jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Monday 2 December 2013

ਲੁਧਿਆਣਾ ਵਿਖੇ ਫੌਜ ’ਚ ਭਰਤੀ 3 ਤੋਂ 10 ਦਸੰਬਰ ਤੱਕ

www.sabblok.blogspot.com

ਲੁਧਿਆਣਾ(ਸਤਪਾਲ ਸੋਨੀ )ਜ਼ਿਲ•ਾ ਲੁਧਿਆਣਾ, ਮੋਗਾ, ਰੋਪੜ, ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੋਹਾਲੀ) ਅਤੇ ਹੋਰ ਜ਼ਿਲਿ•ਆਂ ਦੇ ਨੌਜਵਾਨਾਂ ਨੂੰ ਫੌਜ ’ਚ ਭਰਤੀ ਕਰਨ ਲਈ ਮਿਤੀ 03 ਤੋਂ 10 ਦਸੰਬਰ, 2013 ਤੱਕ ਭਰਤੀ ਰੈਲੀ ਸਥਾਨਕ ਫੌਜ ਭਰਤੀ ਦਫ਼ਤਰ, ਢੋਲੇਵਾਲ ਮਿਲਟਰੀ ਕੰਪਲੈਕਸ, ਲੁਧਿਆਣਾ ਵਿਖੇ ਕੀਤੀ ਜਾ ਰਹੀ ਹੈ। ਇਸ ਭਰਤੀ ਰੈਲੀ ’ਚ ਸਿਪਾਹੀ ਜਨਰਲ ਡਿਊਟੀ, ਸਿਪਾਹੀ ਕਲਰਕ/ਸਟੋਰ ਕੀਪਰ ਤਕਨੀਕੀ, ਸਿਪਾਹੀ ਤਕਨੀਕੀ ਕੈਟੇਗਰੀਆਂ ਲਈ ਯੋਗ ਉਮੀਦਵਾਰਾਂ ਦੀ ਚੋਣ ਕੀਤੀ ਜਾਵੇਗੀ। ਇਸ ਭਰਤੀ ਰੈਲੀ ਦੌਰਾਨ ਪੂਰੇ ਪੰਜਾਬ ਵਿੱਚੋਂ ਹਜ਼ਾਰਾਂ ਦੀ ਗਿਣਤੀ ਵਿੱਚ ਨੌਜਵਾਨਾਂ ਦੇ ਪਹੁੰਚਣ ਦੀ ਉਮੀਦ ਹੈ।
ਇਸ ਸੰਬੰਧੀ ਸਮਰੱਥ ਅਧਿਕਾਰੀ ਕਰਨਲ ਦਵਿੰਦਰ ਸਿੰਘ ਨੇ ਦੱਸਿਆ ਕਿ ਸਾਰੀਆਂ ਕੈਟੇਗਰੀਆਂ ਲਈ ਮਿਤੀ 3 ਦਸੰਬਰ ਨੂੰ ਜ਼ਿਲ•ਾ ਮੋਗਾ, 4 ਦਸੰਬਰ ਨੂੰ ਜ਼ਿਲ•ਾ ਲੁਧਿਆਣਾ, 5 ਦਸੰਬਰ ਨੂੰ ਜ਼ਿਲ•ਾ ਰੋਪੜ, 6 ਦਸੰਬਰ ਨੂੰ ਜ਼ਿਲ•ਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਸਿਪਾਹੀ ਜਨਰਲ ਡਿਊਟੀ, ਸਿਪਾਹੀ ਕਲਰਕ/ਸਟੋਰ ਕੀਪਰ ਤਕਨੀਕੀ, ਸਿਪਾਹੀ ਤਕਨੀਕੀ ਕੈਟੇਗਰੀਆਂ ਲਈ ਸਕਰੀਨਿੰਗ ਕੀਤੀ ਜਾਵੇਗੀ ਅਤੇ ਪਾਸ ਨੌਜਵਾਨਾਂ ਦੇ ਮੈਡੀਕਲ ਕਰਵਾਏ ਜਾਣਗੇ। ਇਸ ਤੋਂ ਇਲਾਵਾ 7 ਦਸੰਬਰ ਨੂੰ ਪੰਜਾਬ ਦੇ ਹੋਰ ਸਾਰੇ ਜ਼ਿਲਿ•ਆਂ ਦੇ ਨੌਜਵਾਨਾਂ ਦੀ ਸਿਪਾਹੀ ਕਲਰਕ ਅਤੇ ਸਟੋਰ ਕੀਪਰ, ਸਿਪਾਹੀ ਤਕਨੀਕੀ ਲਈ ਸਕਰੀਨਿੰਗ ਅਤੇ ਪਾਸ ਉਮੀਦਵਾਰਾਂ ਦਾ ਮੈਡੀਕਲ ਹੋਵੇਗਾ। ਮਿਤੀ 8 ਤੋਂ 10 ਦਸੰਬਰ ਤੱਕ ਰਹਿੰਦੇ ਉਮੀਦਵਾਰਾਂ ਦਾ ਮੈਡੀਕਲ ਅਤੇ ਦਸਤਾਵੇਜਾਂ ਦੀ ਜਾਂਚ ਹੋਵੇਗੀ। ਉਪਰੋਕਤ ਸਾਰੀਆਂ ਕੈਟੇਗਰੀਆਂ ਲਈ ਯੋਗ ਪਾਏ ਜਾਣ ਵਾਲੇ ਉਮੀਦਵਾਰਾਂ ਦੀ ਲਿਖ਼ਤੀ ਪ੍ਰੀਖਿਆ ਮਿਤੀ 2 ਫਰਵਰੀ, 2014 ਨੂੰ ਭਰਤੀ ਰੈਲੀ ਵਾਲੇ ਸਥਾਨ ’ਤੇ ਹੀ ਹੋਵੇਗੀ। ਪ੍ਰੀਖਿਆ ਵਾਲੇ ਦਿਨ ਉਮੀਦਵਾਰ ਆਪਣੇ ਅਸਲੀ ਵਿਦਿਅਕ ਅਤੇ ਹੋਰ ਸਰਟੀਫਿਕੇਟ ਫੋਟੋ ਕਾਪੀਆਂ ਸਮੇਤ ਲਿਆਉਣਗੇ। ਉਨ•ਾਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਇਸ ਭਰਤੀ ’ਚ ਵੱਧ ਤੋਂ ਵੱਧ ਭਾਗ ਲੈ ਕੇ ਲਾਹਾ ਲੈ ਸਕਦੇ ਹਨ।

No comments: