jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Monday 2 December 2013

ਮੇਰੀ ਚਿੰਤਾ ਨਾ ਕਰੋ, ਕੌਮ ਦੀ ਚੜਦੀਕਲਾ ਅਤੇ ਬੰਦੀ ਸਿੰਘਾਂ ਦੀ ਰਿਹਾਈ ਲਈ ਇਕ ਨਿਸ਼ਾਨ ਸਾਹਿਬ ਥਲੇ ਇਕਠੇ ਹੋਵੋ: ਭਾਈ ਗੁਰਬਖਸ਼ ਸਿੰਘ ਖਾਲਸਾ

www.sabblok.blogspot.com



ਮਾਮਲਾ 25 ਸਾਲਾਂ ਤੋਂ ਜ਼ੇਲ੍ਹਾਂ ‘ਚ ਨਜ਼ਰਬੰਦ ਨੋਜ਼ਵਾਨਾਂ ਦੀ ਰਿਹਾਈ ਦਾ
ਭੁੱਖ ਹੜਤਾਲ ਉਨੀਵੇਂ ਦਿਨ ‘ਚ ਦਾਖਿਲ, ਚੌਪਈ ਸਾਹਿਬ ਦੇ ਪਾਠ ਦੀ ਲੜੀ ਜਾਰੀ
 ਪੰਥਕ ਜਥੇਬੰਦੀਆਂ ਨੇ ਕੀਤਾ ਗੁਰਮਤਾ,
4 ਦਸੰਬਰ ਨੂੰ ਸ਼੍ਰੀ ਅਕਾਲ ਤਖ਼ਤ ਸਾਹਿਬ ਤੋਂ ਗੁਰਦੁਆਰਾ ਅੰਬ ਸਾਹਿਬ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਤਕ ਵਿਸ਼ਾਲ ਬੰਦੀ ਸਿੰਘ ਰਿਹਾਈ ਮਾਰਚ ਕੀਤਾ ਜਾਵੇਗਾ
bhukh hartal amb sahib (1).psd
ਸਾਹਿਬਜ਼ਾਦਾ ਅਜੀਤ ਸਿੰਘ ਨਗਰ 2ਦਸੰਬਰ (ਮੇਜਰ ਸਿੰਘ):-ਹਿੰਦੋਸਤਾਨ ਦੀਆਂ ਜੇਲ੍ਹਾਂ ‘ਚ ਲੰਮੇ ਸਮੇਂ ਤੋਂ ਨਜਰਬੰਦ ਉਹ ਨੋਜਵਾਨ ਸਿੱਖ ਜਿਨ੍ਹਾਂ ਦੀਆਂ ਸਜਾਵਾਂ ਪੁਰੀਆਂ ਹੋਣ ਤੋਂ ਬਾਅਦ ਵੀ ਰਿਹਾਈ ਨਹੀਂ ਹੋਈ । ਉਨ੍ਹਾਂ ਨਜ਼ਰਬੰਦ ਸਿੰਘਾਂ ਦੀ ਰਿਹਾਈ ਲਈ ਭਾਈ ਗੁਰਬਖ਼ਸ਼ ਸਿੰਘ ਖਾਲਸਾ ਹਰਿਆਣਾ 14ਨਵੰਬਰ ਤੋਂ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੇ ਫੇਜ਼ 8 ਵਿਖੇ ਗੁਰਦੁਆਰਾ ਸ਼੍ਰੀ ਅੰਬ ਸਾਹਿਬ ਵਿਖੇ ਬਾਹਰ ਮੈਦਾਨ ‘ਚ ਅਣਮਿੱਥੇ ਸਮੇਂ ਲਈ ਭੁੱਖ ਹੜਤਾਲ ਤੇ ਬੈਠੇ ਹਨ। ਇਹ ਭੁੱਖ ਹੜਤਾਲ ਅੱਜ 19ਵੇਂ ਦਿਨ ਵਿਚ ਪੰਹੁਚ ਗਿਆ ਹੈ। ਅੱਜ ਮੈਡੀਕਲ ਚੈਕਅਪ ਦੋਰਾਨ ਭਾਈ ਸਾਹਿਬ ਦਾ ਭਾਰ ਪਹਿਲਾਂ ਨਾਲੋ ਇਕ ਕਿਲੋ ਵਧਿਆ। ਜਿਨ੍ਹਾਂ ਨੂੰ ਘੱਟ ਗਿਣਤੀਆਂ ਅਤੇ ਪੰਥਕ ਸਿੱਖ ਜੱਥੇਬੰਦੀਆਂ ਦਾ ਪੂਰਨ ਸਹਿਯੋਗ ਮਿਲ ਰਿਹਾ ਹੈ। ਭੁੱਖ ਹੜਤਾਲ ਤੇ ਬੈਠੇ ਭਾਈ ਖਾਲਸਾ ਦਾ ਸਾਥ ਦੇ ਰਹੀਆਂ ਵੱਖ-ਵੱਖ ਜੱਥੇਬੰਦੀਆਂ ਦੇ ਨੂੰਮਾਂਇਦਿਆਂ ਵਲੋਂ ਆਪਣੀ ਭਰਵੀਂ ਹਾਜ਼ਰੀ ਲੁਵਾਈ ਜਾ ਰਹੀ ਹੈ। ਅੱਜ ਸਮੂਹ ਪੰਥਕ ਜਥੇਬੰਦਆਂ ,ਸੰਤ ਸਮਾਜ ਅਤੇ ਪੰਥ ਦਰਦੀਆਂ ਵਲੋਂ ਭੁੱਖ ਹੜਤਾਲ ਵਾਲੀ ਥਾਂ ਤੇ ਸਵੇਰੇ 10ਵਜੇ ਤੋਂ ਲੈ ਕੇ ਸ਼ਾਮ 4ਵਜੇ ਤਕ ਭਾਈ ਗੁਰਬਖਸ਼ ਸਿੰਘ ਖਾਲਸਾ ਨਾਲ ਭੁੱਖ ਹੜਤਾਲ ਤੇ ਬੈਠੇ। ਇਸ ਤੋਂ ਪਹਿਲਾਂ ਗੁਰਦੁਆਰਾ ਅੰਬ ਸਾਹਿਬ ਵਿਖੇ ਗੁਰ ਆਸਰਾ ਟ੍ਰਸਟ ਵਲੋਂ ਬੰਦੀ ਸਿੰਘਾਂ ਦੀ ਰਿਹਾਈ ਲਈ ਅਤੇ ਭਾਈ ਗੁਰਬਖਸ਼ ਸਿੰਘ ਦੀ ਚੜਦੀ ਕਲਾ ਪਰਸੋਂ ਤੋਂ ਰਖਵਾਏ ਗਏ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ । ਜਿਸ ਦੋਰਾਨ ਸੰਤ ਮਹਾਂਪੁਰਸ਼ਾਂ , ਪੰਥਕ ਆਗੁਆਂ ਅਤੇ ਸਮਾਜ ਸੇਵੀ ਸੰਸਥਾਵਾਂ ਦੇ ਨੁਮਾਂਇਦਿਆਂ ਨੇ ਹਾਜ਼ਰੀ ਲੁਵਾਈ। ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਮੁੱਖ ਦੀਵਾਨ ਹਾਲ ਵਿਚ ਸ਼੍ਰੀ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਸੁਖਵਿੰਦਰ ਸਿੰਘ ਨਾਗੋਕੇ ਨੇ ਆਪਣੇ ਸਾਥੀਆਂ ਸਮੇਤ ਸੰਗਤ ਨੂੰ ਗੁਰੂ ਜਸ ਨਾਲ ਜੋੜ ਕੇ ਆਪਣੀ ਭਰਵੀਂ ਹਾਜ਼ਰੀ ਲੁਵਾਈ। ਉਸ ਉਪਰੰਤ ਭੁੱਖ ਹੜਤਾਲ ਵਾਲੇ ਸਥਾਨ ਤੇ ਸਮੂਹ ਜੱਥੇਬੰਦੀਆਂ ਦੇ ਆਗੁਆਂ ਵਲੋਂ ਗੁਰਮਤਿ ਸਭਾ ਕੀਤੀ ਜਿਸ ਵਿਚ ਖੁਲੀਆਂ ਵਿਚਾਰਾਂ ਉਪਰੰਤ ਗੁਰਮਤਾ ਸੋਧਿਆ ਗਿਆ ਕਿ ਨਜ਼ਰਬੰਦ ਸਿੰਘਾਂ ਦੀ ਰਿਹਾਈ ਲਈ ਭਾਈ ਖਾਲਸਾ ਵਲੋਂ ਅਰੰਭੇ ਕਾਰਜ ਨੂੰ ਬਲ ਦੇ ਲਈ 4 ਦਸੰਬਰ ਨੂੰ ਸ਼੍ਰੀ ਅਕਾਲ ਤਖ਼ਤ ਸਾਹਿਬ ਤੋਂ ਗੁਰਦੁਆਰਾ ਅੰਬ ਸਾਹਿਬ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਤਕ ਵਿਸ਼ਾਲ ਬੰਦੀ ਸਿੰਘ ਰਿਹਾਈ ਮਾਰਚ ਕੀਤਾ ਜਾਵੇਗਾ। ਇਸ ਮਾਰਚ ਦੀ ਅਰੰਭਤਾ 4ਦਸੰਬਰ ਨੂੰ ਸਵੇਰੇ 9 ਵਜੇ ਸ਼੍ਰੀ ਅਕਾਲ ਤਖ਼ਤ ਸਾਹਿਬ ਤੋਂ ਹੋਵੇਗੀ ਅਤੇ ਵਾਇਆ ਜਲੰਧਰ, ਲੁਧਿਆਣਾ ,ਸਮਰਾਲਾ ,ਮੋਰਿੰਡਾ ਅਤੇ ਖਰੜ ਹੁੰਦਾ ਹੋਇਆ ਸ਼ਾਮ 5 ਵਜੇ ਗੁ. ਅੰਬ ਸਾਹਿਬ ਵਿਖੇ ਸਮਾਪਤ ਹੋਵੇਗਾ। ਇਸ ਪੰਥਕ ਇਕਠ ਵਿਚ ਸਮੂਚੇ ਪੰਥਕ ਬੁਲਾਰਿਆਂ ਨੂੰ ਅਜਿਹੇ ਨਾਜੁਕ ਮੌਕੇ ਤੇ ਆਪਸੀ ਮਤ ਭੇਦ ਅਤੇ ਦੁਰੀਆਂ ਮੁਕਾ ਕੇ ਪੰਥਕ ਏਕਤਾ ਕਰਨ ਤੇ ਜ਼ੋਰ ਦਿਤਾ।
ਇਸ ਮੌਕੇ ਸੰਗਤ ਨੂੰ ਸੰਬੋਧਨ ਹੁੰਦਿਆਂ ਭਾਈ ਗੁਰਬਖਸ਼ ਸਿੰਘ ਖਾਲਸਾ ਨੇ ਪੰਥ ਨੂੰ ਦਰਦ ਭਰੀ ਅਪੀਲ ਕੀਤੀ ਕਿ ਉਹ ਮੇਰੀ ਸਿਹਤ ਦੀ ਚਿੰਤਾ ਨਾ ਕਰਨ ਮੈਂ ਪੂਰੀ ਤਰਾਂ ਚੜਦੀ ਕਲਾਂ ਵਿਚ ਹਾਂ ਪਰ ਸਮੂਚਾ ਪੰਥ ਇਕ ਨਿਸ਼ਾਨ ਸਾਹਿਬ ਥਲੇ ਇਕਤਰ ਹੋਕੇ ਕੌਮ ਨੂੰ ਦਰਪੇਸ਼ ਚੁਨੌਤੀਆਂ ਦਾ ਟਾਕਰਾ ਕਰਨ ਲਈ ਤੱਤਪਰ ਹੋਵੇ ।ਭਾਈ ਖਾਲਸਾ ਨੇ ਪਹਿਰੇਦਾਰ ਸਮੇਤ ਮੀਡੀਆ ਦੇ ਕੁੱਝ ਹਿੱਸੇ ਵਲੋਂ ਨਿਭਾਏ ਜਾ ਰਹੇ ਨਿਰਪਖ ਰੋਲ ਦੀ ਸ਼ਲਾਘਾ ਕਰਦਿਆਂ ਬਾਕੀ ਲੋਕਾਂ ਨੂੰ ਵੀ ਪੱਤਰਕਾਰੀ ਦੀਆਂ ਸੱਚੀਆਂ ਤੇ ਸੁੱਚੀਆਂ ਰਵਾਇਤਾਂ ਨੂੰ ਕਾਇਮ ਰਖਦੇ ਹੋਏ ਸਿੱਖਾਂ ਦੇ ਕੌਮੀ ਦਰਦ ਨੂੰ ਆਪਣੇ ਅਖ਼ਬਾਰਾਂ ਵਿਚ ਛਾਪਣ ਤੇ ਆਪਣੇ ਟੀਵੀ ਚੈਨਲਾਂ ਰਾਹੀਂ ਪ੍ਰਸਾਰਣ ਦਾ ਉਦਮ ਕਰਨ। ਇਸ ਮੌਕੇ ਭਾਈ ਦਲਜੀਤ ਸਿੰਘ ਬਿਟੂ, ਹਰਪਾਲ ਸਿੰਘ ਚੀਮਾ, ਗੁਰਨਾਮ ਸਿੰਘ ਸਿੱਧੂ,ਭਾਈ ਬਲਦੇਵ ਸਿੰਘ ਸਿਰਸਾ, ਹਰਮੋਹਿੰਦਰ ਸਿੰਘ ਢਿਲੋਂ, ਜਸਵਿੰਦਰ ਸਿੰਘ ਬਰਾੜ, ਮਨਜੀਤ ਸਿੰਘ ਲਵਲੀ, ਸਤਨਾਮ ਸਿੰਘ ਪਾਂਉਟਾ ਸਾਹਿਬ , ਆਰ ਪੀ ਸਿੰਘ ,ਐਚ ਪੀ ਸਿੰਘ, ਕੰਵਰ ਸਿੰਘ ਧਾਮੀ ,ਸੰਤ ਬਾਬਾ ਰਣਜੀਤ ਸਿੰਘ ਢਡਰੀਆਂ ਵਾਲੇ ,ਸੰਤ ਬਾਬਾ ਹਰੀ ਸਿੰਘ ਰੰਧਾਵਾ ਵਾਲੇ, ਭਾਈ ਸੁਖਵਿੰਦਰ ਸਿੰਘ ਰਤਵਾੜਾ ਸਾਹਿਬ ਵਾਲੇ ,ਸੰਤ ਮਨਮੋਹਨ ਸਿੰਘ ਬਾਰਨਾ ਵਾਲੇ ,ਬਾਬਾ ਅਜੀਤ ਸਿੰਘ ਲੋਹਗੜ੍ਰ ਵਾਲੇ, ਭਾਈ ਹਰਦੀਪ ਸਿੰਘ , ਭਾਈ ਗੁਰਪ੍ਰੀਤ ਸਿੰਘ ਰੰਧਾਵਾ ਦੋਵੇਂ ਐਸ ਜੀ ਪੀ ਸੀ ਮੈਂਬਰ, ਜਸਟਿਸ ਅਜੀਤ ਸਿੰਘ ਬੈਂਸ , ਸਾਬਕਾ ਡੀਜੀਪੀ ਜੇਲ੍ਹਾਂ ਸ਼੍ਰੀ ਸ਼ਸ਼ੀ ਕਾਂਤ, ਸਾਬਕਾ ਆਈ ਏ ਐਸ ਗੁਰਤੇਜ ਸਿੰਘ , ਪ੍ਰੋ. ਦਰਸ਼ਨ ਸਿੰਘ ਸਾਬਕਾ ਜਥੇਦਾਰ ਅਕਾਲ ਤਖ਼ਤ ਸਾਹਿਬ, ਭਾਈ ਮੋਹਕਮ ਸਿੰਘ, ਭਾਈ ਗੁਰਦੀਪ ਸਿੰਘ ਬੰਿਠਡਾ, ਭਾਈ ਸੁਰਤ ਸਿੰਘ ਖਾਲਸਾ ਲੁਧਿਆਣਾ , ਭਾਈ ਜਸਬੀਰ ਸਿੰਘ ਸਾਬਕਾ ਜੱਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ,ਸੰਤ ਰਾਮ ਸਿੰਘ ਦਮਦਮੀ ਟਕਸਾਲ ਸੰਗਰਾਵਾਂ , ਭਾਈ ਗੁਰਿੰਦਰਪਾਲ ਸਿੰਘ ਧਨੋਲਾ , ਭਾਈ ਜਸਪਾਲ ਸਿੰਘ ਮੰਝਪੁਰ,ਭਾਈ ਬਲਵੰਤ ਸਿੰਘ ਗੋਪਾਲਾ, ਭਾਈ ਚੁਹੜ ਸਿੰਘ, ਭਾਈ ਮਨਧੀਰ ਸਿਘੰ ,ਭਾਈ ਰਜਿੰਦਰ ਸਿੰਘ,ਪੱਤਰਕਾਰ ਜਰਨੈਲ ਸਿੰਘ , ਅਮਰ ਸਿੰਘ ਚਹਿਲ , ਨਵਕਿਰਨ ਸਿੰਘ , ਤਜਿੰਦਰ ਸਿੰਘ ਸੂਦਨ ਸਾਰੇ ਐਡਵੋਕੇਟ, ਪ੍ਰੋ. ਮਹਿੰਦਰਪਾਲ ਸਿੰਘ , ਭਾਈ ਹਰਚਰਨ ਸਿੰਘ ਧਾਮੀ,ਡਾ. ਗੁਰਦਰਸ਼ਨ ਸਿੰਘ ਢਿਲੋਂ, ਬਾਬਾ ਪ੍ਰਦੀਪ ਸਿੰਘ ਚਾਂਦਪੁਰ (ਦਾਦੂਵਾਲ), ਭਾਈ ਪ੍ਰਭਦੀਪ ਸਿੰਘ ਯੁਕੇ , ਭਾਈ ਮਨਜੀਤ ਸਿੰਘ ਸ਼ਿੰਗਾਰੀਵਾਲਾ , ਪਰਮਜੀਤਸ ਸਿੰਘ ਸਮਰਾਲਾ, ਪਰਮਿੰਦਰ ਸਿੰਘ ਕਾਲਾ , ਭਾਈ ਮਨਜੀਤ ਸਿੰਘ ਠਰੂ , ਸੁਰਿੰਦਰਪਾਲ ਸਿੰਘ ਤਾਲਬਪੁਰਾ ,ਹੋਂਦ ਚਿਲੜ ਤਾਲਮੇਲ ਕਮੇਟੀ ਅਤੇ ਅਕਾਲ ਸਹਾਏ ਸਿੱਖ ਜੱਥੇਬੰਦੀ, ਪੈਰੀਫੇਰੀ ਮਿਲਕਮੈਨ ਯੂਨੀਅਨ ਚੰਡੀਗੜ੍ਹਮੋਹਾਲੀ, ਸਮੇਤ ਹੋਰ ਜਥੇਬੰਦੀਆਂ ਦੇ ਆਗੂਆਂ ਤੇ ਸੰਗਤ ਨੇ ਸ਼ਮੂਲੀਅਤ ਕੀਤੀ। ਬਾਅਦ ਦੁਪਹਿਰ ਸ਼੍ਰੋਮਣੀ ਕਮੇਟੀ ਪ੍ਰਧਾਨ ਅਵਤਾਰ ਸਿੰਘ ਮਕੜ ਭਾਈ ਗੁਰਬਖਸ਼ ਸਿੰਘ ਨਾਲ ਮੁਲਾਕਾਤ ਕੀਤੀ ਅਤੇ ਬੰਦੀ ਸਿੰਘਾਂ ਦੀ ਰਿਹਾਈ ਲਈ ਗਲਬਾਤ ਕੀਤੀ ਪਰ ਭਾਈ ਖਾਲਸਾ ਨੇ ਆਪਣੇ ਫੈਸਲੇ ਤੇ ਰਹਿਣ ਦੀ ਦ੍ਰਿੜਤਾ ਦਿਖਾਈ। ਭਾਈ ਖਾਲਸਾ ਦੇ ਪਿਤਾ ਜੱਥੇਦਾਰ ਅਜੀਤ ਸਿੰਘ ,ਮਾਤਾ ਮਹਿੰਦਰ ਕੌਰ, ਪਤਨੀ ਜਸਵੀਰ ਕੌਰ,ਪੁੱਤਰ ਜੁਝਾਰ ਸਿੰਘ ਅਤੇ ਭੈਣ ਜਸਵਿੰਦਰ ਕੌਰ ਸਮੇਤ ਹੋਰ ਵੀ ਰਿਸ਼ਤੇਦਾਰ ਮੋਜੂਦ ਸਨ। ਭੁੱਖ ਹੜਤਾਲ ਤੇ ਭਾਈ ਗੁਰਬਖਸ਼ ਸਿੰਘ ਨਾਲ ਬੁੜੈਲ ਜ਼ੇਲ੍ਹ ‘ਚ ਨਜ਼ਰਬੰਦ ਭਾਈ ਲਖਵਿੰਦਰ ਸਿੰਘ ਲੱਖਾ ਦੇ ਪਿਤਾ ਸ. ਦਰਸ਼ਨ ਸਿੰਘ , ਭੈਣ ਪਰਮਜੀਤ ਕੌਰ, ਭਾਈ ਗੁਰਮੀਤ ਸਿੰਘ ਦੇ ਮਾਤਾ ਬੀਬੀ ਸੁਰਜੀਤ ਕੌਰ ,ਭੈਣ ਵਰਿੰਦਰ ਕੌਰ , ਭਾਈ ਸ਼ਮਸ਼ੇਰ ਸਿੰਘ ਦੀ ਧਰਮ ਪਤਨੀ ਬਲਜਿੰਦਰ ਕੌਰ ਅਤੇ ਭਰਾ ਸ. ਭਗਵੰਤ ਸਿੰਘ ਵੀ ਲਗਾਤਾਰ ਆਪਣੀ ਭਰਵੀਂ ਹਾਜ਼ਰੀ ਲੁਵਾ ਰਹੇ ਹਨ। ਭਾਈ ਗੁਰਬਖਸ਼ ਸਿੰਘ ਖਾਲਸਾ ਹਰਿਆਣਾ ਦੀ ਭੁੱਖ ਹੜਤਾਲ ਅੱਜ 19ਵੇਂ ਦਿਨ ਵਿਚ ਦਾਖਿਲ ਹੋ ਗਈ ਹੈ। ਉਨ੍ਹਾਂ ਦਸਿਆ ਕਿ ਬੰਦੀ ਸਿੰਘਾਂ ਦੀ ਰਿਹਾਈ ਲਈ ਲੜੀਵਾਰ ਚੌਪਈ ਸਾਹਿਬ ਦੇ ਪਾਠ ਕੀਤੇਏ ਹਨ । ਇਸ ਤੋਂ ਇਲਾਵਾ ਸਮੂਚੀ ਸਿੱਖ ਸੰਗਤ ਅਤੇ ਪੰਥ ਦਰਦੀਆਂ ਨੂੰ ਵੀ ਚੌਪਈ ਸਾਹਿਬ ਦੇ ਪਾਠ ਕਰਨ ਦੀ ਬੇਨਤੀ ਕੀਤੀ ਗਈ ਹੈ। ਉਨ੍ਹਾਂ ਦਸਿਆ ਕਿ ਭਾਈ ਗੁਰਬਖਸ਼ ਸਿੰਘ ਖਾਲਸਾ ਦਾ ਜਨਰਲ ਚੈਕ ਅਪ ਕੀਤਾ। ਇਸ ਮੌਕੇ ਗੁਰ ਆਸਰਾ ਟ੍ਰਸਟ ਦੀਆਂ ਬੱਚੀਆਂ ਉਹ ਬੱਚੀਆਂ ਜਿਨ੍ਹਾਂ ਨੇ ਭਾਈ ਖਾਲਸਾ ਦੀ ਭੁੱਖ ਹੜਤਾਲ ਦੇ ਪਹਿਲੇ ਦਿਨ ਤੋਂ ਹੀ ਲਗਾਤਾਰ ਆਪਣਾ ਸਹਿਯੋਗ ਦਿਤਾ ਹੈ ਜਿਸ ਤੇ ਅੱਜ ਵੀ ਇਨ੍ਹਾਂ ਬੱਚੀਆਂ ਵਲੋਂ ਨਾਮ ਸਿਮਰਨ ਲਗਾਤਾਰ ਕੀਤਾ ਜਾ ਰਿਹਾ ਹੇ ਅਤੇ ਸ਼ਹੀਦ ਭਾਈ ਫੋਜਾ ਸਿੰਘ ਟ੍ਰਸਟ ਅੰਮ੍ਰਿਤਸਰ ਬੀਬੀ ਮਨਜੀਤ ਕੌਰ ਮੋਜੂਦ ਹਨ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸ. ਗੁਰਸੇਵਕ ਸਿੰਘ ,ਸ. ਹਰਮੋਹਿੰਦਰ ਸਿੰਘ ਢਿਲੋਂ ,ਬੀਬੀ ਕੁਲਬੀਰ ਕੌਰ ਧਾਮੀ, ਭਾਈ ਭੁਪਿੰਦਰ ਸਿੰਘ ਖਾਲਸਾ,ਭਾਈ ਕਮਿਕਰ ਸਿੰਘ, ਭਾਈ ਸੁਰਿੰਦਰ ਸਿੰਘ ਅਕਾਲਗੜ੍ਹਬੋਰਾ, ਆਦਿ ਬੈਠੇ ਨਾਮ ਸਿਮਰਨ ਦਾ ਜਾਪ ਕਰ ਰਹੇ ਸਨ।

No comments: