jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Thursday 5 December 2013

ਇੰਟੈਲੀਜੈਂਸ ਵਿੰਗ ਨੇ 40 ਬੋਰੀਆਂ ਭੁੱਕੀ ਬਰਾਮਦ ਕੀਤੀ, ਦੋਸੀ ਕਾਬੂ

www.sabblok.blogspot.com

ਬਠਿੰਡਾ/4 ਦਸੰਬਰ/ ਬੀ ਐਸ ਭੁੱਲਰ
ਕਿਸਨਗੜ੍ਹ ਤੋ ਲਿਆਦੀ ਗਈ ਨਸੇ ਦੀ ਇਸ ਵੱਡੀ ਖੇਪ ਨੂੰ ਲੁਕਾਉਣ ਅਤੇ ਟੋਲ ਬੈਰੀਅਰ ਅਤੇ ਪੁਲਿਸ ਨਾਕਿਆਂ ਨੂੰ ਚਕਮਾ ਦੇਣ ਲਈ ਪਾਕਿਸਤਾਨ ਐਕਸਪੋਰਟ ਹੋਣ ਵਾਲੇ ਸਾਬੂਦਾਣੇ ਦੀਆਂ ਬੋਰੀਆਂ ਹੇਠ ਚ੍ਹੂਰਾ ਪੋਸਤ ਲੁਕਾ ਕੇ ਲਿਆ ਰਿਹਾ ਸੀ।  ਇਸ ਕੋਲ ਬਰਾਮਦ ਬਿੱਲ/ਬਿਲਟੀ ਵੀ ਪਾਕਿਸਤਾਨ ਦੀ ਫਰਮ ਸਿੰਧੋਈ ਇੰਟਰਪ੍ਰਾਈਜਜ ਲਾਹੌਰ ਪਾਕਿਸਤਾਨ ਦੇ ਨਾਂ ਤੇ ਬਣਾਈ ਗਈ ਸੀ।  ਚੂਰਾ ਪੋਸਤ ਸਹਰਾਲੀ ਅਣਲੋਡ ਕਰਕੇ ਇਹ ਟਰੱਕ ਅਟਾਰੀ ਬਾਰਡਰ ਰਾਂਹੀ ਪਾਕਿਸਤਾਨ ਅਣਲੋਡ ਕਰਨ ਜਾਣਾ ਸੀ।
ਉਕਤ ਦੋਸ਼ੀ ਨੇ ਪੁੱਛ ਗਿੱਛ ਦੌਰਾਨ ਮੰਨਿਆ ਕਿ ਉਹ ਲੰਮੇ ਸਮੇ ਤੋਂ ਸਮੱਗਲਿੰਗ ਦਾ ਧੰਦਾ ਕਰ ਰਿਹਾ ਸੀ ਅਤੇ ਇਸ ਸਾਲ ਹੁਣ ਤੱਕ ਚੂਰਾ ਪੋਸਤ ਦੀਆ 4 ਖੇਪਾਂ ਲਿਆ ਕੇ ਵੇਚ ਚੁੱਕਾ ਹੈ। ਉਹ ਰਾਜਸਥਾਨ ਕਿਸ੍ਹਨਗੜ ਤੋ 500 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਚੂਰਾ ਪੋਸਤ ਲਿਆ ਕੇ 1500 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਤਰਨਤਾਰਨ, ਅੰਮ੍ਰਿਤਸਰ, ਜਲੰਧਰ ਅਤੇ ਮੋਗਾ ਏਰੀਏ ਵਿੱਚ ਵੱਡੀ ਪੱਧਰ ਤੇ ਸਪਲਾਈ ਕਰਦਾ ਸੀ।

No comments: