www.sabblok.blogspot.com
-
ਨਵੀਂ ਦਿੱਲੀ. 09 ਦਸੰਬਰ (ਏਜੰਸੀ) – ਕਾਂਗਰਸ ਦਿੱਲੀ ‘ਚ ਇੱਕ ਵਾਰ ਫਿਰ ਤੋਂ ਸੱਤਾ ਦਾ ਸਵਾਦ ਚੱਖਣ ਦੀ ਫਿਰਾਕ ‘ਚ ਹੈ ਪਰ ਕੇਵਲ ਭਾਜਪਾ ਨੂੰ ਸੱਤਾ ਤੋਂ ਬਾਹਰ ਰੱਖਣ ਦੇ ਲਈ। ਸੂਤਰਾਂ ਦੇ ਹਵਾਲੇ ਤੋਂ ਖ਼ਬਰ ਆ ਰਹੀ ਹੈ ਕਿ ਕਾਂਗਰਸ ਵਲੋਂ ਆਮ ਆਦਮੀ ਪਾਰਟੀ ਨੂੰ ਸਮਰਥਨ ਦੇਣ ਦੀ ਤਿਆਰੀ ਚੱਲ ਰਹੀ ਹੈ। ਸੂਤਰਾਂ ਦਾ ਕਹਿਣਾ ਹੈ ਕਿ ਕਾਂਗਰਸ, ਭਾਜਪਾ ਨੂੰ ਸੱਤਾ ਤੋਂ ਬਾਹਰ ਰੱਖਣ ਲਈ ਆਮ ਆਦਮੀ ਪਾਰਟੀ ਨੂੰ ਸਮਰਥਨ ਦੇਣ ਲਈ ਤਿਆਰ ਹੋ ਗਈ ਹੈ। ਹਲਾਂਕਿ ਕੇਜਰੀਵਾਲ ਨੇ ਸਾਫ਼ ਕਰ ਦਿੱਤਾ ਹੈ ਕਿ ਉਹ ਕਿਸੇ ਵੀ ਪਾਰਟੀ ਤੋਂ ਨਾ ਤਾਂ ਸਮਰਥਨ ਲੈਣ ਵਾਲੇ ਹਨ ਤੇ ਨਾ ਹੀ ਕਿਸੇ ਨੂੰ ਸਮਰਥਨ ਦੇਣ ਵਾਲੇ ਹਨ। ਉਥੇ ਹੀ ਭਾਜਪਾ ਦੇ ਹਰਸ਼ਵਰਧਨ ਦਾ ਵੀ ਇਹੀ ਬਿਆਨ ਹੈ ਕਿ ਭਾਜਪਾ ਨੂੰ ਹਾਲਾਂਕਿ ਸਪੱਸ਼ਟ ਬਹੁਮਤ ਨਹੀਂ ਮਿਲਿਆ ਹੈ, ਇਸ ਲਈ ਵਿਰੋਧੀ ਪੱਖ ‘ਚ ਹੀ ਬੈਠਣ ਨੂੰ ਤਿਆਰ ਹੈ। ਉਨ੍ਹਾਂ ਨੇ ਆਮ ਆਦਮੀ ਪਾਰਟੀ ਤੋਂ ਸਮਰਥਨ ਲੈਣ ਦੀ ਗੱਲ ਨੂੰ ਨਕਾਰ ਦਿੱਤਾ ਹੈ।
No comments:
Post a Comment