www.sabblok.blogspot.com
ਕਈ ਇਮਾਰਤਾਂ ਨੂੰ ਪੁੱਜਾ ਨੁਕਸਾਨ
ਸਾਨਾ, 5 ਦਸੰਬਰ (ਏਜੰਸੀ)-ਯਮਨ ਦੀ ਰਾਜਧਾਨੀ ਸਾਨਾ ਦੇ ਵਿਚਾਲੇ ਰੱਖਿਆ ਮੰਤਰਾਲੇ 'ਤੇ ਆਤਮਘਾਤੀ ਕਾਰ ਬੰਬ ਧਮਾਕੇ ਵਿਚ 20 ਵਿਅਕਤੀ ਹਲਾਕ ਹੋ ਗਏ ਜਦਕਿ ਕਈ ਹੋਰ ਜ਼ਖ਼ਮੀ ਹੋ ਗਏ। ਇਸ ਹਮਲੇ ਵਿਚ ਕਈ ਹੋਰ ਇਮਾਰਤਾਂ ਨੂੰ ਵੀ ਨੁਕਸਾਨ ਪੁੱਜਾ । ਰੱਖਿਆ ਮੰਤਰਾਲੇ ਦੇ ਇਕ ਬੁਲਾਰੇ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਕ ਆਤਮਘਾਤੀ ਕਾਰ ਬੰਬ ਹਮਲਾਵਰ ਨੇ ਆਪਣੀ ਕਾਰ ਰੱਖਿਆ ਮੰਤਰਾਲੇ ਦੇ ਅੰਦਰ ਪੱਛਮੀ ਦਰਵਾਜ਼ੇ ਵਿਚ ਵਾੜਨ ਦੀ ਕੋਸ਼ਿਸ਼ ਕਰਦਿਆਂ ਜ਼ੋਰਦਾਰ ਧਮਾਕਾ ਕੀਤਾ। ਇਸ ਤੋਂ ਬਾਅਦ ਇਕ ਹੋਰ ਕਾਰ ਆਈ ਜਿਸ ਵਿਚ ਸਵਾਰ ਲੋਕਾਂ ਨੇ ਇਮਾਰਤਾਂ 'ਤੇ ਗੋਲੀਆਂ ਚਲਾਈਆਂ। ਇਕ ਹੋਰ ਅਧਿਕਾਰੀ ਨੇ ਦੱਸਿਆ ਕਿ ਧਮਾਕੇ ਨਾਲ ਜ਼ੋਰਦਾਰ ਆਵਾਜ਼ ਗੂੰਜੀ ਤੇ ਲੋਕਾਂ ਵਿਚ ਹਫੜਾ-ਦਫੜੀ ਪੈਦਾ ਹੋ ਗਈ। ਇਹ ਉਸ ਵੇਲੇ ਕਾਰ ਹਮਲਾ ਹੋਇਆ ਹੈ ਜਦੋਂ ਦੇਸ਼ ਵਿਚ ਹਿੰਸਾ ਦੀ ਤਾਜ਼ਾ ਲਹਿਰ ਉਭਰੀ ਰਹੀ ਹੈ।

No comments:
Post a Comment