jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Thursday 5 December 2013

10 ਮਹੀਨਿਆਂ ਦੀ ਬੱਚੀ ਦੇ ਰੌਣ ਤੋਂ ਤੰਗ ਨਸ਼ੇੜੀ ਬਾਪ ਨੇ ਮਾਰੀ ਬੱਚੀ

www.sabblok.blogspot.com


ਫਿਰੋਜ਼ਪੁਰ.05 ਦਸੰਬਰ.– ਫਿਰੋਜ਼ਪੁਰ ਦੇ ਪਿੰਡ ਤੂਤ ਵਿਚ ਇਕ ਨਸ਼ੇੜੀ ਵਿਅਕਤੀ ਨੇ ਆਪਣੀ 10 ਮਹੀਨੇ ਦੀ ਬੱਚੀ ਦੀ ਗਲਾ ਘੁੱਟ ਕੇ ਹੱਤਿਆ ਕਰ ਦਿੱਤੀ ਅਤੇ ਤੂੜੀ ਵਾਲੇ ਕਮਰੇ ਵਿਚ ਟੋਇਆ ਪੁੱਟ ਕੇ ਬੱਚੀ ਦੀ ਲਾਸ਼ ਨੂੰ ਖੁਰਦ-ਬੁਰਦ ਕਰਨ ਦੀ ਕੋਸ਼ਿਸ਼ ਕੀਤੀ। ਥਾਣਾ ਕੁੱਲਗੜ੍ਹੀ ਦੀ ਪੁਲਸ ਨੇ ਬੱਚੀ ਦੀ ਹੱਤਿਆ ਕਰਨ ਵਾਲੇ ਨਸ਼ੇੜੀ ਬਾਪ ਜੋਗਿੰਦਰ ਸਿੰਘ ਪੁੱਤਰ ਹਜੂਰਾ ਸਿੰਘ ਵਾਸੀ ਪਿੰਡ ਤੂਤ ਦੇ ਖਿਲਾਫ਼ 302, 201 ਅਤੇ 511 ਆਈ. ਪੀ. ਸੀ. ਦੀਆਂ ਧਾਰਾਵਾਂ ਦੇ ਤਹਿਤ ਮੁਕੱਦਮਾ ਦਰਜ ਕਰਦਿਆਂ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਥਾਣਾ ਕੁੱਲਗੜ੍ਹੀ ਦੇ ਸਬ ਇੰਸਪੈਕਟਰ ਗੁਰਜੰਟ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੁਦਈ ਸ਼ਿਕਾਇਤ ਕਰਤਾ ਸੁਖਜਿੰਦਰ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਪਿੰਡ ਤੂਤ ਨੇ ਪੁਲਸ ਨੂੰ ਦਿੱਤੇ ਬਿਆਨਾਂ ਵਿਚ ਦੱਸਿਆ ਹੈ ਕਿ ਜੋਗਿੰਦਰ ਸਿੰਘ ਨਸ਼ੇੜੀ ਵਿਅਕਤੀ ਹੈ, ਜਿਸ ਨੇ ਆਪਣੀ ਪਤਨੀ ਰਾਜਵਿੰਦਰ ਕੌਰ ਨੂੰ ਮਾਰ ਕੁੱਟ ਕੇ ਘਰ ਵਿਚੋਂ ਕੱਢ ਦਿੱਤਾ ਸੀ, ਜੋ ਆਪਣੀ ਛੋਟੀ ਜਿਹੀ ਬੇਟੀ ਪ੍ਰੀਤ ਦੇ ਨਾਲ ਆਪਣੇ ਮਾਂ-ਬਾਪ ਦੇ ਨਾਲ ਪਿੰਡ ਇੱਟਾਂ ਵਾਲਾ ਵਿਚ ਰਹਿ ਰਹੀ ਹੈ ਅਤੇ ਜੋਗਿੰਦਰ ਸਿੰਘ ਦੇ ਕੋਲ ਇਕ ਕਰੀਬ 3 ਸਾਲ ਦਾ ਲੜਕਾ ਜਸਮੀਤ ਅਤੇ 10 ਮਹੀਨੇ ਦੀ ਬੱਚੀ ਪ੍ਰਭ ਸੀ। ਸ਼ਿਕਾਇਤ ਕਰਤਾ ਦੇ ਅਨੁਸਾਰ ਸੁਖਜਿੰਦਰ ਨੇ ਆਪਣੀ 10 ਮਹੀਨੇ ਦੀ ਬੱਚੀ ਪ੍ਰਭ ਦੇ ਰੌਣ ਤੋਂ ਤੰਗ ਆ ਕੇ ਉਸ ਦਾ ਗਲਾ ਘੁੱਟ ਦਿੱਤਾ। ਇੰਨਾ ਹੀ ਨਹੀਂ ਉਸ ਨੇ ਕਤਲ ਕਰਨ ਤੋਂ ਬਾਅਦ ਤੂੜੀ ਵਾਲੇ ਕਮਰੇ ਵਿਚ ਖੱਡਾ ਪੁੱਟ ਕੇ ਬੱਚੀ ਦੀ ਲਾਸ਼ ਖੁਰਦ-ਬੁਰਦ ਕਰਨ ਦੀ ਕੋਸ਼ਿਸ਼ ਕੀਤੀ। ਪੁਲਸ ਨੇ ਬੱਚੀ ਦੀ ਲਾਸ਼ ਕਬਜ਼ੇ ਵਿਚ ਲੈ ਕੇ ਹਥਿਆਰੇ ਨਸ਼ੇੜੀ ਬਾਪ ਦੇ ਖਿਲਾਫ਼ ਕਾਰਵਾਈ ਸ਼ੁਰੂ ਕਰ ਦਿੱਤੀ ਹੈ। 
ਅਫਸੋਸ ਦੀ ਗੱਲ ਹੈ ਕਿ ਨਸ਼ਾ ਬੰਦੇ ਨੂੰ ਇੰਨਾ ਖਾ ਲੈਂਦਾ ਹੈ ਕਿ ਉਸ ਵਿਚ ਭਾਵਨਾਵਾਂ ਵੀ ਨਹੀਂ ਬਚਦੀਆਂ ਅਤੇ ਉਹ ਆਪਣੇ ਬੱਚਿਆਂ ਦਾ ਹੀ ਕਾਤਲ ਬਣ ਬੈਠਦਾ ਹੈ। ਅਜਿਹਾ ਬੰਦਾ, ਜਿਸ ਲਈ ਪਰਿਵਾਰ ਦਾ ਕੋਈ ਮੋਲ ਨਹੀਂ ਹੁੰਦਾ, ਉਸ ਨੂੰ ਇਨ੍ਹਾਂ ਜ਼ਿੰਮੇਵਾਰੀਆਂ ‘ਚ ਪਾ ਕੇ ਇੰਨੀਆਂ ਜ਼ਿੰਦਗੀਆਂ ਬਰਬਾਦ ਕਿਉਂ ਕੀਤੀਆਂ ਜਾਂਦੀਆਂ ਹਨ।
-f

No comments: