jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Thursday 5 December 2013

ਬਾਦਲ ਦੀ ‘ਪੰਥਕ’ ਸਰਕਾਰ ਦੀਆਂ ‘ਖ਼ਾਕੀ ਰੋਕਾਂ’ ਨੂੰ ਤੋੜਦਾ ਹੋਇਆ ਮੋਹਾਲੀ ਪਹੁੰਚਿਆ ਖ਼ਾਲਚਾ ਮਾਰਚ

www.sabblok.blogspot.com

ਥਾਂ-ਥਾਂ ਖੜ੍ਹੀਆ ਕੀਤੀਆਂ ਰੁਕਾਵਟਾਂ ਪੰਜ ਪਿਆਰਿਆਂ ’ਚੋਂ ਇੱਕ ਦੀ ਪੱਗ ਲਾਹੀ 

ਖਾਲਸਾ ਮਾਰਚ ਸਬੰਧੀ ਸਤਵਿੰਦਰ ਸਿੰਘ ਜੱਜ ਤੇ ਜਗਸੀਰ ਸਿੰਘ ਸੰਧੂ ਦੀ ਰਿਪੋਰਟ.ਪੰਜਾਬੀ ਟੀਵੀ ਪ੍ਰੈਸ - ਸਜ਼ਾਵਾਂ ਪੂਰੀਆਂ ਹੋਣ ਦੇ ਬਾਵਜੂਦ ਜੇਲ੍ਹਾਂ ਵਿੱਚ ਬੰਦ marchਸਿੱਖ ਨੌਜਵਾਨਾਂ ਦੀ ਰਿਹਾਈ ਲਈ ਮੋਹਾਲੀ ਵਿਖੇ ਗੁਰਦੁਆਰਾ ਅੰਬ ਸਾਹਿਬ ਵਿਖੇ 14 ਨਵੰਬਰ 2013 ਤੋਂ ਅਣਮਿਥੇ ਸਮੇਂ ਲਈ ਭੁੱਖ ਹੜਤਾਲ ’ਤੇ ਬੈਠੇ ਭਾਈ ਗੁਰਬਖਸ਼ ਸਿੰਘ ਖਾਲਸਾ ਦੇ ਸੰਘਰਸ਼ ਦੀ ਸਫਲਤਾ ਲਈ ਸ਼੍ਰੀ ਅਕਾਲ ਤਖਤ ਸਾਹਿਬ ਅੰਮ੍ਰਿਤਸਰ ਤੋਂ ਸ਼ੁਰੂ ਹੋਏ ਖਾਲਸਾ ਮਾਰਚ ਨੂੰ ਭਾਵੇਂ ਪੁਲਸ ਵੱਲੋਂ ਸਵੇਰੇ ਦਰਬਾਰ ਸਾਹਿਬ ਵਿਖੇ ਅਤੇ ਬਾਅਦ ਵਿੱਚ ਬਿਆਸ ਦਰਿਆ ਦੇ ਪੁੱਲ ’ਤੇ ਰੋਕਣ ਦੀ ਕੋਸ਼ਿਸ਼ ਕੀਤੀ ਗਈ, ਪਰ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਦੀ ਦਖਲ ਅੰਦਾਜ਼ੀ ਤੋਂ ਬਾਅਦ ਇਹ ਖਾਲਸਾ ਮਾਰਚ ਆਪਣੀ ਮੰਜ਼ਿਲ ਮੋਹਾਲੀ ਵੱਲ ਨੂੰ ਰਾਵਾਨਾ ਹੋ ਗਿਆ ਅਤੇ ਲੁਧਿਆਣਾ ਦੇ ਸਮਰਾਲਾ ਚੌਂਕ ਤੋਂ ਹੁੰਦਾ ਹੋਇਆ ਚੰਡੀਗੜ੍ਹ ਰੋਡ ’ਤੇ ਆਪਣੇ ਪੂਰੇ ਜਾਹੋ ਜਲਾਲ ਨਾਲ ਆਪਣੀ ਮੰਜ਼ਿਲ ਵੱਲ ਵਧ ਗਿਆ।ਇਸ ਖਾਲਸਾ ਮਾਰਚ ਵਿੱਚ ਚੱਲ ਰਹੀਆਂ ਕਰੀਬ ਇੱਕ ਸੌ ਗੱਡੀਆਂ ਦੇ ਕਾਫਲੇ ਦਾ ਰਸਤੇ ਵਿੱਚ ਸੰਗਤਾਂ ਵੱਲੋਂ ਥਾਂ-ਥਾਂ ਵੱਡੀ ਪੱਧਰ ’ਤੇ ਭਰਵਾਂ ਸਵਾਗਤ ਕੀਤਾ ਜਾ ਰਿਹਾ ਹੈ। ਸਵੇਰੇ ਜਦੋਂ ਇਸ ਖਾਲਸਾ ਮਾਰਚ ਦੇ ਆਯੋਜਕ ਸਿੰਘ ਸ਼੍ਰੀ ਅਕਾਲ ਤਖਤ ਸਾਹਿਬ ’ਤੇ ਅਰਦਾਸ ਕਰਕੇ ਚੱਲਣ ਲੱਗੇ ਤਾਂ ਪੁਲਸ ਨੇ ਇਹਨਾਂ ਸਿੰਘਾਂ ਨੂੰ ਦਰਬਾਰ ਸਾਹਿਬ ਕੰਪਲੈਕਸ ਵਿੱਚ ਹੀ ਰੋਕ ਲਿਆ। ਅ¤ਜ ਸਵੇਰੇ 10 ਵਜੇ ਦੇ ਕਰੀਬ ਅਕਾਲੀ ਦਲ ਪੰਚ ਪ੍ਰਧਾਨੀ ਦੇ ਭਾਈ ਹਰਪਾਲ ਸਿੰਘ ਚੀਮਾ ,ਦਮਦਮੀ ਟਕਸਾਲ ਸੰਗਰਾਵਾਂ ਦੇ ਮੁਖੀ ਬਾਬਾ ਰਾਮ ਸਿੰਘ ਭਿੰਡਰਾਵਾਲੇ ,ਆਲ ਇੰਡੀਆਂ ਸਿ¤ਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਭਾਈ ਕਰਨੈਲ ਸਿੰਘ ਪੀਰ ਮੁਹੰਮਦ,ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ,ਹੈ¤ਡ ਗ੍ਰੰਥੀ ਗਿਆਨੀ ਗੁਰਮੁਖ ਸਿੰਘ ,ਸੰਤ ਸਮਾਜ ਬਾਬਾ ਸੁਖਚੈਨ ਸਿੰਘ ਧਰਮਪੁਰਾ ,ਮਨਵਿੰਦਰ ਸਿੰਘ ਗਿਆਸਪੁਰਾ,ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਭਾਈ ਜਸਬੀਰ ਸਿੰਘ ਰੋਡੇ,ਤਖਤ ਸ੍ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਕੇਵਲ ਸਿੰਘ ,ਸ੍ਰੀ ਦਰਬਾਰ ਸਾਹਿਬ ਦੇ ਹਜੂਰੀ ਰਾਗੀ ਭਾਈ ਸੁਖਵਿੰਦਰ ਸਿੰਘ ਨਾਗੋਕੇ,ਭਾਈ ਬਲਦੇਵ ਸਿੰਘ ਵਡਾਲਾ ,ਸਿ¤ਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਦੇ ਭਾਈ ਬਲਵੰਤ ਸਿੰਘ ਗੋਪਾਲਾ,ਦਮਦਮੀ ਟਕਸਾਲ ਅਜਨਾਲਾ ਦੇ ਭਾਈ ਮਲਕੀਅਤ ਸਿੰਘ ,ਦਮਦਮੀ ਟਕਸਾਲ ਮਹਿਤਾ ਵਲੋਂ ਭਾਈ ਸੁਖਦੇਵ ਸਿੰਘ ,ਸ੍ਰ ਗੁਰਮੇਜ ਸਿੰਘ ਲੋਪੋਕੇ ,ਭਾਈ ਅਵਤਾਰ ਸਿੰਘ ਘੋਲੀਆ ,ਧਰਮ ਸਿੰਘ ਖਾਲਸਾ ਚੈਰੀਟੇਬਲ ਟਰਸਟ ਦੀ ਚੇਅਰਪਰਸਨ ਬੀਬੀ ਸੰਦੀਪ ਕੌਰ ਕਾਸ਼ਤੀਵਾਲ ,ਵੰਗਾਰ ਮੈਗਜੀਨ ਦੇ ਸੰਪਾਦਕ ਭਾਈ ਬਲਜੀਤ ਸਿੰਘ ਖਾਲਸਾ,ਭਾਈ ਬਲਜੀਤ ਸਿੰਘ ਰਾਗੀ ਦਮਦਮੀ ਟਕਸਾਲ,ਡਾ: ਸ਼ਰਨਜੀਤ ਸਿੰਘ ਰਟੌਲ ,ਭਾਈ ਪ੍ਰਤਾਪ ਸਿੰਘ ਫੌਜੀ ਸਮੇਤ ਸੈਂਕੜੇ ਸਿੰਘ ਸਿੰਘਣੀਆਂ ,ਸ੍ਰੀ ਅਕਾਲ ਤਖਤ ਸਾਹਿਬ ਵਿਖੇ ਇਕ¤ਤਰ ਹੋਏ । ਭਾਈ ਕੁਲਵਿੰਦਰ ਸਿੰਘ ਨੇ ਖਾਲਸਾ ਮਾਰਚ ਸ਼ੁਰੂ ਕੀਤੇ ਜਾਣ ਹਿੱਤ ਅਕਾਲ ਪੁਰਖ ਪਾਸ ਅਰਦਾਸ ਬੇਨਤੀ ਕੀਤੀ।
ਇਸੇ ਦੌਰਾਨ ਸ੍ਰੀ ਗੁਰੁ ਰਾਮ ਦਾਸ ਸਰਾਂ ਪਾਸਿਉਂ ਚਲਿਆ ਖਾਲਸਾ ਮਾਰਚ ਜਿਉਂ ਹੌ ਸੋਫਟੀ ਚੌਕ ਪੁਜਾ ਤਾਂ ਪੁਲਿਸ ਨੇ ਰੋਕਾਂ ਲਾਕੇ ਰੋਕ ਲਿਆ । ਭਾਈ ਹਰਪਾਲ ਸਿੰਘ ਚੀਮਾ ,ਗਿਆਨੀ ਕੇਵਲ ਸਿੰਘ ,ਬਾਬਾ ਰਾਮ ਸਿੰਘ ਦਮਦਮੀ ਟਕਸਾਲ ,ਕਰਨੈਲ ਸਿੰਘ ਪੀਰ ਮੁਹੰਮਦ ,ਮਲਕੀਅਤ ਸਿੰਘ ਅਜਨਾਲਾ ਨੇ ਪੁਲਿਸ ਅਧਿਕਾਰੀਆਂ ਨੂੰ ਕੋਈ ਅੱਧਾ ਘੰਟਾ ਦੇ ਕਰੀਬ ਸਮਝਾਇਆ ਕਿ ਇਸ ਖਾਲਸਾ ਮਾਰਚ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੇ ਰਵਾਨਾ ਕੀਤਾ ਹੈ ਤੇ ਇਹ ਸ਼ਾਂਤਮਈ ਖਲਾਸਾ ਮਾਰਚ ਨੂੰ ਅੱਗੇ ਵ¤ਧਣ ਦਿੱਤਾ ਜਾਵੇ ਲੇਕਿਨ ਕੋਈ ਵੀ ਸੁਨਣ ਲਈ ਤਿਆਰ ਨਹੀ ਸੀ । ਪੁਲਿਸ ਦੇ ਅੜੀਅਲ ਵਤੀਰੇ ਦੇ ਚਲਦਿਆਂ ਸਾਰੇ ਹੀ ਆਗੂਆਂ ਨੇ ਐਲਾਨੀਆ ਕਹਿ ਦਿ¤ਤਾ ਕਿ ਜਾਂ ਤਾਂ ਉਨ੍ਹਾਂ ਨੂੰ ਗ੍ਰਿਫਤਾਰ ਕਰਕੇ ਕੇਸ ਦਰਜ ਕੀਤਾ ਜਾਏ ਜਾਂ ਅ¤ਗੇ ਜਾਣ ਦਿ¤ਤਾ ਜਾਏ। ਕੋਈ ਅੱਧੇ ਘੰਟੇ ਬਾਅਦ ਖਾਲਸਾ ਮਾਰਚ ਵਿੱਚ ਸ਼ਾਮਿਲ ਸਾਰੇ ਹੀ ਆਗੂ ਤੇ ਸਿੰਘ ਸਿੰਘਣੀਆਂ ਰੋਕੇ ਵਾਲੀ ਤਾਂ ਤੇ ਹੀ ਸੜਕ ਵਿੱਚ ਧਰਨੇ ਤੇ ਬੈਠ ਗਏ । ਕੋਈ ਇੱਕ ਘੰਟੇ ਬਾਅਦ ਗਿਆਨੀ ਗਰਬਚਨ ਸਿੰਘ ਧਰਨੇ ਵਾਲੀ ਥਾਂ ਤੇ ਆਏ ਤੇ ਯਕੀਨ ਦਿਵਾਇਆ ਕਿ ਖਾਲਸਾ ਮਾਰਚ ਅੱਗੇ ਜਾਣ ਤੇ ਕੋਈ ਪਾਬੰਦੀ ਨਹੀ ਹੈ ਤਾਂ ਪੁਲਿਸ ਨੇ ਸਭ ਰੋਕਾਂ ਹਟਾ ਲਈਆਂ । ਜੋਸ਼ ਵਿਚ ਆਏ ਸਿੰਘਾਂ ਨੇ ‘ਰਾਜ ਕਰੇਗਾ ਖਾਲਸਾ‘ ‘ਪੰਥ ਕੀ ਜੀਤ‘ ਤੇ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ ਜਿੰਦਾਬਾਦ ਦੇ ਅਕਾਸ਼ ਗੁੰਜਾਉ ਨਾਅਰੇ ਬੁਲੰਦ ਕੀਤੇ । ਇਸੇ ਦੌਰਾਨ ਪੰਥਕ ਆਗੂਆਂ ਨੇ ਸਾਂਝੈ ਤੌਰ ਤੇ ਕਿਹਾ ਕਿ ਜਿਹੜੇ ਲੋਕ ਅੱਜ ਦੇ ਖਾਲਸਾ ਮਾਰਚ ਦੀ ਆਰੰਬਤਾ ਵਿਚ ਸਿਰਫ ਹਾਜਰੀ ਲਵਾਕੇ ਹੀ ਪਿੱਛੇ ਹਟ ਗਏ ਹਨ ਉਨ੍ਹਾਂ ਨੂੰ ਪੰਥਕ ਕਹਾਉਣ ਦਾ ਕੋਈ ਹੱਕ ਨਹੀ ਰਿਹਾ ।ਦੁਸਰੇ ਪਾਸੇ ਪੁਲਿਸ ਵਲੋਂ ਹਿਰਾਸਤ ਵਿਚ ਲਏ ਜਾਣ ਤੇ ਬਾਬਾ ਦਾਦੂਵਾਲ ਨੇ ਕਿਹਾ ਹੈ ਕਿ ਸਰਕਾਰ ਪੁਲਿਸ ਦੀ ਸਹਾਇਤਾ ਨਾਲ ਪੰਥਕ ਜਜਬਾਤ ਤੇ ਰੋਹ ਨੂੰ ਦਬਾਉਣਾ ਚਾਹੁੰਦੀ ਹੈ ਤੇ ਉਨ੍ਹਾ ਦੀ ਗ੍ਰਿਫਤਾਰੀ ਇਸੇ ਹੀ ਧੱਕੇ ਸ਼ਾਹੀ ਦਾ ਸਬੂਤ ਹੈ ।
ਪੁਲਿਸ ਵਲੋਂ ਮਾਰਚ ਨੂੰ ਰੋਕਦਿਆ ਕੀਤੀ ਗਈ ਕਾਰਵਾਈ ਦੌਰਾਨ ਪੰਜ ਪਿਆਰਿਆਂ ਵਿੱਚ ਸ਼ਾਮਿਲ ਭਾਈ ਮਨਪ੍ਰੀਤ ਸਿੰਘ ਦੀ ਦਸਤਾਰ ਲ¤ਥ ਗਈ ਜਿਸ ਤੇ ਖਾਲਸਾ ਮਾਰਚ ਵਿਚ ਸ਼ਾਮਿਲ ਸਿੰਘ ਸਿੰਘਣੀਆਂ ਰੋਹ ਵਿਚ ਆ ਗਏ ਤੇ ਦੋਸ਼ੀ ਪੁਲਿਸ ਅਧਿਕਾਰੀ ਦੀ ਮੁਅਤਲੀ ਦੀ ਮੰਗ ਕੀਤੀ । ਮਾਮਲੇ ਦੀ ਨਜਾਤਕ ਸਮਝਦਿਆਂ ਪੁਲਿਸ ਨੇ ਸਬੰਧਤ ਅਧਿਕਾਰੀ ਨੂੰ ਪਿੱਛੇ ਕਰ ਦਿ¤ਤਾ । ਪੁਲਸ ਦੀ ਇਸ ਧੱਕੇਸ਼ਾਹੀ ਨੂੰ ਦੇਖਦਿਆਂ ਇਸ ਖਾਲਸਾ ਮਾਰਚ ਦੇ ਆਯੋਜਕਾਂ ਨੇ ਬਾਹਰੋ ਆ ਰਹੀਆਂ ਗੱਡੀਆਂ ਨੂੰ ਅੰਮ੍ਰਿਤਸਰ ਸ਼ਹਿਰ ਦੇ ਬਾਹਰ ਹੀ ਇੱਕਤਰ ਕਰਨ ਦੀ ਸਕੀਮ ਬਣਾ ਕੇ ਕਰੀਬ 35 ਗੱਡੀਆਂ ਦਾ ਕਾਫਲਾ ਜਲੰਧਰ ਵਾਲੇ ਚੌਂਕ ਤੋਂ ਹੀ ਮੰਜ਼ਿਲ ਵੱਲ ਰਵਾਨਾ ਕਰ ਦਿੱਤਾ, ਜਿਸ ਨੂੰ ਪੁਲਸ ਨੇ ਪਹਿਲਾਂ ਜੰਡਿਆਲਾ ਵਿਖੇ ਅਤੇ ਫੇਰ ਰਾਈਆ ਵਿਖੇ ਰੋਕਣ ਦੀ ਕੋਸ਼ਿਸ ਕੀਤੀ, ਪਰ ਪੁਲਸ ਮਾਰਚ ਨੂੰ ਰੋਕਣ ਵਿੱਚ ਨਾਕਾਮ ਰਹੀ, ਅਖੀਰ ਬਿਆਸ ਦਰਿਆ ਦੇ ਪੁੱਲ ’ਤੇ ਪੁਲਸ ਨੇ ਜਬਰਦਸਤ ਨਾਕਾਬੰਦੀ ਕਰਕੇ ਇਸ ਖਾਲਸਾ ਮਾਰਚ ਨੂੰ ਰੋਕ ਲਿਆ। ਇਸ ਮੌਕੇ ਮਾਰਚ ਨਾਲ ਚੱਲ ਰਹੇ ਸਿੱਖ ਆਗੂਆਂ ਭਾਈ ਹਰਪਾਲ ਸਿੰਘ ਚੀਮਾ, ਸਰਬਜੀਤ ਸਿੰਘ ਘੁੰਮਾਣ ਅਤੇ ਕਰਨੈਲ ਸਿੰਘ ਪੀਰਮੁਹੰਮਦ ਆਦਿ ਨੇ ਪੁਲਸ ਦੇ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਅਤੇ ਫੈਸਲਾ ਹੋਇਆ ਕਿ ਜੇ ਸਰਕਾਰ ਨੇ ਇਹ ਮਾਰਚ ਨੂੰ ਅੱਗੇ ਨਹੀਂ ਜਾਣ ਦੇਣਾ ਤਾਂ ਕਰਤਾਰਪੁਰ ਨੇੜੇ ਗੁਰਦੁਆਰਾ ਬੁੰਗਾ ਸਾਹਿਬ ਵਿਖੇ ਬਾਬਾ ਅਜੀਤ ਸਿੰਘ ਲੋਹਗੜ੍ਹ ਵਾਲਿਆਂ ਵੱਲੋਂ ਮਾਰਚ ਲਈ ਲੰਗਰ ਪਾਣੀ ਦਾ ਇੰਤਜਾਮ ਕੀਤਾ ਹੋਇਆ ਹੈ, ਇਸ ਲਈ ਸਾਰੀਆਂ ਸੰਗਤਾਂ ਨੂੰ ਉਥੋਂ ਤੱਕ ਜਾਣ ਦਿੱਤਾ ਜਾਵੇ। ਇਸ ’ਤੇ ਪੁਲਸ ਫੋਰਸ ਦੀ ਘੇਰਾਬੰਦੀ ਇਹ ਮਾਰਚ ਗੁਰਦੁਆਰਾ ਬੁੰਗਾ ਸਾਹਿਬ ਵਿਖੇ ਪੁੰਹਚ ਗਿਆ ਅਤੇ ਸੰਗਤਾਂ ¦ਗਰ ਪਾਣੀ ਛੱਕਣ ਲੱਗ ਪਈਆਂ। ਉਧਰ ਸ਼੍ਰੀ ਦਰਬਾਰ ਸਾਹਿਬ ਵਿਖੇ ਰੋਕੀਆਂ ਗਈ ਸਿੱਖ ਸੰਗਤਾਂ ਦੇ ਮਾਮਲੇ ’ਤੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੱਲੋਂ ਪ੍ਰਸਾਸ਼ਨ ਨਾਲ ਗੱਲਬਾਤ ਕਰਕੇ ਇਥੋਂ ਮਾਰਚ ਨੂੰ ਖੁਦ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਵੱਲੋਂ ਰਵਾਨਾ ਕਰ ਦਿੱਤਾ ਗਿਆ। ਜਦੋਂ ਇਸ ਮਾਰਚ ਦੇ ਰਵਾਨਾ ਹੋਣ ਦੀ ਖਬਰ ਗੁਰਦੁਆਰਾ ਬੁੰਗਾ ਸਾਹਿਬ ਪੁਹੰਚੀ ਤਾਂ ਸੰਗਤਾਂ ਵੱਲੋਂ ਖੁਸ਼ੀ ਵਿੱਚ ਜੈਕਾਰੇ ਗਜਾਏ ਗਏ। ਇਥੇ ਤੈਨਾਤ ਪੁਲਸ ਫੋਰਸਾਂ ਨੇ ਵੀ ਆਪਣੇ ਉਚ ਅਧਿਕਾਰੀਆਂ ਨਾਲ ਗੱਲ ਕਰਨ ਉਪਰੰਤ ਘੇਰਾਬੰਦੀ ਚੁੱਕ ਲਈ ਅਤੇ ਖਾਲਸਾ ਮਾਰਚ ਨੂੰ ਅੱਗੇ ਜਾਣ ਲਈ ਹਰੀ ਝੰਡੀ ਦੇ ਦਿੱਤੀ। ਜਦੋਂ ਅੰਮ੍ਰਿਤਸਰ ਸਾਹਿਬ ਤੋਂ ਚੱਲੀਆਂ ਸੰਗਤਾਂ ਗੁਰਦੁਆਰਾ ਬੁੰਗਹ ਸਾਹਿਬ ਪੁਹੰਚੀਆਂ ਤਾਂ ਇੱਥੋ ਸਾਰਾ ਕਾਫਲਾ ਇੱਕਠਾ ਹੋ ਕੇ ਜੈਕਾਰੇ ਛੱਡਦਾ ਹੋਇਆ ਆਪਣੀ ਮੰਜ਼ਿਲ ਵੱਲ ਰਵਾਨਾ ਹੋ ਗਿਆ। ਰਸਤੇ ਵਿੱਚ ਜ¦ਧਰ ਵਿਖੇ ਜਥੇਦਾਰ ਜਗਜੀਤ ਸਿੰ ਗਾਬਾ ਦੀ ਅਗਵਾਈ ਵਿੱਚ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਬਾਈਪਾਸ ’ਤੇ ਪੁਹੰਚ ਕੇ ਖਾਲਸਾ ਮਾਰਚ ਦਾ ਸਵਾਗਤ ਕੀਤਾ। ਫਗਵਾੜਾ ਵਿਖੇ ਵੀ ਵੱਡੀ ਗਿਣਤੀ ਵਿੱਚ ਸਿੱਖ ਸੰਗਤਾਂ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ। ਇਥੇ ਭਾਈ ਲਾਲ ਸਿੰਘ ‘ ਜੋ 1991 ਤੋਂ ਜ਼ੇਲ੍ਹ ਵਿੱਚ ਬੰਦ ਹਨ ਅਤੇ ਰਿਹਾਈ ਵਾਲੇ ਸਿੰਘਾਂ ਦੀ ਲਿਸਟ ਵਿੱਚ ਉਹਨਾਂ ਦਾ ਨਾਮ ਹੈ’’ ਦੀ ਧਰਮਪਤਨੀ ਅਤੇ ਪਰਵਾਰ ਦੇ ਹੋਰ ਮੈਂਬਰਾਂ ਵੱਲੋਂ ਖਾਲਸਾ ਮਾਰਚ ਵਿੱਚ ਸਮੂਲੀਅਤ ਕੀਤੀ ਗਈ। ਲੁਧਿਆਣਾ ਦੇ ਸਮਰਾਲਾ ਚੌਂਕ ਵਿੱਚ ਵੀ ਖਾਲਸਾ ਮਾਰਚ ਦਾ ਲੁਧਿਆਣਾ ਦੀਆਂ ਸਿੱਖ ਸੰਗਤਾਂ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ। ਖਬਰ ਲਿਖੇ ਜਾਣ ਤੱਕ ਖਾਲਸਾ ਮਾਰਚ ਇਥੋਂ ਪੂਰੇ ਜਾਹੋ ਜਲਾਲ ਨਾਲ ਚੰਡੀਗੜ ਰੋਡ ਵੱਲ ਕੂਚ ਕਰ ਗਿਆ ਅਤੇ ਮਾਰਚ ਵਿੱਚ ਸਾਮਲ ਸੰਗਤਾਂ ਗਜਾਉਂਦੀਆਂ ਅੱਗੇ ਵੱਧ ਰਹੀਆਂ ਹਨ।
-

No comments: