jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Tuesday 3 December 2013

ਬਾਦਲਾਂ ਵੱਲੋਂ ਮੋਦੀ ਨੂੰ ਜਗਰਾਓ ਬੁਲਾਉਣ ਵਿਰੁੱਧ ਖੋਲ੍ਹੇ ਜਾ ਰਹੇ ਮੋਦੀ ਵਿਰੋਧੀ ਮੰਚ ਦਫ਼ਤਰ ਦੇ ਉਦਘਾਟਨ ਸਮੇਂ 4 ਦਸੰਬਰ ਨੂੰ ਜਗਰਾਓ ਪਹੁੰਚੋ : ਮਾਨ

www.sabblok.blogspot.com
ਫਤਹਿਗੜ੍ਹ ਸਾਹਿਬ.03 ਦਸੰਬਰ. – “ਇਕ ਪਾਸੇ ਘੱਟ ਗਿਣਤੀ ਵਿਰੋਧੀ ਜਮਾਤ ਬੀਜੇਪੀ ਅਤੇ ਮੁਸਲਿਮ ਕੌਮ ਦੇ ਕਾਤਲ ਸ੍ਰੀ ਨਰਿੰਦਰ ਮੋਦੀ ਵਰਗੇ simranjit-singh-mannਜਾਲਮ ਲੋਕ ਹਨ । ਦੂਸਰੇ ਪਾਸੇ ਹਰ ਤਰ੍ਹਾਂ ਦੇ ਜ਼ਬਰ-ਜੁਲਮ, ਬੇਇਨਸਾਫ਼ੀਆਂ ਅਤੇ ਵਿਤਕਰਿਆਂ ਵਿਰੁੱਧ ਅਵਾਜ਼ ਬੁਲੰਦ ਕਰਨ ਵਾਲੀ ਅਤੇ ਦ੍ਰਿੜਤਾ ਨਾਲ ਸੰਘਰਸ਼ ਕਰਨ ਵਾਲੀ ਸਿੱਖ ਕੌਮ ਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਜਥੇਬੰਦੀ ਹੈ । ਤੀਸਰੇ ਪਾਸੇ ਸਿੱਖ ਕੌਮ ਦਾ ਚੋਗਾ ਪਹਿਨਕੇ ਸਿੱਖ ਅਤੇ ਮੁਸਲਿਮ ਕੌਮ ਦੇ ਕਾਤਲਾਂ ਦੀ ਪਿੱਠ ਪੂਰਨ ਵਾਲੇ ਸ. ਪ੍ਰਕਾਸ਼ ਸਿੰਘ ਬਾਦਲ ਅਤੇ ਬਾਦਲ ਪਰਿਵਾਰ ਹੈ, ਜੋ ਮੁਸ਼ਲਿਮ, ਸਿੱਖ ਅਤੇ ਘੱਟ ਗਿਣਤੀ ਕੌਮਾਂ ਦੀ ਕਤਲੇਆਮ ਤੇ ਨਸ਼ਲਕੁਸੀ ਕਰਨ ਵਾਲੀ, ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਦਰਬਾਰ ਸਾਹਿਬ ਤੇ ਬਲਿਊ ਸਟਾਰ ਦਾ ਫ਼ੌਜੀ ਹਮਲੇ ਨੂੰ ਸਹੀ ਕਰਾਰ ਦੇਣ ਵਾਲੀ ਬੀਜੇਪੀ ਅਤੇ ਮੋਦੀ ਨੂੰ ਪੰਜਾਬ ਦੀ ਪਵਿੱਤਰ ਧਰਤੀ ‘ਤੇ ਬੁਲਾਕੇ ਦੁਸ਼ਮਣਾਂ ਨੂੰ ਸਨਮਾਨਿਤ ਕਰਨ ਦੀ ਬਜ਼ਰ ਗੁਸਤਾਖੀ ਕਰ ਰਹੇ ਹਨ । ਜਿਸ ਮੋਦੀ ਨੇ ਗੁਜਰਾਤ ਵਿਚ ਮੁਸਲਿਮ ਕੌੰਮ ਦਾ ਵੱਡੇ ਪੱਧਰ ਤੇ ਕਤਲੇਆਮ ਕੀਤਾ ਹੋਵੇ ਅਤੇ ਜਿਸ ਮੋਦੀ ਵੱਲੋਂ 60 ਹਜ਼ਾਰ ਸਿੱਖ ਜਿੰਮੀਦਾਰਾਂ ਨੂੰ ਗੁਜਰਾਤ ਵਿਚੋ ਜ਼ਬਰੀ ਉਜਾੜਿਆ ਜਾ ਰਿਹਾ ਹੋਵੇ, ਉਸ ਮੋਦੀ ਨੂੰ ਇਸ ਧਰਤੀ ਤੇ ਬੁਲਾਕੇ ਸ. ਬਾਦਲ ਅਤੇ ਬਾਦਲ ਪਰਿਵਾਰ ਮਨੁੱਖਤਾ ਅਤੇ ਸਿੱਖ ਕੌਮ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹਨ ? ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਸਮੁੱਚੀ ਸਿੱਖ ਕੌਮ ਜਥੇਬੰਦੀਆਂ ਨੂੰ ਨਾਲ ਲੈਕੇ ਮੋਦੀ ਦੀ ਪੰਜਾਬ ਆਮਦ ਦਾ ਵੱਡੇ ਪੱਧਰ ਤੇ ਵਿਰੋਧ ਕਰਨ ਦੀ ਕੌਮੀ ਜਿੰਮੇਵਾਰੀ ਨਿਭਾਉਣ ਜਾ ਰਿਹਾ ਹੈ । ਇਸ ਮਕਸਦ ਦੀ ਪ੍ਰਾਪਤੀ ਲਈ ਕੱਲ੍ਹ ਮਿਤੀ 4 ਦਸੰਬਰ ਨੂੰ ਜਗਰਾਓ ਵਿਖੇ ਸਮੁੱਚੀਆਂ ਸਿੱਖ ਜਥੇਬੰਦੀਆਂ ਅਤੇ ਮੋਦੀ ਦਾ ਇਖਲਾਕੀ ਤੌਰ ਤੇ ਵਿਰੋਧ ਕਰਨ ਵਾਲੀਆਂ ਜਥੇਬੰਦੀਆਂ ਦੇ ਸਾਂਝੇ ਦਫ਼ਤਰ ਦਾ ਉਦਘਾਟਨ ਸਵੇਰੇ 11:00 ਵਜੇ ਜਗਰਾਓ ਵਿਖੇ ਕੀਤਾ ਜਾ ਰਿਹਾ ਹੈ । ਜਿਸ ਵਿਚ ਸਮੁੱਚੀਆਂ ਸਿੱਖ ਜਥੇਬੰਦੀਆਂ ਸਿੱਖ ਕੌਮ ਅਤੇ ਹਰ ਤਰ੍ਹਾਂ ਦੀ ਬੁਰਾਈ ਵਿਰੁੱਧ ਜੂਝਣ ਵਾਲੇ ਇਥੋ ਦੇ ਬਸਿੰਦਿਆਂ ਨੂੰ ਪਹੁੰਚਣ ਲਈ ਖੁੱਲ੍ਹਾ ਸੱਦਾ ਦਿੱਤਾ ਜਾਂਦਾ ਹੈ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਬੁਰਾਈ ਵਿਰੁੱਧ ਸੰਘਰਸ਼ ਕਰਨ ਵਾਲੀਆਂ ਸਖਸ਼ੀਅਤਾਂ, ਜਥੇਬੰਦੀਆਂ ਅਤੇ ਸਮੁੱਚੀ ਸਿੱਖ ਕੌਮ ਨੂੰ ਆਉਣ ਵਾਲੇ ਕੱਲ੍ਹ 4 ਦਸੰਬਰ ਨੂੰ ਜਗਰਾਓ ਵਿਖੇ ਪਹੁੰਚਣ ਦੀ ਸੰਜ਼ੀਦਾਂ ਅਪੀਲ ਕਰਦੇ ਹੋਏ ਪ੍ਰਗਟ ਕੀਤੇ । ਉਹਨਾਂ ਕਿਹਾ ਕਿ ਇਸ ਪਵਿੱਤਰ ਧਰਤੀ ਤੋ ਗੁਰੂ ਸਾਹਿਬਾਨ ਨੇ ਜ਼ਾਲਮਾਂ ਅਤੇ ਜ਼ਬਰ ਨੂੰ ਖ਼ਤਮ ਕਰਨ ਲਈ ਵੱਡੀਆਂ ਕੁਰਬਾਨੀਆਂ ਦੇਕੇ ਇਸ ਮਿਸਨ ਦੀ ਪ੍ਰਾਪਤੀ ਵੀ ਕੀਤੀ ਅਤੇ ਇਨਸਾਫ਼ ਅਤੇ ਬਰਾਬਰਤਾ ਵਾਲੇ ਪ੍ਰਬੰਧ ਕਾਇਮ ਕਰਨ ਦਾ ਸਮੁੱਚੀ ਮਨੁੱਖਤਾ ਨੂੰ ਸੰਦੇਸ਼ ਦਿੱਤਾ ਸੀ । ਅੱਜ ਵੀ ਜ਼ਾਬਰ ਤੇ ਜ਼ਾਲਮ ਹੁਕਮਰਾਨ, ਘੱਟ ਗਿਣਤੀ ਕੌਮਾਂ ਵਿਰੋਧੀ ਜਮਾਤਾਂ ਇਥੇ ਮੁਸਲਿਮ, ਸਿੱਖ, ਇਸਾਈ ਅਤੇ ਦਲਿਤਾ ਨਾਲ ਗੈਰ ਵਿਧਾਨਿਕ ਅਤੇ ਗੈਰ ਸਮਾਜਿਕ ਤਰੀਕੇ ਬੇਇਨਸਾਫ਼ੀਆਂ ਕਰਦੀਆਂ ਆ ਰਹੀਆਂ ਹਨ । ਅੱਜ ਫਿਰ ਸਾਨੂੰ ਗੁਰੂ ਸਾਹਿਬਾਨ ਵੱਲੋ ਦਰਸਾਏ ਮਨੁੱਖਤਾ ਪੱਖੀ ਸਿਧਾਤਾਂ ਅਤੇ ਸੋਚ ਉਤੇ ਪਹਿਰਾ ਦਿੰਦੇ ਹੋਏ ਸਮੁੱਚੀਆਂ ਇਨਸਾਫ਼ ਪਸੰਦ ਸ਼ਕਤੀਆਂ, ਸੰਗਠਨ, ਕੌਮਾਂ, ਧਰਮਾਂ ਨੂੰ ਨਾਲ ਲੈਕੇ ਜ਼ਾਲਮਾਂ ਦਾ ਅੰਤ ਕਰਨ ਲਈ ਉਸੇ ਤਰ੍ਹਾਂ ਦ੍ਰਿੜਤਾ ਨਾਲ ਸੰਘਰਸ਼ ਕਰਨਾ ਪਵੇਗਾ । ਤਾਂ ਕਿ ਅਸੀ ਇਕੱਤਰ ਹੋ ਕੇ ਇਥੋ ਜ਼ਾਲਮਾਂ ਅਤੇ ਮੁਤੱਸਵੀਆ ਦਾ ਖ਼ਾਤਮਾ ਕਰ ਸਕੀਏ ਅਤੇ ਇਥੇ ਅਜਿਹਾ ਸਰਬ-ਸਾਂਝਾ ਰਾਜ ਪ੍ਰਬੰਧ ਕਾਇਮ ਕਰ ਸਕੀਏ, ਜਿਥੇ ਕਿਸੇ ਵੀ ਨਾਲ ਕੋਈ ਬੇਇਨਸਾਫ਼ੀ, ਵਿਤਕਰਾ ਨਾ ਹੋ ਸਕੇ । ਸਭਨਾਂ ਨੂੰ ਬਰਾਬਰਤਾ ਦੇ ਹੱਕ ਪ੍ਰਦਾਨ ਹੋਣ ਅਤੇ ਹਰ ਇਨਸਾਨ ਆਪਣੀ ਪੂਰਨ ਅਜ਼ਾਦੀ ਨਾਲ ਵਿਚਰ ਸਕੇ । 
ਸ. ਮਾਨ ਨੇ ਹਰ ਕੌਮ, ਧਰਮ, ਫਿਰਕੇ ਆਦਿ ਦੇ ਦੁਨਿਆਵੀ ਵਿਤਕਰਿਆਂ ਤੋ ਉਪਰ ਉੱਠਕੇ 4 ਦਸੰਬਰ ਨੂੰ ਜ਼ਬਰ ਤੇ ਜ਼ਾਲਮ ਵਿਰੁੱਧ ਫੈਸਲਾਕੁੰਨ ਸੰਘਰਸ਼ ਵਿੰਢਣ ਦੇ ਮਕਸਦ ਅਧੀਨ ਜਗਰਾਓ ਵਿਖੇ ਖੋਲ੍ਹੇ ਜਾ ਰਹੇ ਦਫ਼ਤਰ ਸਮੇ ਪਹੁੰਚਣ ਦੀ ਜੋਰਦਾਰ ਅਪੀਲ ਕੀਤੀ ।

No comments: