jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Monday, 9 December 2013

ਗੁੱਡ ਲੱਕ ਆਮ ਆਦਮੀ ਪਾਰਟੀ !

www.sabblok.blogspot.com

ਆਮ ਆਦਮੀ ਪਾਰਟੀ ਕੇਵਲ ਨਵੀਂ ਪਾਰਟੀ ਹੀ ਨਹੀਂ ਇਸਨੇ ਕਈ ਕੁਝ ਨਵਾਂ ਕਰਕੇ ਵਿਖਾਇਆ ਹੈ। ਆਪਾ ਨੇ ਆਪਣਾ ਸਾਰਾ ਚੋਣ ਪ੍ਰਚਾਰ ਚਿੱਟੇ ਧਨ ਨਾਲ ਕੀਤਾ ਹੈ ,ਚੋਣ ਫੰਡ ਦਾ ਨਿਸ਼ਾਨਾ ਰਖਿਆ ਸੀ ਓਹ ਪੂਰਾ ਹੋਣ ਤੇ ਹੋਰ ਮਾਇਆ ਲੇਣ ਤੋਂ ਇਨਕਾਰ ਕਰ ਦਿੱਤਾ। ਚੋਣ ਪ੍ਰਚਾਰ ਫੰਡ ਦਾ ਸਾਰਾ ਹਿਸਾਬ ਦੱਸਿਆ ਗਿਆ। ਇਹ ਪਹਿਲੀ ਪਾਰਟੀ ਹੈ ਜਿਸ ਨੇ ਜਦ ਦੇਖਿਆ ਕਿ ਪਾਰਟੀ ਦੇ ਇੱਕ ਉਮੀਦਵਾਰ ਦਾ ਵਿਵਹਾਰ ਠੀਕ ਨਹੀਂ ਤਾਂ ਰਾਜੋਰੀ ਗਾਰਡਨ ਸੀਟ ਤੇ ਨੇਤਿਕ ਤੋਰ ਤੇ ਕਾਰਵਾਈ ਕਰਦਿਆਂ ਆਪਣੇ ਹੀ ਉਮੀਦਵਾਰ ਦੀ ਹਿਮਾਇਤ ਵਾਪਸ ਲੈ ਲਈ। ਇਹ ਪਹਿਲੀ ਪਾਰਟੀ ਬਣ ਗਈ ਹੈ ਜਿਸਨੇ ਹਰ ਹਲਕੇ ਲਈ ਵਖਰਾ ਚੋਣ ਮੇਨੀਫੇਸਟੋ ਜਾਰੀ ਕੀਤਾ ਸੀ। ਪਾਰਟੀ ਨੇ ਆਪਣਾ ਸਟੇੰਡ ਫਿਰ ਦੁਹਰਾਇਆ ਹੈ ਕਿ ਪਾਰਟੀ ਨਾ ਕਿਸੇ ਤੋਂ ਹਿਮਾਇਤ ਮੰਗੇਗੀ ਨਾ ਦੇਵੇਗੀ ਕਿਓੰਕੇ ਆਮ ਪਾਰਟੀ ਦੀ ਲੜਾਈ ਭਰਿਸ਼ਟ ਸਿਸਟਮ ਨਾਲ ਹੈ ਅਤੇ ਇਹ ਪਾਰਟੀ ਦਾ ਪਹਿਲਾ ਕਦਮ ਸੀ ਹੁਣ ਅੱਗੇ ਲੋਕ ਸਭਾ ਲਈ ਤਿਆਰੀ ਅਰਭਨੀ ਹੈ ,ਹੁਣ ਵੇਖਣ ਵਾਲੀ ਗੱਲ ਹੈ ਕਿ 5-6 ਮਹੀਨਿਆਂ 'ਚ ਹੋਣ ਵਾਲੇ ਚੋਣ ਦੰਗਲ 'ਚ ਦਿੱਲੀ 'ਚ ਕਰਾਂਤੀ ਦੇਸ਼ ਦੇ ਹੋਰ ਭਾਗਾਂ 'ਚ ਕਿੰਨਾ ਕੁ ਅਸਰ ਪੋੰਦੀ ਹੈ। ਆਮ ਪਾਰਟੀ ਨੇ ਕਾਂਗਰਸ ਅਤੇ ਭਾਜਪਾ ਵਰਗੀਆਂ ਵੱਡੇ ਬਜਟਾਂ ਵਾਲਿਆਂ ਪਾਰਟੀਆਂ ਦੇ ਮੁਕਾਬਲੇ ਥੋੜੇ ਧਨ (ਚਿੱਟੇ ) ਨਾਲ ਘਰ ਘਰ ਜਾ ਕੇ ਲੜਾਈ ਲੜੀ ਹੈ ,ਜਿਆਦਾ ਹਿਮਾਇਤੀ ਮੁਫਤ ਕਮ ਕਰਨ ਵਾਲੇ ਸਨ ਨਾ ਕਿ ਦਿਹਾੜੀਦਾਰ। ਕਈ ਲੋਕਾਂ ਨੇ ਇਹ ਤਬਦੀਲੀ ਲਿਓਨ ਲਈ 2-3 ਮਹੀਨੇ ਆਪਣਾ ਕਮ ਕਾਰ ਛੱਡ ਕੇ ਇਹ ਤਬਦੀਲੀ ਲਿਓਨ ਲਈ ਆਪਣਾ ਯੋਗਦਾਨ ਪਾਇਆ ਹੈ ,ਭਾਜਪਾ ਆਪਣੇ ਸਾਥੀ, ਪਾਰਟੀਆਂ ਤੋੜਨ 'ਚ ਮਾਹਿਰ ਸੁਖਬੀਰ ਸਿੰਘ ਬਾਦਲ ਦੀ ਮਦਦ ਵੀ ਲੇਣ ਦੀ ਕੋਸ਼ਿਸ਼ ਕਰ ਸਕਦੀ ਹੈ ਆਪਣਾ ਬਹੁਮੱਤ ਪੂਰਾ ਕਰਨ ਲਈ।
ਗੁੱਡ ਲੱਕ ਆਮ ਆਦਮੀ ਪਾਰਟੀ !

No comments: