jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Sunday 1 December 2013

ਕਬੱਡੀ ਕੱਪ ਦਾ ਵਿਤੀ ਸੰਚਾਲਨ ਕੌਮਾਂਤਰੀ ਸਮਗਲਰਾਂ ਦਾ ਗਰੋਹ ਕਰ ਰਿਹੈ

www.sabblok.blogspot.com

ਬਠਿੰਡਾ/1 ਦਸੰਬਰ/ ਬੀ ਐਸ ਭੁੱਲਰ
ਵਿਸਵ ਕਬੱਡੀ ਕੱਪ ਦਾ ਵਿਤੀ ਸੰਚਾਲਨ ਨਸ਼ੀਲੇ ਪਾਦਰਥਾਂ ਦੇ ਕੌਮਾਂਤਰੀ ਸਮਗਲਰਾਂ ਦਾ ਇੱਕ ਅਜਿਹਾ ਗਰੋਹ ਕਰ ਰਿਹਾ ਹੈ, ਜੋ ਪੰਜਾਬ ਦੀ ਜਵਾਨੀ ਨੂੰ ਤਬਾਹ ਕਰਕੇ ਆਪਣੀਆਂ ਅਤੇ ਆਪਣੇ ਸਿਆਸੀ ਅਕਾਵਾਂ ਦੀਆਂ ਤਜੌਰੀਆਂ ਭਰ ਰਿਹੈ। ਇਹ ਦੋਸ ਅਕਾਲੀ ਦਲ ਅਮ੍ਰਿਤਸਰ ਦੇ ਪ੍ਰਧਾਨ ਸ੍ਰ: ਸਿਮਰਨਜੀਤ ਸਿੰਘ ਮਾਨ ਨੇ ਲਾਇਆ।

        ਇਸ ਪੱਤਰਕਾਰ ਨਾਲ ਟੈਲੀਫੋਨ ਤੇ ਗੱਲਬਾਤ ਕਰਦਿਆਂ ਸ੍ਰ: ਮਾਨ ਨੇ ਕਿਹਾ ਕਿ ਕਿਸੇ ਸਮੇਂ ਦੇਸ ਖਾਸਕਰ ਪੰਜਾਬ ਦੀਆਂ ਸਿਰਮੌਰ ਖੇਡਾਂ ਹਾਕੀ ਅਤੇ ਕਬੱਡੀ ਹੋਇਆ ਕਰਦੀਆਂ ਸਨ। ਲੇਕਿਨ ਕਾਰਪੋਰੇਟ ਘਰਾਣਿਆਂ ਨੇ ਸੱਟੇਬਾਜੀ ਰਾਹੀਂ ਅਥਾਹ ਦੌਲਤ ਇਕੱਤਰ ਕਰਨ ਦੀ ਲਾਲਸਾ ਨਾਲ ਵਿਦੇਸੀ ਖੇਡ ਕ੍ਰਿਕਟ ਨੂੰ ਪਟਰਾਣੀ ਬਣਾ ਕੇ ਰੱਖ ਦਿੱਤਾ। ਵਿਦੇਸ਼ਾਂ ਵਿੱਚ ਵਸੇ ਨਸ਼ੀਲੇ ਪਦਾਰਥਾਂ ਦੇ ਕੌਮਾਂਤਰੀ ਸਮਗਲਰਾਂ ਨੇ ਕ੍ਰਿਕਟ ਅਤੇ ਕਾਮਨ ਵੈਲਥ ਦੇਸਾਂ ਦੀ ਤਰਜ ਤੇ ਇੱਕ ਅਜਿਹਾ ਕੌਮਾਂਤਰੀ ਗਰੋਹ ਸਥਾਪਤ ਕਰ ਲਿਆ, ਜੋ ਅਫੀਮ ਵਰਗੇ ਰਿਵਾਇਤੀ ਨਸ਼ਿਆਂ ਤੋਂ ਅੱਗੇ ਵਧ ਕੇ ਸਿੰਥੈਟਿਕ ਨਸ਼ਿਆਂ ਤੇ ਆਪਣਾ ਕੰਟਰੌਲ ਸਥਾਪਤ ਕਰ ਚੁੱਕਾ ਹੈ।
ਮਹਿਕਮਾ ਪੁਲਿਸ ਵਿਚਲੇ ਤਜਰਬੇ ਤੇ ਵਿਦੇਸ਼ੀ ਸੰਪਰਕਾਂ ਦਾ ਹਵਾਲਾ ਦਿੰਦਿਆਂ ਸ੍ਰ: ਮਾਨ ਨੇ ਦੱਸਿਆ ਕਿ ਸੁਰੂ ਸੁਰੂ ਵਿੱਚ ਸਮਗਲਰਾਂ ਦਾ ਇਹ ਕੌਮਾਂਤਰੀ ਕਲੱਬ ਪੰਜਾਬ ਨਾਲ ਸਬੰਧਤ ਵੱਖ ਵੱਖ ਰੰਗਾਂ ਦੇ ਹਾਕਮ ਸਿਆਸਤਦਾਨਾਂ ਦੀ ਮਹਿਮਾਨ ਨਿਵਾਜੀ ਅਤੇ ਫੰਡਾਂ ਨਾਲ ਉਹਨਾਂ ਨੂੰ ਆਪਣੇ ਚੁੰਗਲ ਵਿੱਚ ਲੈਣ ਵਿੱਚ ਸਫ਼ਲ ਹੋ ਗਿਆ, ਬਾਅਦ ਵਿੱਚ ਵਿਸਵ ਕਬੱਡੀ ਕੱਪ ਦੇ ਪੱਜ ਹੇਠ ਆਪਣਾ ਕਾਰੋਬਾਰ ਹੋਰ ਚਮਕਾਉਣ ਲਈ ਉਹਨਾਂ ਨੇ ਪੰਜਾਬ ਨੂੰ ਇੱਕ ਮੰਡੀ ਵਜੋਂ ਇਸਤੇਮਾਲ ਕਰਨ ਵਿੱਚ ਸਫਲਤਾ ਹਾਸਲ ਕਰ ਲਈ।

        ਡਿਪਟੀ ਮੁੱਖ ਮੰਤਰੀ ਸ੍ਰ: ਸੁਖਬੀਰ ਸਿੰਘ ਬਾਦਲ ਅਤੇ ਮਾਲ ਮੰਤਰੀ ਸ੍ਰੀ ਬਿਕਰਮ ਸਿੰਘ ਮਜੀਠੀਆ ਨੂੰ ਨਿਸਾਨੇ ਤੇ ਲੈਂਦਿਆਂ ਸ੍ਰ: ਮਾਨ ਨੇ ਦੋਸ ਲਾਇਆ ਕਿ ਸਮਗਲਰਾਂ ਦੇ ਕੌਮਾਂਤਰੀ ਕਲੱਬ ਨੂੰ ਇਹਨਾਂ ਦੋਵਾਂ ਦੀ ਅਗਵਾਈ ਹੇਠਲੀ ਸਿਆਸੀ ਤੇ ਨੌਕਰਸ਼ਾਹ ਜੁੰਡਲੀ ਦੀ ਪੂਰੀ ਸਰਪਰਸਤੀ ਹਾਸਲ ਹੈ, ਵਿਸਵ ਕਬੱਡੀ ਕੱਪ ਲਈ ਹਾਸਲ ਕੀਤੀ ਵਿਤੀ ਮੱਦਦ ਦੇ ਬਦਲੇ ਉਹ ਉਹਨਾਂ ਦੇ ਕਾਰੋਬਾਰ ਨੂੰ ਪ੍ਰਫੁੱਲਤ ਕਰਨ ਵਿੱਚ ਪੂਰਾ ਯੋਗਦਾਨ ਪਾ ਰਹੇ ਹਨ। ਯਕੀਨਨ ਅਜਿਹੀ ਕਾਰਵਾਈ ਨਾਲ ਕੁਝ ਵੱਡੇ ਘਰਾਂ ਦੀਆਂ ਤਜੌਰੀਆਂ ਵਿੱਚ ਤਾਂ ਹੋਰ ਵਾਧਾ ਹੋ ਰਿਹੈ, ਪਰੰਤੂ ਇਹ ਅਮਲ ਪੰਜਾਬ ਦੀ ਜਵਾਨੀ ਨੂੰ ਪੂਰੀ ਤਰ੍ਹਾਂ ਬਰਬਾਦ ਕਰ ਰਿਹੈ।
 ਬੀਬੀ ਹਰਸਿਮਰਤ ਕੌਰ ਬਾਦਲ ਵੱਲੋਂ ਵਿਸਵ ਕਬੱਡੀ ਕੱਪ ਦੇ ਬਠਿੰਡਾ ਵਿਖੇ ਹੋਏ ਉਦਘਾਟਨੀ ਸਮਾਗਮ ਵਿੱਚ ਭਾਗ ਨਾ ਲੈਣ ਦੀ ਸਲਾਘਾ ਕਰਦਿਆਂ ਸ੍ਰ: ਮਾਨ ਨੇ ਵਿਚਾਰ ਪ੍ਰਗਟ ਕੀਤਾ ਕਿ ਚੰਗੇ ਖਾਨਦਾਨ ਨਾਲ ਸਬੰਧਤ ਹੋਣ ਕਰਕੇ ਮੈਂਬਰ ਪਾਰਲੀਮੈਂਟ ਬੀਬੀ ਨੂੰ ਸਾਇਦ ਇਹ ਅਹਿਸਾਸ ਹੋ ਗਿਐ, ਕਿ ਕਰੋੜਾਂ ਰੁਪਏ ਦੇ ਖਰਚੇ ਨਾਲ ਆਯੋਜਿਤ ਕਰਵਾਏ ਨਾਚ ਗਾਣਿਆਂ ਦੇ ਪ੍ਰੋਗਰਾਮ ਵਿੱਚ ਚੰਗੇ ਘਰਾਂ ਦੀਆਂ ਧੀਆਂ ਭੈਣਾਂ ਦਾ ਸਾਮਲ ਹੋਣਾ ਸੋਭਾ ਜਨਕ ਨਹੀਂ ਹੁੰਦਾ।
 

No comments: