jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Saturday 7 December 2013

ਮਨਪ੍ਰੀਤ ਬਾਦਲ ਕੇਜਰੀਵਾਲ ਤੋਂ ਸਬਕ ਸਿੱਖੇ

 
ਲੁਧਿਆਣਾ : ਪੰਜਾਬ 'ਚ ਹੋਈਆਂ 2011 ਦੀਆਂ ਵਿਧਾਨ ਸਭਾ ਚੋਣਾਂ ਵਿਚ ਅਕਾਲੀ ਦਲ ਬਾਦਲ ਤੋਂ ਵੱਖ ਹੋਏ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਦੇ ਭਤੀਜੇ ਮਨਪ੍ਰੀਤ ਸਿੰਘ ਬਾਦਲ ਜਿਨ੍ਹਾਂ ਨੇ ਵੱਖਰੇ ਹੋ ਕੇ ਇਹ ਗੱਲ ਦਾ ਢੰਡੋਰਾ ਪਿੱਟਿਆ ਕਿ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨਾਲ ਉਨ੍ਹਾਂ ਨੇ ਰਾਜਸੀ ਵਿਚਾਰ ਮੇਲ ਨਹੀਂ ਖਾਂਦੇ ਅਤੇ ਮੁੱਖ ਮੰਤਰੀ ਪੁੱਤਰ ਮੋਹ 'ਚ ਫਸੇ ਹੋਏ ਹਨ। ਉਨ੍ਹਾਂ ਸਰਕਾਰ ਦੇ ਸਮੇਂ ਖਤਮ ਹੋਣ ਤੋਂ ਲਗਭਗ ਇਕ ਵਰ੍ਹਾ ਪਹਿਲਾਂ ਪਾਰਟੀ ਤੋਂ ਤੋੜ-ਵਿਛੋੜਾ ਕੀਤਾ ਅਤੇ ਚੋਣਾਂ ਸਮੇਂ ਕਮਿਊਨਿਸਟਾਂ ਨਾਲ ਜਾ ਕੇ ਚੋਣ ਸਮਝੌਤਾ ਕੀਤਾ, ਜਿਸ ਤੋਂ ਰਾਜਸੀ ਹਲਕੇ ਇਸ ਲਈ ਹੈਰਾਨ ਸਨ ਕਿ ਕਮਿਊਨਿਸਟ ਪਾਰਟੀ ਦਾ ਵੋਟ ਬੈਂਕ ਤਾਂ ਕਾਂਗਰਸ ਦੇ ਹੱਕ ਵਿਚ ਭੁਗਤਦਾ ਹੈ ਪਰ ਮਨਪ੍ਰੀਤ ਸਿੰਘ ਬਾਦਲ ਕਮਿਊਨਿਸਟ ਪਾਰਟੀ ਨਾਲ ਸ਼੍ਰੋਮਣੀ ਅਕਾਲੀ ਦਲ ਜਿਸ ਨੂੰ ਅਲਵਿਦਾ ਆਖ ਕੇ ਆਏ ਹਨ ਨੂੰ ਨੁਕਸਾਨ ਪਹੁੰਚਾਉਣ ਦੀ ਥਾਂ ਫਾਇਦਾ ਪਹੁੰਚਾਉਣਗੇ। ਰਾਜਨੀਤੀ ਵਿਚ ਕਿਹਾ ਜਾਂਦਾ ਹੈ ਕਿ ਦੁਸ਼ਮਣ ਦਾ ਦੁਸ਼ਮਣ ਹਮੇਸ਼ਾ ਦੋਸਤ ਹੁੰਦਾ ਹੈ ਪਰ ਮਨਪ੍ਰੀਤ ਸਿੰਘ ਬਾਦਲ ਦੁਸ਼ਮਣ ਨੂੰ ਫਾਇਦਾ ਪਹੁੰਚਾਉਣ ਦੇ ਰਾਹ ਤੁਰ ਪਏ ਸਨ, ਜਿਸ ਬਾਰੇ ਉਪ ਮੁੱਖ ਮੰਤਰੀ ਪੰਜਾਬ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਸ਼ਰੇਆਮ ਆਪਣੇ ਵਰਕਰਾਂ ਨੂੰ ਕਹਿੰਦੇ ਰਹੇ ਕਿ ਮਨਪ੍ਰੀਤ ਸਿੰਘ ਬਾਦਲ ਉਨ੍ਹਾਂ ਦਾ ਨੁਕਸਾਨ ਨਹੀਂ ਫਾਇਦਾ ਕਰਨਗੇ। ਚੋਣ ਨਤੀਜਿਆਂ ਵਿਚ ਇਹ ਗੱਲ ਸਾਬਤ ਹੋ ਗਈ ਕਿ ਜਦੋਂ ਮਨਪ੍ਰੀਤ ਸਿੰਘ ਬਾਦਲ ਦੇ ਉਮੀਦਵਾਰਾਂ ਕਾਰਨ 21 ਕਾਂਗਰਸੀ ਉਮੀਦਵਾਰ ਚੋਣ ਹਾਰੇ ਤੇ ਅਕਾਲੀ ਦਲ ਦੇ 10 ਉਮੀਦਵਾਰ ਚੋਣ ਹਾਰੇ ਅਤੇ ਅਕਾਲੀ ਦਲ ਭਾਜਪਾ ਦੀ ਸਾਂਝੀ ਸਰਕਾਰ ਹੋਂਦ 'ਚ ਆ ਗਈ। ਦਿੱਲੀ ਵਿਧਾਨ ਸਭਾ ਚੋਣਾਂ ਵਿਚ ਆਮ ਆਦਮੀ ਪਾਰਟੀ ਬਣਾ ਕੇ ਅੰਨਾ ਹਜ਼ਾਰੇ ਤੋਂ ਵੱਖ ਹੋਏ ਆਗੂ ਅਰਵਿੰਦ ਕੇਜਰੀਵਾਲ ਨੇ ਦਿੱਲੀ ਵਿਚ ਮੁੱਖ ਮੰਤਰੀ ਸ਼ੀਲਾ ਦੀਕਸ਼ਿਤ ਦੇ ਖਿਲਾਫ ਝੰਡਾ ਚੁੱਕਿਆ। ਵੱਖ-ਵੱਖ ਚੈਨਲਾਂ ਅਤੇ ਮੀਡੀਆ ਦੇ ਸਰਵੇਖਣ ਵਲੋਂ ਦੱਸਿਆ ਜਾ ਰਿਹਾ ਹੈ ਕਿ ਕੇਜਰੀਵਾਲ ਤੀਸਰੀ ਪਾਰਟੀ ਵਜੋਂ ਦਿੱਲੀ 'ਚ ਉਭਰ ਕੇ ਆ ਰਹੇ ਹਨ। ਇਥੇ ਹੀ ਬੱਸ ਨਹੀਂ ਉਨ੍ਹਾਂ ਨੇ ਸ਼ੀਲਾ ਦੀਕਸ਼ਿਤ ਦੇ ਖਿਲਾਫ ਚੋਣ ਲੜ ਕੇ ਉਨ੍ਹਾਂ ਦੀ ਸੀਟ ਖਤਰੇ 'ਚ ਪਾਈ ਹੋਈ ਹੈ ਪਰ ਮਨਪ੍ਰੀਤ ਸਿੰਘ ਬਾਦਲ ਪੰਜਾਬ ਵਿਚ ਅਜਿਹਾ ਕੁਝ ਨਹੀਂ ਕਰ ਸਕੇ। ਉਨ੍ਹਾਂ ਨੇ ਹੁਣ ਵੀ ਐਲਾਨ ਕੀਤਾ ਹੈ ਕਿ 13 ਸੀਟਾਂ 'ਤੇ ਲੋਕ ਸਭਾ ਚੋਣ ਆਪਣੇ ਬਲ-ਬੂਤੇ 'ਤੇ ਲੜਨਗੇ, ਜਿਸਨੂੰ ਤਾਏ-ਭਤੀਜੇ ਦੀ ਮਿਲੀਭੁਗਤ ਦੱਸ ਰਹੇ ਰਾਜਨੀਤਕ ਪੰਡਿਤਾਂ ਦਾ ਕਹਿਣਾ ਹੈ ਕਿ ਜੇਕਰ ਮਨਪ੍ਰੀਤ ਸਿੰਘ ਬਾਦਲ ਸਚਮੁੱਚ ਹੀ ਅਕਾਲੀ ਦਲ ਬਾਦਲ ਦੇ ਵਿਰੋਧੀ ਹਨ ਤਾਂ ਉਹ ਕੇਜਰੀਵਾਲ ਦੀ ਤਰ੍ਹਾਂ ਬਾਦਲ ਪਰਿਵਾਰ ਨਾਲ ਟੱਕਰ ਲੈ ਕੇ ਤੀਸਰਾ ਬਦਲ ਬਣਾ ਕੇ ਦਿਖਾਉਣ, ਨਹੀਂ ਤਾਂ ਸਮਝਿਆ ਜਾਵੇਗਾ ਕਿ ਉਨ੍ਹਾਂ ਦੀ ਆਪਣੇ ਤਾਏ ਨਾਲ ਸਿਆਸੀ ਮਿਲੀਭੁਗਤ ਹੈ।

No comments: