jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Sunday 8 December 2013

ਦਿੱਲੀ ਚੋਣ ਨਤੀਜੇ: ਕੇਜਰੀਵਾਲ ਦਾ ਕ੍ਰਿਸ਼ਮਾ, ਸ਼ੀਲਾ ਨੂੰ 22 ਹਜ਼ਾਰ ਵੋਟਾਂ ਨਾਲ ਦਿੱਤੀ ਹਾਰ

ਨਵੀਂ ਦਿੱਲੀ, 8 ਦਸੰਬਰ (ਏਜਸੀ) - ਦਿੱਲੀ ਵਿਧਾਨਸਭਾ ਚੋਣ ਦੇ ਸ਼ੁਰੂਆਤੀ ਰੁਝਾਨਾਂ 'ਚ ਆਮ ਆਦਮੀ ਪਾਰਟੀ ਨੇ ਕਾਂਗਰਸ - ਭਾਜਪਾ ਦੀ ਹਾਲਤ ਵਿਗਾੜ ਦਿੱਤੀ ਹੈ। ਹਾਲਾਂਕਿ ਭਾਜਪਾ ਸਭ ਤੋਂ ਜ਼ਿਆਦਾ ਸੀਟਾਂ 'ਤੇ ਅੱਗੇ ਚੱਲ ਰਹੀ ਹੈ, ਲੇਕਿਨ ਪਹਿਲੀ ਵਾਰ ਚੋਣ ਲੜ ਰਹੀ ਆਮ ਆਦਮੀ ਪਾਰਟੀ ਨੇ ਉਸ ਦੇ ਲਈ ਬਹੁਮਤ ਦਾ ਰਸਤਾ ਮੁਸ਼ਕਿਲ ਕਰ ਦਿੱਤਾ ਹੈ। 70 ਸੀਟਾਂ ਦੀ ਦਿੱਲੀ ਵਿਧਾਨਸਭਾ 'ਚ ਭਾਜਪਾ ਤੇ ਅਕਾਲੀ ਦਲ ਗੱਠਜੋੜ 33 ਸੀਟਾਂ 'ਤੇ ਅੱਗੇ ਚੱਲ ਰਿਹਾ ਹੈ, ਜਦੋਂ ਕਿ ਅਰਵਿੰਦ ਕੇਜਰੀਵਾਲ ਦੀ ਆਮ ਆਦਮੀ ਪਾਰਟੀ (ਆਪ) 28 ਸੀਟਾਂ 'ਤੇ ਬੜਤ ਬਣਾਏ ਹੋਏ ਹੈ। ਸ਼ੁਰੂਆਤੀ ਮੁਕਾਬਲੇ 'ਚ ਕਾਂਗਰਸ ਬੁਰੀ ਦੀ ਬੁਰੀ ਨਜ਼ਰ ਆ ਰਹੀ ਹੈ। ਉਸ ਦੇ ਸਿਰਫ 8 ਉਮੀਦਵਾਰ ਅੱਗੇ ਚੱਲ ਰਹੇ ਹਨ। ਕਾਂਗਰਸ ਲਈ ਸ਼ਰਮਨਾਕ ਇਹ ਵੀ ਹੈ ਕਿ ਉਸ ਦੀ 15 ਸਾਲ ਤੋਂ ਮੁੱਖ ਮੰਤਰੀ ਸ਼ੀਲਾ ਦਿਕਸ਼ਿਤ ਬੁਰੀ ਤਰ੍ਹਾਂ ਚੋਣ ਹਾਰ ਗਈ ਹਨ। ਆਮ ਆਦਮੀ ਪਾਰਟੀ ਦੇ ਸੰਯੋਜਕ ਅਰਵਿੰਦ ਕੇਜਰੀਵਾਲ ਨੇ ਉਨ੍ਹਾਂ ਨੂੰ 22 ਹਜ਼ਾਰ ਵੋਟਾਂ ਨਾਲ ਹਰਾਇਆ।

No comments: