jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Sunday 8 December 2013

ਸ਼ੀਲਾ ਦੀਕਸ਼ਤ ਪਿੱਛੋਂ ਹੁਣ ਮੋਦੀ ਨੂੰ ਹਰਾਵਾਂਗੇ: ਆਪ

www.sabblok.blogspot.com
ਨਵੀਂ ਦਿੱਲੀ, 8 ਦਸੰਬਰ (ਏਜੰਸੀ)-ਦਿੱਲੀ ਵਿਧਾਨ ਸਭਾ ਚੋਣਾਂ 'ਚ ਚੰਗੀ ਕਾਰਗੁਜ਼ਾਰੀ ਦਿਖਾਉਣ ਪਿੱਛੋਂ ਹੌਂਸਲੇ 'ਚ ਦਿਖ ਰਹੀ ਆਮ ਆਦਮੀ ਪਾਰਟੀ ਨੇ ਕਿਹਾ ਕਿ ਉਸ ਨੇ ਸ਼ੀਲਾ ਦੀਕਸ਼ਤ ਨੂੰ ਹਰਾ ਦਿੱਤਾ ਹੈ ਤੇ ਹੁਣ ਭਾਜਪਾ ਦੇ ਪ੍ਰਧਾਨ ਮੰਤਰੀ ਅਹੁਦੇ ਦੇ ਉਮੀਦਵਾਰ ਨਰਿੰਦਰ ਮੋਦੀ ਨੂੰ ਹਰਾਏਗੀ। ਪਾਰਟੀ ਦੇ ਕਾਰਕੁਨ ਹਵਾ 'ਚ ਝਾੜੂ ਲਹਿਰਾਉਂਦੇ ਹੋਏ ਨਾਅਰੇਬਾਜ਼ੀ ਕਰ ਰਹੇ ਸਨ ਕਿ ਸ਼ੀਲਾ ਨੂੰ ਹਰਾਇਆ ਹੈ, ਮੋਦੀ ਨੂੰ ਹਰਾਵਾਂਗੇ। ਸ਼ੀਲਾ ਦੀਕਸ਼ਤ ਦੇ ਅਸਤੀਫੇ ਦੀਆਂ ਖ਼ਬਰਾਂ ਨਾਲ ਆਪ ਦੇ ਦਫਤਰ 'ਚ ਖੁਸ਼ੀ ਦਾ ਮਾਹੌਲ ਬਣ ਗਿਆ ਤੇ ਪਾਰਟੀ ਮੈਂਬਰਾਂ ਨੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਇਸੇ ਦੌਰਾਨ ਭਾਜਪਾ ਨੇ ਵੀ ਮੰਨਿਆਂ ਕਿ ਆਮ ਆਦਮੀ ਪਾਰਟੀ ਨੇ ਦਿੱਲੀ ਚੋਣਾਂ 'ਚ ਹੈਰਾਨ ਕਰਨ ਵਾਲੀ ਕਾਰਗੁਜ਼ਾਰੀ ਦਿਖਾਈ ਹੈ ਪਰ ਕਿਹਾ ਕਿ ਦਿੱਲੀ 'ਚ ਉਹ ਹੀ ਸਰਕਾਰ ਬਣਾਏਗੀ।

No comments: