jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Sunday, 1 December 2013

ਜਗਰਾਓਂ ਲਾਗੇ ਪਿੰਡ ਚੱਕਰ ਦੇ ਵਿਕਾਸ ਮਾਡਲ 'ਤੇ ਬਣੀ ਡਾਕੂਮੇਂਟਰੀ ਦਾ ਦੂਰਦਰਸ਼ਨ ਜਲੰਧਰ 'ਤੇ ਪ੍ਰਸਾਰਨ 1 ਨੂੰ

www.sabblok.blogspot.com

ਜਗਰਾਓਂ, 30 ਨਵੰਬਰ ( ਹਰਵਿੰਦਰ ਸਿੰਘ ਸੱਗੂ )—ਜਗਰਾਓਂ ਲਾਗੇ ਪਿੰਡ ਚਕਰ 'ਚ ਵਿਕਾਸ ਦੇ ਮਾਡਲ 'ਤੇ ਬਣੀ ਡਾਕੂਮੇਂਟਰੀ ਦਾ 1 ਦਸੰਬਰ ਨੂੰ ਸ਼ਾਮ 6 ਵਜੇ ਦੂਰਦਰਸ਼ਨ ਜਲੰਧਰ 'ਤੇ ਪ੍ਰਸਾਰਨ ਕੀਤਾ ਜਾਵੇਗਾ। ਵਰਨਣਯੋਗ ਹੈ ਕਿ ਪਿੰਡ ਚਕਰ ਦੇ ਇਕ ਐਨ. ਆਰ. ਆਈ. ਵਲੋਂ ਬਿਨ੍ਹਾਂ ਕਿਸੇ ਸਰਕਾਰੀ ਸਹਾਇਤਾ ਦੇ ਪਿੰਡ ਦੀ ਨੁਹਾਰ ਕਰੋੜਾਂ ਰੁਪਏ ਖਰਚ ਕਰਕੇ ਬਦਲ ਦਿਤੀ ਹੈ। ਪਿੰਡ ਵਿਚ ਵਿਦੇਸ਼ੀ ਤਰਜ਼ ਤੇ ਹਰੇਕ ਸਹੂਲਤ ਮੁਹਈਆ ਕਰਵਾਈ ਗਈ ਹੈ। ਪਿੰਡ ਦੇ ਛੱਪੜਾਂ ਦਾ ਆਧੁਨੀਕਰਨ ਕਰਕੇ ਉਨ੍ਹਾਂ ਨੂੰ ਮਾਡਲ ਬਣਾ ਦਿਤਾ ਗਿਆ। ਜਿਥੇ ਪਿੰਡ ਵਾਸੀਆਂ ਨੇ ਪਿੰਡ ਦੇ ਐਨ.ਆਰ.ਆਈਜ਼ ਦੇ ਸਹਿਯੋਗ ਨਾਲ ਆਪਣੇ ਬਲਬੂਤੇ 'ਤੇ ਉਥੋਂ ਦੇ ਛੱਪੜ ਨੂੰ ਬਣਾਵਟੀ ਝੀਲ ਬਣਾ ਦਿੱਤਾ ਹੈ। ਇਸ ਪ੍ਰੋਜੈਕਟ ਨੇ ਨਾ ਸਿਰਫ ਪਿੰਡ 'ਚ ਪਾਣੀ ਦੀ ਨਿਕਾਸੀ ਤੇ ਸੀਵਰੇਜ ਸਮੱਸਿਆਵਾਂ ਦਾ ਹੱਲ ਕੀਤਾ ਹੈ, ਬਲਕਿ ਬਰਸਾਤ ਦੇ ਪਾਣੀ ਰਾਹੀਂ ਸਿੰਚਾਈ 'ਚ ਵੀ ਸਹਾਇਤਾ ਕੀਤੀ ਹੈ। ਜ਼ਿਲ੍ਹਾ ਕਾਂਗਰਸ ਕਮੇਟੀ ਦਿਹਾਤੀ ਦੇ ਪ੍ਰਧਾਨ ਮਲਕੀਤ ਸਿੰਘ ਦਾਖਾ ਨੇ ਕਿਹਾ ਕਿ ਪਿੰਡ ਚੱਕਰ ਦੇ ਦੋ ਐਨ.ਆਰ.ਆਈ ਭਰਾਵਾਂ ਦੀ ਪਹਿਲਕਦਮੀ ਤੋਂ ਪ੍ਰਭਾਵਿਤ ਹੋ ਕੇ ਕੇਂਦਰੀ ਸੂਚਨਾ ਤੇ ਪ੍ਰਸਾਰਨ ਮੰਤਰੀ ਮਨੀਸ਼ ਤਿਵਾੜੀ ਵੀ ਪਿੰਡ ਚੱਕਰ ਨੂੰ ਆਪਣੇ ਪਾਰਲੀਮਾਨੀ ਕੋਟੇ 'ਚੋਂ 20 ਲੱਖ ਰੁਪਏ ਦੀ ਗ੍ਰਾਂਟ ਜਾਰੀ ਕਰ ਚੁੱਕੇ ਹਨ। ਤਿਵਾੜੀ ਨੇ ਦੂਰਦਰਸ਼ਨ ਜਲੰਧਰ ਨੂੰ ਪਿੰਡ 'ਚ ਵਿਕਾਸ ਦੇ ਇਸ ਮਾਡਲ 'ਤੇ ਡਾਕੂਮੇਂਟਰੀ ਬਣਾਉਣ ਦਾ ਨਿਰਦੇਸ਼ ਦਿੱਤਾ ਸੀ, ਤਾਂ ਜੋ ਹੋਰ ਪਿੰਡ ਵੀ ਇਸ ਦਿਸ਼ਾ 'ਚ ਅੱਗੇ ਵੱਧ ਸਕਣ।

No comments: