jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Sunday 8 December 2013

ਬੱਸ-ਟਰੱਕ ਟੱਕਰ 'ਚ 6 ਦੀ ਮੌਤ, 27 ਜ਼ਖ਼ਮੀ

www.sabblok.blogspot.com
Six deaths and 27 injured in road accident
ਬੱਸ-ਟਰੱਕ ਟੱਕਰ 'ਚ 6 ਦੀ ਮੌਤ, 27 ਜ਼ਖ਼ਮੀ
ਪਟਿਆਲਾ : ਇਸ ਸਰਦ ਰੁੱਤ ਦੀ ਪਹਿਲੀ ਧੁੰਦ ਨਾਲ ਪਟਿਆਲਾ-ਸਰਹਿੰਦ ਰੋਡ 'ਤੇ ਸਥਿਤ ਪਿੰਡ ਫੱਗਣ ਮਾਜਰਾ ਨਜ਼ਦੀਕ ਵੇਟਰਾਂ ਨਾਲ ਭਰੀ ਮਿੰਨੀ ਬੱਸ ਸਵਰਾਜ ਮਾਜ਼ਦਾ ਅਤੇ ਟਰੱਕ ਵਿਚਾਲੇ ਹੋਈ ਜ਼ਬਰਦਸਤ ਟੱਕਰ 'ਚ 6 ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ 27 ਹੋਰ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਏ ਜਿਨ੍ਹਾਂ ਨੂੰ 108 ਐਂਬੂਲੈਂਸ ਦੀ ਮਦਦ ਨਾਲ ਸਰਕਾਰੀ ਰਾਜਿੰਦਰਾ ਹਸਪਤਾਲ ਪਟਿਆਲਾ ਲਿਆਂਦਾ ਗਿਆ। ਜਦੋਂ ਇਸ ਭਿਆਨਕ ਹਾਦਸੇ ਦੀ ਸੂਚਨਾ ਪੁਲਸ ਨੂੰ ਮਿਲੀ ਤਾਂ ਐੱਸਐੱਸਪੀ ਫਤਹਿਗੜ੍ਹ ਸਾਹਿਬ ਗੁਰਮੀਤ ਸਿੰਘ ਚੌਹਾਨ, ਡੀਐੱਸਪੀ. ਦਿਹਾਤੀ ਹਰਿੰਦਰ ਸੰਧੂ ਅਤੇ ਪੁਲਸ ਥਾਣਾ ਮੁੱਲੇਪੁਰ ਇੰਚਾਰਜ ਅਜੈਬ ਸਿੰਘ ਮੌਕੇ 'ਤੇ ਪੱੁਜੇ। ਉਨ੍ਹਾਂ ਬੱਸ ਵਿਚ ਫਸੇ ਜ਼ਖ਼ਮੀਆਂ ਨੂੰ ਹਸਪਤਾਲ ਪਹੁੰਚਾਇਆ। ਹਾਦਸੇ ਵਿਚ ਜ਼ਖ਼ਮੀ ਹੋਏ ਬੀਰ ਸਿੰਘ ਇਲੈਕਟ੍ਰੀਸ਼ਨ ਨੇ ਦੱਸਿਆ ਕਿ ਉਹ ਕੈਂਟਰ ਟੂ ਕੈਂਟਰ ਕੈਟਰਿੰਗ ਸਰਵਿਸ ਜੋ ਕਿ ਡੇਰਾ ਬੱਸੀ ਵਿਚ ਹੈ ਦੇ ਕੋਲ ਕੰਮ ਕਰਦਾ ਹੈ। ਉਸ ਨੇ ਦੱਸਿਆ ਕਿ ਬੀਤੀ ਰਾਤ ਬਿਠੰਡਾ ਵਿਚ ਇਕ ਪ੍ਰੋਗਰਾਮ ਸੀ, ਜਿਸ ਨੂੰ ਪੂਰਾ ਕਰਕੇ 42 ਲੋਕਾਂ ਦਾ ਸਟਾਫ ਹੈ, ਜਿਸ ਵਿਚ ਕੁੱਕ ਤੋਂ ਲੈ ਕੇ ਵੇਟਰ ਅਤੇ ਹੋਰ ਸ਼ਾਮਲ ਹਨ ਸਾਰੇ ਕੈਟਰਿੰਗ ਸਰਵਿਸ ਦੀ ਮਿੰਨੀ ਬੱਸ ਸਵਰਾਜ ਮਾਜ਼ਦਾ 'ਚ ਸਵਾਰ ਹੋ ਕੇ ਸਵੇਰੇ ਕਰੀਬ 4 ਵਜੇ ਕੰਮ ਖ਼ਤਮ ਕਰਕੇ ਵਾਪਸ ਜਾ ਰਹੇ ਸਨ। ਸਵੇਰੇ ਕਰੀਬ ਸਵਾ 7 ਵਜੇ ਸਰਹਿੰਦ ਰੋਡ 'ਤੇ ਸੰਘਣੀ ਧੁੰਦ ਛਾਈ ਹੋਈ ਸੀ। ਦੂਰ-ਦੂਰ ਤਕ ਕੁੱਝ ਵੀ ਨਜ਼ਰ ਨਹੀਂ ਆ ਰਿਹਾ ਸੀ। ਉਸ ਨੇ ਦੱਸਿਆ ਕਿ ਰਾਹ ਵਿਚ ਪਿੰਡ ਚਲੈਲਾ ਦੇ ਕੋਲ ਸਰਹਿੰਦ ਪਾਸੋਂ ਆ ਰਹੇ ਟਰੱਕ ਨੰਬਰ ਐੱਚ ਆਰ 64-6729 ਦੀ ਬੱਸ ਜ਼ਬਰਦਸਤ ਸਿੱਧੀ ਟੱਕਰ ਹੋ ਗਈ। ਕੁਝ ਲੋਕਾਂ ਅਨੁਸਾਰ ਹਾਦਸਾ ਟਰੱਕ ਦਾ ਪਿਛਲਾ ਟਾਇਰ ਫਟਣ ਕਾਰਨ ਹੋਇਆ।

No comments: