jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Saturday 7 December 2013

ਭਾਈ ਦਮਨਦੀਪ ਸਿੰਘ ਖਾਲਸਾ ਭੁੱਖ ਹੜਤਾਲ ਤੇ ਬੈਠੇ

www.sabblok.blogspot.com
ਅਜੀਤਗੜ੍ਹ.07 ਦਸੰਬਰ. – ਸ਼ਜ਼ਾ ਪੂਰੀ ਕਰ ਚੁੱਕੇ ਸਿੱਖਾਂ ਨੂੰ ਰਿਹਾਅ ਕਰਵਾਉਣ ਲਈ ਹੁਣ ਭਾਈ ਗੁਰਬਖ਼ਸ਼ ਸਿੰਘ ਦੀ ਥਾਂ ’ਤੇ ਲੁਧਿਆਣੇ ਦੇ damandeep26 ਸਾਲਾ ਸਿੱਖ ਨੌਜਵਾਨ ਭਾਈ ਦਮਨਦੀਪ ਸਿੰਘ ਖਾਲਸਾ ਭੁੱਖ ਹੜਤਾਲ ਤੇ ਬੈਠ ਗਏ ਹਨ। ਬੀਤੀ ਰਾਤ ਸਿਵਲ ਵਰਦੀ ‘ਚ ਪੁਲਿਸ ਮੁਲਾਜ਼ਮਾਂ ਵਲੋਂ ਭਾਈ ਗੁਰਬਖਸ਼ ਸਿੰਘ ਨੂੰ ਚੁੱਕ ਲਿਆ ਗਿਆ ਸੀ ਤੇ ਉਪਰੰਤ ਮੋਹਾਲੀ ਦੇ ਸਿਵਲ ਹਸਪਤਾਲ ਭਰਤੀ ਕਰਵਾਇਆ ਗਿਆ। ਇਥੇ ਡਾਕਟਰਾਂ ਵਲੋਂ ਉਨ੍ਹਾਂ ਨੂੰ ਕੁਝ ਖਾਣ ਦੀ ਅਪੀਲ ਦੇ ਨਾਲ-ਨਾਲ ਪਾਈਪ ਰਾਹੀਂ ਕੁਝ ਖਿਲਾਉਣ ਦੇ ਯਤਨ ਵੀ ਹੋਏ ਪਰ ਉਨ੍ਹਾਂ ਵਲੋਂ ਇਸ ਤੋਂ ਸਾਫ ਇਨਕਾਰ ਕਰ ਦਿਤਾ ਗਿਆ। ਇਸ ਉਪਰੰਤ ਉਨ੍ਹਾਂ ਨੂੰ 7 51 ਦਾ ਕੇਸ ਦਰਜ ਕਰਕੇ ਰੋਪੜ ਜੇਲ੍ਹ ਭੇਜ ਦਿਤਾ ਗਿਆ। ਇਥੇ ਭਾਈ ਗੁਰਬਖਸ਼ ਸਿੰਘ ਦੇ ਮਾਤਾ-ਪਿਤਾ ਉਨ੍ਹਾਂ ਨੂੰ ਮਿਲਣ ਲਈ ਪੁੱਜੇ ਤੇ ਉਨ੍ਹਾਂ ਦਾ ਹਾਲ-ਚਾਲ ਜਾਣਿਆ। ਜੇਲ੍ਹ ਚ ਵੀ ਗੁਰਬਖਸ਼ ਸਿੰਘ ਹੋਰੀਂ ਕੁਝ ਨਹੀਂ ਖਾ ਰਹੇ ਹਨ ਤੇ ਉਨ੍ਹਾਂ ਵਲੋਂ ਆਪਣੀ ਹੜਤਾਲ ਬਕਾਇਦਾ ਜਾਰੀ ਰੱਖੀ ਜਾ ਰਹੀ ਹੈ। ਇਸ ਉਪਰੰਤ ਕੁਝ ਅਪੁਸ਼ਟ ਖਬਰਾਂ ਇਹ ਵੀ ਹਨ ਕਿ ਉਨ੍ਹਾਂ ਨੂੰ ਰੋਪੜ ਜੇਲ੍ਹ ਤੋਂ ਚੁੱਪ-ਚੁਪੀਤੇ ਕਪੂਰਥਲਾ ਦੀ ਜੇਲ੍ਹ ਸ਼ਿਫਟ ਕਰ ਦਿਤਾ ਗਿਆ ਹੈ ਪਰ ਇਸ ਦੀ ਪੁਸ਼ਟੀ ਕਿਸੇ ਵਲੋਂ ਨਹੀਂ ਕੀਤੀ ਗਈ ਹੈ।

No comments: