www.sabblok.blogspot.com
ਨਵੀਂ ਦਿੱਲੀ, 9 ਦਸੰਬਰ (ਏਜੰਸੀ) - ਦਿੱਲੀ ਵਿਧਾਨਸਭਾ 'ਚ ਇਸ ਵਾਰ 52 ਕਰੋੜਪਤੀ ਵਿਧਾਇਕ ਪੁੱਜੇ ਹਨ, ਜਿਨ੍ਹਾਂ 'ਚ ਸਭ ਤੋਂ ਜ਼ਿਆਦਾ ਭਾਜਪਾ ਦੇ ਹਨ। ਇਸ ਵਾਰ ਦੇ ਚੋਣ 'ਚ 265 ਕਰੋੜਪਤੀ ਉਮੀਦਵਾਰ ਮੈਦਾਨ 'ਚ ਸਨ। ਹਾਲਾਂਕਿ ਕਈ ਉਮੀਦਵਾਰ ਅਜਿਹੇ ਵੀ ਜਿੱਤ ਕੇ ਆਏ ਹਨ, ਜਿਨ੍ਹਾਂ ਦੇ ਕੋਲ ਲੱਖ ਰੁਪਏ ਵੀ ਨਹੀਂ ਹਨ ਲੇਕਿਨ ਜਨਤਾ ਨੇ ਉਨ੍ਹਾਂ ਨੂੰ ਆਪਣਾ ਨੁਮਾਇੰਦਾ ਬਣਾਇਆ ਹੈ। ਦਿੱਲੀ ਵਿਧਾਨਸਭਾ ਚੋਣ ਜਿੱਤਣ ਵਾਲੇ ਵਿਧਾਇਕਾਂ 'ਚ ਘੱਟ ਤੋਂ ਘੱਟ 52 ਕਰੋੜਪਤੀ ਹਨ। ਕੁਲ 70 ਸੀਟਾਂ 'ਚ ਤਿੰਨ ਚੌਥਾਈ ਉਮੀਦਵਾਰਾਂ ਦੀ ਸੰਪਤੀ ਕਰੋੜਾਂ 'ਚ ਹੈ। ਇਸ ਕਰੋੜਪਤੀ ਕਲੱਬ 'ਚ ਅੱਧੇ ਤੋਂ ਜ਼ਿਆਦਾ ਭਾਜਪਾ ਦੇ ਵਿਧਾਇਕ ਹਨ। ਇਨ੍ਹਾਂ ਕਰੋੜਪਤੀ ਵਿਧਾਇਕਾਂ 'ਚ ਹਰਸ਼ਵਰਧਨ ਤੇ ਅਰਵਿੰਦ ਕੇਜਰੀਵਾਲ ਵੀ ਸ਼ਾਮਿਲ ਹਨ। ਚੋਣ ਜਿੱਤਣ ਵਾਲੇ ਕਰੋੜਪਤੀ ਵਿਧਾਇਕਾਂ 'ਚ ਰਜੌਰੀ ਗਾਰਡਨ ਸੀਟ ਤੋਂ ਚੋਣ ਜਿੱਤਣ ਵਾਲੇ ਸ਼੍ਰੋਮਣੀ ਅਕਾਲੀ ਦਲ ਦੇ ਮਨਜਿੰਦਰ ਸਿੰਘ ਸਿਰਸਾ ਵੀ ਹਨ। 235 ਕਰੋੜ ਤੋਂ ਜ਼ਿਆਦਾ ਜਾਇਦਾਦ ਦੇ ਮਾਲਿਕ ਸਿਰਸਾ ਨੇ ਕਾਂਗਰਸ ਦੇ ਧਨਵਤੀ ਚੰਦੇਲਾ ਨੂੰ ਗਿਆਰਾਂ ਹਜ਼ਾਰ ਤੋਂ ਜ਼ਿਆਦਾ ਵੋਟਾਂ ਨਾਲ ਹਰਾਇਆ। ਦਿੱਲੀ ਵਿਧਾਨਸਭਾ ਚੋਣ 'ਚ ਇਸ ਵਾਰ ਲਗਭਗ 265 ਕਰੋੜਪਤੀ ਉਮੀਦਵਾਰ ਮੈਦਾਨ 'ਚ ਸਨ।
No comments:
Post a Comment