jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Friday 6 December 2013

ਸਾਊਥ ਅਫਰੀਕਾ ਦੇ ਸਾਬਕਾ ਰਾਸ਼ਟਰਪਤੀ ਸ੍ਰੀ ਨੈਲਸਨ ਮੰਡੇਲਾ ਨਹੀਂ ਰਹੇ

www.sabblok.blogspot.com 


ਔਕਲੈਂਡ 6 ਦਸੰਬਰ (ਹਰਜਿੰਦਰ ਸਿੰਘ ਬਸਿਆਲਾ)
ਸਾਊਥ ਅਫ਼ਰੀਕਾ ਦੇ ਸਾਬਕਾ ਰਾਸ਼ਟਰਪਤੀ ਸ੍ਰੀ ਨੈਲਸਨ ਮੰਡੇਲਾ ਆਪਣੀ 95 ਸਾਲ ਦੀ ਉਮਰ ਭੋਗ ਕੇ ਇਸ ਦੁਨੀਆ ਤੋਂ ਅੱਜ ਵਿਦਾ ਹੋ ਗਏ। ਉਨ੍ਹਾਂ ਦਾ ਜਨਮ 18 ਜੁਲਾਈ 1918 ਜੌਹਨਸਬਰਗ ਵਿਚ ਹੋਇਆ ਸੀ।  ਉਹ ਪਿਛਲੇ ਕੁਝ ਸਮੇਂ ਤੋਂ ਬਿਮਾਰ ਚੱਲ ਰਹੇ ਸਨ। ਦੇਸ਼ ਦੇ ਮੌਜੂਦਾ ਰਾਸ਼ਟਰਪਤੀ ਨੇ ਸਵ. ਨੈਲਸਨ ਮੰਡੇਲਾ ਨੂੰ ਦੇਸ਼ ਨੇ ਇਕ ਮਹਾਨ ਸਪੂਤ ਅਤੇ ਅਫਰੀਕੀ ਲੋਕਾਂ ਨੇ ਆਪਣਾ ਪਿਤਾ ਖੋ ਦਿੱਤਾ ਹੈ। ਸਾਰੇ ਦੇਸ਼ ਦੇ ਝੰਡੇ ਹੇਠਾਂ ਕੀਤੇ ਗਏ ਹਨ। ਉਹ 1994 ਤੋਂ 1099 ਤੱਕ ਦੇਸ਼ ਦੇ ਰਾਸ਼ਟਰਪਤੀ ਵੀ ਰਹੇ। 1979 ਦੇ ਵਿਚ ਸ੍ਰੀ ਨੈਲਸਨ ਮੰਡੇਲਾ ਨੂੰ ਜਵਾਹਰ ਲਾਲ ਨਹਿਰੂ ਐਵਾਰਡ ਅਤੇ 1990 ਦੇ ਵਿਚ ਸ੍ਰੀ ਮੰਡੇਲਾ ਨੂੰ ਭਾਰਤ ਰਤਨ ਦਾ ਐਵਾਰਡ ਦਿੱਤਾ ਗਿਆ ਸੀ। ਸ੍ਰੀ ਨੈਲਸਨ ਮੰਡੇਲਾ ਨੂੰ 250 ਦੇ ਕਰੀਬ ਵਕਾਰੀ ਐਵਾਰਡ ਮਿਲੇ ਜਿਸ ਦੇ ਵਿਚ ਇਕ ਨੋਬਲ ਪੀਸ ਐਵਾਰਡ (1993) ਵੀ ਸ਼ਾਮਿਲ ਹੈ। ਆਪਣੇ ਜੀਵਨ ਦੇ 27 ਸਾਲ ਉਸਨ ਜ਼ੇਲ੍ਹਾਂ ਵਿਚ ਗੁਜਾਰੇ।
ਮਾਣਯੋਗ ਪ੍ਰਧਾਨ ਮੰਤਰੀ ਸ੍ਰੀ ਜੌਹਨ ਕੀ ਨੇ ਵੀ ਸ੍ਰੀ ਨੈਲਸਨ ਮੰਡੇਲਾ ਦੇ ਦਿਹਾਂਤ ਉਤੇ ਗਹਿਰਾ ਦੁੱਖ ਪ੍ਰਗਟ ਕੀਤਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਅੰਤਿਮ ਸੰਸਕਾਰ ਉਤੇ ਨਿਊਜ਼ੀਲੈਂਡ ਦੇਸ਼ ਤੋਂ ਇਕ ਡੈਲੀਗੇਸ਼ਨ ਵੀ ਜਾਵੇਗਾ।

No comments: