jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Monday 2 December 2013

ਕਸ਼ਮੀਰ 'ਚ ਅੱਤਵਾਦੀ ਹਮਲਾ ਥਾਣੇਦਾਰ ਸ਼ਹੀਦ-4 ਹੋਰ ਜ਼ਖ਼ਮੀ

www.sabblok.blogspot.com
ਸ੍ਰੀਨਗਰ, 2 ਦਸੰਬਰ (ਏਜੰਸੀ) ਂਕਸ਼ਮੀਰ ਵਾਦੀ ਦੇ ਬਡਗਾਮ ਜਿਲ੍ਹੇ ਵਿਚ ਇਕ ਪੁਲਿਸ ਟੁੱਕੜੀ ਉਪਰ ਅੱਤਵਾਦੀਆਂ ਵੱਲੋਂ ਕੀਤੇ ਗਏ ਹਮਲੇ 'ਚ ਇਕ ਥਾਣੇਦਾਰ ਸ਼ਹੀਦ ਹੋ ਗਿਆ ਜਦ ਕਿ 2 ਜਵਾਨਾਂ ਸਣੇ 4 ਹੋਰ ਜ਼ਖਮੀ ਹੋ ਗਏ। ਪੁਲਿਸ ਦੇ ਇਕ ਬੁਲਾਰੇ ਨੇ ਦਸਿਆ ਕਿ ਇਥੋਂ 16 ਕਿਲੋਮੀਟਰ ਦੂਰ ਚਦੂਰਾ ਚੌਕ ਵਿਖੇ ਏ.ਕੇ ਅਸਾਲਟ ਰਾਈਫਲਾਂ ਨਾਲ ਲੈਸ ਅੱਤਵਾਦੀਆਂ ਦੇ ਸਮੂੰਹ ਨੇ ਥਾਣੇਦਾਰ ਦੀ ਅਗਵਾਈ ਵਿਚ ਜਾ ਰਹੇ ਜਵਾਨਾਂ ਉਪਰ ਅੰਧਾਧੁੰਦ ਗੋਲੀਆਂ ਚਲਾਈਆਂ। ਇਸ ਗੋਲੀਬਾਰੀ 'ਚ ਐਸ.ਐਚ.ਓ ਚਦੂਰਾ ਸਬ ਇੰਸਪੈਕਟਰ ਸ਼ਬੀਰ ਅਹਿਮਦ, ਸਿਪਾਹੀ ਮੁਹੰਮਦ ਸ਼ਫੀ ਤੇ ਐਸ.ਪੀ.ਓ ਫਿਰਦੌਸ ਅਹਿਮਦ ਅਤੇ ਦੁਕਾਨਾਦਾਰ ਗੁਲਾਮ ਮੁਹੰਮਦ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ ਜਿਥੇ ਐਸ. ਐਚ.ਓ ਜ਼ਖਮਾਂ ਦੀ ਤਾਬ ਨਾ ਸਹਾਰਦਾ ਹੋਇਆ ਦਮ ਤੋੜ ਗਿਆ। ਬੁਲਾਰੇ ਨੇ ਦਸਿਆ ਕਿ ਐਸ.ਐਚ.ਓ ਦੀ ਛਾਤੀ ਵਿਚ ਗੋਲੀਆਂ ਵੱਜੀਆਂ ਸਨ। ਅੱਤਵਾਦੀਆਂ ਨੂੰ ਨੱਪਣ ਲਈ ਵੱਡੀ ਪੱਧਰ 'ਤੇ ਤਲਾਸ਼ੀਆਂ ਲੈਣ ਦਾ ਕੰਮ ਸ਼ੁਰੂ ਕੀਤਾ ਗਿਆ ਹੈ। ਅਜੇ ਤੱਕ ਕਿਸੇ ਵੀ ਅੱਤਵਾਦੀ ਸੰਗਠਨ ਨੇ ਇਸ ਹਮਲੇ ਦੀ ਜਿੰਮੇਵਾਰੀ ਨਹੀਂ ਲਈ ਹੈ। ਪੁਲਿਸ ਸੂਤਰਾਂ ਅਨੁਸਾਰ ਗੋਲੀਬਾਰੀ ਕਾਰਨ ਹਫੜਾ ਦਫੜੀ ਪੈ ਗਈ ਜਿਸ ਦਾ ਫਾਇਦਾ ਲੈ ਕੇ ਅੱਤਵਾਦੀ ਬਚ ਕੇ ਨਿਕਲ ਗਏ।

No comments: