www.sabblok.blogspot.com
ਭਿੱਖੀਵਿੰਡ 19 ਦਸੰਬਰ (ਭੁਪਿੰਦਰ ਸਿੰਘ)-ਪੁਲਿਸ ਥਾਣਾ ਭਿੱਖੀਵਿੰਡ ਅਧੀਨ ਆਉਂਦੇ ਪਿੰਡ ਕਾਲੇ ਵਿਖੇ ਗੋਲੀ ਚੱਲ੍ਹਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ,ਕਿਸੇ ਵੀ ਵਿਅਕਤੀ ਦੇ ਜਖਮੀ ਹੋਣ ਬਾਰੇ ਪਤਾ ਨਹੀ ਚੱਲ ਸਕਿਆ।ਗੋਲੀ ਦੀ ਘਟਨਾ ਸੰਬੰਧੀ ਭਿੱਖੀਵਿੰਡ ਦੇ ਡੀ.ਐਸ.ਪੀ. ਸ੍ਰ:ਹਰਪਾਲ ਸਿੰਘ ਨੂੰ ਪੁੱਛੇ ਜਾਣ ਤੇ ਉਹਨਾ ਨੇ ਕਿਹਾ ਕਿ ਮੈਂ ਅੱਜ ਤਰਨ ਤਾਰਨ ਵਿਖੇ ਕਿਸਾਨਾਂ ਦੇ ਧਰਨੇ ਦੇ ਸੰਬੰਧ ਵਿੱਚ ਡਿਊਟੀ ਤੇ ਸੀ,ਗੋਲੀ ਬਾਰੇ ਮੈਨੂੰ ਵੀ ਪਤਾ ਲੱਗਾ ਸੀ ਤੇ ਮੈਂ ਸਹਾਇਕ ਐਸ.ਐਚ.ਓ . ਜਸਵੰਤ ਸਿੰਘ ਨੂੰ ਭੇਜਿਆ ਹੈ।ਭਿੱਖੀਵਿੰਡ ਥਾਣੇ ਦੇ ਸਹਾਇਕ ਐਸ.ਐਚ.ਓ . ਜਸਵੰਤ ਸਿੰਘ ਨੂੰ ਪੁੱਛੇ ਜਾਣ ਤੇ ਉਹਨਾਂ ਨੇ ਕਿਹਾ ਕਿ ਮੈ ਪਿੰਡ ਕਾਲੇ ਗਿਆ ਸੀ,ਲੋਕਾਂ ਦੇ ਬੂਹੇ ਬੰਦ ਹੋਣ ਕਾਰਨ ਕੁਝ ਵੀ ਪਤਾ ਨਹੀ ਚੱਲ ਸਕਿਆ।ਕੱਲ ਪੜਤਾਲ ਕਰਕੇ ਕਾਰਵਾਈ ਕਰਾਂਗੇ।ਇਸ ਘਟਨਾ ਸੰਬੰਧੀ ਜਾਣਕਾਰ ਸੂਤਰਾਂ ਨੇ ਦੱਸਿਆਂ ਕਿ ਪਿੰਡ ਬਲ੍ਹੇਰ ਨਿਵਾਸੀ ਗਿੰਦਰ ਤੇ ਪਿੰਡ ਕਾਲੇ ਦੇ ਜੀਤਾ ਨਾਮੀ ਵਿਅਕਤੀ ਵਿਚਕਾਰ ਪਿੰਡ ਕਾਲੇ ਵਿਖੇ ਅੱਜ ਝਗੜਾ ਹੋਇਆ ਤੇ ਲੋਕਾਂ ਦੇ ਦਖਲ ਤੋਂ ਬਾਅਦ ਛੱਡ-ਛਡਾ ਹੋ ਗਿਆ ਸੀ,ਪਰ ਅੱਜ ਸ਼ਾਮੀ ਗਿੰਦਰ ਨਾਮੀ ਵਿਅਕਤੀ ਆਪਣੇ ਸਾਥੀਆਂ ਸਮੇਤ ਪਿੰਡ ਕਾਲੇ ਵਿਖੇ ਆਇਆ ਤੇ ਦੋਂ ਦੇ ਕਰੀਬ ਗੋਲੀਆਂ ਚਲਾ ਕੇ ਗਾਲੀ-ਗਲੋਚ ਕਰਦਾ ਸਾਥੀਆਂ ਸਮੇਤ ਫਰਾਰ ਹੋ ਗਿਆ ਅਤੇ ਗੋਲੀਆਂ ਦੀ ਆਵਾਜ ਸੁਣਨ ਕੇ ਲੋਕ ਡਰਦੇ ਮਾਰੇ ਆਪਣੇ ਘਰਾਂ ਵਿੱਚ ਵੜ ਗਏ।

No comments:
Post a Comment