jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Sunday 1 December 2013

ਭਿੱਖੀਵਿੰਡ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੀਆਂ ਵਿਦਿਆਰਥਣਾਂ ਨੂੰ ਮਿਲਣਗੇ 494 ਮੁਫ਼ਤ ਸਾਇਕਲ

www.sabblok.blogspot.com
Displaying S-3.JPG

Displaying S-1.JPG
ਸਰਕਾਰੀ ਸੈਕੰਡਰੀ ਸਕੂਲ ਭਿੱਖੀਵਿੰਡ ਵਿੱਖੇ ਸਾਈਕਲ ਤਿਆਰ ਕਰਦੇ ਹੋਏ ਮਕੈਨਿਕ ਤੇ ਤਿਆਰ ਕੀਤੇ ਗਏ ਸਾਈਕਲਾਂ ਦੀ ਤਸਵੀਰ।

ਭਿੱਖੀਵਿੰਡ 1 ਦਸੰਬਰ (ਭੁਪਿੰਦਰ ਸਿੰਘ)-ਪੰਜਾਬ ਦੀ ਰਾਜ ਸਤਾ ਤੇ ਬਿਰਾਜਮਾਨ ਅਕਾਲੀ-ਭਾਜਪਾ ਸਰਕਾਰ ਦੇ ਮੁੱਖ ਮੰਤਰੀ ਸ਼੍ਰ:ਪ੍ਰਕਾਸ਼ ਸਿੰਘ ਬਾਦਲ ਜੋ ਸਿਆਸਤ ਦੇ ਥੰਮ ਮੰਨੇ ਜਾਂਦੇ ਹਨ,ਤੇ ਆਪਣੇ ਸਿਅਸੀ ਜੀਵਨ ਦੌਰਾਨ ਚੌਥੀ ਵਾਰ ਮੁੱਖ ਮੰਤਰੀ ਦੀ ਪਦਵੀ ਹਾਸਲ ਕਰਨ ਦੇ ਨਾਲ-ਨਾਲ ਜਿਥੇ ਸਿਆਸਤ ਨੂੰ ਉਗਲ ਤੇ ਘੁੰਮਾਇਆਂ ਹੈ,ਉਥੇ ਗਰੀਬ ਜਨਤਾ ਦੀ ਭਲਾਈ ਲਈ ਅਨੇਕਾਂ ਸਕੀਮਾਂ ਸ਼ੁਰੂ ਕੀਤੀਆਂ ਹਨ,ਜਿਹਨਾ ਵਿੱਚ ਆਟਾ-ਦਾਲ,ਸ਼ਗਨ ਸਕੀਮ,ਵਿਧਵਾਵਾਂ ਤੇ ਅੰਗਹੀਣ ਤੇ ਬਜੁਰਗਾਂ ਲਈ ਪੈਨਸ਼ਨ ਸਕੀਮ ਤੋਂ ਇਲਾਵਾ ਐਸ.ਸੀ ਵਰਗ ਲਈ ਬਿਜਲੀ ਦੇ 200 ਯੂਨਿਟ ਫਰੀ,ਹਰ ਮਹੀਨੇ ਵਿਦਿਆਰਥੀਆਂ ਨੂੰ ਵਜੀਫੇ,ਕਿਤਾਬਾਂ-ਕਾਪੀਆਂ ਤੇ ਵਰਦੀਆਂ ਸਮੇਤ ਸਰਕਾਰੀ ਸਕੂਲਾਂ ਦੀਆਂ ਵਿਦਿਆਰਥਣਾਂ ਨੂੰ ਆਉਣ-ਜਾਣ ਲਈ ਮੁਫਤ ਸਾਈਕਲ ਦਿੱਤੇ ਜਾਣ ਦੀ ਸਹੂਲਤ ਵੀ ਸ਼ੁਰੂ ਕਰਕੇ ਜਨਤਾ ਨੂੰ ਲੋਹਾ ਮੰਨਣ ਲਈ ਮਜਬੂਰ ਕਰ ਦਿੱਤਾ ਹੈ।ਇਹਨਾ ਸ਼ਕੀਮਾ ਤਹਿਤ ਭਿੱਖੀਵਿੰਡ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੀਆਂ ਵਿਦਿਆਰਥਣਾਂ ਨੂੰ ਅਗਲੇ ਕੁਝ ਦਿਨ੍ਹਾ ਅੰਦਰ ਬਾਦਲ ਸਰਕਾਰ ਦੇ ਸੀ.ਪੀ.ਐਸ ਸ੍ਰ:ਵਿਰਸਾ ਸਿੰਘ ਵਲਟੋਹਾ ਵੱਲੋ ਦਿੱਤੇ ਜਾ ਰਹੇ 494 ਲੇਡੀਜ ਸਾਈਕਲਾਂ ਨੂੰ ਤਿਆਰ ਕਰਨ ਲਈ ਲੁਧਿਆਣਾ ਦੀ ਸਾਈਕਲ ਕੰਪਨੀ "ਵਿਸ਼ਾਲ ਕੰਪਨੀ" ਵੱਲੋ ਸਾਈਕਲ ਮਕੈਨਿਕ ਸੁਦਾਮ ਹੁਸੈਨ ਸਮੇਤ ਆਦਿ ਆਦਮੀਆਂ ਵੱਲੋ ਸਾਈਕਲ ਤਿਆਰ ਕਰਨ ਲਈ ਜੰਗੀ ਪੱਧਰ ਤੇ ਸਕੂਲ ਅੰਦਰ ਕੰਮ ਜਾਰੀ ਹੈ।ਇਸ ਸੰਬੰਧੀ ਪ੍ਰਿੰਸੀਪਲ ਸ੍ਰ:ਸੁੱਖਾ ਸਿੰਘ ਨੇ ਆਖਿਆ ਕਿ ਬਾਦਲ ਸਰਕਾਰ ਨੇ ਜੋ ਵਿਦਿਆਰਥਣਾਂ ਨੰੂੰ ਮੁਫਤ ਸਾਈਕਲ ਦੇਣ ਦੀ ਸਹੂਲਤ ਸ਼ੁਰੂ ਕੀਤੀ ਹੈ,ਸ਼ਾਲਾਘਾਯੋਗ ਹੈ।ਇਸ ਸੰਬੰਧੀ ਕਾਮਰੇਡ ਆਗੂ ਮਾਸਟਰ ਦਲਜੀਤ ਸਿੰਘ ਦਿਆਲਪੁਰਾ ਨੇ ਆਖਿਆ ਕਿ ਸਰਕਾਰ ਵੱਲੋ ਸ਼ੁਰੂ ਕੀਤੀਆਂ ਸਕੀਮਾਂ ਦਾ ਗਰੀਬ ਜਨਤਾ ਨੂੰ ਲਾਭ ਘੱਟ ਤੇ ਸ਼ਿਫਾਰਤੀ ਲੋਕਾਂ ਨੂੰ ਜਿਆਦਾ ਹੋ ਰਿਹਾ ਹੈ,ਜਿਸ ਤਹਿਤ ਸਕੀਮਾਂ ਦੀ ਜਾਂਚ ਹੋਣੀ ਚਾਹੀਦੀ ਹੈ ਤਾਂ ਜੋ ਪਤਾ ਲੱਗ ਸਕੇ ਕਿ ਸਕੀਮਾਂ ਦਾ ਲਾਭ ਹੱਕਦਾਰ ਲੈ ਰਹੇ ਹਨ ਜਾਂ ਸ਼ਿਫਾਰਤੀ ਲੋਕ ਗਰੀਬ ਲੋਕਾਂ ਦੇ ਹੱਕ ਖੋਹ ਰਹੇ ਹਨ। 

No comments: