jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Tuesday 3 December 2013

ਭਾਈ ਗੁਰਬਖਸ਼ ਸਿੰਘ ਖਾਲਸਾ ਦੇ ਸੰਘਰਸ਼ ਨੂੰ ਤਾਰਪੀਡੋ ਹੋਣ ਤੋਂ ਬਚਾਓ

www.sabblok.blogspot.com

-: ਦਲਜੀਤ ਸਿੰਘ ਇੰਡੀਆਨਾ (USA) 317 590 7448
ਪਿਛਲੇ  ਕਾਫੀ ਦਿਨਾ ਤੋਂ ਭੁਖ ਹੜਤਾਲ 'ਤੇ ਬੈਠੇ ਵੀਰ ਗੁਰਬਖਸ ਸਿੰਘ ਖਾਲਸਾ ਨੂੰ ਦੇਖ ਕੇ ਸਹੀਦ ਭਾਈ ਦਰਸ਼ਨ ਸਿੰਘ ਫੇਰੂਮਾਨ ਯਾਦ ਆ ਜਾਂਦਾ ਹੈ । ਜੋ ਪੰਜਾਬੀ ਸੂਬੇ ਵਾਸਤੇ ਅਰਦਾਸ ਕਰਕੇ ਭੁਖ ਹੜਤਾਂਲ ਤੇ ਬੈਠਾ ਸੀ ਅਤੇ ਆਪਣੇ ਵਲੋਂ ਕੀਤੀ  ਅਰਦਾਸ ਵਿਚ ਇਨਾ ਵਿਸ਼ਵਾਸ ਸੀ ਕਿ ਸਹੀਦ ਹੋ ਗਿਆ ਪਰ ਅਰਦਾਸ ਕਰਕੇ ਪਿਛੇ ਨਹੀਂ ਹੱਟਿਆਓਸ ਸਮੇ ਵੀ ਸਮੇ ਦੀਆਂ ਸਰਕਾਰਾਂ ਨੇ ਦਰਸ਼ਨ ਸਿੰਘ ਫੇਰੂਮਾਨ ਦੇ ਸੰਘਰਸ਼  ਨੂੰ ਤਾਰਪੀਡੋ ਕਰਨ ਵਾਸਤੇ ਕਾਫੀ ਵਿਚੋਲੇ ਭੇਜੇਸੰਤ ਫ਼ਤੇਹ ਸਿੰਘ ਵਰਗਿਆਂ ਨੇ ਵੀ ਡਰਾਮਾ ਕੀਤਾ ਸੀ ਕਿ ਕਿਤੇ ਇਸ ਗੱਲ ਦਾ ਲਾਹਾ ਦਰਸ਼ਨ ਸਿੰਘ ਨਾ ਲੈ ਜਾਵੇ ..ਪਰ ਸੰਤ ਫ਼ਤੇਹ ਸਿੰਘ ਵਰਗੇ ਆਪਣੇ ਵਾਹਦੇ ਤੋਂ ਭੱਜ ਗਏ ਦਰਸ਼ਨ ਸਿੰਘ ਦਾ ਸਬੰਧ ਕਾਂਗਰਸ ਨਾਲ ਹੋਣ ਕਰਕੇ, ਓਸ ਨੂੰ ਕਾਂਗਰਸ ਨੇ ਵੀ ਨਕਾਰ ਦਿਤਾ ਅਤੇ ਅਕਾਲੀਆਂ ਨੇ ਵੀ, ਓਹ ਵਿਸ਼ਾ ਵੱਡਾ ਹੈ, ਇਸ ਦਾ ਜਿਕਰ ਮੈਂ ਤਾਂ ਕੀਤਾਂ ਕਿ ਹੁਣ ਵੀਰ ਗੁਰਬਖਸ ਸਿੰਘ ਵਲੋਂ ਜੋ ਸੰਘਰਸ਼ ਸ਼ੁਰੂ ਕੀਤਾਂ ਹੈ ਇਸ ਨੂੰ ਤਾਂਰਪੀਡੋ ਕਰਨ ਦੀਆਂ ਕਈ ਕੋਸ਼ਿਸ਼ਾਂ ਹੋਣਗੀਆ ਅਤੇ ਸ਼ੁਰੂ ਹੋ ਵੀ ਗਈਆਂ ਹਨ ।ਹੁਣ ਆਪਾਂ ਥੋੜੀ ਚਰਚਾ ਕਰਦੇ ਹਾਂ, ਪਿਛਲੇ ਕੁਝ ਕੁ ਸੰਘਰਸ਼ਾਂ ਦੀ ਜਿਹੜੇ ਸਰਕਾਰ ਨੇ ਆਪਣੇ ਮੋਹਰਿਆਂ ਰਾਹੀ ਖਤਮ ਕਰਵਾਏ ਹਨ ਜਾ ਓਹਨਾ 'ਤੇ ਕਬਜਾ ਕਰਕੇ ਆਪਣਾ ਲਾਹਾ ਲਿਆ ਹੈ:
1..ਜਦੋਂ ਸਰਸੇ ਵਾਲੇ ਸਾਧ ਨੇ ਸਲਾਬਤਪੁਰਾ ਬਠਿੰਡਾ ਵਿਚ ਗੁਰੂ ਗੋਬਿੰਦ ਸਿੰਘ ਜੀ ਦਾ ਸਵਾਂਗ ਰਚਿਆ ਸੀ, ਤਾਂ ਇਕ ਦਮ ਸਿੱਖ ਹਿਰਦੇ ਵਲੂੰਧਰੇ ਗਏ ਅਤੇ ਹਰ ਸਿੱਖ ਚਹੁੰਦਾ ਸੀ ਕਿ ਸਰਸੇ ਵਾਲੇ ਨੂੰ ਸਬਕ ਸਿਖਾਇਆ ਜਾਵੇ ਅਤੇ ਸਰਸੇ ਵਾਲੇ ਸਾਧ ਦੇ ਖਿਲਾਫ਼ ਸੰਘਰਸ ਸ਼ੁਰੂ ਕਰਨ ਵਾਸਤੇ ਦਮਦਮਾ ਸਾਹਿਬ ਵਿਚ ਇਕਠ ਹੋਣਾ ਸ਼ੁਰੂ ਹੋ ਗਿਆ ਅਤੇ ਦਮਦਮਾ ਸਾਹਿਬ ਲੱਖਾਂ ਦੀ ਗਿਣਤੀ ਵਿਚ ਨੌਜਵਾਨ ਇਕਠੇ ਹੋਏ, ਕੀ ਅਮ੍ਰਿਤਧਾਰੀਕੀ ਮੋਨੇ, ਇਨਾ ਜੋਸ਼ ਸੀ ਕਿ ਨੌਜਵਾਨ ਕਹਿੰਦੇ ਸਨ ਸਾਨੂੰ ਹੁਕਮ ਕਰੋ, ਆਪਾਂ ਇਥੋ ਤੁਰਦੇ ਹਾ ਸਲਾਬਤਪੁਰੇ ਤੱਕ ਜਿੰਨੇ  ਡੇਰੇ ਸਭ  ਹਨ ਢਾਹ ਦੇਣੇ ਹਨ । ਪਰ ਓਥੇ ਪਹੁਚ ਗਈ ਬਾਦਲ ਦੀ ਬੀ ਟੀਮ ਭਾਵ ਸੰਤ ਸਮਾਜ .ਜਿਸ ਦੀ ਅਗਵਾਈ ਧੁੰਮਾ ਕਰਦਾ ਹੈ । ਅਤੇ ਸ਼ਾਮ ਤਕ ਨੌਜਵਾਨਾ ਨੂੰ ਲਾਰੇ ਲਾਈ ਗਏ ਕਿ ਆਪਾਂ ਓਨੀ ਦੇਰ ਤੱਕ ਅੱਗੇ ਨਹੀਂ ਤੁਰਨਾ ਜਿਨੀ ਦੇਰ ਤੱਕ ਅਕਾਲ ਤਖ਼ਤ ਤੋਂ ਹੁਕਮਨਾਮਾ ਨਹੀਂ ਆਉਂਦਾ ..ਸ਼ਾਮ ਤੱਕ ਇਹ ਸੰਗਤਾਂ ਨੂੰ ਲਾਰੇ ਲਾਈ ਗਏ ਅਤੇ ਪਲ ਪਲ ਦੀ ਖਬਰ ਸਰਕਾਰ ਨੂੰ ਦਿੰਦੇ ਰਹੇ ਜਦੋਂ ਤੱਕ ਹੁਕਮਨਾਮਾ ਆਉਣਾ ਸੀ ਓਨੀ ਦੇਰ ਵਿਚ ਸਰਕਾਰ ਨੇ ਸਰਸੇ ਵਾਲੇ ਡੇਰੇ ਫੌਜ ਦੀ ਛਾਉਣੀ ਬਣਾ ਦਿਤੇ ਭਾਵ ਓਹਨਾ ਦੀ ਸੁਰਖਿਆ ਕਰੜੀ ਕਰ ਦਿਤੀ । ਇਸ ਤਰਾਂ ਇਸ ਸੰਘਰਸ ਦੀ ਫੂਕ ਸਰਕਾਰ ਨੇ ਅਖੌਤੀ ਸੰਤ ਸਮਾਜ ਨੂੰ ਵਰਤਕੇ ਕਢ ਦਿਤੀ । ਇਸ ਸੰਘਰਸ ਨੂੰ ਵੱਡੇ ਪਧਰ 'ਤੇ ਚਲਾਉਣ ਵਿਚ ਭਾਈ ਦਲਜੀਤ ਸਿੰਘ ਬਿੱਟੂ ਦਾ ਬਹੁਤ ਵੱਡ ਹੱਥ ਸੀ, ਜਿਸ ਦਾ ਖਮਿਆਜਾ ਭਾਈ ਦਲਜੀਤ ਸਿੰਘ ਬਿੱਟੂ ਅਜ ਤਕ ਭੁਗਤ ਰਿਹਾ ਹੈ ਅਤੇ ਜਿਸ ਤੇ ਹਰ ਰੋਜ  ਝੂਠੇ ਕੇਸ ਪਾਏ ਜਾ ਰਹੇ ਹਨ ।
2 …ਜਦੋਂ ਆਸ਼ੁਤੋਂਸ਼ ਦਾ ਲੁਧਿਆਣੇ ਪ੍ਰੋਗ੍ਰਾਮ ਸੀ ਤਾਂ ਸਿੱਖਾਂ ਨੇ ਵਿਰੋਧ ਕਰਨਾ ਸ਼ੁਰੂ ਕਰ ਦਿਤਾ ਅਤੇ ਸਰਕਾਰ ਨੂੰ ਫੇਰ ਹੱਥਾ ਪੈਰਾਂ ਦੀ ਪੈ ਗਈਜਦੋਂ ਸਿਖਾਂ ਅਤੇ ਆਸ਼ੁਤੋਸ਼ ਦੇ ਚੇਲਿਆਂ ਵਿਚ ਝੜਪ ਹੋਈ, ਤਾਂ ਭਾਈ ਦਰਸ਼ਨ ਸਿੰਘ ਲੁਹਾਰਾ ਸਹੀਦ ਹੋ ਗਿਆ ਸਿੱਖ ਹੋਰ ਗਰਮ ਹੋ ਗਏ ਸਰਕਾਰ ਨੇ ਫੇਰ ਆਪਣੀ ਬੀ ਟੀਮ ਭਾਵ ਸੰਤ ਸਮਾਜ ਭੇਜਿਆ ਜਿਹਨਾ ਨੇ ਫੇਰ ਇਹ ਸਘਰ੍ਸ਼ ਨੂੰ ਹਾਈਜੈਕ ਕਰ ਲਿਆ, ਕਿਓਂਕਿ ਸਿੱਖ  ਭੋਲੇ ਹਨ ਜੋ ਇਹਨਾ ਚੋਲੇ ਵਾਲਿਆਂ ਨੂੰ ਹੀ ਸਿੱਖ  ਦਰਦੀ ਸਮਝੀ ਜਾਂਦੇ ਹਨ । ਇਸ ਵਾਰ ਇਹਨਾ ਦੇ ਨਾਲ ਰਣਜੀਤ ਸਿੰਘ ਢੰਡਰੀਆਂ ਵਾਲ ਵੀ ਸੀ, ਇਹ ਸਾਰੇ ਕਹਿੰਦੇ ਅਸੀਂ ਸੰਸਕਾਰ ਨਹੀਂ ਹੋਣ ਦੇਣਾ, ਅਸੀਂ ਚੰਡੀਗੜ ਜਾਂਦੇ ਹਾਂ, ਸਰਕਾਰ ਨਾਲ ਗੱਲ ਕਰਦੇ ਹਾਂ,ਪਰ ਲੋਕਾਂ ਦਾ ਗੁੱਸਾ ਠੰਡਾ ਕਰਕੇ ਲੋਕਾਂ ਨੂੰ ਘਰਾਂ ਨੂੰ ਤੋਰਕੇ, ਆਪ ਸਾਹਨੇਵਾਲ ਤੋਂ ਆਪੋ ਆਪਣੇ ਡੇਰਿਆਂ ਨੂੰ ਵਾਪਿਸ ਆ ਗਏ ਅਤੇ ਸਿੱਖਾਂ ਵਲੋਂ ਡੋਲਿਆ ਖੂਨ ਫੇਰ ਅਜਾਈ ਗਿਆ, ਇਸ ਤਰਾਂ ਇਹ ਸੰਘਰਸ਼ ਵੀ ਸਰਕਾਰ ਨੇ ਤਾਰਪੀਡੋ ਕਰਕੇ ਖਤਮ ਕਰਵਾ ਦਿਤਾਂ ।
3 …ਇਸ ਤੋਂ ਅੱਗੇ ਚਲਦੇ ਹਾ ਜਦੋਂ ਸਜਣ ਕੁਮਾਰ ਨੂੰ ਅਦਾਲਤ ਨੇ ਬਰੀ ਕਰ ਦਿਤਾਂ ਸੀ ਤਾਂ ਦਿਲੀ ਕਤਲੇਆਮ ਦੀ ਸ਼ਿਕਾਰ ਬੀਬੀ ਨਿਰਪ੍ਰੀਤ ਕੌਰ  ਨੇ ਦਿੱਲੀ ਵਿਚ ਭੁਖ ਹੜਤਾਂਲ ਕਰ ਦਿਤੀ ਅਤੇ  ਜੋ ਇਕ ਲਹਿਰ ਬਣਂਦੀ ਜਾ ਰਹੀ ਸੀ ਪਰ ਇਹ ਬਾਦਲ  ਜੁੰਡਲੀ ਫੇਰ ਹਰਕਤ ਵਿਚ ਆਈ ਇਥੋਂ ਤਕ ਜਥੇਦਾਰ ਨੇ ਤਾਂ ਹੁਕਮਨਾਮਾ ਜਾਰੀ ਕਰ ਦਿਤਾਂ ਅਤੇ ਬੀਬੀ ਨੂੰ ਆਪ ਜਾਕੇ ਜੁਸ਼ ਪਿਲਾਇਆ ਅਤੇ ਬੀਬੀ ਦਾ ਮਰਨ ਵਰਤ ਤੁੜਵਾ ਦਿਤਾਂ ..ਇਥੇ ਕਹਾਨੀ ਥੋੜੀ ਗੁੰਜਲਦਾਰ ਹੈ ਗੱਲ ਇਹ ਵੀ ਬੀਬੀ ਨੇ ਹੜਤਾਂਲ ਤਾਂ ਕਾਂਗਰਸ ਦੇ ਖਿਲਾਫ਼ ਕੀਤੀ ਸੀ ਫੇਰ ਅਕਾਲੀਆਂ ਨੂੰ ਕੀ ਦੁਖ ਸੀ ਓਹ ਇਹ ਜਿਹੜੀ  ਸੈਂਟਰ ਵਿਚ ਸਿੱਖ ਵਿਰੋਧੀ ਲਾਬੀ ਹੈ ਭਾਵੇ ਓਹ ਕਾਂਗਰਸ ਦੇ ਰੂਪ ਵਿਚ ਭਾਵੇ ਓਹ ਭਾਜਪਾ ਦੇ ਰੂਪ ਵਿਚ ਓਹ ਨਹੀਂ ਚਹੁੰਦੇ  ਕਿ ਘੱਟ  ਗਿਣਤੀਆਂ ਨੂੰ ਇਨਸਾਫ਼ ਮਿਲੇ ਓਹਨਾ ਦਾ ਏਜੰਡਾ ਘਟ ਗਿਣਤੀਆਂ ਨੂੰ ਦਬਾ ਕੇ ਰਖਣਾ ਓਹਨਾ ਦਾ ਇਹ ਕੰਮ ਭਾਵੇ ਬਾਦਲ ਕਰੇ ਭਾਵੇ ਕੋਈ ਹੋਰ ਓਹਨਾ ਨੂੰ ਕੋਈ ਫਰਕ ਨਹੀਂ ਪੈਂਦਾ ਸੋ ਇਹ ਸੰਘਰਸ਼ ਵਿਚ ਸਰਕਾਰਾਂ ਨੇ ਆਪਣੇ ਮੋਹਰੇ ਜਿਵੇ ਜਥੇਦਾਰ .ਮਕੜ ..ਸੰਤ ਸਮਾਜ ਹੋਰ ਵੀ ਸਭ ਵਰਤਕੇ ਇਹ ਸੰਘਰਸ਼ ਖਤਮ ਕਰ ਦਿਤਾਂ
4 …ਹੁਣ ਚਰਚਾ ਕਰਦੇ ਹਾ ਭਾਈ ਬਲਵੰਤ ਸਿੰਘ ਰਾਜੋਆਣਾ ਵਾਲੇ ਮਸਲੇ ਦਾ ਪਹਿਲਾਂ ਤਾਂ ਸਰਕਾਰ ਨੇ ਆਪਣੇ ਮੋਹਰੇ ਪਰਮਜੀਤ ਸਿੰਘ ਖਾਲਸਾ .ਹਰਨਾਮ ਸਿੰਘ ਧੁੰਮਾ .ਭਾਈ ਬਲਵੰਤ ਸਿੰਘ ਰਾਜੋਆਣਾ ਦੇ ਆਲੇ ਦੁਆਲੇ ਫਿੱਟ ਕੀਤੇ .ਜੋ ਬਲਵੰਤ ਸਿੰਘ ਰਾਜੋਆਣਾ ਨੂੰ ਵਰਤਨ ਵਿਚ ਕਾਮਯਾਬ ਵੀ ਰਹੇ ਅਤੇ ਵਿਧਾਨ ਸਭਾ ਚੋਣਾ  ਵਿਚ ਬਾਦਲ ਨੂੰ ਵੋਟਾਂ ਪਵਾਉਣ ਵਾਸਤੇ ਅਪੀਲ ਵੀ ਕਰਵਾ ਦਿਤੀ । ਭਾਈ ਬਲਵੰਤ ਸਿੰਘ ਰਾਜੋਆਣਾ ਵਾਲਾ ਮਸਲਾ ਜਿਸ ਤੋਂ ਸਾਰੀ ਕੌਮ ਜਾਣੀ ਜਾਣ ਹੈ ਕਿ ਕਿਵੇ ਇਹ ਲਹਿਰ ਬਣੀ ਅਤੇ ਕਿਵੇ ਸਰਕਾਰ ਨੇ ਇਸ  ਨੂੰ ਹਾਈਜੈਕ ਕਰਕੇ ਖਤਮ ਕੀਤਾਂ ਜਦੋਂ ਭਾਈ ਬਲਵੰਤ ਸਿੰਘ ਰਾਜੋਆਣਾ ਨੂੰ ਫਾਂਸੀ ਦਾ ਏਲਾਨ ਹੋਇਆ ਤਾਂ ਸਾਰੀ ਸਿਖ ਕੌਮ ਸੜਕਾਂ ਤੇ ਉਤਰ ਆਈ .ਵਿਦੇਸ਼ਾਂ ਵਿਚ ਸਾਰੇ ਇੰਡੀਆਂ ਦੀਆਂ ਏਮ੍ਬੈਸਿਆਂ ਦੇ ਅੱਗੇ ਸਿੱਖਾਂ ਨੇ ਧਰਨੇ ਦਿੱਤੇ .ਅਤੇ ਧੜਾਧੜ ਅੰਨੇਵਾਹ ਰਾਜੋਆਣਾ ਦੀ ਭੈਣ ਨੂੰ ਪੈਸੇ ਭੇਜਣੇ ਸ਼ੁਰੂ ਕਰ ਦਿਤੇ ਹਾਲਾਕਿ ਇਹਨਾ ਨੂੰ ਪੈਸੇ ਦੀ ਕੀ ਲੋੜ ਸੀ ਜਦੋਂ ਕੋਈ ਕੇਸ ਨਹੀਂ ਲੜਨਾ ਕੋਈ ਵਕੀਲ ਨਹੀਂ ਕਰਨਾ ਫੇਰ ਇਨਾ ਪੈਸਾ ਕਾਹਦੇ ਵਾਸਤੇ ?.ਭਾਈ ਬਲਵੰਤ ਸਿੰਘ ਰਾਜੋਆਣਾ ਨੂੰ ਅਕਾਲ ਤਖ਼ਤ ਦਾ ਜਥੇਦਾਰ ਬਣਾਉਣ ਦੀ ਮੰਗ ਉਠੀਲੋਕਾਂ ਨੇ ਭਾਈ ਬਲਵੰਤ ਸਿੰਘ ਰਾਜੋਆਣਾ ਨੂੰ ਸਿਰ ਉਪਰ ਬਿਠਾ ਲਿਆ ..ਸਰਕਾਰ ਫੇਰ ਹਰਕਤ ਵਿਚ ਆਈ ਅਤੇ ਸਰਕਾਰ ਨੇ ਫੇਰ ਆਪਣੇ ਮੋਹਰੇ ਭੇਜੇਪਰ ਗੱਲ ਨਾ ਬਣੀ ਕਿਓਂ ਕਿ ਇਨੀ ਦੇਰ ਤੱਕ ਬਲਵੰਤ ਸਿੰਘ ਰਾਜੋਆਣਾ ਦੀ ਭੈਣ ਹਰਕਤ ਵਿਚ ਆ ਚੁਕੀ ਸੀ ਕਿ ਮਲਾਈ ਮਲਾਈ ਤਾਂ ਹੋਰ ਖਾ ਜਾਣਗੇ ..ਭੈਣ ਨੇ ਰਾਜੋਆਣਾ ਦੇ ਕੰਨ ਭਰੇ ਅਤੇ ਰਾਜੋਆਣਾ ਨੇ ਸੰਤ ਸਮਾਜ ਵਾਲਿਆਂ ਨੂੰ ਉਥੋਂ ਭਜਾ ਦਿਤਾਂ ਅਤੇ ਮਿਲਣ ਤੋਂ ਮਨਾ ਕਰ ਦਿਤਾਂ ।ਇਸ ਦੋਰਾਨ ਸਰਕਾਰ ਨੇ ਦਾਦੂਵਾਲ ਨੂੰ ਨੇੜੇ ਕਰ ਦਿਤਾਂ ਪਰ ਦਾਦੂਵਾਲ ਨੂੰ  ਵੀ ਨੇੜੇ ਨਹੀਂ ਲਗਣ ਦਿਤਾਂ ਭੈਣ ਜੀ ਨੇ ਫੇਰ ਸਰਕਾਰ ਨੇ ਭੈਣ ਜੀ ਨਾਲ ਪਤਾਂ ਨਹੀਂ ਕੀ ਗੰਢ ਤੁਪ ਕੀਤੀ ਕਿ ਸਾਰੀ ਬਾਜ਼ੀ ਪਲਟ ਗਈ ਅਤੇ ਰਾਜੋਆਣਾ ਅਤੇ ਓਸ ਦੀ ਭੈਣ ਨੇ ਅਕਾਲ ਤਖ਼ਤ ਦੇ ਜਥੇਦਾਰ ਨੂੰ ਹੀ ਹੀਰੋ ਬਣਾਉਣਾ ਸ਼ੁਰੂ ਕਰ ਦਿਤਾਂ ਅਤੇ ਸਰਕਾਰ ਨਾਲ ਗੰਡਤੁਪ ਕਰਕੇ ਅਕਾਲ ਤਖ਼ਤ ਦੇ ਜਥੇਦਾਰ ਤੋਂ ਬਾਦਲ  ਨੂੰ ਹੁਕਮਨਾਮਾ ਜਾਰੀ ਕਰਵਾ ਦਿਤਾਂ ਕੇ ਦਿਲੀ ਜਾਕੇ ਗੱਲ ਕਰੇ  ਸਰਕਾਰ ਨਾਲ ਹਾਲਾ ਕਿ ਜਥੇਦਾਰ ਬਾਦਲ ਦਾ ਮੁਲਾਜਮ ਹੈ । ਕੀ ਮੁਲਾਜਮ ਕਦੇ ਆਪਣੇ ਮਲਿਕ ਨੂੰ ਹੁਕਮ ਕਰਦਾ ਹੁੰਦਾ ਨਹੀਂ ਪਰ ਇਸ ਡਰਾਮੇ ਨਾਲ ਸਾਰੇ ਸਿੱਖ ਦਰਦੀ ਜ਼ੀਰੋ ਕਰ ਦਿਤੇ ਅਤੇ ਬਾਦਲ ਅਤੇ ਜਥੇਦਾਰ ਇਸ ਵਿਚ ਹੀਰੋ ਬਣ ਗਏ .ਇਸ ਨਾਲ ਸਾਰੇ ਪੰਥ ਦਰਦੀਆਂ ਨੂੰ ਬਹੁਤ ਠੇਸ ਪਹੁਚੀ .ਅਤੇ ਇਸੇ ਦੋਰਾਨ ਰਾਜੋਆਣਾ ਨੇ ਦੀ ਭੈਣ ਨੇ ਵਿਦੇਸ਼ਾਂ ਅਤੇ ਸਰਕਾਰ ਤੋਂ ਮਿਲਿਆ ਪੈਸਾ ਪੰਥਕ ਆਗੂਆਂ ਦੇ ਵਿਰੁਧ ਵਰਤਣਾ ਸ਼ੁਰੂ ਕਰ ਦਿਤਾਂ ..ਅਖਬਾਰਾਂ ਵਿਚ ਹਰ ਰੋਜ ਰਾਜੋਆਣਾ ਦੇ ਨਾਮ ਥੱਲੇ ਚਿਠੀਆਂ ਛਾਪ ਛਾਪ  ਕੇ  ਖਾੜਕੂ ਸੰਘਰਸ ਦੋਰਾਨ ਜੇਲਾਂ ਕੱਟ ਚੁਕੇ ਜਾ ਜੇਲਾਂ ਵਿਚ ਰੁਲ ਰਹੇ ਸਿਘਾਂ ਖਿਲਾਫ਼ ਜੋ ਅੱਗ ਉਗਲੀ ਓਸ ਤੋਂ ਸਭ ਭਲੀ ਭਾਂਤ ਜਾਨੂੰ ਨੇ ..ਬੇਸ਼ਕ ਰਾਜੋਆਣਾ ਦੀ ਕੁਰਬਾਨੀ ਛੋਟੀ ਨਹੀਂ ਪਰ ਜਿਸ ਤਰਾਂ ਸਰਕਾਰਾਂ ਕਿਸੇ ਸੰਘਰਸ਼ ਨੂੰ ਹਾਈਜੈਕ ਕਰਦੀਆਂ  ਹਨ ਓਸ ਦੀ ਇਹ ਵੀ ਇਕ ਉਧਾਰਨ ਸੀ .ਜੋ .ਲਖਾਂ ਲੋਕ ਰਾਜੋਆਣਾ ਦੇ ਉਪਰ ਦੀ ਜਾਨ ਛਿੜਕਦੇ ਸਨ ਜੇਕਰ ਅਜ ਰਾਜੋਆਣਾ ਨੂੰ ਫਾਂਸੀ ਹੁੰਦੀ ਹੈ ਤਾਂ ਕੁਝ ਸੈਕੜੇ ਲੋਕਾਂ ਨੂੰ ਛਡ ਕੇ ਕਿਸੇ ਨੇ ਰਾਜੋਆਣਾ ਦੇ ਮਗਰ ਨਹੀਂ ਜਾਣਾ।
5...ਜਦੋਂ ਭਾਈ ਬਲਵੰਤ ਸਿੰਘ ਰਾਜੋਆਣਾ ਨੂੰ ਫਾਂਸੀ ਦੀ ਗੱਲ ਚੱਲੀ ਤਾਂ ਨੌਜਵਾਨ ਸ਼ੜਕਾਂ ਉਪਰ ਆਏ ਸਨ ਜਿਸ ਦੋਰਾਨ ਗੁਰਦਾਸਪੁਰ ਵਿਚ ਇਕ ਨੌਜਵਾਨ ਜਸਪਾਲ ਸਿੰਘ ਸਹੀਦ ਹੋ ਗਿਆ ਤਾਂ ਸਿੱਖਾਂ ਵਿਚ ਗੁੱਸਾ ਹੋਰ ਵਧਿਆ ਜਿਸ ਨੂੰ ਕਾਬੂ ਕਰਨ ਵਾਸਤੇ ਫੇਰ ਬਾਦਲਾ ਦੀ ਬੀ ਟੀਮ ਸੰਤ ਸਮਾਜ ਅਤੇ ਅਖੌਤੀ ਜਥੇਦਾਰ ਹਰਕਤ ਵਿਚ ਆਏ ਅਤੇ ਜਸਪਾਲ ਸਿੰਘ ਦੇ ਘਰ ਵਾਲੇ ਅਤੇ ਸਿੱਖ ਕਹਿੰਦੇ ਕਿ ਅਸੀਂ ਸੰਸਕਾਰ ਨਹੀਂ ਹੋਣ ਦੇਣਾ ,ਜਿਨੀ ਦੇਰ ਦੋਸ਼ੀ ਪੋਲਿਸ ਵਾਲਿਆਂ ਤੇ ਕੇਸ ਦਰਜ ਨਹੀਂ ਹੁੰਦਾ । ਤਾਂ ਢੱਡਰੀਆਂ ਵਾਲੇ ਨੇ ਲਾਰਾ ਲਗਵਾ ਕੇ ਸੰਸਕਾਰ ਕਰਵਾ ਦਿਤਾ ਅਤੇ ਬੀ ਟੀਮ ਹੋਣ ਦਾ ਫਰਜ ਅਦਾ ਕੀਤਾ । ਫੇਰ ਜਸਪਾਲ ਸਿੰਘ ਦੇ ਭੋਗ ਦੇ ਸਮਾਗਮ ਵੀ ਬਾਦਲ ਦਲੀਂਆ ਅਤੇ ਸੰਤ ਸਮਾਜ ਨੇ ਹਾਈਜੈਕ ਕਰ ਲਏ ਸਨ ਤਾਂ ਕਿ ਕੋਈ ਵੀ ਪੰਥ ਬੁਲਾਰਾ ਬਾਦਲ ਸਰਕਾਰ ਦੇ ਖਿਲਾਫ਼ ਨਾ ਬੋਲ ਸਕੇ, ਪਰ ਜਸਪਾਲ ਸਿੰਘ ਦੇ ਦਾਦੇ ਦੇ ਕਹਿਣ ਤੇ  ਸਿਰਫ ਸਿਮਰਨਜੀਤ ਸਿੰਘ ਮਾਨ ਨੂੰ ਸਮਾ ਮਿਲਿਆ ਜਿਸ ਨੇ ਥੋੜੇ ਸਮੇ ਵਿਚ ਹੀ ਜਥੇਦਾਰ ਦੀ ਅਤੇ  ਸਰਕਾਰ ਦੀ ਚੰਗੀ ਮੰਜੀ ਠੋਕੀ ਤਾਂ ਜਥੇਦਾਰ ਸਟੇਜ ਛਡ ਕੇ ਭਜ ਗਿਆ ਸੋ ਜਸਪਾਲ ਸਿੰਘ ਦੇ ਪਰਿਵਾਰ ਨੂੰ ਇਨਸਾਫ਼ ਨਹੀਂ ਮਿਲਿਆ ..
6…ਇਸ ਤਰਾਂ ਹੀ ਰਾਧਾ ਸਵਾਮੀਆਂ ਨੇ ਜਿਹੜਾ ਬਿਆਸ ਡੇਰੇ ਦੇ ਨੇੜੇ ਪਿੰਡ ਵਾਲਾ ਗੁਰਦਵਾਰਾ ਢਾਇਆ ਸੀ ਸਿੱਖ ਫੇਰ ਹਰਕਤ ਵਿਚ ਆਏ, ਪਰ ਰਾਧਾ ਸਵਾਮੀ ਨੇ ਦਾਦੂਵਾਲ ਨਾਲ ਐਸੀ ਯਾਰੀ ਪਾਈ ਕਿ ਓਹ ਮਾਮਲਾ ਵੀ ਵਿਚੇ ਰਫ਼ਾ ਦਫ਼ਾ ਹੋ ਗਿਆ ।
7…ਹੁਣ ਗੱਲ ਕਰਦੇ ਹਾ ਵੀਰ  ਗੁਰਬਖਸ ਸਿੰਘ ਖਾਲਸਾ ਵਲੋਂ ਸ਼ੁਰੂ ਕੀਤੇ ਮਰਨ ਵਰਤ ਦੀ .ਜਦੋਂ ਇਹ ਸਘਰ੍ਸ਼ ਸ਼ੁਰੂ ਕੀਤਾਂ ਓਸ ਤੋਂ ਪਹਿਲਾਂ ਗੁਰਬਖਸ ਸਿੰਘ ਨੇ ਜਥੇਦਾਰ ਅਕਾਲ ਤਖ਼ਤ ..ਧੁੰਮਾ ..ਢੰਡਰੀਆਂ ਵਾਲਾ ਅਤੇ ਮਕੜ ਨਾਲ ਸੰਪਰਕ ਕੀਤਾਂ ਪਰ ਕਿਸੇ ਨੇ ਇਸ ਸਿੰਘ ਦੀ ਨਹੀਂ ਸੁਨੀ  ਕਿਓਂ ਕਿ ਇਹਨਾ ਨੂੰ ਲਗਦਾ ਸੀ ਇਸ ਨੇ ਕੀ ਕਰ ਲੈਣਾ ਹੈ ? ਪਰ  ਜਦੋਂ ਕਿਸੇ ਨੇ ਲੜ ਸਿਰਾ ਨਾ ਫੜਾਇਆ ਤਾਂ ਗੁਰਬਖਸ ਸਿੰਘ ਨੂੰ ਇਹ ਕਦਮ ਪੁਟਨਾ ਪਿਆ ਅਤੇ ਅਰਦਾਸ ਕਰਕੇ ਸਿੰਘ ਇਸ ਭੁਖ ਹੜਤਾਂਲ ਵਿਚ ਕੁੱਦ ਪਿਆ ਸਿੰਘ ਦਾ ਵਿਸਵਾਸ ਪੂਰਨ ਗੁਰੂ ਤੇ ਸੀ ਅਤੇ ਅਰਦਾਸ ਤੇ ਹੈ ਅਤੇ ਸਿੰਘ ਡਟਿਆ ਹੋਇਆ ਹੈ । ਪਹਿਲਾਂ ਕਾਫ਼ੀ ਦਿਨ ਸਿਖ ਚਿੰਤਕ ਇਸ ਲਹਿਰ ਤੋਂ ਦੂਰ ਰਹੇ ਕਿਓਂ ਕਿ ਓਹਨਾ ਨੂੰ ਡਰ ਸੀ ਕਿ ਕਿਤੇ ਰਾਜੋਆਣਾ ਵਾਲੀ ਨਾ ਹੋਵੇ, ਇਸ ਗੱਲ ਤੋਂ ਡਰਦੇ ਥੋੜੇ ਦੂਰ ਰਹੇ ਪਰ ਜਿਓਂ ਜਿਓਂ ਇਸ ਗੱਲ ਨੂੰ ਸ਼ੋਸ਼ਲ ਮੀਡੀਏ ਅਤੇ ਬਾਹਰਲੇ ਮੀਡੀਏ ਨੇ ਚੁਕਿਆ ਤਾਂ ਪੰਥਕ ਆਗੂ ਵੀ ਓਥੇ ਪਹੁਚਨੇ ਸ਼ੁਰੂ ਹੋ ਗਏ ਹਨ । ਹੁਣ ਇਹ ਸੰਘਰਸ਼ ਪੂਰੇ ਜੋਰਾਂ 'ਤੇ ਹੈ ਅਤੇ ਬਾਦਲ ਦੀ ਬੀ ਟੀਮ ਭਾਵ ਸੰਤ ਸਮਾਜ ਅਤੇ ਅਖੌਤੀ ਜਥੇਦਾਰ ਵੀ ਤਿਆਰ ਬੈਠੇ ਹਨ, ਇਸ ਸੰਘਰਸ਼ ਨੂੰ ਤਾਂਰਪੀਡੋ ਕਰਨ ਵਾਸਤੇ ਇਸ ਦੀ ਤਾਂਜ਼ਾ ਉਧਾਰਨ ਇਹ ਹੈ ਕਿ ਸਾਰੀਆਂ ਜਥੇਬੰਦੀਆਂ ਨੇ ਅਕਾਲ ਤਖ਼ਤ ਤੋਂ ਮਾਰਚ ਕਢਣ ਦੀ ਤਿਆਰੀ ਕੀਤੀ ਹੈ, ਪਰ ਸੰਤ ਸਮਾਜ ਭਾਵ ਬਾਦਲ ਦੀ ਬੀ ਟੀਮ ਅਜ ਓਥੇ ਮੀਟਿੰਗ ਕਰ ਰਹੀ ਹੈ, ਜਿਥੇ ਭਾਈ ਗੁਰਬਖਸ ਸਿੰਘ ਭੁਖ ਹੜਤਾਂਲ ਤੇ ਬੈਠੇ ਹਨ ਸੋ ਸਾਡੀ ਭਾਈ ਗੁਰਬਖਸ ਸਿੰਘ ਖਾਲਸਾ ਅੱਗੇ ਬੇਨਤੀ ਹੈ ਕਿ ਕਿਤੇ  ਇਹਨਾ ਚਿੱਟੇ ਚੋਲਿਆਂ  ਵਾਲਿਆਂ ਦੇ ਜਾਲ ਵਿਚ ਨਾ ਫੱਸ ਜਾਣ,ਇਹਨਾ ਤੋਂ ਸੁਚੇਤ ਰਹਿਣ, ਜੇਕਰ ਹੁਣ ਤੁਸੀਂ ਡਟੇ ਰਹੇ ਤਾਂ ਸਰਕਾਰ ਕੋਲ ਬਿਨਾ ਸਿੰਘਾ ਦੀ ਰਿਹਾਈ ਤੋਂ ਕੋਈ ਰਾਹ ਨਹੀਂ ਹੈ । ਕਿਓਂ ਕਿ ਕਾਨੂੰਨੀ ਤੌਰ 'ਤੇ ਜਿਹੜਾ ਬੰਦਾ ਸਜਾ ਪੂਰੀ ਕਰ ਲਵੇ ਓਸ ਨੂੰ ਕੋਈ ਕਾਨੂੰਨ ਜੇਲ ਵਿਚ ਨਹੀਂ ਰਖ ਸਕਦਾ ਪਰ । ਸੋ ਮੈਨੂੰ ਵਾਰ ਵਾਰ ਇਹ ਚਿੰਤਾਂ ਸਤਾਂਉਂਦੀ ਹੈ ਕਿ ਇਸ ਸੰਘਰਸ ਨੂੰ ਵੀ ਸਰਕਾਰ ਪਹਿਲੇ ਸੰਘਰਸ਼ਾਂ ਦੀ ਤਰਾਂ ਹਾਈਜੈਕ ਨਾ ਕਰ ਲਵੇ ।
ਸੋ ਮੇਰੀ ਬੇਨਤੀ ਵੀਰ ਗੁਰਬਖਸ ਸਿੰਘ ਅੱਗੇ ਇਹੀ ਹੈ । ਸਿਰਫ ਗੁਰੂ ਤੇ ਭਰੋਸਾ ਕਰਕੇ ਡਟੇ ਰਹੋ ਸਾਰੀ ਸਿਖ ਕੌਮ ਤੁਹਾਡੇ ਨਾਲ ਹੈ । ਪਰ ਭੁਲ ਕੇ ਵੀ ਬਾਦਲ ਦੇ ਕਰਿੰਦਿਆਂ ਸੰਤ ਸਮਾਜ ..ਧੁੰਮਾ ..ਮਕੜ ..ਜਥੇਦਾਰ ਇਹਨਾ 'ਤੇ ਭਰੋਸਾ ਨਾ ਕਰਿਓ, ਇਹਨਾ ਤੇ  ਭਰੋਸਾ ਕਰਨ ਤੋਂ ਪਹਿਲਾਂ ਸੌ ਵਾਰ ਸੋਚਿਓ ਅਤੇ ਜਿਹੜੇ ਸਿੰਘ ਤੁਹਾਡੇ ਨਾਲ ਸੰਘਰਸ਼ ਵਿਚ ਡਟੇ ਹੋਏ ਹਨ ਓਹਨਾ ਨਾਲ ਮਸ਼ਵਰਾ ਕਰੇ ਬਿਨਾ ਕੋਈ ਫੈਸਲਾ ਨਾ ਕਰਨਾ .ਕਿਓਂ ਕਿ ਇਹ ਹੁਣ ਤੁਹਾਡੇ ਆਲੇ ਦੁਆਲੇ ਬਹੁਤ ਜਾਲ ਵਿਛਾਉਣਗੇ ਪਰ ਫੱਸ ਨਾ ਜਾਇਆ ਜੇ ਨਹੀਂ ਤਾਂ ਸਿੱਖ ਕੌਮ ਬਹੁਤ ਨਿਰਾਸ਼ ਹੋ ਜਾਵੇਗੀ । ਬੱਸ ਇਕੋ ਫੈਸਲੇ ਤੇ ਡਟੇ ਰਹੋ ..ਬੱਸ ਰਿਹਾਈ ..ਬੇਦੋਸ਼ੇ ਸਿੱਖਾਂ ਦੀ ਰਿਹਾਈ .ਜੋ ਜਾਇਜ ਮੰਗ ਹੈ ਅਤੇ ਕਾਨੂੰਨੀ ਵੀ ਹੈ ..ਸਾਡੀ ਵਾਹਿਗੁਰੂ ਅੱਗੇ ਅਰਦਾਸ ਹੈ ਕਿ ਤੁਹਾਨੂੰ ਕਾਮਯਾਬੀ ਬਖਸੇ ਅਤੇ ਸਾਰੀਆਂ ਓਹਨਾ ਜਥੇਬੰਦੀਆ ਅਤੇ ਸਿੱਖਾਂ ਅਤੇ ਓਹਨਾ ਗੈਰ ਸਿੱਖਾਂ ਦਾ ਵੀ ਧੰਨਵਾਦ ਜਿਹੜੇ ਸਿਰਫ ਇਨਸਾਨੀਅਤ ਦੇ ਨਾਮ 'ਤੇ ਇਸ ਸੰਘਰਸ਼ ਵਿਚ ਯੋਗਦਾਨ ਪਾ ਰਹੇ ਹਨ ।
ਪ੍ਰਮਾਤਮਾ ਕਰੇ ਸਿੱਖ ਕੌਮ ਨੂੰ ਇਸ ਕਾਰਜ ਵਿਚ ਕਾਮਯਾਬੀ ਮਿਲੇ

No comments: