jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Thursday 5 December 2013

ਨਾਰਾਇਣ ਸਾਈਂ ਦਾ ਇਕ ਦਿਨ ਦਾ ਪੁਲਿਸ ਰਿਮਾਂਡ

www.sabblok.blogspot.com

5 ਦਸੰਬਰ (ਏਜੰਸੀਆਂ)-ਜਬਰ ਜਨਾਹ ਦੇ ਦੋਸ਼ੀ ਨਾਰਾਇਣ ਸਾਈਂ ਨੂੰ ਅੱਜ ਸੂਰਤ ਦੀ ਇਕ ਅਦਾਲਤ ‘ਚ ਪੇਸ਼ ਕੀਤਾ ਗਿਆ ਜਿਥੇ ਉਸ ਨੂੰ ਅਦਾਲਤ ਨੇ ਇਕ ਦਿਨਾ ਪੁਲਿਸ ਰਿਮਾਂਡ ‘ਤੇ ਭੇਜ ਦਿੱਤਾ। ਸਾਈਂ ਬਾਰੇ ਪੁਲਿਸ ਸੂਤਰਾਂ ਨੇ ਦੱਸਿਆ ਕਿ 58 ਦਿਨ ਬਾਅਦ ਗ੍ਰਿਫ਼ਤਾਰ ਕੀਤੇ ਸਾਈਂ ਨੇ 9 ਸੂਬਿਆਂ ਵਿਚ 55 ਟਿਕਾਣੇ ਬਦਲੇ। ਇਕ ਦਿਨ ਵਿਚ ਉਹ ਤਿੰਨ ਤੋਂ ਚਾਰ ਅੱਡੇ ਬਦਲ ਲੈਂਦਾ ਸੀ। ਪੁਲਿਸ ਤੋਂ ਬਚਣ ਲਈ ਸਾਈਂ ਨੇ ਕਈ ਵਾਰ ਸੜਕ ਕਿਨਾਰੇ ਢਾਬੇ ‘ਤੇ ਰਾਤਾਂ ਗੁਜ਼ਾਰੀਆਂ ਸਨ। 
382305__policਆਸਾਰਾਮ ਦੇ ਭਗਤ ਨੇ ਕਰਵਾਇਆ ਗ੍ਰਿਫ਼ਤਾਰ : ਨਾਰਾਇਣ ਸਾਈਂ ਜਿਸ ਗੱਡੀ ਵਿਚ ਚੱਲਦਾ ਸੀ, ਉਸ ਵਿਚ ਚੱਲਦਾ-ਫਿਰਦਾ ‘ਕਿਚਨ’ ਹੁੰਦਾ ਸੀ। ਇਸ ਗੱਡੀ ਵਿਚ ਖਾਣਾ ਬਣਾਉਣ ਵਾਲਾ ਸਟੋਵ ਤੇ ਹੋਰ ਸਾਮਾਨ ਬਰਾਮਦ ਹੋਇਆ ਹੈ। ਸਾਈਂ ਗ੍ਰਿਫ਼ਤਾਰੀ ਵਿਚ ਉਸ ਦੇ ਸਾਬਕਾ ਡਰਾਈਵਰ ਅਤੇ ਅੰਗ ਰੱਖਿਅਕ ਨੇ ਅਹਿਮ ਭੂਮਿਕਾ ਨਿਭਾਈ। ਇਹ ਡਰਾਈਵਰ ਆਸਾਰਾਮ ਦਾ ਭਗਤ ਹੈ। ਸਤੀਸ਼ ਵਾਧਵਾਨੀ ਉਹੀ ਵਿਅਕਤੀ ਹੈ ਜਿਸ ਨੇ ਇੰਦੌਰ ਪੁਲਿਸ ਨੂੰ ਸਾਈਂ ਦੇ ਟਿਕਾਣੇ ਬਾਰੇ ਜਾਣਕਾਰੀ ਦਿੱਤੀ ਸੀ। ਸਤੀਸ਼ 20 ਸਾਲ ਪਹਿਲਾਂ ਆਸਾਰਾਮ ਅਤੇ ਸਾਈਂ ਦੇ ਆਸ਼ਰਮ ਵਿਚ ਡਰਾਈਵਰ ਦਾ ਕੰਮ ਕਰਦਾ ਸੀ। ਜਦੋਂ ਆਸਾਰਾਮ ਅਤੇ ਸਾਈਂ ਦੇ ਖਿਲਾਫ਼ ਜਬਰ ਜਨਾਹ ਦਾ ਕੇਸ ਦਰਜ ਕੀਤਾ ਗਿਆ ਤਾਂ ਉਦੋਂ ਸੂਰਤ ਪੁਲਿਸ ਨੇ ਸਤੀਸ਼ ਕੋਲੋਂ ਦੋ ਵਾਰ ਪੁੱਛਗਿੱਛ ਕੀਤੀ ਸੀ। 28 ਨਵੰਬਰ ਨੂੰ ਪੁਲਿਸ ਨੇ ਸਤੀਸ਼ ਕੋਲੋਂ ਪੁੱਛਗਿੱਛ ਕੀਤੀ ਸੀ। ਸਤੀਸ਼ ਨੇ ਪੁਲਿਸ ਨੂੰ ਦੱਸਿਆ ਸੀ ਕਿ ਸਾਈਂ ਦਾ ਇਕ ਵਿਸ਼ੇਸ਼ ਕਰੀਬੀ ਪੰਜਾਬ ਅਤੇ ਹਰਿਆਣਾ ਵਿਚ ਹੈ। ਉਸ ਨੇ ਸਾਰੇ ਸਹਿਯੋਗੀਆਂ ਦੇ ਰਾਬਤੇ ਬਾਰੇ ਪੁਲਿਸ ਨੂੰ ਜਾਣਕਾਰੀ ਦਿੱਤੀ ਸੀ। ਇਸੇ ਸੂਚਨਾ ਦੇ ਆਧਾਰ ‘ਤੇ ਪੁਲਿਸ ਨੇ ਸਾਈਂ ਨੂੰ ਲੱਭਿਆ। ਸਾਈਂ ਦੇ ਸਹਿਯੋਗੀਆਂ ਨੇ ਸਤੀਸ਼ ਨੂੰ ਧਮਕੀ ਦਿੱਤੀ ਸੀ ਕਿ ਉਹ ਪੁਲਿਸ ਨੂੰ ਕੋਈ ਜਾਣਕਾਰੀ ਨਾ ਦੇਣ। 
ਸਾਧੂ ਬਣ ਕੇ ਸਾਈਂ ਨੂੰ ਲੱਭ ਰਹੀ ਸੀ ਪੁਲਿਸ
ਸਾਈਂ ਦੀ ਤਲਾਸ਼ ਵਿਚ ਸੂਰਤ ਪੁਲਿਸ ਨੇ 128 ਜਵਾਨਾਂ ਨੂੰ ਲਾਇਆ ਸੀ ਤੋ ਵੱਖ-ਵੱਖ ਸੂਬਿਆਂ ਵਿਚ ਭੇਜਿਆ ਗਿਆ ਸੀ। ਉਸ ਨੇ ਬਿਮਾਰੀ ਦਾ ਬਹਾਨਾ ਬਣਾ ਕੇ ਨੋਇਡਾ ਤੇ ਮੇਰਠ ਹਸਪਤਾਲਾਂ ਵਿਚ ਰਹਿਣ ਦੀ ਕੋਸ਼ਿਸ਼ ਕੀਤੀ। 
ਕਿਥੇ-ਕਿਥੇ ਗਿਆ ਸਾਈਂ
8 ਅਕਤੂਬਰ ਨੂੰ ਸਾਈਂ ਛਿੰਦਵਾੜਾ ਵਿਚ ਸੀ, 10 ਅਕਤੂਬਰ ਨੂੰ ਕਟਨਾ, 12 ਅਕਤੂਬਰ ਨੂੰ ਸਿਵਨੀ, 14 ਅਕਤੂਬਰ ਨੂੰ ਚੰਬਲ, 15 ਅਕਤੂਬਰ ਨੂੰ ਪਲਵਲ, 16 ਤੋਂ 18 ਅਕਤੂਬਰ ਨੂੰ ਦਿੱਲੀ, 19 ਅਕਤੂਬਰ ਨੂੰ ਨੋਇਡਾ, 20 ਤੋਂ 22 ਅਕਤੂਬਰ ਵਿਚਾਲੇ ਵਾਰਾਨਸੀ, ਗੋਰਖਪੁਰ , ਸਾਸਾਰਾਮ, 23 ਅਕਤੂਬਰ ਨੂੰ ਵਿਦਿਆਚਲ, 25 ਅਕਤੂਬਰ ਨੂੰ ਆਗਰਾ, 27 ਤੋਂ 30 ਅਕਤੂਬਰ ਵਿਚਾਲੇ ਵਲਸਾੜ,ਵਾਪੀ, ਦਮਨ ਤੇ ਮੁੰਬਈ ਦੇ ਬਾਹਰ, 3 ਨਵੰਬਰ ਨੂੰ ਜੈਪੁਰ ਤੇ ਕਿਸ਼ਨਗੜ੍ਹ, 7 ਨਵੰਬਰ ਨੂੰ ਹਰੀਦੁਆਰ, 9 ਨਵੰਬਰ ਨੂੰ ਅਮਰੋਹਾ ਤੇ ਮੇਰਠ, 10 ਨਵੰਬਰ ਨੂੰ ਗਰੇਟਰ ਨੋਇਡਾ, 12 ਨਵੰਬਰ ਨੂੰ ਨਜ਼ਫਗੜ੍ਹ, ਦਿੱਲੀ, 18 ਨਵੰਬਰ ਨੂੰ ਪਠਾਨਕੋਟ ਤੇ ਜੰਮੂ, 23 ਨਵੰਬਰ ਨੂੰ ਅੰਬਾਲਾ, 24 ਨਵੰਬਰ ਨੂੰ ਪਟਿਆਲਾ ਅਤੇ 26 ਨਵੰਬਰ ਨੂੰ ਲੁਧਿਆਣਾ ਵਿਚ ਸੀ।

No comments: