www.sabblok.blogspot.com
ਬੈਂਕਾਕ, 9 ਦਸੰਬਰ (ਏਜੰਸੀ)-ਥਾਈਲੈਂਡ ਦੀ ਪ੍ਰਧਾਨ ਮੰਤਰੀ ਯਿੰਗਲਕ ਸ਼ਿਨਵਾਤਰਾ ਨੇ ਸੋਮਵਾਰ ਨੂੰ ਸੰਸਦ ਭੰਗ ਕਰਨ ਦਾ ਐਲਾਨ ਕਰ ਦਿੱਤਾ। ਸੰਸਦ ਨੂੰ ਭੰਗ ਕੀਤੇ ਜਾਣ ਨੂੰ ਰਾਜਾ ਦੀ ਇਜਾਜ਼ਤ ਦਾ ਇੰਤਜ਼ਾਰ ਹੈ। ਚੋਣ ਕਮਿਸ਼ਨ ਦੇ ਮੈਂਬਰ ਸੋਦਸਰੀ ਸੱਤਿਆਥਮ ਨੇ ਕਿਹਾ ਕਿ ਹੇਠਲੇ ਸਦਨ ਦੀਆਂ 500 ਸੀਟਾਂ ਲਈ ਚੋਣਾਂ 60 ਦਿਨਾਂ ਦੇ ਅੰਦਰ ਜਾਂ 2 ਫਰਵਰੀ ਤੋਂ ਪਹਿਲਾਂ ਕਰਵਾਈਆਂ ਜਾਣਗੀਆਂ। ਥਾਈਲੈਂਡ ਦੇ ਚੋਣ ਕਾਨੂੰਨ ਅਨੁਸਾਰ ਤਾਜ਼ਾ ਚੋਣਾਂ 60 ਦਿਨਾਂ ਦੇ ਅੰਦਰ ਹੋਣੀਆਂ ਜ਼ਰੂਰੀ ਹਨ। ਸ਼ਿਨਵਾਤਰਾ ਨੇ ਕਿਹਾ ਕਿ ਪ੍ਰਤੀਨਿਧੀ ਸਭਾ 'ਚ ਨਵੀਂ ਸਰਕਾਰ ਬਣਨ ਲਈ ਇਸ ਨੂੰ ਭੰਗ ਕੀਤਾ ਗਿਆ ਹੈ ਤੇ ਹੁਣ ਜਨਤਾ ਨੇ ਦੇਸ਼ ਦਾ ਭਵਿੱਖ ਤੈਅ ਕਰਨਾ ਹੈ। ਇਧਰ ਸਵੇਰੇ ਹੀ ਸਰਕਾਰ ਵਿਰੋਧੀ ਪ੍ਰਦਰਸ਼ਨਕਾਰੀ ਗਵਰਨਮੈਂਟ ਹਾਊਸ ਵੱਲ ਮਾਰਚ ਕਰਨ ਲਈ ਵੱਖ-ਵੱਖ ਸਥਾਨਾਂ 'ਤੇ ਇਕੱਠੇ ਹੋ ਗਏ। ਪ੍ਰਦਰਸ਼ਕਾਰੀਆਂ ਦਾ ਕਹਿਣਾ ਸੀ ਕਿ ਸੰਸਦ ਨੂੰ ਭੰਗ ਕਰਨਾ ਕਾਫੀ ਨਹੀਂ ਹੈ ਤੇ ਸਰਕਾਰ ਨੂੰ ਅਸਤੀਫਾ ਦੇਣਾ ਚਾਹੀਦਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਪ੍ਰਦਰਸ਼ਨ ਜਾਰੀ ਰਹੇਗਾ। ਪ੍ਰਦਰਸ਼ਕਾਰੀਆਂ ਦੇ ਆਗੂ ਸਤੀਤ ਤੇ ਤਵੋਰਨ ਸਿਨਿਊਮ ਨੇ ਯਿੰਗਲਕ ਤੋਂ ਅਸਤੀਫੇ ਦੀ ਮੰਗ ਕੀਤੀ।
No comments:
Post a Comment