www.sabblok.blogspot.com
ਫਤਹਿਗੜ੍ਹ ਸਾਹਿਬ, 19 ਦਸੰਬਰ ( ) “ਗੈਰ ਕਾਨੂੰਨੀ ਅਤੇ ਗੈਰ ਸਮਾਜਿਕ ਤਰੀਕੇ ਇਕੱਤਰ ਕੀਤੇ ਗਏ ਧਨ-ਦੌਲਤਾ ਦੇ ਭੰਡਾਰ ਅਤੇ ਆਪਣੀ ਸਿਆਸੀ ਤਾਕਤ ਦੀ ਦੁਰਵਰਤੋਂ ਕਰਕੇ ਸ. ਸੁਖਬੀਰ ਸਿੰਘ ਬਾਦਲ, ਬਾਦਲ ਦਲ ਦੇ ਪ੍ਰਧਾਨ ਤਾ ਜ਼ਰੂਰ ਬਣ ਗਏ ਹਨ, ਪਰ ਉਹਨਾਂ ਵਿਚ ਪੰਥਕ ਤਹਿਜੀਬ, ਸਲੀਕੇ, ਸਹਿਜ਼ ਵਾਲੇ ਗੁਣਾ ਦੀ ਘਾਟ ਹੋਣ ਕਾਰਨ ਅਕਾਲੀ ਦਲ ਬਾਦਲ ਦੇ ਪ੍ਰਧਾਨ ਦੀਆਂ ਜਿੰਮੇਵਾਰੀਆਂ ਨਿਭਾਉਣ ਅਤੇ ਸਾਹਮਣੇ ਆਏ ਕੌਮੀ, ਸਮਾਜਿਕ, ਧਾਰਮਿਕ ਅਤੇ ਇਖ਼ਲਾਕੀ ਮਸਲਿਆਂ ਨੂੰ ਸਹੀ ਦਿਸ਼ਾ ਵੱਲ ਹੱਲ ਕਰਨ ਦੀ ਨਾ ਤਾ ਇਹਨਾਂ ਵਿਚ ਸਮਰੱਥਾ ਹੈ ਅਤੇ ਨਾ ਹੀ ਦੂਰਅੰਦੇਸ਼ੀ । ਦੂਸਰਾ ਭਾਜਪਾ, ਆਰ.ਐਸ.ਐਸ, ਕਾਂਗਰਸ ਆਦਿ ਘੱਟ ਗਿਣਤੀ ਕੌਮਾਂ ਵਿਰੋਧੀ ਜਮਾਤਾਂ ਦੇ ਗੁਲਾਮ ਬਣਕੇ ਸ. ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ ਨਿਰੰਤਰ ਕਾਫ਼ੀ ਸਮੇਂ ਤੋਂ ਕੀਤੀਆਂ ਜਾ ਰਹੀਆਂ ਪੰਥ ਵਿਰੋਧੀ ਕਾਰਵਾਈਆਂ ਦੀ ਬਦੌਲਤ ਇਹਨਾਂ ਵਿਰੁੱਧ ਦੇਸ਼ ਅਤੇ ਵਿਦੇਸ਼ਾਂ ਵਿਚ ਬਹੁਤ ਵੱਡਾ ਵਿਰੋਧ ਉਤਪੰਨ ਹੋ ਚੁੱਕਾ ਹੈ । ਉਸ ਵਿਰੋਧਤਾ ਅਤੇ ਖ਼ਾਲਸਾ ਪੰਥ ਦੀ ਸ਼ਕਤੀ ਅੱਗੇ ਪਹਿਲੇ ਮੋਗਾ, ਫਿਰ ਜਗਰਾਉਂ ਤੋ ਦੁੰਮ ਦਬਾਕੇ ਭੱਜ ਜਾਣ ਲਈ ਮਜ਼ਬੂਰ ਹੋਏ ਸੁਖਬੀਰ ਸਿੰਘ ਬਾਦਲ ਬੁਖਲਾਹਟ ਵਿਚ ਆ ਕੇ ਸ. ਸਿਮਰਨਜੀਤ ਸਿੰਘ ਮਾਨ ਵਰਗੀ ਨਿਧੜਕ, ਸੰਜ਼ੀਦਾਂ, ਸਿੱਖੀ ਅਤੇ ਮਨੁੱਖਤਾ ਪੱਖੀ ਸਿਧਾਤਾਂ ਉਤੇ ਪਹਿਰਾ ਦੇਣ ਵਾਲੀ ਸਖਸ਼ੀਅਤ ਵਿਰੁੱਧ ਅਪਮਾਨਜਨਕ ਸ਼ਬਦਾਬਲੀ ਦੀ ਵਰਤੋਂ ਕਰਨ ਤੇ ਉਤਰ ਆਏ ਹਨ। ਜਦੋ ਕੋਈ ਜੁਆਰੀਆਂ ਆਪਣੇ ਆਪ ਨੂੰ ਹਾਰ ਵੱਲ ਵੱਧਦੇ ਦੇਖਦਾ ਹੈ ਤਾਂ ਉਹ ਇਕ ਚੰਗੇ ਖਿਡਾਰੀ ਦੇ ਨਿਯਮਾਂ ਦੀ ਪਾਲਣਾਂ ਕਰਨ ਦੀ ਬਜ਼ਾਇ “ਗੀਟੀਆ ਖਿਲਾਰਨ” ਨੂੰਹੀ ਆਪਣੀ ਜਿੱਤ ਸਮਝ ਬੈਠਦਾ ਹੈ । ਅੱਜ ਸੁਖਬੀਰ ਸਿੰਘ ਬਾਦਲ ਜੋ ਇਕ ਅਮੀਰਜਾਦੇ ਕਾਕੇ ਤੋਂ ਝੱਟ ਆਗੂ ਬਣ ਗਏ ਹਨ, ਉਹਨਾਂ ਉਤੇ ਉਪਰੋਕਤ ਜੁਆਰੀਏ ਦੀ ਤਰ੍ਹਾਂ ਗੀਟੀਆਂ ਖਿਲਾਰਨ ਵਾਲੀ ਗੱਲ ਸਹੀ ਢੁੱਕਦੀ ਹੈ ।”ਇਹ ਵਿਚਾਰ ਭਾਈ ਧਿਆਨ ਸਿੰਘ ਮੰਡ ਸੀਨੀਅਰ ਮੀਤ ਪ੍ਰਧਾਨ, ਜਸਪਾਲ ਸਿੰਘ ਮੰਗਲ, ਜਥੇਦਾਰ ਭਾਗ ਸਿੰਘ ਸੁਰਤਾਪੁਰ, ਬਾਬਾ ਸੁਰਿੰਦਰਹਰੀ ਸਿੰਘ ਸਰਾਏਨਾਗਾ, ਬਾਬਾ ਅਮਰਜੀਤ ਸਿੰਘ ਕਿਲ੍ਹਾ ਹਕੀਮਾ (ਸਾਰੇ ਮੀਤ ਪ੍ਰਧਾਨ), ਇਕਬਾਲ ਸਿੰਘ ਟਿਵਾਣਾ ਮੁੱਖਬੁਲਾਰਾ, ਸਿਆਸੀ ਤੇ ਮੀਡੀਆ ਸਲਾਹਕਾਰ, ਰਣਜੀਤ ਸਿੰਘ ਚੀਮਾਂ ਦਫ਼ਤਰ ਸਕੱਤਰ, ਜਸਕਰਨ ਸਿੰਘ ਕਾਹਨ ਸਿੰਘ ਵਾਲਾ, ਮਾਸਟਰ ਕਰਨੈਲ ਸਿੰਘ ਨਾਰੀਕੇ, ਪ੍ਰੋ.ਮਹਿੰਦਰਪਾਲ ਸਿੰਘ (ਸਾਰੇ ਜਰਨਲ ਸਕੱਤਰ) ਆਦਿ ਸੀਨੀਅਰ ਆਗੂਆਂ ਦੇ ਦਸਤਖਤਾ ਹੇਠ ਪਾਰਟੀ ਦੇ ਮੁੱਖਦਫ਼ਤਰ ਤੋ ਜਾਰੀ ਕੀਤੇ ਗਏ ਇਕ ਬਿਆਨ ਵਿਚ ਪ੍ਰਗਟਾਏ ਗਏ । ਆਗੂਆਂ ਨੇ ਅੱਗੇ ਚੱਲਕੇ ਕਿਹਾ ਕਿ ਜੇਕਰ ਪੰਜਾਬ ਦੇ ਖਜ਼ਾਨੇ ਨੂੰ ਲੁੱਟਕੇ ਰੇਤਾ-ਬਜ਼ਰੀ, ਚੈਨਲਾਂ, ਹੋਟਲਾਂ, ਟ੍ਰਾਸਪੋਰਟ ਦੇ ਕਾਰੋਬਾਰਾਂ ਵਿਚ ਵੱਡੀਆਂ ਰਿਸ਼ਵਤਾਂ ਖਾਣ ਵਾਲੇ ਇਸ ਅਮੀਰਜਾਦੇ ਕਾਕੇ ਨੂੰ ਸ. ਬਾਦਲ ਨੇ ਗੁਰਸਿੱਖੀ ਅਤੇ ਮਨੁੱਖਤਾ ਵਾਲੇ ਅੱਛੇ ਸੰਸਕਾਰ ਦਿੱਤੇ ਹੁੰਦੇ ਤਾਂ ਸੁਖਬੀਰ ਬਾਦਲ ਕਦੀ ਵੀ ਬੁਖਲਾਹਟ ਵਿਚਆ ਕੇ ਸ. ਸਿਮਰਨਜੀਤ ਸਿੰਘ ਮਾਨ ਸੰਬੰਧੀ ਅਸੱਭਿਅਕ ਸ਼ਬਦਾਵਲੀ ਦੀ ਕਦੀ ਵਰਤੋਂ ਨਾ ਕਰਦੇ । ਉਹਨਾਂ ਕਿਹਾ ਕਿ ਚੰਦ ਉਤੇ ਥੁੱਕਿਆ ਤਾਂ ਖੁਦ ਦੇ ਮੂੰਹ ਉਤੇ ਹੀ ਪੈਦਾ ਹੈ । ਇਸ ਦਾ ਅਹਿਸਾਸ ਸ. ਸੁਖਬੀਰ ਸਿੰਘ ਬਾਦਲ ਅਤੇ ਬਿਕਰਮ ਸਿੰਘ ਵਰਗੇ ਕਾਕਿਆ ਨੂੰ ਜ਼ਲਦੀ ਹੀ ਹੋ ਜਾਵੇਗਾ । ਉਹਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਅਗਵਾਈ ਵਿਚ ਸਮੁੱਚੇ ਖ਼ਾਲਸਾ ਪੰਥ ਨੇ ਸ. ਪ੍ਰਕਾਸ਼ ਸਿੰਘ ਬਾਦਲ, ਸ. ਸੁਖਬੀਰ ਸਿੰਘ ਬਾਦਲ, ਬਿਕਰਮ ਸਿੰਘ ਮਜੀਠੀਆ, ਬੀਬੀ ਹਰਸਿਮਰਤ ਕੌਰ ਬਾਦਲ ਦੀ ਚੰਡਾਲ ਚੌਕੜੀ ਨੂੰ ਸਿੱਖ ਕੌਮ ਦੇ ਅਤੇ ਮੁਸਲਿਮ ਕੌਮ ਦੇ ਕਾਤਲ ਮੋਦੀ ਨੂੰ ਪੰਜਾਬ ਦੀ ਧਰਤੀ ਤੇ ਪੈਰ ਧਰਨ ਸੰਬੰਧੀ ਚੁਣੋਤੀ ਦਿੱਤੀ ਸੀ ਕਿ ਮੋਦੀ ਨੂੰ ਇਥੇ ਬਿਲਕੁਲ ਦਾਖਲ ਨਹੀ ਹੋਣ ਦਿੱਤਾ ਜਾਵੇਗਾ । ਇਸ ਕੌਮੀ ਮਿਸ਼ਨ ਵਿਚ ਸਮੁੱਚੀਆਂ ਪੰਥਕ ਜਥੇਬੰਦੀਆਂ ਜਿਨ੍ਹਾਂ ਵਿਚ ਪੰਚ ਪ੍ਰਧਾਨੀ ਦਲ, ਦਲ ਖ਼ਾਲਸਾ, ਸਿੱਖ ਮੂਵਮੈਟ ਔਰਗੇਨਾਈਜੇਸ਼ਨ, ਖਾਲਸਾ ਐਕਸ਼ਨ ਕਮੇਟੀ, ਪੀਪਲਜ਼ ਪਾਰਟੀ, ਸੀ.ਪੀ.ਆਈ (ਐਮ.ਐਲ), ਕਿਸ਼ਾਨ ਯੂਨੀਅਨਾਂ, ਮਜ਼ਦੂਰ, ਮੁਲਾਜ਼ਮ ਅਤੇ ਵਿਦਿਆਰਥੀ ਜਥੇਬੰਦੀਆਂ, ਸਿੱਖ ਸਟੂਡੈਂਟ ਫੈਡਰੇਸ਼ਨਾਂ, ਸੁਤੰਤਰ ਅਕਾਲੀ ਦਲ ਆਦਿ ਸਭ ਦੇ ਧੰਨਵਾਦੀ ਹਾਂ, ਜਿਨ੍ਹਾਂ ਨੇ ਮੋਦੀ ਅਤੇ ਬਾਦਲਾਂ ਨੂੰ ਪੰਜਾਬ ਦੀ ਪਵਿੱਤਰ ਧਰਤੀ ਤੋ ਭਜਾਕੇ “ਖ਼ਾਲਸਾ ਪੰਥ” ਦੀ ਫ਼ਤਹਿ ਕੀਤੀ ਹੈ ਅਤੇ ਪੰਥ ਦੁਸ਼ਮਣਾਂ ਨੂੰ ਚੁਣੋਤੀ ਭਰਪੂਰ ਸੰਦੇਸ਼ ਦਿੱਤਾ ਹੈ । ਉਹਨਾਂ ਕਿਹਾ ਕਿ ਸ. ਸੁਖਬੀਰ ਸਿੰਘ ਬਾਦਲ ਵਰਗੇ ਕਾਕੇ ਬੇਸ਼ੱਕ ਤਾਕਤ ਦੇ ਨਸ਼ੇ ਵਿਚ ਕੁਝ ਵੀ ਬੋਲਦੇ ਰਹਿਣ, ਪਰ ਖ਼ਾਲਸਾ ਪੰਥ ਨੂੰ ਇਸ ਗੱਲ ਦੀ ਮੁਬਾਰਕਬਾਦ ਦਿੰਦੇ ਹਾਂ ਕਿ ਉਹਨਾਂ ਨੇ ਸਮੁੱਚੀ ਪੰਥਕ ਏਕਤਾ ਨੂੰ ਮਜ਼ਬੂਤੀ ਦਿੰਦੇ ਹੋਏ ਸ. ਸੁਖਬੀਰ ਸਿੰਘ ਬਾਦਲ, ਕਾਕਾ ਬਿਕਰਮ ਸਿੰਘ ਮਜੀਠੀਆਦੇ ਵੱਲੋਂ ਚਲਾਏ ਜਾ ਰਹੇ “ਸਿਆਸੀ ਹਲਟ” ਵਿਚ “ਕੁੱਤਾ” ਤਾ ਫਸਾ ਦਿੱਤਾ ਹੈ । ਇਹ ਹਲਟ ਹੁਣ ਪਾਣੀ ਨਹੀਂ ਕੱਢ ਸਕੇਗਾ । ਜਿਸ ਕਾਰਨ ਅੱਜ ਸੁਖਬੀਰ ਸਿੰਘ ਬਾਦਲ ਜੇਲ੍ਹਾਂ ਵਿਚ ਬੰਦੀ ਬਣਾਏ ਗਏ ਸਿੱਖ ਨੌਜ਼ਵਾਨਾਂ ਨੂੰ ਰਿਹਾਅ ਕਰਵਾਉਣ ਲਈ ਮਜ਼ਬੂਰ ਹੋਏ ਹਨ । ਜਿਸ ਮੋਦੀ ਨੂੰ ਸ. ਬਾਦਲ, ਸੁਖਬੀਰ ਸਿੰਘਬਾਦਲ ਹਿੰਦ ਦਾ ਵਜੀਰ-ਏ-ਆਜਿ਼ਮ ਬਣਾਉਣ ਲਈ ਦਿਨ-ਰਾਤ ਕੁਰਲਾ ਰਹੇ ਹਨ, ਪੰਜਾਬੀਆਂ ਅਤੇ ਸਿੱਖ ਕੌਮ ਨੇ ਉਸ ਨੂੰ ਸਿਆਸੀ ਮੈਦਾਨ-ਏ-ਜੰਗ ਵਿਚੋ ਭਜਾਕੇ ਸਿੱਖ ਇਤਿਹਾਸ ਨੂੰ ਕਾਇਮ ਰੱਖਿਆ ਹੈ । ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਇਹ ਉਮੀਦ ਪ੍ਰਗਟ ਕਰਦਾ ਹੈ ਕਿ ਜਦੋ ਵੀ ਕੋਈ ਘੱਟ ਗਿਣਤੀ ਕੌਮਾਂ ਵਿਰੋਧੀ ਫਿਰਕੂ ਜਾਲਮ ਜਾਂ ਜ਼ਾਬਰ ਇਸ ਧਰਤੀ ਤੇ ਆ ਕੇ ਇਥੋ ਦੇ ਮਾਹੌਲ ਨੂੰ ਗੰਧਲਾ ਕਰਨ ਦੀ ਕੋਸਿ਼ਸ਼ ਕਰੇਗਾ ਤਾਂ ਸਿੱਖ ਕੌਮ ਅਜਿਹੇ ਜਰਵਾਣਿਆ ਨੂੰ ਇਸੇ ਤਰ੍ਹਾਂ ਭਜਾਉਣ ਦੀ ਕੌਮੀ ਜਿੰਮੇਵਾਰੀ ਨਿਭਾਉਦੀ ਰਹੇਗੀ ।
No comments:
Post a Comment