jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Thursday 5 December 2013

ਲੁਧਿਆਣਾ 'ਚ 175 ਕਿਲੋਮੀਟਰ ਲੰਬੀਆਂ ਪੇਂਡੂ ਸੜਕਾਂ ਬਣਾਏਗੀ ਕੇਂਦਰ ਸਰਕਾਰ

www.sabblok.blogspot.com

ਜਗਰਾਓਂ, 5 ਦਸੰਬਰ ( ਹਰਵਿੰਦਰ ਸਿੰਘ ਸੱਗੂ )— ਕੇਂਦਰ ਸਰਕਾਰ ਲੁਧਿਆਣਾ ਦੇ ਤਿੰਨ ਪੇਂਡੂ ਵਿਧਾਨ ਸਭਾ ਹਲਕਿਆਂ ਦਾਖਾ, ਜਗਰਾਉਂ ਤੇ ਗਿੱਲ 'ਚ ਕੁੱਲ 175 ਕਿਲੋਮੀਟਰ ਲੰਬੀਆਂ ਸੜਕਾਂ ਬਣਾਏਗੀ। ਇਸ ਸਬੰਧੀ ਪ੍ਰਸਤਾਅ ਸਥਾਨਕ ਮੈਂਬਰ ਲੋਕ ਸਭਾ ਤੇ ਕੇਂਦਰੀ ਸੂਚਨਾ ਅਤੇ ਪ੍ਰਸਾਰਨ ਮੰਤਰੀ ਮਨੀਸ਼ ਤਿਵਾੜੀ ਨੇ ਸੂਬਾ ਸਰਕਾਰ ਨੂੰ ਸੌਂਪ ਦਿੱਤਾ ਹੈ, ਜਿਸਨੂੰ ਅੱਗੇ ਭਾਰਤ ਸਰਕਾਰ ਕੋਲ ਭੇਜਿਆ ਜਾਵੇਗਾ। ਤਿਵਾੜੀ ਦੇ ਇਕ ਬੁਲਾਰੇ ਨੇ ਇਥੇ ਦੱਸਿਆ ਕਿ ਇਨ੍ਹਾਂ ਸੜਕਾਂ ਨੂੰ ਪ੍ਰਧਾਨ ਮੰਤਰੀ ਗ੍ਰਾਮ ਸੜਕ ਯੋਜਨਾ ਦੇ ਤਹਿਤ ਤਿੰਨ ਵਿਧਾਨ ਸਭਾ ਹਲਕਿਆਂ 'ਚ ਬਣਾਇਆ ਜਾਵੇਗਾ। ਇਸ ਪ੍ਰਸਤਾਅ 'ਤੇ ਤਿਵਾੜੀ ਨੇ ਵਿਅਕਤੀਗਤ ਤੌਰ 'ਤੇ ਜ਼ੋਰ ਦਿੱਤਾ ਹੈ ਅਤੇ ਭਾਰਤ ਸਰਕਾਰ ਨੂੰ ਭੇਜਣ ਲਈ ਇਸਨੂੰ ਸੂਬਾ ਸਰਕਾਰ ਪਾਸ ਸੌਂਪ ਦਿੱਤਾ ਹੈ। ਪੇਂਡੂ ਸੰਪਰਕ ਸੜਕਾਂ ਲਈ ਸਾਰੀ ਰਕਮ ਭਾਰਤ ਸਰਕਾਰ ਵੱਲੋਂ ਮੁਹੱਈਆ ਕਰਵਾਈ ਜਾਵੇਗੀ। ਜ਼ਿਕਰਯੋਗ ਹੈ ਕਿ ਲੁਧਿਆਣਾ ਜ਼ਿਲ੍ਹੇ 'ਚ ਪੇਂਡੂ ਸੜਕਾਂ ਦੇ ਨਿਰਮਾਣ ਲਈ ਕੇਂਦਰ ਪਹਿਲਾਂ ਹੀ ਸੂਬਾ ਸਰਕਾਰ ਨੂੰ 100 ਕਰੋੜ ਰੁਪਏ ਜਾਰੀ ਕਰ ਚੁੱਕਾ ਹੈ। ਤਿਵਾੜੀ ਪ੍ਰੋਜੈਕਟ ਨੂੰ ਲੈ ਕੇ ਵਿਅਕਤੀਗਤ ਤੌਰ 'ਤੇ ਕੇਂਦਰੀ ਪੇਂਡੂ ਵਿਕਾਸ ਮੰਤਰਾਲੇ ਨਾਲ ਸੰਪਰਕ 'ਚ ਰਹਿਣਗੇ ਅਤੇ ਇਹ ਪ੍ਰੋਜੈਕਟ ਜ਼ਲਦੀ ਹੀ ਸ਼ੁਰੂ ਹੋਣ ਦੀ ਉਮੀਦ ਹੈ। ਤਿਵਾੜੀ ਨੇ ਭਰੋਸਾ ਦਿੱਤਾ ਹੈ ਕਿ ਉਹ ਪੂਰੀ ਕੋਸ਼ਿਸ਼ ਕਰਨਗੇ ਕਿ ਪ੍ਰੋਜੈਕਟ 'ਤੇ ਕੰਮ ਇਸੇ ਵਿੱਤੀ ਵਰ੍ਹੇ 'ਚ ਸ਼ੁਰੂ ਹੋ ਜਾਵੇ।

No comments: