jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Friday 6 December 2013

ਨੈਲਸਨ ਮੰਡੇਲਾ ਦਾ ਜੀਵਨ ਸਫ਼ਰ

www.sabblok.blogspot.com 

ਨੈਲਸਨ ਰੋਲੀਹਲਾਹਲਾ ਮੰਡੇਲਾ (18 ਜੁਲਾਈ 1918 - 5 ਦਸੰਬਰ 2013) ਇੱਕ "ਦੱਖਣ ਅਫ਼ਰੀਕਾ">ਦੱਖਣ ਅਫਰੀਕੀ ਸਿਆਸਤਦਾਨ (ਸਫ਼ਾ ਮੌਜੂਦ ਨਹੀਂ ਹੈ)">ਸਿਆਸਤਦਾਨ ਹੈ ਜੋ 1994 ਤੋਂ 1999 ਤੱਕ ਦੱਖਣ ਅਫਰੀਕਾ ਦਾ ਪੂਰਨ ਲੋਕਰਾਜ ਦੀ ਸਥਾਪਤੀ ਦੇ ਬਾਅਦ ਪਹਿਲਾ ਰਾਸ਼ਟਰਪਤੀ ਸੀ। ਰਾਸ਼ਟਰਪਤੀ ਬਣਨ ਤੋਂ ਪਹਿਲਾਂ ਉਹ ਦੱਖਣ ਅਫਰੀਕਾ ਵਿੱਚ ਚੱਲ ਰਹੇ ਅਪਾਰਥੀਡ-ਵਿਰੋਧੀ ਜੁਝਾਰੂ ਆਗੂ ਅਤੇ ਅਫਰੀਕੀ ਨੈਸ਼ਨਲ ਕਾਂਗਰਸ ਦੇ ਹਥਿਆਰਬੰਦ ਵਿੰਗ ਉਮਖੋਂਤੋ ਸਿਜਵੇ ਦੇ ਬਾਨੀਆਂ ਵਿੱਚੋਂ ਇੱਕ ਸੀ। ਉਨ੍ਹਾਂ ਨੇ ਆਪਣੀ ਜਿੰਦਗੀ ਦੇ 27 ਸਾਲ ਰਾਬੇਨ ਟਾਪੂ ਉੱਤੇ ਜੇਲ੍ਹ ਵਿੱਚ ਰੰਗਭੇਦ ਨੀਤੀ ਦੇ ਖਿਲਾਫ ਲੜਦੇ ਹੋਏ ਬਿਤਾਏ। ਦੱਖਣ ਅਫਰੀਕਾ ਅਤੇ ਸਮੁੱਚੇ ਸੰਸਾਰ ਵਿੱਚ ਰੰਗਭੇਦ ਨੀਤੀ ਦਾ ਵਿਰੋਧ ਕਰਦੇ ਹੋਏ ਜਿੱਥੇ ਸ਼੍ਰੀ ਮੰਡੇਲਾ ਪੂਰੀ ਦੁਨੀਆਂ ਵਿੱਚ ਆਜ਼ਾਦੀ ਅਤੇ ਸਮਾਨਤਾ ਦੇ ਪ੍ਰਤੀਕ ਬਣ ਗਏ ਸਨ ਉਥੇ ਰੰਗਭੇਦ ਦੀ ਨੀਤੀ ਉੱਤੇ ਚਲਣ ਵਾਲੀ ਸਰਕਾਰਾਂ ਸ਼੍ਰੀ ਮੰਡੇਲਾ ਨੂੰ ਕਮਿਊਨਿਸਟ ਅਤੇ ਆਤੰਕਵਾਦੀ ਦੱਸਦੀਆਂ ਸਨ ਅਤੇ ਅਫਰੀਕਨ ਨੈਸ਼ਨਲ ਕਾਂਗਰਸ ਨੂੰ ਅਜਿਹੇ ਲੋਕਾਂ ਦੀ ਪਨਾਹਗਾਹ। ਗਾਂਧੀ, ਕਿੰਗ, ਮੰਡੇਲਾ - ਜੰਗ ਤੋਂ ਦੇ ਬਾਅਦ ਦੀ ਦੁਨੀਆਂ ਵਿੱਚ ਉਹ ਹਸਤੀਆਂ ਹਨ ਜੋ ਲੋਕ ਚੇਤਨਾ ਵਿੱਚ ਸਭ ਤੋਂ ਲੰਬੇ ਸਮੇਂ ਤੱਕ ਜਿੰਦਾ ਰਹਿਣਗੀਆਂ।.੧॥

ਨੈਲਸਨ ਮੰਡੇਲਾ ਨੂੰ 1993 ਵਿੱਚ ਨੋਬਲ ਸ਼ਾਂਤੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ।
ਮੁਢਲਾ ਜੀਵਨ
ਬਚਪਨ

ਨੈਲਸਨ ਰੋਲੀਹਲਾਹਲਾ ਮੰਡੇਲਾ ਦਾ ਜਨਮ ਮਬਾਸਾ ਨਦੀ ਦੇ ਕੰਡੇ ਈਸਟਰਨ ਕੇਪ ਆਫ ਸਾਊਥ ਅਫਰੀਕਾ ਦੇ ਇੱਕ ਛੋਟੇ ਜਿਹੇ ਪਿੰਡ ਮਵੇਜੋ ਵਿੱਚ 18 ਜੁਲਾਈ 1918 ਨੂੰ ਹੋਇਆ ਸੀ।.੨॥ ਉਨ੍ਹਾਂ ਦੇ ਪਿਤਾ ਨੇ ਉਨ੍ਹਾਂ ਨੂੰ ਨਾਮ ਦਿੱਤਾ ਰੋਲੀਹਲਾਹਲਾ ਮਤਲਬ ਰੁੱਖਾਂ ਦੀਆਂ ਡਾਲੀਆਂ ਨੂੰ ਤੋੜਨ ਵਾਲਾ ਜਾਂ ਫਿਰ ਪਿਆਰਾ ਖਰੂਦੀ ਬੱਚਾ।.੨॥ਬਾਅਦ ਵਿੱਚ ਉਨ੍ਹਾਂ ਨੂੰ ਉਸਦੇ ਕਬੀਲੇ ਦੇ ਨਾਮ, ਮਾਦੀਬਾ ਨਾਲ ਸੱਦਿਆ ਜਾਣ ਲੱਗਾ।.੩॥ ਨੈਲਸਨ ਦੇ ਪਿਤਾ ਗੇਡਲਾ ਹੈਨਰੀ ਪਿੰਡ ਦੇ ਪ੍ਰਧਾਨ ਸਨ। ਉਨ੍ਹਾਂ ਦਾ ਪਰਵਾਰ ਪਰੰਪਰਾ ਤੋਂ ਹੀ ਪਿੰਡ ਦਾ ਪ੍ਰਧਾਨ ਪਰਵਾਰ ਸੀ। ਘਰ ਦਾ ਕੋਈ ਮੁੰਡਾ ਹੀ ਇਸ ਪਦ ਉੱਤੇ ਸੋਭਨੀਕ ਹੁੰਦਾ ਸੀ। ਨੈਲਸਨ ਦੇ ਪਰਵਾਰ ਦਾ ਸੰਬੰਧ ਖੇਤਰ ਦੇ ਸ਼ਾਹੀ ਪਰਵਾਰ ਨਾਲ ਸੀ। ਅਠਾਰਵੀਂ ਸਦੀ ਵਿੱਚ ਇਹ ਇਸ ਖੇਤਰ ਦਾ ਪ੍ਰਮੁੱਖ ਸ਼ਾਸਕ ਪਰਵਾਰ ਰਿਹਾ ਸੀ, ਜਦੋਂ ਤੱਕ ਕਿ ਯੂਰਪ ਨੇ ਇਸ ਖੇਤਰ ਉੱਤੇ ਅਧਿਕਾਰ ਨਹੀਂ ਕਰ ਲਿਆ। ਉਸਦਾ ਦਾਦਾ ਮੰਡੇਲਾ ਇਸ ਖੇਤਰ ਦਾ ਰਾਜਾ ਹੁੰਦਾ ਸੀ। ਇਸੇ ਕਰਕੇ ਰੋਲੀਹਲਾਹਲਾ ਦੇ ਨਾਮ ਨਾਲ ਮੰਡੇਲਾ ਜੁੜਿਆ।.੪॥ ਉਸਦੇ ਪਿਤਾ ਗੇਡਲਾ ਹੈਨਰੀ ਨੂੰ 1915 ਵਿੱਚ ਰਾਜੇ ਦਾ ਸਲਾਹਕਾਰ ਨਿਯੁਕਤ ਕੀਤਾ ਗਿਆ ਜਦੋਂ ਉਸਤੋਂ ਪਹਿਲੇ ਸਲਾਹਕਾਰ ਨੂੰ ਗੋਰੇ ਮੈਜਿਸਰੇਟ ਨੇ ਭਰਿਸ਼ਟਾਚਾਰ ਦਾ ਦੋਸੀ ਠਹਿਰਾ ਦਿੱਤਾ ਸੀ।.੫॥ 1926,ਵਿੱਚ ਗੈਡਲਾ ਨੂੰ ਵੀ ਭਰਿਸ਼ਟਾਚਾਰ ਦਾ ਦੋਸੀ ਠਹਿਰਾ ਕੇ ਅਹੁਦੇ ਤੋਂ ਹਟਾ ਦਿੱਤਾ ਗਿਆ ਸੀ, ਪਰ ਨੈਲਸਨ ਨੂੰ ਪਤਾ ਲੱਗਿਆ ਕਿ ਉਸ ਦੇ ਪਿਤਾ ਨੂੰ ਗੋਰੇ ਮੈਜਿਸਰੇਟ ਦੀਆਂ ਨਾਵਾਜਬ ਮੰਗਾਂ ਦਾ ਵਿਰੋਧ ਕਰਨ ਕਰਕੇ ਆਪਣੀ ਨੌਕਰੀ ਗੁਆਉਣੀ ਪਈ।.੬॥ ਗੈਡਲਾ ਦੀਆਂ ਚਾਰ ਪਤਨੀਆਂ ਸਨ, ਜਿਨ੍ਹਾਂ ਤੋ ਚਾਰ ਪੁੱਤਰ ਅਤੇ ਨੌਂ ਧੀਆਂ ਹੋਈਆਂ। ਉਹ ਅਲੱਗ ਅਲੱਗ ਪਿੰਡਾਂ ਵਿੱਚ ਰਹਿੰਦੀਆਂ ਸਨ। ਨੈਲਸਨ ਦੀ ਮਾਂ, ਫੈਨੀ ਗੈਡਲਾ ਦੀ ਤੀਜੀ ਪਤਨੀ ਸੀ।.੭॥

"ਮੇਰੇ ਪਰਵਾਰ ਵਿੱਚੋਂ ਕੋਈ ਕਦੇ ਸਕੂਲ ਨਹੀਂ ਸੀ ਗਿਆ .।।।॥ ਮੇਰੇ ਸਕੂਲ ਵਿੱਚ ਪਹਿਲੇ ਦਿਨ ਮੇਰੀ ਅਧਿਆਪਕਾ ਮਿਸ ਮਦਿੰਗੇਨ ਨੇ ਸਾਨੂੰ ਹਰੇਕ ਨੂੰ ਅੰਗਰੇਜ਼ੀ ਨਾਮ ਦਿੱਤਾ। ਉਨ੍ਹੀਂ ਦਿਨੀਂ ਅਫ੍ਰੀਕੀਆਂ ਵਿੱਚ ਇਹ ਰਵਾਜ ਸੀ ਅਤੇ ਬੇਸ਼ਕ ਸਾਡੀ ਵਿਦਿਆ ਪ੍ਰਤੀ ਬਰਤਾਨਵੀ ਵਿਤਕਰੇ ਕਰਕੇ ਸੀ। ਓਸ ਦਿਨ, ਮਿਸ ਮਦਿੰਗੇਨ ਨੇ ਮੈਨੂੰ ਦੱਸਿਆ ਕਿ ਨਵਾਂ ਨਾਂ ਨੈਲਸਨ ਸੀ। ਖਾਸ ਇਹੀ ਨਾਂ ਕਿਉਂ ਮੈਨੂੰ ਕੋਈ ਇਲਮ ਨਹੀਂ।"

- ਮੰਡੇਲਾ, 1994।.੮॥

ਬਾਅਦ ਨੂੰ ਉਸਨੇ ਦੱਸਿਆ ਕਿ ਉਸਦੇ ਆਰੰਭਿਕ ਜੀਵਨ ਤੇ "ਰੀਤਪੂਜਾ, ਅਨੁਸ਼ਠਾਨ ਅਤੇ ਟੈਬੂਆਂ" ਦਾ ਬੋਲਬਾਲਾ ਸੀ,.੯॥ ਮੰਡੇਲਾ ਆਪਣੀਆਂ ਦੋ ਭੈਣਾਂ ਦੇ ਨਾਲ, ਕੁਨੂ ਪਿੰਡ ਦੇ ਇੱਕ ਡੇਰੇ ਵਿੱਚ ਆਪਣੀ ਮਾਂ ਕੋਲ ਪਲਿਆ। ਉਹ ਇੱਕ ਪਾਲੀ ਮੁੰਡੇ ਵਜੋਂ ਬਹੁਤਾ ਸਮਾਂ ਆਪਣੇ ਬੇਲੀਆਂ ਨਾਲ ਘਰੋਂ ਬਾਹਰ ਬਿਤਾਉਂਦਾ।.੧੦॥ ਉਹਦੇ ਮਨ ਪਿਉ ਦੋਨੋਂ ਹੀ ਅਨਪੜ੍ਹ ਸਨ, ਪਰ ਪੱਕੀ ਕ੍ਰਿਸ਼ਚੀਅਨ ਹੋਣ ਕਰਕੇ, ਉਸਦੀ ਮਾਂ ਨੇ ਲਗਪਗ ਸੱਤ ਸਾਲ ਦੀ ਉਮਰ ਚ ਉਸਨੂੰ ਮੈਥੋਡਿਸਟ ਸਕੂਲ ਵਿੱਚ ਪੜ੍ਹਨੇ ਪਾਇਆ। ਮੈਥੋਡਿਜ਼ਮ ਵਿੱਚ ਪ੍ਰਵੇਸ਼ ਕਾਰਨ ਹੀ ਉਸਦਾ ਨਾਮ ਨੈਲਸਨ ਰੱਖਿਆ ਗਿਆ ਸੀ।.੧੧॥ ਜਦੋਂ ਮੰਡੇਲਾ ਲਗਪਗ ਨੌਂ ਸਾਲ ਦਾ ਸੀ, ਉਸਦਾ ਪਿਆ ਉਨ੍ਹਾਂ ਕੋਲ ਕੁਨੂ ਆਕੇ ਰਹਿਣ ਲੱਗ ਪਿਆ, ਅਤੇ ਉਥੇ ਹੀ ਕਿਸੇ ਅਗਿਆਤ ਬੀਮਾਰੀ ਨਾਲ ਮਰ ਗਿਆ। ਮੰਡੇਲਾ ਦਾ ਖਿਆਲ ਸੀ ਕਿ ਇਹ ਕੋਈ ਫੇਫੜਿਆਂ ਦਾ ਰੋਗ ਸੀ।.੧੨॥ ਆਪਣੀ ਨਿਰਲੇਪਤਾ ਨੂੰ ਮਹਿਸੂਸ ਕਰਦਿਆਂ, ਉਸਦਾ ਕਹਿਣਾ ਸੀ ਕਿ ਉਸਨੂੰ ਆਪਣੇ ਪਿਤਾ ਦੀ ਮਾਣਮੱਤੀ ਤਬੀਅਤ ਅਤੇ ਇਨਸਾਫ਼ ਲਈ ਸਿਰੜੀ ਅਹਿਸਾਸ ਵਿਰਸੇ ਵਿੱਚ ਮਿਲੇ ਸਨ।.੧੩॥ ਉਸਦੀ ਮਾਂ ਉਸਨੂੰ ਗਰੇਟ ਪੈਲੇਸ ਲੈ ਗਈ ਅਤੇ ਥੇਨਬੂ ਰੀਜੇਂਟ, ਚੀਫ਼ ਜੋਨਗਿਨਤਾਬਾ ਦੀ ਕਾਨੂੰਨੀ ਹਿਫਾਜ਼ਤ ਦੇ ਤਹਿਤ ਉਸਦੇ ਸਪੁਰਦ ਕਰ ਦਿੱਤਾ ਗਿਆ। ਭਾਵੇਂ ਉਹ ਆਪਣੀ ਮਾਂ ਨੂੰ ਕੈ ਸਾਲਾਂ ਤੱਕ ਨਾ ਮਿਲ ਸਕਿਆ, ਮੰਡੇਲਾ ਅਨੁਸਾਰ ਜੋਨਗਿਨਤਾਬਾ ਅਤੇ ਉਸਦੀ ਪਤਨੀ ਨੇ ਉਸ ਨਾਲ ਆਪਣੇ ਸਕੇ ਪੁੱਤਰ (ਜਸਟਿਸ) ਅਤੇ ਧੀ (ਨੋਮਾਫੂ) ਵਾਂਗ ਹੀ ਸਲੂਕ ਕੀਤਾ। .੧੪॥ ਮੰਡੇਲਾ ਆਪਣੇ ਅਭਿਭਾਵਕਾਂ ਦੇ ਨਾਲ ਹਰ ਐਤਵਾਰ ਨੂੰ ਗਿਰਜਾ ਘਰ ਸੇਵਾ ਵਿੱਚ ਭਾਗ ਲਿਆ ਕਰਦਾ ਸੀ ਅਤੇ ਈਸਾਈ ਧਰਮ ਉਸ ਦੇ ਜੀਵਨ ਦਾ ਇੱਕ ਮਹੱਤਵਪੂਰਨ ਹਿੱਸਾ ਬਣ ਗਿਆ।.੧੫॥ ਅੰਗਰੇਜ਼ੀ, ਖੋਸਾ, ਇਤਹਾਸ ਅਤੇ ਭੂਗੋਲ ਦੀ ਪੜ੍ਹਾਈ ਉਸਨੇ ਅਗਲੇ ਮਹਲ ਵਿੱਚ ਸਥਿਤ ਇੱਕ ਮੇਥੋਡਿਸਟ ਮਿਸ਼ਨ ਸਕੂਲ ਵਿੱਚ ਕੀਤੀ।.੧੬॥ ਉਥੇ ਆਉਣ ਵਾਲੇ ਵੱਡੀਆਂ ਦੀ ਕਹਾਣੀਆਂ ਨੂੰ ਸੁਣਕੇ ਅਤੇ ਚੀਫ਼ ਜੋਈ ਦੇ ਸਾਮਰਾਜ-ਵਿਰੋਧੀ ਭਾਸ਼ਣ ਸੁਣ ਕੇ ਉਸਨੂੰ ਅਫਰੀਕੀ ਦੇ ਇਤਹਾਸ ਨਾਲ ਪਿਆਰ ਹੋ ਗਿਆ।.੧੭॥ ਪਰ ਅਜੇ ਤੱਕ ਉਹ ਯੂਰਪੀ ਬਸਤੀਵਾਦੀਆਂ ਨੂੰ ਜਾਲਮ ਨਹੀਂ ਸੀ ਸਮਝਦਾ।.੧੮॥ 16 ਸਾਲ ਦਾ ਹੋਇਆ ਤਾਂ ਉਹ, ਜਸਟਿਸ ਅਤੇ ਹੋਰ ਕੀ ਮੁੰਡੇ ਖ਼ਤਨਾ ਦੀ ਰਸਮ ਲਈ ਤਿਹਾਲ੍ਹਾੜਾ ਦੀ ਯਾਤਰਾ ਲਾਈ ਗਏ। ਇਹ ਮੁੰਡਪੁਣੇ ਦੀ ਸਮਾਪਤੀ ਅਤੇ ਆਦਮੀ ਬਣਨ ਦਾ ਐਲਾਨ ਕਰਨ ਦੀ ਰਸਮ ਹੁੰਦੀ ਹੈ। ਰਸਮ ਤੋਂ ਬਾਅਦ ਉਸਨੂੰ "ਡਾਲੀਬੁੰਗਾ" ਨਾਮ ਦਿੱਤਾ ਗਿਆ।

No comments: