jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Thursday 5 December 2013

ਸੱਤ੍ਹਾ ਤੇ ਕਾਬਜ ਲੋਕਾਂ ਦੀਆਂ ਬੱਸਾਂ ਵਾਲਿਆਂ ਦੇ ਆਪਣੇ ਕਾਨੂੰਨ ਤੇ ਅਸੂਲ

www.sabblok.blogspot.com

ਸਵਾਰੀਆਂ ਦੀ ਜਿੰਦਗੀ ਨਾਲ ਖੇਡਦੇ ਹਨ, ਇਤਰਾਜ ਕਰਨ ਤੇ ਗੁੰਡਾਗਰਦੀ ਕਰਦੇ ਹਨ

ਬਠਿੰਡਾ/5 ਦਸੰਬਰ/ ਬੀ ਐਸ ਭੁੱਲਰ




ਜੇਕਰ ਸੱਤਾ ਦਾ ਨਸ਼ਾ ਜਿਸ ਸਿਰ ਨੂੰ ਚੜ੍ਹ ਜਾਵੇ ਤਾਂ ਉਹ ਬੰਦਾ ਹੋਰਨਾਂ ਨੂੰ ਬੰਦੇ ਨਹੀਂ ਸਮਝਦਾ। ਕੁਝ ਇਹੋ ਜਿਹਾ ਹਾਲ ਪੰਜਾਬ ’ਚ ਬਾਦਲਕਿਆਂ ਦੀ ਔਰਬਿਟ ਬੱਸਾਂ ਵਾਲੇ ਸਰੇਆਮ ਕਰਦੇ ਹਨ।  ਮਾਮਲਾ ਕੁਝ ਇਸ ਪ੍ਰਕਾਰ ਹੈ ਕਿ ਬਰਨਾਲਾ ਤੋਂ ਬਠਿੰਡਾ ਰੂਟ ’ਤੇ ਓਰਬਿਟ ਕੰਪਨੀ ਦੀ ਬੱਸ ਨੰਬਰ ਪੀ. ਬੀ. 03 ਐਫ਼ 7509 ਚੱਲੀ ਤਾਂ ਬੱਸ ਅੱਡੇ ਵਿੱਚੋਂ ਬਾਹਰ ਨਿਕਲਦਿਆਂ ਹੀ ਬੱਸ ਡਰਾਈਵਰ ਨੇ ਉ¤ਚੀ ਆਵਾਜ਼ ਵਿੱਚ ਐਲ. ਸੀ. ਡੀ. ’ਤੇ ਗਾਣੇ ਚਲਾਉਣ ਤੋਂ ਬਾਅਦ ਮੋਬਾਇਲ ਸੁਣਨਾ ਸ਼ੁਰੂ ਕੀਤਾ, ਉਸ ਦਾ ਸਾਰਾ ਧਿਆਨ ਮੋਬਾਇਲ ’ਤੇ ਹੋਣ ਕਾਰਣ ਬਹੁਤਾ ਚਿਰ ਉਹ ਬੱਸ ਇਧਰ ਉਧਰ ਲਾਪਰਵਾਹੀ ਨਾਲ ਚਲਾਉਂਦਾ ਰਿਹਾ ਅਤੇ ਬੱਸ ਦੀਆਂ ਸਵਾਰੀਆਂ ਤੇ ਸੜਕ ’ਤੇ ਚੱਲ ਰਹੇ ਵਾਹਨ ਚਾਲਕਾਂ ਦੀਆਂ ਜ਼ਿੰਦਗੀਆਂ ਨਾਲ ਖੇਡਦਾ ਰਿਹਾ।

ਪੰਜਾਬ ਹੀ ਨਹੀਂ ਦੇਸ਼ ਦੇ ਟਰਾਫਿਕ ਨਿਯਮਾਂ ਮੁਤਾਬਕ ਡਰਾਈਵਿੰਗ ਕਰਦਿਆਂ ਮੋਬਾਇਲ ਫੋਨ ਸੁਣਨਾ ਗੈਰ ਕਾਨੂੰਨੀ ਹੈ, ਇਸ ਲਈ ਸਵਾਰੀਆਂ ਦੀ ਜ਼ਿੰਦਗੀ ਨਾਲ ਖੇਡ ਰਹੇ ਓਰਬਿਟ ਦੇ ਡਰਾਈਵਰ ਦੀ ਫੋਨ ਸੁਣਦਿਆਂ ਤੇ ਲਾਪਰਵਾਹੀ ਨਾਲ ਤੇਜ਼ ਰਫਤਾਰ ਨਾਲ ਬੱਸ ਚਲਾਉਂਦੇ ਦੀ ਇੱਕ ਪੱਤਰਕਾਰ ਨੇ ਫੋਟੋ ਖਿੱਚਣ ਦੀ ਹਿੰਮਤ ਕਰ ਲਈ ਤਾਂ ਓਰਬਿਟ ਦਾ ‘ਸਟਾਫ਼’ ਭੜਕ ਗਿਆ।

 ਸਰੇਆਮ ਅਸ਼ਲੀਲ ਭਾਸ਼ਾ ਵਰਤਦਿਆਂ ਉਹਨਾਂ ਨੇੜੇ ਆ ਕੇ ਪੱਤਰਕਾਰ ਨੂੰ ਕਿਹਾ ਕਿ ਬੰਦਿਆਂ ਵਾਂਗੂ ਜਾਂ ਤਾਂ ਫ਼ੋਟੋ ਹੁਣੇ ਡਿਲੀਟ ਕਰਦੇ ਨਹੀਂ ਤਾਂ ਤੂੰ ਸੁੱਕਾ ਘਰੇ ਨਹੀਂ ਜਾ ਸਕਦਾ। ਉਹਨਾਂ ਨੇ ਕੈਮਰਾ ਖੋਹਣ ਦੀ ਵੀ ਕੋਸ਼ਿਸ਼ ਕੀਤੀ। ਫਿਰ ਡਰਾਈਵਰ ਨੇ ਗਾਲ ਕੱਢ ਕੇ ਕਿਹਾ ਕਿ ‘ਇਸ ਨੂੰ ਘੜੀਸ ਕੇ ਬਾਰੀ ਵਿੱਚੋਂ ਬਾਹਰ ਸੁੱਟੋ ਆਪੇ ਟਾਇਰ ਹੇਠ ਆ ਕੇ ਮਾਰਿਆ ਜਾਵੇਗਾ।’ ਗੁੰਡਾਗਰਦੀ ਦੀਆਂ ਸਾਰੀਆਂ ਹੱਦਾਂ ਪਾਰ ਕਰਦਿਆਂ ਬਠਿੰਡਾ ਤੱਕ 60 ਰੁਪਏ ਦੀ ਟਿਕਟ ਹੋਣ ’ਤੇ ਵੀ ਤਪੇ ਤੱਕ ਕਾਫੀ ਜੱਦੋ-ਜਹਿਦ ਮਗਰੋਂ ਪੁੱਜਣ ’ਤੇ ਉਹਨਾਂ ਨੇ ਤਪੇ ਬਾਈਪਾਸ ਬੱਸ ਅੱਡੇ ’ਤੇ ਜਬਰੀ ਉ¤ਤਰਨ ਲਈ ਮਜਬੂਰ ਕੀਤਾ। ਜਦੋਂ ਤਪੇ ਉ¤ਤਰ ਕੇ ਬੱਸ ਦਾ ਨੰਬਰ ਨੋਟ ਕੀਤਾ ਗਿਆ ਤਾਂ ਓਰਬਿਟ ਸਟਾਫ਼ ਦੇ ਤਿੰਨੋਂ ਜਣੇ ਗੁੰਡਿਆਂ ਵਾਂਗ ਬਾਰੀਆਂ ਵਿੱਚ ਖੜ੍ਹ ਕੇ ਲਲਕਾਰਦੇ ਹੋਏ ਕਹਿ ਰਹੇ ਸਨ ਕਿ ਅਜੇ ਤਾਂ ਸਾਡੀ 3 ਸਾਲ ਸਰਕਾਰ ਹੋਰ ਹੈ   ਅਸੀਂ ਤਾਂ ਇਸੇ ਤਰ੍ਹਾਂ ਕਰਾਂਗੇ ਤੂੰ ਕਰ ਲੈ ਜੋ ਕਰਨਾ ਹੈ।

          ਇਹ ਸਾਰੀ ਬਦਮਾਸ਼ੀ ਭਾਵੇਂ ਸਵਾਰੀਆਂ ਦੇ ਸਾਹਮਣੇ ਹੋਈ ਪਰ ਮਾਨਸਿਕ ਰੂਪ ਵਿਚ ਅਪਾਹਜ ਹੋ ਚੁੱਕੇ ਲੋਕ ਖ਼ਾਮੋਸ਼ ਸਨ। ਲਗਾਤਾਰ ਲਲਕਾਰੇ ਵੱਜਦੇ ਰਹੇ, ਗੁੰਡਾਗਰਦੀ ਇਸ ਤੋਂ ਅੱਗੇ ਸਾਰੀਆਂ ਹੱਦਾਂ ਪਾਰ ਕਰ ਗਈ। ਇਸ ਤੋਂ ਮਗਰੋਂ ਅਗਲੀ ਓਰਬਿਟ ਨੰਬਰ ਪੀ. ਬੀ. 3 ਯੂ. 3735 ਵਿੱਚ ਚੜ੍ਹ ਜਾਣ ’ਤੇ ਉਹਨਾਂ ਨੇ ਇਹ ਬੱਸ ਕੁਝ ਅੱਗੇ ਜਾ ਕੇ ਘੇਰ ਲਈ ਤੇ ਕਹਿਣ ਲੱਗੇ ਕਿ ਇਸ ਸ਼ਖਸ ਨੇ ਆਪਣੇ ਡਰਾਈਵਰ ਦੀ ਫ਼ੋਨ ਸੁਣਦੇ ਦੀ ਫ਼ੋਟੋ ਖਿੱਚੀ ਹੋਈ ਹੈ ਇਸ ਨੂੰ ਬੱਸ ’ਚੋਂ ਲਾਹੋ ਤੇ ਸਬਕ ਸਿਖਾਓ ਅਤੇ ਉਸ ਦੇ ਡਰਾਈਵਰ ਨੇ ਵੀ ਪੱਤਰਕਾਰ ਨੂੰ ਅੱਧਵਾਟੇ ਹੀ ਲਾਹ ਦਿੱਤਾ। ਜੋ ਹੋਰ ਸਾਧਨ ਰਾਹੀਂ ਬਠਿੰਡਾ ਪੁੱਜਿਆ।

ਸੱਤਾ ਦੇ ਨਸ਼ੇ ਵਿੱਚ ਆਪ ਹੁਦਰੀਆਂ ਕਰਨ ਵਾਲੇ ਓਰਬਿਟ ਸਟਾਫ਼ ਦੇ ਆਪਣੇ ਹੀ ਅਸੂਲ ਤੇ ਆਪਣੇ ਹੀ ਕਾਨੂੰਨ ਬਣਾਏ ਹੋਏ ਹਨ, ਉਹ 2 ਰੁਪਏ ਤੋਂ ਲੈ ਕੇ 5 ਰੁਪਏ ਤੱਕ ਦਾ ਵੱਧ ਕਿਰਾਇਆ ਤਾਂ ਵਸੂਲਦੇ ਹੀ ਨੇ ਸਗੋਂ ਉਹਨਾਂ ਦੀਆਂ ਟਿਕਟਾਂ ’ਤੇ ਕਾਨੂੰਨ ਮੁਤਾਬਕ ਬੱਸ ਕੰਪਨੀ ਦਾ ਨਾਂਅ ਵੀ ਨਹੀਂ ਛਾਪਿਆ ਜਾਂਦਾ ਸਗੋਂ ਬਹੁਤੀਆਂ ਟਿਕਟਾਂ ਦੇ ਹੇਠਲਾ ਨੰਬਰ ਵੀ ਫਾੜ ਦਿੱਤਾ ਜਾਂਦਾ ਹੈ।

No comments: