jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Tuesday 3 December 2013

ਬਾਦਲ ਸਰਕਾਰ ਖੇਡਾਂ ਦੇ ਸਮਾਗਮਾਂ ’ਚ ਅਸ਼ਲੀਲਤਾ ਪਰੋਸ ਕੇ ਪੰਜਾਬ ਦੀ ਜਵਾਨੀ ਨੂੰ ਬਰਬਾਦ ਕਰਨ ਲੱਗੀ : ਮਾਨ

www.sabblok.blogspot.com

mannਬਰਨਾਲਾ, 2 ਦਸੰਬਰ (ਜਗਸੀਰ ਸਿੰਘ ਸੰਧੂ) : ਪੰਜਾਬ ਸਰਕਾਰ ਇੱਕ ਪਾਸੇ ਤਾਂ ਖੇਡਾਂ ਨੂੰ ਪ੍ਰਫ਼ੁੱਲਤ ਕਰਨ ਦਾ ਢੌਂਗ ਕਰ ਰਹੀ ਹੈ, ਦੂਜੇ ਪਾਸੇ ਕਬੱਡੀ ਦੇ ਉਦਘਾਟਨੀ ਸਮਾਰੋਹ ਵਿੱਚ ਅਸ਼ਲੀਲਤਾ ਪਰੋਸ ਕੇ ਪੰਜਾਬ ਦੀ ਨੌਜਵਾਨੀ ਨੂੰ ਲੱਚਰਪੁਣੇ ਵੱਲ ਧਕੇਲ ਰਹੀ ਹੈ। ਇਹਨਾਂ ਸਬਦਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸ੍ਰ: ਸਿਮਰਨਜੀਤ ਸਿੰਘ ਨੇ ਬਰਨਾਲਾ ਨੇੜਲੇ ਸੰਨਅਤੀ ਕਸਬੇ ਪੱਖੋ-ਕੈਂਚੀਆਂ ਵਿਖੇ ਇੱਕ ਵਿਆਹ ਸਮਾਗਮ ਵਿੱਚ ਸਮੂਲੀਅਤ ਕਰਨ ਸਮੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਘੱਟਗਿਣਤੀ ਵਰਗ ਦੇ ਦੁਸ਼ਮਣ ਨਰਿੰਦਰ ਮੋਦੀ ਦੇ ਹੱਕ ਵਿੱਚ ਸ਼੍ਰੋਮਣੀ ਅਕਾਲੀ ਦਲ (ਬਾਦਲ) ਦਾ ਖੜ•ਨਾ ਬਹੁਤ ਹੀ ਮੰਦਭਾਗਾ ਹੈ। ਸ੍ਰ: ਮਾਨ ਨੇ ਕਿਹਾ ਕਿ ਐਨ. ਡੀ. ਏ ਦੀ ਆਪਣੀ ਭਾਈਵਾਲ ਪਾਰਟੀ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਕਿਸੇ ਹੋਰ ਸੂਬੇ ਵਿੱਚ ਕੋਈ ਸੀਟ ਨਹੀਂ ਦੇ ਰਹੀ, ਪ੍ਰੰਤੂ ਪ੍ਰਕਾਸ਼ ਸਿੰਘ ਬਾਦਲ ਭਾਜਪਾ ਨੂੰ ਪੰਜਾਬ ਦੀਆਂ ਅੱਧੀਆਂ ਵਿਧਾਨ ਸਭਾ ਸੀਟਾਂ ਸੌਂਪ ਚੁੱਕੇ ਹਨ। ਉਨ੍ਹਾਂ ਕਿਹਾ ਕਿ ਆਉਣ ਵਾਲੀਆਂ ਲੋਕ ਸਭਾ ਚੋਣਾਂ ਵਿੱਚ ਸਾਡੀ ਪਾਰਟੀ ਪੰਜਾਬ ਦੀਆਂ ਸੀਟਾਂ, ਕਸ਼ਮੀਰ ਵਿੱਚ 1, ਰਾਜਸਥਾਨ ਵਿੱਚ 3 ਅਤੇ ਹਰਿਆਣਾ ਵਿੱਚ 4 ਸੀਟਾਂ ’ਤੇ ਚੋਣ ਲੜੇਗੀ। ਉਨ੍ਹਾ ਕਿਹਾ ਕਿ ਜਿੰਨ੍ਹਾਂ ਸੂਬਿਆਂ ਵਿੱਚ ਸਿੱਖ ਬਹੁਗਿਣਤੀ ਵਿੱਚ ਹਨ, ਉਥੇ ਅਸੀਂ ਹਰ ਹਾਲਤ ਵਿੱਚ ਚੋਣ ਲੜਾਂਗੇ ਤਾਂ ਜੋ ਕੇਂਦਰ ਸਰਕਾਰ ਸਿੱਖਾਂ ਨੂੰ ਇਨਸਾਫ਼ ਦੇਣ ਲਈ ਸੋਚਣ ਲਈ ਮਜਬੂਰ ਹੋਵੇ। ਉਹਨਾਂ ਨੇ ਕਿਹਾ ਕਿ ਬਲਾਤਕਾਰ ਦੇ ਦੋਸ਼ ਵਿੱਚ ਸਾਧ ਆਸ਼ਾਰਾਮ ਅਤੇ ਤਹਿਲਕਾ ਕਾਂਡ ਦੇ ਮੁੱਖੀ ਤਰੁਣ ਤੇਜਪਾਲ ਨੂੰ ਗਿਫ਼ਤਾਰ ਕਰ ਲਿਆ ਗਿਆ, ਜਦਕਿ ਸੁਪਰੀਮ ਕੋਰਟ ਦੇ ਜੱਜ ਗਾਂਗੁਲੀ ਨੂੰ ਵੀ ਕਿਸੇ ਸਮੇਂ ਗ੍ਰਿਫ਼ਤਾਰ ਕੀਤਾ ਜਾ ਸਕਦਾ ਹੈ, ਫ਼ਿਰ ਬਲਾਤਕਾਰ ਦੇ ਦੋਸ਼ਾਂ ਵਿੱਚ ਘਿਰੇ ਡੇਰਾ ਸਿਰਸਾ ਦੇ ਮੁਖੀ ਸੌਦਾ ਸਾਧ ਨੂੰ ਹੁਣ ਤੱਕ ਗ੍ਰਿਫ਼ਤਾਰ ਕਿਉਂ ਨਹੀਂ ਕੀਤਾ ਗਿਆ। ਉਨ੍ਹਾ ਕਿਹਾ ਕਿ ਜੇਕਰ ਨਜ਼ਾਇਜ਼ ਹਥਿਆਰ ਰੱਖਣ ਦੇ ਮਾਮਲੇ ਵਿੱਚ ਸਜ਼ਾ ਕੱਟ ਰਹੇ ਸੰਜੇ ਦੱਤ ਨੂੰ 15 ਦਿਨਾਂ ਦੀ ਜਮਾਨਤ ਮਿਲ ਸਕਦੀ ਹੈ, ਤਾਂ ਜੇਲ੍ਹਾਂ ਵਿੱਚ ਬੰਦ ਸਿੱਖਾਂ ਨੂੰ ਕਿਉਂ ਨਹੀਂ। ਇਸ ਸਮੇਂ ਜ਼ਿਲ੍ਹਾ ਪ੍ਰਧਾਨ ਜੱਥੇਦਾਰ ਰਣਜੀਤ ਸਿੰਘ ਸੰਘੇੜਾ, ਹਰਮੇਸ਼ਇੰਦਰ ਸਿੰਘ ਸੰਗਰੂਰ, ਗੁਰਨੈਬ ਸਿੰਘ ਰਾਮਪੁਰਾ, ਸੁਰਜੀਤ ਸਿੰਘ ਕਾਲਾਬੂਲਾ ਸ਼੍ਰੋਮਣੀ ਕਮੇਟੀ ਮੈਂਬਰ, ਹਰੀ ਸਿੰਘ ਸੰਘੇੜਾ, ਮੋਤਾ ਸਿੰਘ ਨਾਈਵਾਲਾ, ਸਰਬਜੀਤ ਸਿੰਘ ਬੈਲਜੀਅਮ, ਜਗਸੀਰ ਸਿੰਘ ਮੌੜ, ਕੁਲਦੀਪ ਸਿੰਘ ਉਗੋਕੇ, ਇਕਬਾਲ ਸਿੰਘ ਘੁੰਨਸ, ਗੁਰਮੇਲ ਸਿੰਘ ਜਗਜੀਤਪੁਰਾ, ਸਾਧੂ ਸਿੰਘ ਠੁਲ੍ਹੀਵਾਲ, ਸੁਖਵਿੰਦਰ ਸਿੰਘ ਮਹਿਲ ਕਲਾਂ, ਗੁਰਦਿੱਤ ਸਿੰਘ ਸੰਘੇੜਾ, ਮਨਜੀਤ ਸਿੰਘ ਸੰਘੇੜਾ, ਜੀਤ ਸਿੰਘ ਮਾਂਗੇਵਾਲ, ਹਰਵਿੰਦਰ ਸਿੰਘ ਹਰੀਗੜ•, ਲਾਭ ਸਿੰਘ ਠੀਕਰੀਵਾਲ ਆਦਿ ਹਾਜ਼ਰ ਸਨ।

No comments: