ਦਲੇਰ ਸਿੰਘ, ਨਿਹੰਗ ਜਥੇਬੰਦੀਆਂ ਦੇ ਮੁਖੀ ਬਾਬਾ ਬਲਬੀਰ ਸਿੰਘ ਨਿਹੰਗ, ਸੰਤ ਸਮਾਜ ਦੇ ਬਾਬਾ ਕਰਨੈਲ ਸਿੰਘ, ਨੰਬਰਦਾਰਾ ਯੂਨੀਅਨ ਪੰਜਾਬ ਦੇ ਪ੍ਰਧਾਨ ਤਰਸੇਮ ਸਿੰਘ, ਇਨਸਾਫ ਲਹਿਰ ਦੇ ਕ੍ਰਿਸ਼ਨ ਚੰਦਰ ਆਹੂਜਾ, ਦਲਿਤ ਮੋਰਚੇ ਦੇ ਗਿਆਨ ਚੰਦ, ਆਲ ਇੰਡੀਆ ਕ੍ਰਿਸਚਨ ਮੂਵਮੈਂਟ ਦੇ ਡਾ ਹਾਮਿਦ ਮਸੀਹ, ਆਲ ਇੰਡੀਆ ਮਿਲੀ ਕੌਂਸਲ ਦੇ ਚੇਅਰਮੈਨ ਡਾ. ਅਨਮਰ ਸਿਦੀਕੀ ਵੀ ਆਪਣੇ ਸੈਂਕੜੇ ਸਮਰਥਕਾਂ ਸਮੇਤ ਭੁੱਖ ਹੜਤਾਲ ਸਥਾਨ ਤੇ ਪੁੱਜੇ ਤੇ ਭਾਈ ਖਾਲਸਾ ਨੂੰ ਆਪਣੀ ਹਰ ਤਰ੍ਹਾਂ ਦੀ ਹਮਾਇਤ ਦਾ ਐਲਾਨ ਕੀਤਾ। ਇਨ੍ਹਾਂ ਆਗੂਆਂ ਨੇ ਇਸ ਮੌਕੇ ਸੰਬੋਧਨ ਕਰਦਿਆਂ ਸਰਕਾਰ ਨੂੰ ਚਿਤਾਵਨੀ ਦਿਤੀ ਕਿ ਜੇਕਰ ਉਹ ਅਜੇ ਵੀ ਨੀਂਦ ਚੋਂ ਨਾ ਜਾਗੀ ਤਾਂ ਆਉਣ ਵਾਲੀਆਂ ਚੋਣਾਂ ਦੌਰਾਨ ਉਸ ਨੂੰ ਇਸ ਦਾ ਖਮਿਆਜ਼ਾ ਭੁਗਤਣਾ ਪੈ ਸਕਦਾ ਹੈ।
36ਵੇਂ ਦਿਨ ਚ ਦਾਖਲ ਹੋ ਚੁੱਕੇ ਭਾਈ ਖਾਲਸਾ ਦੀ ਭੁੱਖ ਹੜਤਾਲ ਨੇ ਹੌਲੀ ਹੌਲੀ ਲੋਕਾਂ ਨੂੰ ਜਾਗਰੂਕ ਕਰਨਾ ਸ਼ੁਰੂ ਕਰ ਦਿਤਾ ਹੈ ਤੇ ਸੋਸ਼ਲ ਮੀਡੀਆ ਸਮੇਤ ਹੁਣ ਆਮ ਲੋਕ ਵੀ ਧਰਨਾ ਸਥਾਨ ਤੇ ਪੁੱਜਣੇ ਸ਼ੁਰੂ ਹੋ ਗਏ ਹਨ।

No comments:
Post a Comment