www.sabblok.blogspot.com
ਚੰਡੀਗੜ੍ਹ/ਇੰਡੋ ਪੰਜਾਬ ਬਿਊਰੋ : 19 ਸਾਲਾਂ ਤੋਂ ਬੁੜੇਲ ਜੇਲ ਵਿਚ ਬੰਦ ਭਾਈ ਲਖਵਿੰਦਰ ਸਿੰਘ ਲੱਖਾ ਦਾ ਨੇ ਪੱਤਰ ਲਿਖ ਕੇ ਖਾਲਸੇ ਦਾ ਧੰਨਵਾਦ ਕੀਤਾ ਹੈ ਅਤੇ ਕਿਹਾ ਹੈ ਕਿ ਜਿਸ ਤਰ੍ਹਾਂ ਖਾਲਸਾ ਇਕਮੁੱਠ ਹੋਇਆ ਹੈ ਉਸ ਦਾ ਲੱਗਦਾ ਹੈ ਕਿ ਹੁਣ ਸਾਡੀ ਰਿਹਾਈ ਸੰਭਵ ਹੋ ਜਾਵੇਗੀ। ਭਾਈ ਲਖਵਿੰਦਰ ਸਿੰਘ ਲੱਖਾ ਦੀ ਭੈਣ ਵਲੋਂ ਈਮੇਲ ਤੇ ਭੇਜੇ ਇਕ ਪੱਤਰ ਵਿਚ ਭਾਈ ਲੱਖਾ ਆਪਣੀ ਲਿਖਾਈ ਵਿਚ ਗੁਰੂ ਫਤਿਹ ਲਿਖਣ ਤੋਂ ਬਾਅਦ ਲਿਖਦੇ ਹਨ ਕਿ ਅੱਜ ਇੰਟਰਨੈਟ ਦਾ ਜ਼ਮਾਨਾ ਹੈ, ਅਸੀਂ ਆਪ ਜੀ ਅਰਦਾਸਾਂ ਅਤੇ ਕੋਸ਼ਿਸਾਂ ਸਦਕਾ ਅਵੱਸ ਜੇਲ ਤੋਂ ਬਾਹਰ ਆ ਜਾਂਵਾਂਗੇ। ਕਿਸੇ ਵੀ ਕੌਮ ਦੀ ਜਿੰਦਜਾਨ ਉਸ ਦੀ ਇਕਮੁਠਤਾ ਤੇ ਏਕੇ ਵਿਚ ਹੁੰਦੀ ਹੈ ਤਦ ਹੀ ਵੱਡੀਆਂ ਮੰਜਿਲਾਂ ਅਤੇ ਵੱਡੇ ਸੁਪਨੇ ਸਾਕਾਰ ਹੋ ਸਕਦੇ ਹਨ। ਉਹ ਲਿਖਦੇ ਹਨ ਕਿ ਸੋ ਦਾਸ ਦੀ ਆਪ ਸਭਨਾਂ ਨੂੰ ਬੇਨਤੀ ਹੈ ਕਿ ਗੁਰੂ ਮਹਾਰਾਜ ਦੀ ਛਤਰ ਛਾਇਆ ਹੇਠਾਂ ਇਕੱਠੇ ਹੋਵੋ, ਅਤੇ ਇਕ ਪੰਥ ਤੇ ਇਕ ਗ੍ਰੰਥ ਦੀ ਗੱਲ ਕਰੋ, ਸਾਡੀ ਕਾਮਯਾਬੀ ਦੀ ਕੁੰਜੀ ਇਸੇ ਭੇਦ ਵਿਚ ਹੈ। ਭਾਈ ਲੱਖਾ ਲਿਖਦੇ ਹਨ ਕਿ ਗੁਰੂ ਦੀ ਸਾਜੀ ਹੋਈ ਦੇਸ਼ਾਂ ਵਿਦੇਸ਼ਾਂ ਵਿਚ ਵਸਦੇ ਪੰਜਾਬ ਅਤੇ ਸਿੱਖ ਬ੍ਰਦਰਹੁੱਡ ਨੂੰ ਬੇਨਤੀ ਹੈ ਕਿ ਸਾਰੇ ਇਕੱਠੇ ਹੋਵੋ, ਮੈਂ ਲਖਵਿੰਦਰ ਸਿੰਘ ਪਿੰਡ ਨਾਰੰਗਵਾਲ ਨੇ ਸਾਬਕਾ ਮੁੱਖ ਮੰਤਰੀ ਪੰਜਾਬ ਬੇਅੰਤ ਸਿੰਘ ਦੇ ਕਤਲ ਤੋਂ ਬਾਅਦ ਕਿਸੇ ਨੂੰ ਵੀ ਕੋਈ ਮਦਦ ਲਈ ਨਹੀ ਪੁਕਾਰਿਆ ਨਾ ਹੀ ਕਿਸੇ ਤੋਂ ਮੈਂ ਕੋਈ ਮਦਦ ਦੀ ਮੰਗ ਕੀਤੀ ਹੈ ਜੋ ਵੀ ਕਿਸੇ ਨੇ ਦਾਨ ਸਮਝ ਕੇ ਦਿਤਾ ਝੋਲੀ ਵਿਚ ਪਾ ਲਿਆ, ਸਭ ਨੂੰ ਪਤਾ ਹੀ ਹੈ ਕਿ ਮੇਰੀ ਸਾਰੀ ਸਾਂਭ ਸੰਭਾਲ ਮੇਰਾ ਜੀਜਾ ਸਰਦਾਰ ਜੰਗ ਸਿੰਘ ਅਤੇ ਮੇਰੀ ਭੈਣ ਸਰਦਾਰਨੀ ਸੁਖਵਿੰਦਰ ਕੌਰ ਕਰ ਰਹੇ ਹਨ, ਸੋ ਜੋ ਵੀ ਕੋਈ ਮਦਦ ਕਰਨੀ ਸਾਡੇ ਪਰਵਾਰ ਦੀ ਚਾਹੁੰਦਾ ਹੈ ਤਾਂ ਉਹ ਮੇਰੀ ਭੈਣ ਜਾਂ ਫਿਰ ਮੇਰੇ ਜੀਜਾ ਜੀ ਨਾਲ ਸੰਪਰਕ ਕਰਕੇ ਕਰ ਸਕਦਾ ਹੈ, ਕੋਈ ਵੀ ਲੈਣ ਦੇਣ ਇਨ੍ਹਾਂ ਨਾਲ ਮਿਲ ਕੇ ਹੀ ਕੀਤਾ ਜਾਵੇ, ਕਿਉਂਕਿ ਮੇਰੀ ਵਿਰਾਸਤ ਦੀ ਸਾਂਭ ਸੰਭਾਲ ਮੇਰੀ ਭੈਣ ਹੀ ਕਰ ਰਹੀ ਹੈ ਉਸ ਦਾ ਖਿਆਲ ਰੱਖਣਾ ਬਣਦਾ ਹੈ, ਉਹ ਆਸ ਕਰ ਰਿਹਾ ਹੈ ਕਿ ਉਨ੍ਹਾਂ ਦੀ ਅਜਾਦੀ ਹੁਣ ਹੋ ਜਾਵੇਗੀ ਕਿਉਂਕਿ ਸਿੱਖ ਕੌਮ ਜਾਗ ਰਹੀ ਹੈ, ਜੋ ਸੁਤੇ ਹਨ ਉਹ ਵੀ ਜਾਗ ਜਾਣਗੇ।
No comments:
Post a Comment