jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Friday 6 December 2013

ਨਸ਼ਾ ਵਿਰੋਧੀ ਚੇਤਨਾ ਮਾਰਚ ਦਾ ਸੰਗਤਾਂ 'ਚ ਭਾਰੀ ਉਤਸ਼ਾਹ-ਤਿਆਰੀਆਂ ਮੁਕੰਮਲ

www.sabblok.blogspot.com

 ਜਗਰਾਓਂ, 5 ਦਸੰਬਰ ( ਹਰਵਿੰਦਰ ਸਿੰਘ ਸੱਗੂ )— ਪਹਿਰੇਦਾਰ ਅਖ਼ਬਾਰ ਦੀ ਵਰ•ੇ ਗੰਢ ਨੂੰ ਸਮਰਪਿਤ ਨਸ਼ਾ ਵਿਰੋਧੀ ਚੇਤਨਾ ਮਾਰਚ ਦਾ ਇਲਾਕੇ ਦੀਆਂ ਸੰਗਤਾਂ 'ਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ ਤੇ ਇਸ ਦੀਆਂ ਤਿਆਰੀਆਂ ਲਗਭਗ ਮੁਕੰਮਲ ਕਰ ਲਈਆਂ ਗਈਆਂ ਹਨ। ਅੱਜ ਪਹਿਰੇਦਾਰ ਦੇ ਰਜਿਸਟਰਡ ਦਫ਼ਤਰ ਵਿਖੇ ਪੰਥਕ ਜੱਥੇਬੰਦੀਆਂ ਤੇ ਗੁਰਦੁਆਰਾ ਕਮੇਟੀਆਂ ਦੇ ਨੁਮਾਇੰਦਿਆਂ ਨਾਲ ਹੋਈ ਮੀਟਿੰਗ ਵਿੱਚ ਪਹਿਰੇਦਾਰ ਦੇ ਮੁੱਖ ਸੰਪਾਦਕ ਤੇ ਤਾਬਦੀ ਕਮੇਟੀ ਦੇ ਸਰਪ੍ਰਸਤ ਜਸਪਾਲ ਸਿੰਘ ਹੇਰਾਂ ਨੇ ਆਖਿਆ ਕਿ ਨਸ਼ਾਂ ਸਾਡੀ ਜਵਾਨੀ ਨੂੰ ਘੁਣ ਵਾਂਗ ਖਾ ਰਿਹਾ ਹੈ, ਸਾਡੀ ਜਵਾਨੀ ਪੰਜਾਬ ਵਿੱਚ ਵੱਗ ਰਹੇ ਇਸ ਛੇਵੇ ਦਰਿਆ ਵਿੱਚ ਡੁਬਦੀ ਜਾ ਰਹੀ ਹੈ ਜਿਸ ਦੀ ਸਰਕਾਰਾਂ ਨੂੰ ਕੋਈ ਚਿੰਤਾ ਨਹੀਂ ਇਹ ਤਾਂ ਹੁਣ ਲੋਕਾਂ ਨੂੰ ਹੀ ਹੰਭਲਾ ਮਾਰਨਾ ਪੈਣਾ ਹੈ ਤਾਂ ਕਿ ਨਸ਼ੇ ਦੇ ਸੌਦਾਗਰਾਂ ਨੂੰ ਨੱਥ ਪਾਉਣ ਦੇ ਨਾਲ-ਨਾਲ ਆਪਣੇ ਬੱਚਿਆ ਨੂੰ ਇਸ ਨਸ਼ੇ 'ਚੋ ਕੱਢਣ ਦੇ ਯਤਨ ਅਰੰਭੀਏ। ਇਸ ਕਰਕੇ ਐਤਕੀ ਹਿਰੇਦਾਰ ਪਰਿਵਾਰ ਵੱਲੋਂ ਆਪਣੇ ਅਖ਼ਬਾਰ ਦੀ ਰੇ•ਗੰਢ ਸਮਾਗਮ ਪੰਜਾਬ 'ਚੋ ਨਸ਼ਿਆ ਦੀ ਲਾਹਨਤ ਦੇ ਖਾਤਮੇ ਲਈ ਨਸ਼ਾ ਵਿਰੋਧੀ ਚੇਤਨਾ ਮਾਰਚ ਨੂੰ ਮਰਪਿਤ ਕੀਤਾ ਜਾ ਰਿਹਾ ਹੈ ਜਿਸਦਾ ਪੰਥਕ ਜੱਥੇਬੰਦੀਆਂ, ਸਮਾਜਿਕ ਤੇ ਧਾਰਮਿਕ ਸੰਸਥਾਵਾ ਨੇ ਭਰਪੂਰ ਹੁੰਗਾਰਾ ਭਰਿਆ ਹੈ। ਇਸ ਮੌਕੇ ਪਹਿਰੇਦਾਰ ਅਖ਼ਬਾਰ ਦੇ ਜ਼ਿਲ•ਾ ਇੰਚਾਰਜ਼(ਲੁਧਿਆਣਾ ਦਿਹਾਤੀ) ਤੇ ਸ਼ਤਾਬਦੀ ਕਮੇਟੀ ਦੇ ਕੋ: ਆਰਡੀਨੇਟਰ ਪ੍ਰਤਾਪ ਸਿੰਘ ਨੇ ਦੱਸਿਆ ਸਿੱਖ ਜੱਥੇਬੰਦੀਆਂ, ਗੁਰਦੁਆਰਾ ਸਾਹਿਬ ਦੀਆਂ ਪ੍ਰਬੰਧਕੀ ਕਮੇਟੀ ਤੇ ਪੰਜਾਬੀਆਂ ਤੋਂ ਮਿਲੇ ਭਰਪੂਰ ਹੁੰਗਾਰੇ ਨਾਲ ਜਗਰਾਉਂ ਤੋਂ ਬੱਸਾਂ ਦਾ ਇੱਕ ਵੱਡਾ ਕਾਫਲਾ 'ਨਸ਼ਾ ਵਿਰੋਧੀ ਚੇਤਨਾ ਮਾਰਚ'' 'ਚ ਸਮੂਲੀਅਤ ਕਰੇਗਾ। ਉਨ•ਾਂ ਹਰ ਪੰਥਕ ਦਰਦੀ ਨੂੰ ਅਪੀਲ ਕਰਦਿਆ ਆਖਿਆ ਕਿ ਉਹ 11 ਦਸੰਬਰ 11 ਵਜ਼ੇ ਗੁਰਦੁਆਰਾ ਮਾਡਲ ਟਾਊਨ ਐਕਸਟੇਸ਼ਨ ਲੁਧਿਆਣਾ ਤੋਂ ਪੰਜ ਸਿੰਘ ਸਾਹਿਬਾਨ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਮੱਕੜ ਅਤੇ ਸਮੁਹ ਪੰਥਕ ਜੱਥੇਬੰਦੀਆਂ ਦੇ ਮੁੱਖੀਆਂ ਦੀ ਅਗਵਾਈ ਵਿੱਚ ਨਿਕਲ ਰਹੇ ਵਿਸ਼ਾਲ ਨਸ਼ਾ ਵਿਰੋਧੀ ਚੇਤਨਾ ਮਾਰਚ 'ਚ ਸ਼ਾਮਲ ਹੋ ਕੇ ਆਪਣੇ ਫਰਜ ਨਿਭਾਈਏ ਤਾਂ ਕਿ ਅਜੋਕੀ ਜਵਾਨੀ ਸੰਭਲੇ ਤੇ ਨਵੀਂ ਪੀੜ•ੀ ਇਸ ਤੋਂ ਸੁਚੇਤ ਹੋਵੇ। ਇਸ ਮੌਕੇ ਸ਼ਤਾਬਦੀ ਕਮੇਟੀ ਦੇ ਪ੍ਰਧਾਨ ਪ੍ਰਿਸੀ: ਚਰਨਜੀਤ ਸਿੰਘ ਭੰਡਾਰੀ, ਗੁਰਦੁਆਰਾ ਗੁਰੂਨਾਨਕਪੁਰਾ ਪ੍ਰਬੰਧਕੀ ਕਮੇਟੀ ਦਾ ਜਨ: ਸਕੱਤਰ ਬਲਵਿੰਦਰ ਸਿੰਘ ਮੱਕੜ•, ਯੂਥ ਅਕਾਲੀ ਦਲ ਦੇ ਜੱਥੇਬੰਦਕ ਸਕੱਤਰ ਦੀਪਇੰਦਰ ਸਿੰਘ ਭੰਡਾਰੀ, ਰਾਮਗੜ•ੀਆ ਵੈਲਫੇਅਰ ਕੌਂਸਨ ਦੇ ਸਰਪ੍ਰਸਤ ਬਾਬਾ ਮੋਹਨ ਸਿੰਘ ਸੱਗੂ, ਚੇਅਰਮੈਨ ਅਜੀਤ ਸਿੰਘ ਮਿਗਲਾਨੀ, ਗੁਰਦੁਆਰਾ ਭਜਨਗੜ• ਸਾਹਿਬ ਦੀ ਪ੍ਰਬੰਧਕੀ ਕਮੇਟੀ ਗੁਰਪ੍ਰੀਤ ਸਿੰਘ, ਜਗਜੀਤ ਸਿੰਘ ਆੜ•ਤੀ, ਗੁਰਮਿਤ ਨਾਮ ਸੇਵਾ ਸੁਸਾਇਟੀ ਦੇ ਪ੍ਰਧਾਨ ਰਜਿੰਦਰਪਾਲ ਸਿੰਘ ਮੱਕੜ ਆਦਿ ਵੀ ਹਾਜ਼ਰ ਸਨ।

No comments: