jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Wednesday 4 December 2013

ਪੰਥਕ ਏਕਤਾ ਦਾ ਸਵਾਗਤ ਪਰ ਆਪਣੀ ਧੌਂਸ ਮਨਵਾਉਣ ਦੀ ਸ਼ਰਤ ਮਨਜ਼ੂਰ ਨਹੀਂ

www.sabblok.blogspot.com
ਹਿੰਦੋਸਤਾਨ ਦੀਆਂ ਜੇਲ੍ਹਾਂ ਵਿੱਚ ਲੰਬੇ ਸਮੇਂ ਤੋਂ ਨਜ਼ਰ ਬੰਦ ਸਿੱਖ ਜਿੰਨ੍ਹਾਂ ਦੀਆਂ ਸਜ਼ਾਵਾਂ ਪੂਰੀਆਂ ਹੋਣ ਦੇ ਬਾਵਜੂਦ ਰਿਹਾਈ ਨਹੀਂ ਹੋਈ , ਉਨ੍ਹਾਂ ਦੀ ਰਿਹਈ ਲਈ ਭਾਈ ਗੁਰਬਖਸ਼ ਸਿੰਘ ਖਾਲਸਾ { ਹਰਿਆਣਾ} ੧੪ ਨਵੰਬਰ ਤੋਂ ਗੁਰਦੁਆਰਾ ਅੰਬ ਸਾਹਿਬ ਸਾਹਿਬਜਾਦਾ ਅਜੀਤ ਸਿੰਘ ਨਗਰ ਫੇਜ਼ ੮ ਮੁਹਾਲੀ ਪੰਜਾਬ ਵਿਖੇ ਅਣਮਿੱਥੇ ਸਮੇਂ ਲਈ ਭੁੱਖ ਹੜਤਾਲ ਤੇ ਬੈਠੇ ਹਨ ਸਿੱਖ ਕੌਮ ਨੂੰ ਬੰਦੀ ਸਿੰਘਾਂ ਦੀ ਰਿਹਈ ਲਈ ਭਾਈ ਗੁਰਬਖਸ਼ ਸਿੰਘ ਖਾਲਸਾ ਦੀਆਂ ਭਾਵਨਾਵਾਂ ਨੂੰ ਕੌਮੀ ਲਹਿਰ ਬਣਾਉਣ ਦੀ ਜਰੂਰਤ ਹੈ । ਕੋਈ ਵੀ ਇਨਸਾਫ ਪਸੰਦ ਇਨਸਾਨ ਇਸਦਾ ਵਿਰੋਧ ਨਹੀਂ ਕਰ ਸਕਦਾ ।ਇਸ ਦੇ ਨਾਲ ਹੀ ਗੁਜਰਾਤ ਵਿੱਚੋਂ ੬੦ ਹਜ਼ਾਰ ਕਿਸਾਨਾਂ ਨੂੰ ਉਜਾੜਨ ਵਾਲਾ , ਸਿੱਖ ਕੌਮ ਸਮੇਤ ਹੋਰ ਘੱਟ ਗਿਣਤੀ ਕੌਮਾਂ ਵਿੱਚ ਦਹਿਸ਼ਤ ਪੈਦਾ ਕਰਨ ਵਾਲਾ ਮੁਸਲਿਮ ਕੌਮ ਦਾ ਕਥਿਤ ਕਾਤਲ ਨਰਿੰਦਰ ਮੋਦੀ ੨੧ ਦਿਸੰਬਰ ਨੂੰ ਪੰਜਾਬ ਆ ਰਿਹਾਹੈ । ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਉਸ ਦੇ ਵਿਰੋਧ ਲਈ ੨੭ ਨਵੰਬਰ ਨੂੰ ਮੋਗਾ ਵਿੱਚ ਦਫਤਰ ਖੋਲ੍ਹ ਕੇ ਮੋਦੀ ਭਜਾa ਪੰਜਾਬ ਬਚਾa ਦਾ ਨਾਹਰਾ ਦੇ ਕੇ ਸਮੁੱਚੀਆਂ ਪੰਥਕ ਸਖਸ਼ੀਅਤਾਂ ਅਤੇ ਜਥੇਬੰਦੀਆਂ ਨੂੰ ਸਾਥ ਦੇਣ ਦੀ ਅਪੀਲ ਕੀਤੀ ਹੈ । ਅਸੀਂ ਦੇਸ਼ ਵਿਦੇਸ਼ ਵਿੱਚ ਵਿਚਰ ਰਹੀਆਂ ਸਮੁੱਚੀਆਂ ਪੰਥਕ ਜਥੇਬੰਦੀਆਂ ਨੂੰ ਬੇਨਤੀ ਕਰਦੇ ਹਾਂ ਕਿ ਅਜੇਹੇ ਸਾਰੇ ਮਸਲਿਆਂ ਦੇ ਹੱਲ ਲਈ ਕਾਂਗਰਸ ਅਤੇ ਬੀ.ਜੇ.ਪੀ. ਦਲ ਦਾ ਸਿੱਧਾ ਤੇ ਅਸਿੱਧਾ ਸਾਥ ਛੱਡ ਕੇ ਪੰਜਾਬ ਵਿੱਚ ਮੁਕੰਮਲ ਪੰਥਕ ਏਕਤਾ ਕਰਵਾਉ ।ਵੋਟਾਂ ਸਮੇਂ ਕਾਂਗਰਸ ਜਾਂ ਬੀ.ਜੇ.ਪੀ. ਦਲ ਦੀ ਹਮਾਇਤ ਕਰਨੀ ਅਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦਾ ਵਿਰੋਧ ਕਰਨਾ ਬੰਦ ਕਰੋ ।ਜਦੋਂ ਪੰਜਾਬ ਵਿੱਚ ਮੁੱਖ ਧਿਰਾਂ ਵਿੱਚ ਏਕਤਾ ਹੋ ਗਈ ਤਾਂ ਵਿਦੇਸ਼ਾਂ ਵਿੱਚ ਏਕਤਾ ਲਈ ਆਪਣੇ ਆਪ ਰਾਹ ਪੱਧਰਾ ਹੋ ਜਾਵੇਗਾ । ਵਿਦੇਸ਼ਾਂ ਵਿੱਚ ਆਪਣੀ ਧੌਂਸ ਮਨਵਾਉਣ ਦੇ ਲੁਕਵੇਂ ਏਜੰਡੇ ਨੂੰ ਲੈ ਕੇ ਪੰਥਕ ਮੁੱਦਿਆਂ ਨੂੰ ਢਾਲ ਵਜੋਂ ਵਰਤ ਕੇ ਉਨ੍ਹਾਂ ਦੇ ਅਸਲ ਮਕਸਦ ਅਤੇ ਭਾਵਨਾ ਨਾਲ ਖਿਲਵਾੜ ਨਹੀਂ ਕਰਨਾ ਚਾਹੀਦਾ ।ਆਪੋ ਆਪਣੇ ਤੌਰ ਤੇ ਕੋਈ ਸਖਸ਼ੀਅਤ ਜਾਂ ਜਥੇਬੰਦੀ ਕਿਵੇਂ ਵਿਚਰਦੀ ਹੈ , ਉਸ ਦਾ ਜਥੇਬੰਦਕ ਢਾਂਚਾਕਿਹੋ ਜਿਹਾ ਹੈ ਇਸ ਵਿੱਚ ਦੁਸਰੀਆਂ ਜਥੇਬੰਦੀਆਂ ਦੀ ਕੋਈ ਦਖਲ ਅੰਦਾਜ਼ੀ ਨਹੀ ਫਰeਮਇਰ ਜਿਹੜੀਆਂ ਜਥੇਬੰਦੀਆਂ ਸਾਂਝੇ ਪੰਥਕ ਮੁੱਦਿਆਂ ਲਈ ਜਾਂ ਪੰਥਕ ਏਕਤਾ ਲਈ ਬੈਠਦੀਆਂ ਹਨ ਉਨ੍ਹਾਂ ਦਾ ਜਥੇਬੰਦਕ ਢਾਂਚਾ , ਅਗਜੈਕਟਿਵ ਕਮੇਟੀ , ਬ੍ਰਾਂਚਾਂ ਦੀਆਂ ਲਿਸਟਾਂ ਅਤੇ ਲਿਖਤੀ ਵਿਧਾਨ ਹੋਣਾਂ ਚਾਹੀਦਾ ਹੈ । ਜਿਹੜੇ ਵਿਅਕਤੀ ਇਕ ਜਥੇਬੰਦੀ ਵਿੱਚ ਸੀਨੀਅਰ ਅਹੁਦੇ ਤੇ ਹੁੰਦੇ ਹਨ ਸਾਂਝੀ ਮੀਟਿੰਗ ਵਿੱਚ ਉਹ ਕਿਸੇ ਹੋਰ ਜਥੇਬੰਦੀ ਦੇ ਨੁਮਾਇੰਦੇ ਬਣ ਕੇ ਬੈਠ ਜਾਂਦੇ ਹਨ , ਅਸਲ ਮਕਸਦ ਆਪਣੀ ਬਹੁਗਿਣਤੀ ਬਣਾਂ ਕੇ ਆਪਣਾਂ ਫੈਸਲਾ ਠੋਸਣ ਦਾ ਹੀ ਹੁੰਦਾਂ ਹੈ। 
ਮੀਡੀਆ ਨੂੰ ਨਿਰਪੱਖ ਰਹਿਣਾਂ ਚਾਹੀਦਾ ਹੈ । ਫਰeਮਇਰ ਅਫਸੋਸ ਕਿ ਐਸਾ ਨਹੀਂਹੈ ਜਿੱਥੇ ਹਿੰਦੋਸਤਾਨ ਦਾ ਮਨੂੰਵਾਦੀ ਮੀਡੀਆ ਸਿੱਖ ਵਿਰੋਧੀ ਰੋਲ ਕੁੱਲ ਕੇ ਨਿਭਾ ਰਿਹਾ ਹੈ , ਵਿਕਾਊ ਤੇ ਸੰਗਾਊ ਮੀਡੀਆ ਪਦਾਰਥਵਾਦ ਦੀ ਗ੍ਰਿਫਤ ਵਿੱਚਹੈ ਉੱਥੇ ਬੁਹਗਿਣਤੀ ਪੰਥਕ ਅਖਵਾਉਣ ਵਾਲਾ ਮੀਡੀਆ ਅਤੇ ਇਸ ਨਾਲ ਸਬੰਧਿਤ ਵਿਅਕਤੀਆਂ ਵਲੋਂ ਨਾ ਸਿਰਫ ਆਪਣੇ ਮੀਡੀਏ ਤੇ ਇਕ ਪਾਸੜ ਪ੍ਰਚਾਰ ਕੀਤਾ ਜਾ ਰਿਹਾ ਹੈ ਬਲਕਿ ਦੇਸ਼ ਵਿਦੇਸ਼ ਤੋਂ ਦੂਜੇ ਮੀਡੀਏ ਤੇ ਆਪਣੇ ਹੱਕ ਵਿੱਚ ਭੁਗਤਣ ਲਈ ਅਤੇ ਦੂਜਿਆਂ ਨੂੰ ਬੈਨ ਕਰਨ ਲਈ ਹਰ ਹੀਲਾ ਹਰ ਬਾਰ ਵਰਤ ਕੇ ਦਬਾਅ ਪਾਇਆ ਜਾ ਰਿਹਾ ਹੈ। ਆਪਣੀ ਯੂ.ਕੇ. ਫੇਰੀ ਦੌਰਾਨ ਸਿੱਖ ਚਿੰਤਕ ਸ੍ਰ: ਅਜਮੇਰ ਸਿੰਘ ਨੇ ਕਿਹਾ ਕਿ ਬਾਦਲ ਦਲ ਦਾ ਜੋ ਪੰਥਕ ਰੋਲ ਹੈ ਉਸ ਲਈ ਉਹ ਸਿਸਟਮ ਦੋਸ਼ੀ ਹੈ ਜਿਸ ਅਧੀਨ ਉਹ ਪਾਵਰ ਵਿੱਚ ਅਇਆ ਹੈ , ਜੇ ਤੁਸੀਂ ਉਸ ਸਿਸਟਮ ਰਾਹੀਂ ਪਾਵਰ ਵਿੱਚ ਆਉਗੇ ਤਾਂ ਤੁਸੀਂ ਵੀ ਉਹੋ ਜਿਹੇ ਬਣ ਜਾਉਗੇ । ਅਫਸੋਸ ਨਾਲ ਕਹਿਣਾਂ ਪੈ ਰਿਹਾ ਹੈ ਕਿ ਐਸਾ ਪਹਿਲਾਂ ਹੀ ਹੋ ਚੁੱਕਾਹੈ । ਜੋ ਕਿ ਸਿੱਖ ਕੌਮ ਦੇ ਸਿਧਾਂਤ ਅਨਕੂਲ ਨਹੀ ਹੈ ਅਤੇ ਡੈਮੋਕ੍ਰੇਟਿਕ ਕਦਰਾਂ ਕੀਮਤਾਂ ਲਈ ਗੰਭੀਰ ਖਤਰਾ ਹੈ ।ਅਸੀਂ ਸਿਧਾਂਤਕ ਏਕਤਾ ਦਾ ਸਵਾਗਤ ਕਰਦੇ ਹਾਂ ਪਰ ਧੌਂਸ ਮਨਵਾਉਣ ਦਾ ਲੁਕਵਾਂ ਏਜੰਡਾ ਨਹੀਂ ਹੋਣਾਂ ਚਾਹੀਦਾ । 
ਪੰਥ ਦਾ ਦਾਸ , ਸਰਬਜੀਤ ਸਿੰਘ ,
ਮੁੱਖ ਸੇਵਾਦਾਰ
ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਯੂ .ਕੇ .

No comments: