jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Sunday 1 December 2013

ਮੁਫਤ ਮੈਡੀਕਲ ਕੈਂਪ ਲਾਇਆ ਗਿਆ।

www.sabblok.blogspot.com
Displaying N-1.jpg
ਕੇਅਰਵੈਲ ਹਾਰਟ ਹਸਪਤਾਲ ਅੰਮ੍ਰਿਤਸਰ ਵੱਲੋ ਲਾਏ ਗਏ ਕੈਂਪ ਦੌਰਾਨ ਮਰੀਜਾਂ ਦੀ ਜਾਂਚ ਕਰਦੇ ਹੋਏ ਡਾ:ਰੋਹਿਤ ਕਪੂਰ ਆਦਿ।
ਭਿੱਖੀਵਿੰਡ 1ਦਸੰਬਰ (ਭੁਪਿੰਦਰ ਸਿੰਘ)-ਅੱਜ ਕਸਬਾ ਭਿੱਖੀਵਿੰਡ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ਼ ਭਿੱਖੀਵਿੰਡ ਵਿਖੇ ਕੇਅਰਵੈਲ ਹਾਰਟ ਐਂਡ ਸੁਪਰ ਸਪੈਸ਼ਲਿਟੀ ਹਸਪਤਾਲ ਅੰਮ੍ਰਿਤਸਰ ਵੱਲੋ "ਚੋਪੜਾ ਹਸਪਤਾਲ ਭਿੱਖੀਵਿੰਡ" ਦੇ ਵਿਸ਼ੇਸ਼ ਸਹਿਯੋਗ ਨਾਲ ਮਰੀਜਾਂ ਦੀ ਸਹੂਲਤ ਲਈ ਇੱਕ ਮੁਫਤ ਕੈਂਪ ਲਾਇਆ ਗਿਆ।ਇਸ ਕੈਂਪ ਦੌਰਾਨ ਡਾ:ਰੋਹਿਤ ਕਪੂਰ ਮੈਡੀਸ਼ਨ ਡਾਇਰੈਕਟਰ,ਡਾ:ਦਮਨਦੀਪ ਸਿੰਘ,ਡਾ:ਚੰਦਨ ਜਸਰੋਇਆ,ਡਾ:ਹਰਮੀਤ ਸਿੰਘ ਈ.ਐਨ.ਟੀ ਸਪੈਸ਼ਲਿਸਟ,ਡਾ:ਨੀਰਜ ਧਵਨ ਆਦਿ ਟੀਮ ਵੱਲੋ ਦਿਲ,ਸ਼ੂਗਰ,ਕੰਨ,ਨੱਕ,ਗਲੇ ਤੇ ਹੱਡੀਆਂ ਦੀਆਂ ਬੀਮਾਰੀਆਂ ਸੰਬੰਧੀ ਮਰੀਜਾਂ ਦਾ ਮੁਫਤ ਚੈਕ ਅੱਪ ਕੀਤਾ ਗਿਆ।ਇਸ ਸਮੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡਾ:ਰੋਹਿਤ ਕਪੂਰ ਨੇ ਆਖਿਆਂ ਕਿ ਹਰ ਇਨਸਾਨ ਦਾ ਮੁੱਢਲਾ ਫਰਜ ਹੈ ਕਿ ਉਹ ਆਪਣੀ ਜਿੰਦਗੀ ਦੇ ਸਫਰ ਨਾਲ ਮਨੁੱਖਤਾਂ ਦੀ ਭਲਾਈ ਲਈ ਵੀ ਕੁਝ ਜਰੂਰ ਕਰੇ ਤਾਂ ਜੋ ਜਿਥੇ ਕਿਸੇ ਗਰੀਬ ਦਾ ਭਲਾ ਹੋਵੇਗਾ,ਉਥੇ ਪ੍ਰਮਾਤਮਾ ਦੂਜੇ ਦਾ ਵੀ ਫਾਇਦਾ ਕਰੇਗਾ।ਇਸ ਸਮੇ ਪਹੁੰਚੇ ਚੋਪੜਾ ਹਸਪਤਾਲ ਭਿੱਖੀਵਿੰਡ ਦੇ ਪ੍ਰਬੰਧਕ ਡਾ:ਰਤੇਸ਼ ਚੋਪੜਾ ਨੇ ਕਿਹਾ ਕਿ "ਕੇਅਰਵੈਲ ਹਾਰਟ ਐਂਡ ਸੁਪਰ ਸਪੈਸ਼ਲਿਟੀ ਹਸਪਤਾਲ" ਅੰਮ੍ਰਿਤਸਰ ਵਾਲਿਆਂ ਵੱਲੋ ਜੋ ਮਰੀਜਾਂ ਦੀ ਸਹੂਲਤ ਲਈ ਮੁਫਤ ਕੈਂਪ ਲਾਇਆ ਗਿਆ ਹੈ,ਸ਼ਲਾਘਾਯੋਗ ਕਦਮ ਹੈ।ਸ੍ਰੀ ਚੋਪੜਾ ਨੇ ਕਿਹਾ ਕਿ ਜਨਤਾ ਦੀ ਭਲਾਈ ਲਈ "ਚੋਪੜਾ ਹਸਪਤਾਲ ਭਿੱਖੀਵਿੰਡ" ਵੱਲੋ ਸਾਡੇ ਸ੍ਰੀ ਸ਼ੁਭਾਸ ਚੋਪੜਾ ਦੀ ਯਾਦ ਅੰਦਰ ਗੋਡਿਆਂ ਤੇ ਮੋਢਿਆਂ ਦੀਆਂ ਦਰਦਾਂ ਤੇ ਸ਼ੂਗਰ ਦੀ ਫਰੀ ਦਵਾਈ ਹਰ ਐਤਵਾਰ ਨੂੰ ਦਿੱਤੀ ਜਾਂਦੀ ਹੈ।ਇਸ ਸਮੇ ਡਾ:ਨਿਤਿਨ ਚੋਪੜਾ,ਡਾ:ਜਤਿੰਦਰ ਚੋਪੜਾ,ਡਾ:ਸਮਰਿਤੀ ਚੋਪੜਾ,ਡਾ:ਚੰਦਨ ਚੋਪੜਾ,ਪੀ.ਆਰ ਗਰੀਸ ਕੁਮਾਰ,ਹੀਰਾ ਲਾਲ ਚੋਪੜਾ,ਅਮਨ ਸ਼ਰਮਾ,ਰਾਜ ਕੁਮਾਰ ਸ਼ਰਮਾ,ਗੁਰਦਿਆਲ ਸਿੰਘ ਆਦਿ ਹਾਜਰ ਸਨ। 

No comments: