www.sabblok.blogspot.com
- ਗੁਰਸੇਵਕ ਸਿੰਘ ਧੌਲਾ
ਪੰਜਾਬ ’ਚ ਪਿਛਲੇ ਸੱਤ ਸਾਲਾਂ ਤੋਂ ਸੱਤਾ ਸੰਭਾਲੀ ਬੈਠਾ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਦੇਸ਼ ਦੇ ਦੂਸਰੇ ਸੂਬਿਆਂ ਵਿੱਚ ਵਸਦੇ ਸਿੱਖ ਬਹੁਗਿਣਤੀ ਵਾਲੇ ਇਲਾਕਿਆਂ ਵਿੱਚ ਚੋਣ ਲੜਨ ਦਾ ਐਲਾਨ ਕਰਦਿਆਂ ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਆਪਣੀ ਭਾਈਵਾਲ ਪਾਰਟੀ ਭਾਰਤੀ ਜਨਤਾ ਪਾਰਟੀ ਤੋਂ ਭਾਵੇਂ ਸੋਲਾਂ ਸੀਟਾਂ ਦੀ ਮੰਗ ਕੀਤੀ ਗਈ, ਪਰ ਭਾਜਪਾ ਵੱਲੋਂ ਸਿਰਫ ਦੋ ਸੀਟਾਂ ਬਾਦਲ ਦਲ ਨੂੰ ਦਿੱਤੀਆਂ ਗਈਆਂ ਅਤੇ ਬਾਦਲ ਦਲ ਦੇ ਦੋ ਉਮੀਦਵਾਰਾਂ ਨੂੰ ਆਪਣੀ ਟਿਕਟ ਭਾਵ ‘ਕਮਲ ਦਾ ਫੁਲ’ ਦੇ ਨਿਸਾਨ ’ਤੇ ਚੋਣ ਲੜਾਈ ਗਈ। ਸਿੱਖਾਂ ਦੇ ਸਿਰ ’ਤੇ ਪੰਜਾਬੋਂ ਬਾਹਰਲੇ ਰਾਜਾਂ ਵਿੱਚ ਚੋਣ ਲੜਨ ਦਾ ਦਾਅਵਾ ਕਰਨ ਵਾਲੇ ਬਾਦਲ ਦਲ ਵੱਲੋਂ ਦਿੱਲੀ ਵਿੱਚ ਮਿਲੀਆਂ ਦੋ ਸੀਟਾਂ ਵਿੱਚੋਂ ਵੀ ਇੱਕ ਹਰੀ ਨਗਰ ਵਾਲੀ ਸੀਟ ਤੋਂ ਹਿੰਦੂ ਉਮੀਦਵਾਰ ਸ਼ਿਆਮ ਸ਼ਰਮਾ ਨੂੰ ਚੋਣ ਲੜਾਈ ਗਈ, ਜੋ ਆਮ ਆਦਮੀ ਪਾਰਟੀ ਦੇ ਸਿੱਖ ਉਮੀਦਵਾਰ ਜਗਦੀਪ ਸਿੰਘ ਕੋਲੋਂ ਬੁਰੀ ਤਰਾਂ ਹਾਰ ਗਿਆ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਚੋਣ ਨਿਸ਼ਾਨ ’ਤੇ ਰਾਜੋਰੀ ਗਾਰਡਨ ਤੋਂ ਚੋਣ ਲੜਨ ਵਾਲਾ ਮਨਜਿੰਦਰ ਸਿੰਘ ਸਿਰਸਾ ਇਕਲੌਤਾ ਅਕਾਲੀ ਵਿਧਾਇਕ ਦਿੱਲੀ ਵਿਧਾਨ ਸਭਾ ਵਿੱਚ ਪੁਹੰਚਿਆ ਹੈ, ਜਦਕਿ ਭਾਜਪਾ ਦੀ ਟਿਕਟ ’ਤੇ ਚੋਣ ਲੜੇ ਦੋ ਬਾਦਲ ਦਲੀਏ ਸਿੱਖ ਜਤਿੰਦਰ ਸਿੰਘ ਸ਼ੰਟੀ ਅਤੇ ਹਰਮੀਤ ਸਿੰਘ ਕਾਲਕਾ ਚੋਣ ਜਿੱਤੇ ਹਨ ਅਤੇ ਇੱਕ ਸਿੱਖ ਉਮੀਦਵਾਰ ਆਰ. ਪੀ ਸਿੰਘ ਸਿੱਧਾ ਭਾਜਪਾ ਵੱਲੋਂ ਵਿਧਾਇਕ ਚੁਣਿਆ ਗਿਆ ਹੈ। ਇਸ ਤਰਾਂ ਚੋਣ ਕਮਿਸ਼ਨ ਅਤੇ ਦਿੱਲੀ ਵਿਧਾਨ ਸਭਾ ਦੇ ਰਿਕਾਰਡ ਮਨਜਿੰਦਰ ਸਿੰਘ ਸਿਰਸਾ ਹੀ ਸ੍ਰੋਮਣੀ ਅਕਾਲੀ ਦਲ ਦਾ ਇਕਲੌਤਾ ਵਿਧਾਇਕ ਹੈ, ਜਦਕਿ ਜਤਿੰਦਰ ਸਿੰਘ ਸ਼ੰਟੀ, ਹਰਮੀਤ ਸਿੰਘ ਕਾਲਕਾ ਅਤੇ ਆਰ. ਪੀ ਸਿੰਘ ਤਿੰਨੇ ਭਾਜਪਾ ਦੇ ਵਿਧਾਇਕ ਹਨ। ਨਵੀਂ ਹੋਂਦ ਵਿੱਚ ਆਈ ਅਤੇ ਪਹਿਲੀ ਵਾਰ ਦਿੱਲੀ ਵਿਧਾਨ ਸਭਾ ਦੀ ਚੋਣ ਲੜਨ ਵਾਲੀ ਆਮ ਆਦਮੀ ਪਾਰਟੀ (ਆਪ) ਦੇ ਤਿੰਨ ਸਿੱਖ ਵਿਧਾਇਕ ਜਗਦੀਪ ਸਿੰਘ, ਜਰਨੈਲ ਸਿੰਘ ਅਤੇ ਮਨਧੀਰ ਸਿੰਘ ਧੀਰ ਚੋਣ ਜਿੱਤੇ ਹਨ। ਕਾਂਗਰਸ ਪਾਰਟੀ ਦੇ ਵੀ ਦੋ ਸਿੱਖ ਉਮੀਦਵਾਰ ਅਰਵਿੰਦਰ ਸਿੰਘ ਲਵਲੀ ਅਤੇ ਪ੍ਰਹਿਲਾਦ ਸਿੰਘ ਸਾਹਨੀ ਦੂਸਰੀ ਵਾਰ ਦਿੱਲੀ ਵਿਧਾਨ ਸਭਾ ’ਚ ਪੁਹੰਚਣ ਵਿੱਚ ਕਾਮਯਾਬ ਰਹੇ ਹਨ। ਇਸ ਤਰਾਂ ਤਾਜ਼ਾ ਹੋਈ ਵੋਟਿੰਗ ਦੌਰਾਨ ਦਿੱਲੀ ਵਿਧਾਨ ਸਭਾ ਵਿੱਚ ਆਮ ਆਦਮੀ ਪਾਰਟੀ ਵੱਲੋਂ ਤਿੰਨ, ਭਾਜਪਾ ਵੱਲੋਂ ਵੀ ਤਿੰਨ ਅਤੇ ਕਾਂਗਰਸ ਵੱਲੋਂ ਦੋ ਅਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਇੱਕ ਸਿੱਖ ਵਿਧਾਇਕ ਚੁਣਿਆ ਗਿਆ ਹੈ। ਸ਼੍ਰੋਮਣੀ ਅਕਾਲੀ ਦਲ (ਬ) ਦੇ ਪ੍ਰਧਾਨ ਦੇ ਸੁਖਬੀਰ ਸਿੰਘ ਬਾਦਲ ਵੱਲੋਂ ਸਿੱਖ ਬਹੁਗਿਣਤੀ ਵਿੱਚ ਸਿੱਖਾਂ ਦੀ ਪ੍ਰਤੀਨਿੱਧ ਪਾਰਟੀ ਬਣਨ ਦੇ ਸੁਫਨੇ ਨੂੰ ਦਿੱਲੀ ਦੀ ਤਾਜ਼ਾ ਚੋਣ ਨੇ ਚਕਨਾਚੂਰ ਕਰ ਦਿੱਤਾ ਹੈ। ਦਿੱਲੀ ਵਿਧਾਨ ਸਭਾ ਚੋਣਾਂ ਨੇ ਇਹ ਗੱਲ ਸਾਫ਼ ਕਰ ਦਿੱਤੀ ਹੈ ਕਿ ਹੁਣ ਸ਼੍ਰੋਮਣੀ ਅਕਾਲੀ ਦਲ (ਬਾਦਲ) ਸਿੱਖਾਂ ਦੀ ਪ੍ਰਤੀਨਿੱਧ ਪਾਰਟੀ ਨਹੀਂ ਹੈ ਕਿਉਂਕਿ ਦਿੱਲੀ ਦੇ ਸਿੱਖਾਂ ਨੇ ਪਾਰਟੀਆਂ ਦੀ ਬਿਜਾਏ ਵਧੀਆ ਸਿੱਖ ਉਮੀਦਵਾਰਾਂ ਨੂੰ ਚੁਣਨ ਨੂੰ ਪਹਿਲ ਦਿੱਤੀ ਅਤੇ ਨਵੀਂ ਹੋਂਦ ਵਿੱਚ ਆਈ ਆਮ ਆਦਮੀ ਪਾਰਟੀ ਸਮੇਤ ਕਾਂਗਰਸ ਅਤੇ ਭਾਜਪਾ ਨੇ ਵੀ ਟਿਕਟਾਂ ਦੀ ਵੰਡ ਸਮੇਂ ਸਿੱਖਾਂ ਦੀ ਵਸੋਂ ਨੂੰ ਦੇਖਦਿਆਂ ਸਿੱਖ ਉਮੀਦਵਾਰ ਮੈਦਾਨ ਵਿੱਚ ਉਤਾਰੇ ਅਤੇ ਇਸ ਵਰਤਾਰੇ ਦੇ ਸਦਕਾ ਹੀ ਪਹਿਲੀ ਵਾਰ ਦਿੱਲੀ ਵਿਧਾਨ ਸਭਾ ਲਈ ਨੌਂ ਸਿੱਖ ਚੁਣੇ ਗਏ ਹਨ। ਭਾਵੇਂ ਸ਼੍ਰੋਮਣੀ ਅਕਾਲੀ ਦਲ (ਬ) ਦੇ ਸੁਖਬੀਰ ਸਿੰਘ ਬਾਦਲ ਵੱਲੋਂ ਯੂ. ਪੀ. ਹਰਿਆਣਾ ਸਮੇਤ ਹੋਰ ਰਾਜਾਂ ਵਿੱਚ ਵੀ ਜਿਥੇ ਜਿਥੇ ਬਹੁਗਿਣਤੀ ਸਿੱਖ ਵਸੋਂ ਵਸਦੀ ਹੈ, ਉਥੇ ਚੋਣਾਂ ਲੜਨ ਦੇ ਵਾਰ ਵਾਰ ਐਲਾਨ ਕੀਤੇ ਜਾ ਰਹੇ ਹਨ ਅਤੇ ਸ਼੍ਰੋਮਣੀ ਅਕਾਲੀ ਦਲ (ਬ) ਨੂੰ ਕੌਮੀ ਪਾਰਟੀ ਵੱਜੋਂ ਸਥਾਪਿਤ ਕਰਨ ਦੇ ਦਮਗਜੇ ਮਾਰੇ ਜਾ ਰਹੇ ਹਨ, ਪਰ ਦਿੱਲੀ ਵਿਧਾਨ ਸਭਾ ਚੋਣਾਂ ਨੇ ਇੱਕ ਕੌੜਾ ਸੱਚ ਸਾਹਮਣੇ ਲਿਆ ਦਿੱਤਾ ਹੈ ਕਿ ਭਾਜਪਾ ਕਿਸੇ ਵੀ ਹਾਲਤ ਵਿੱਚ ਪੰਜਾਬ ਤੋਂ ਬਾਹਰ ਬਾਦਲ ਦਲ ਨੂੰ ਸਕਤੀਸ਼ਾਲੀ ਨਹੀਂ ਦੇਖਣਾ ਚਾਹੁੰਦੀ। ਇਸੇ ਨੀਤੀ ਤਹਿਤ ਹੀ ਦਿੱਲੀ ਵਿਧਾਨ ਸਭਾ ਦੀਆਂ ਸਿਰਫ ਦੋ ਸੀਟਾਂ ਅਕਾਲੀ ਦਲ (ਬ) ਨੂੰ ਦਿੱਤੀਆਂ ਗਈਆਂ ਅਤੇ ਦੋ ਅਕਾਲੀ ਉਮੀਦਵਾਰ ਨੂੰ ਭਾਜਪਾ ਦੇ ਚੋਣ ਨਿਸ਼ਾਨ ’ਤੇ ਲੜਾਇਆ ਗਿਆ ਹੈ। ਦੂਸਰੇ ਪਾਸੇ ਦੋ ਵਿੱਚੋਂ ਵੀ ਇੱਕ ਸੀਟ ’ਤੇ ਹੀ ਮਿਲੀ ਜਿੱਤ ਨੇ ਵੀ ਸਪਸ਼ਟ ਕਰ ਦਿੱਤਾ ਹੈ ਕਿ ਬਾਦਲ ਦਲ ਨੂੰ ਪੰਜਾਬ ਤੋਂ ਬਾਹਰਲੇ ਸਿੱਖ ਹਲਕੇ ਸਿੱਖਾਂ ਦੀ ਪ੍ਰਤੀਨਿੱਧ ਜਮਾਤ ਨਹੀਂ ਸਮਝਦੇ। ਇਥੇ ਅਸੀਂ ਇੱਕ ਹੋਰ ਗੱਲ ਦਾ ਵੀ ਜ਼ਿਕਰ ਕਰਨਾ ਚਹਾਂਗੇ ਕਿ ਦਿਲੀ ਵਿਧਾਨ ਸਭਾ ਦੀਆਂ ਇਹਨਾਂ ਚੋਣਾਂ ਦੌਰਾਨ ਨਵੀਂ ਹੋਂਦ ਵਿੱਚ ਆਈ ਆਮ ਆਦਮੀ ਪਾਰਟੀ ਵੱਲੋਂ ਸਿੱਖਾਂ ਨਾਲ ਕਈ ਤਰਾਂ ਦੇ ਵਾਅਦੇ ਕੀਤੇ ਗਏ ਹਨ, ਜਿਹਨਾਂ ਵਿੱਚ ਵੱਡਾ ਵਾਅਦਾ ਇਹ ਕੀਤਾ ਗਿਆ ਹੈ ਕਿ ਆਮ ਆਦਮੀ ਪਾਰਟੀ ਜਿੱਤਣ ਤੋਂ ਬਾਅਦ ਨਵੰਬਰ ਚੌਰਾਸੀ ਵਿੱਚ ਦਿੱਲੀ ’ਚ ਹੋਏ ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਲਈ ਪੂਰੇ ਪੂਰੇ ਯਤਨ ਕਰੇਗੀ। ਅਜੇ ਭਾਵੇਂ ਇਹ ਸਪੱਸ਼ਟ ਤਾਂ ਨਹੀਂ ਹੋ ਰਿਹਾ ਕਿ ਦਿੱਲੀ ਵਿੱਚ ਕੇਹੜੀ ਪਾਰਟੀ ਆਪਣੀ ਸਰਕਾਰ ਬਣਾਏਗੀ, ਪਰ ਜਿਸ ਤਰਾਂ ਦਿੱਲੀ ਦੇ ਸਿੱਖਾਂ ਵੱਲੋਂ ਆਮ ਆਦਮੀ ਪਾਰਟੀ ਦਾ ਸਾਥ ਦਿੱਤਾ ਗਿਅ ਹੈ, ਉਸਨੂੰ ਦੇਖਦਿਆਂ ਇਹ ਕਿਹਾ ਜਾ ਸਕਦਾ ਹੈ ਕਿ ਦਿੱਲੀ ਦੇ ਸਿੱਖਾਂ ਨੇ ਆਮ ਆਦਮੀ ਪਾਰਟੀ ਕੋਲੋਂ ਇੰਨਸਾਫ਼ ਮਿਲਣ ਦੀ ਵੱਡੀ ਉਮੀਦ ਲਗਾ ਰੱਖੀ ਹੈ। ਇਹ ਤਾਂ ਆਉਣ ਵਾਲਾ ਸਮਾਂ ਹੀ ਤੈਅ ਕਰੇਗਾ ਕਿ ਆਮ ਆਦਮੀ ਪਾਰਟੀ ਸਿੱਖਾਂ ਨੂੰ ਬਰਾਬਰ ਦੇ ਸ਼ਹਿਰੀ ਮੰਨ ਕੇ ਇਨਸਾਫ ਦੇਵੇਗੀ ਜਾਂ ਫੇਰ ਦੂਜੀਆਂ ਰਾਜਸੀ ਪਾਰਟੀਆਂ ਅਤੇ ਹੋਰ ਚਾਤੁਰ ਲੋਕਾਂ ਦੀ ਤਰਾਂ ਸਿੱਖਾਂ ਦੀਆਂ ਭਾਵਨਾਵਾਂ ਨਾਲ ਖੇਡ ਕੇ ਸਿਰਫ ਆਪਣਾ ਉਲੂ ਸਿੱਧਾ ਕਰਨ ਤੱਕ ਹੀ ਸੀਮਤ ਰਹੇਗੀ। ਇਥੇ ਇੱਕ ਗੱਲ ਇਹ ਵੀ ਕਹਿਣੀ ਚਾਹੁੰਦੇ ਹਾਂ ਕਿ ਕਾਂਗਰਸ ਅਤੇ ਭਾਜਪਾ ਸਮੇਤ ਦੂਜੀਆਂ ਰਾਜਸੀ ਪਾਰਟੀਆਂ ਤੋਂ ਨਿਰਾਸ਼ ਹੋਏ ਸਿੱਖਾਂ ਨਾਲ ਜੇਕਰ ਆਮ ਆਦਮੀ ਪਾਰਟੀ ਵੱਲੋਂ ਇੰਨਸ਼ਾਫ ਨਾ ਕੀਤਾ ਗਿਆ ਤਾਂ ਸਿੱਖ ਕੌਮ ਵਿੱਚ ਬਿਗਾਨਗੀ ਦੀ ਭਾਵਨਾ ਪੱਕੇ ਤੌਰ ’ਤੇ ਬਣ ਜਾਵੇਗੀ, ਜੋ ਇਥੋਂ ਦੇ ਰਾਜਸੀ ਸਿਸਟਮ ਲਈ ਕਦੇ ਵੀ ਅਜਿਹੀ ਚਣੌਤੀ ਪੈਦਾ ਕਰ ਦੇਵੇਗੀ, ਜੋ ਨਾ ਤਾਂ ਭਾਰਤ ਦੇ ਹਿੱਤ ਵਿੱਚ ਹੋਵੇਗੀ ਅਤੇ ਨਾ ਹੀ ਇਥੋਂ ਦੇ ਲੋਕਾਂ ਦੇ ਅਨੁਕੂਲ ਹੋਵੇਗੀ। ਇਸ ਲਈ ਜਿਥੇ ਆਮ ਆਦਮੀ ਪਾਰਟੀ ਦੇਸ਼ ਦੇ ਕੁਰਪਟ ਅਤੇ ਜਰਜਰੇ ਹੋ ਚੁਕੇ ਸਿਸਟਮ ਨੂੰ ਬਦਲਣ ਦੀ ਗੱਲ ਕਰਦੀ ਹੈ, ਉਥੇ ਹੀ ਉਸ ਨੂੰ ਦੇਸ਼ ਦੀ ਏਕਤਾ ਅਤੇ ਅਖੰਡਤਾ ਲਈ ਇਸ ਨਾਬਰਾਬਰੀ ਵਾਲੇ ਸਿਸਟਮ ਨੂੰ ਖਤਮ ਕਰਕੇ ਸਿੱਖ ਕੌਮ ਨੂੰ ਵੀ ਇੰਨਸਾਫ ਦੇਣਾ ਪਵੇਗਾ।

No comments:
Post a Comment