jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Thursday 5 December 2013

ਰਾਜਸਥਾਨ ਤੋਂ ਆਉਂਦੀ ਭੁੱਕੀ ਦੀ ਵੱਡੀ ਖੇਪ ਫੜੀ

www.sabblok.blogspot.com
ਬਰਨਾਲਾ, 4 ਦਸੰਬਰ (ਜਗਸੀਰ ਸਿੰਘ ਸੰਧੂ) : ਬਠਿੰਡਾ ਪੁਲਸ ਵੱਲੋਂ ਇੱਕ ਅਜਿਹੇ ਸਖਸ਼ ਨੂੰ ਗ਼੍ਰਿਫਤਾਰ ਕੀਤਾ ਗਿਆ ਹੈ, ਜੋ ਰਾਜਸਥਾਨ ਦੇ ਕਿਸਨਗੜ• ਤੋਂ ਭੁੱਕੀ (ਚੂਰਾ ਪੋਸਤ) ਦੀ ਇੱਕ ਵੱਡੀ ਖੇਪ ਇੱਕ ਟਰੱਕ ਵਿੱਚ ਸਾਬੂਦਾਣੇ ਦੀਆਂ ਬੋਰੀਆਂ ਹੇਠ ਲੁਕਾ ਕੇ ਅੰਮ੍ਰਿਤਸਰ ਜ਼ਿਲ•ੇ ਵਿੱਚ ਲਿਜਾ ਰਿਹਾ ਸੀ। ਇਸ ਸਖਸ਼ ਨੇ ਟੋਲ ਬੈਰੀਅਰਾਂ ਅਤੇ ਪੁਲਿਸ ਨਾਕਿਆਂ ਨੂੰ ਚਕਮਾ ਦੇਣ ਲਈ ਪਾਕਿਸਤਾਨ ਐਕਸਪੋਰਟ ਹੋਣ ਵਾਲੇ ਸਾਬੂਦਾਣੇ ਦੀਆਂ ਬੋਰੀਆਂ ਹੇਠ ਇਹ ਭੁੱਕੀ ਲਕੋਈ ਹੋਈ ਸੀ। ਉਸਦੇ ਕੋਲ ਟਰੱਕ ਵਿੱਚ ਲੋਡ ਕੀਤੇ ਸਾਬੂਦਾਣੇ ਸਬੰਧੀ ਬਰਾਮਦ ਬਿੱਲ/ਬਿਲਟੀ ਵੀ ਪਾਕਿਸਤਾਨ ਦੀ ਫਰਮ ‘ਸਿੰਧੋਈ ਇੰਟਰਪ੍ਰਾਈਜਜ਼ ਲਾਹੌਰ’ ਪਾਕਿਸਤਾਨ ਦੇ ਨਾਂ ’ਤੇ ਬਣਾਏ ਹੋਏ ਸਨ। ਪੁਲਸ ਸੂਤਰਾਂ ਅਨੁਸਾਰ ਉਸਨੇ ਇਹ ਭੁੱਕੀ ਸਹਰਾਲੀ ਵਿਖੇ ਟਰੱਕ ’ਚੋਂ ਉਤਾਰਕੇ ਬਾਕੀ ਦਾ ਟਰੱਕ ਅਟਾਰੀ ਬਾਰਡਰ ਰਾਹੀਂ ਪਾਕਿਸਤਾਨ ਵਿੱਚ ਅਣਲੋਡ ਕਰਨਾ ਸੀ। ਪੁਲਸ ਸੂਤਰਾਂ ਅਨੁਸਾਰ ਗ੍ਰਿਫਤਾਰ ਕੀਤੇ ਗਏ ਸਖਸ਼ ਨੇ ਮੁਢਲੀ ਪੁੱਛ ਗਿੱਛ ਦੌਰਾਨ ਮੰਨਿਆ ਹੈ ਕਿ ਉਹ ਲੰਮੇ ਸਮੇੲ ਤੋਂ ਇਸੇ ਢੰਗ ਨਾਲ ਸਮਗਲਿੰਗ ਦਾ ਧੰਦਾ ਕਰ ਰਿਹਾ ਸੀ ਅਤੇ ਇਸ ਸਾਲ ਵਿੱਚ ਉਹ ਹੁਣ ਤੱਕ ਭੁੱਕੀ ਦੀਆਂ 4 ਖੇਪਾਂ ਲਿਆ ਕੇ ਪੰਜਾਬ ਵਿੱਚ ਵੇਚ ਚੁਕਿਆ ਹੈ। ਉਹ ਰਾਜਸਥਾਨ ਦੇ ਕਿਸ਼ਨਗੜ ਤੋਂ ਇਹ ਭੁੱਕੀ 500 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਖਰੀਦ ਕੇ ਲਿਆਉਂਦਾ ਸੀ ਅਤੇ ਤਰਨਤਾਰਨ, ਅੰਮ੍ਰਿਤਸਰ, ਜਲੰਧਰ ਅਤੇ ਮੋਗਾ ਏਰੀਏ ਵਿੱਚ 1500 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵੇਚ ਦਿੰਦਾ ਸੀ।

No comments: