jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Thursday 5 December 2013

ਪੰਜਾਬੀ ਗਾਇਕ ਬੱਬੂ ਮਾਨ ਗ੍ਰਿਫਤਾਰੀ ਤੋਂ ਬਾਅਦ ਰਿਹਾਅ

babbu mann
 ਬਰਨਾਲਾ 5 ਦਸੰਬਰ (ਜਗਸੀਰ ਸਿੰਘ ਸੰਧੂ) : ਪੰਜਾਬੀ ਦੇ ਉਘੇ ਗਾਇਕ ਬੱਬੂ ਮਾਨ ਨੂੰ ਸ਼ਾਜੀਆਂ ਸਮੇਤ ਫਿਲਪਾਈਨਜ਼ ਦੀ ਰਾਜਧਾਨੀ ਮਨੀਲਾ ਵਿਖੇ ਉਥੋਂ ਦੀ ਪੁਲਸ ਨੇ ਹਿਰਾਸਤ ਵਿੱਚ ਲੈ ਲਿਆ ਹੈ। ਬਹੁਤ ਹੀ ਆਲਾ ਮਿਆਰੀ ਸੂਤਰਾਂ ਤੋਂ ਪਤਾ ਲੱਗਿਆ ਹੈ ਕਿ ਬੱਬੂ ਮਾਨ ਦਾ ਬੀਤੀ ਰਾਤ ਮਨੀਲਾ ਵਿਖੇ ਇੱਕ ਪ੍ਰੋਗਰਾਮ ਰੱਖਿਆ ਗਿਆ ਸੀ, ਜਿਸ ਵਿੱਚ ਬੱਬੂ ਮਾਨ ਆਪਣੀ ਪੂਰੀ ਟੀਮ ਸਮੇਤ ਪੁਹੰਚਿਆ ਹੋਇਆ ਸੀ, ਪਰ ਜਦੋਂ ਹੀ ਇਹ ਪ੍ਰੋਗਰਾਮ ਸ਼ਾਇਦ ਖਤਮ ਹੋਣ ਲੱਗਿਆ ਤਾਂ ਫਿਲਪਾਈਨਜ਼ ਦੀ ਪੁਲਸ ਵੱਲੋਂ ਪ੍ਰੋਗਰਾਮ ਦੇ ਆਯੋਜਕਾਂ ਸਮੇਤ ਬੱਬੂ ਮਾਨ ਅਤੇ ਉਸਦੀ ਪੂਰੀ ਟੀਮ ਨੂੰ ਵੀ ਹਿਰਾਸਤ ਵਿੱਚ ਲੈ ਲਿਆ ਗਿਆ।ਅਜੇ ਤੱਕ ਪੂਰੇ ਵੇਰਵੇ ਪ੍ਰਾਪਤ ਨਹੀਂ ਹੋਏ ।ਭਾਵੇਂ ਗ੍ਰਿਫਤਾਰ ਦੇ ਅਸਲ ਕਾਰਨਾਂ ਦਾ ਫਿਲਹਾਲ ਸਹੀ ਪਤਾ ਨਹੀਂ ਲੱਗ ਸਕਿਆ, ਪਰ ਸ਼ੰਕਾ ਹੈ ਕਿ ਬੱਬੂ ਮਾਨ ਦਾ ਇਹ ਸ਼ੋਅ ਕਰਵਾਉਣ ਵਾਲੇ ਆਯੋਜਕਾਂ ਵੱਲੋਂ ਸ਼ੋਅ ਕਰਵਾਉਣ ਸਬੰਧੀ ਕਾਨੂੰਨੀ ਤੌਰ ’ਤੇ ਇਜ਼ਾਜਤ ਨਾ ਲਏ ਹੋਣ ਕਾਰਨ ਪੁਲਸ ਨੇ ਸਾਰਿਆਂ ਨੂੰ ਹਿਰਾਸਤ ਵਿੱਚ ਲੈ ਲਿਆ। ਇਸ ਮਾਮਲੇ ਸਬੰਧੀ ਅਜੇ ਤੱਕ ਮਨੀਲਾ ਪ੍ਰਸਾਸ਼ਨ ਵੱਲੋਂ ਵੀ ਕਿਸੇ ਤਰਾਂ ਦੀ ਜਾਣਕਾਰੀ ਨਹੀਂ ਦਿੱਤੀ ਗਈ, ਪਰ ਪਤਾ ਲੱਗਿਆ ਹੈ ਕਿ ਮਨੀਲਾ ਪ੍ਰਸਾਸ਼ਨ ਜਲਦੀ ਹੀ ਕਾਨੂੰਨੀ ਕਾਰਵਾਈ ਪੂਰੀ ਕਰਨ ਉਪਰੰਤ ਇਸ ਮਾਮਲੇ ਬਾਰੇ ਪੂਰੀ ਸਥਿਤੀ ਸਪਸ਼ਟ ਕਰ ਰਿਹਾ ਹੈ। ਹੁਣੇ ਹੁਣੇ ਖਬਰ ਮਿਲੀ ਹੈ ਕਿ ਬੱਬੂ ਮਾਨ ਨੂੰ ਮਨੀਲਾ ਪੁਲਿਸ ਵਲੋਂ ਰਿਹਾਅ ਕਰ ਦਿੱਤਾ ਗਿਆ ਹੈ। ਅਜੇ ਤੱਕ ਇਹ ਮਾਜ਼ਰਾ ਕੀ ਸੀ ਪੂਰੀ ਜਾਣਕਾਰੀ ਨਹੀਂ ਮਿਲੀ। - 

No comments: