jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Sunday 8 December 2013

ਕਾਂਗਰਸ ਚਾਰੇ ਖ਼ਾਨੇ ਚਿੱਤ

www.sabblok.blogspot.com
Congress defeat in legislative assembly elections
ਕਾਂਗਰਸ ਚਾਰੇ ਖ਼ਾਨੇ ਚਿੱਤ
ਨਵੀਂ ਦਿੱਲੀ : ਆਮ ਚੋਣਾ ਦਾ ਸੈਮੀਫਾਈਨਲ ਮੰਨੀਆ ਜਾਂਦੀਆਂ ਚਾਰ ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ 'ਚ ਜਨਤਾ ਨੇ ਕਾਂਗਰਸ ਨੂੰ ਚਾਰੇ ਖਾਨੇ ਚਿੱਤ ਕਰ ਦਿੱਤਾ ਹੈ। ਇਨ੍ਹਾਂ ਚੋਣਾਂ ਦੇ ਨਤੀਜਿਆਂ 'ਚ ਕਾਂਗਰਸ ਨੂੰ ਜ਼ਬਰਦਸਤ ਹਾਰ ਦਾ ਮੂੰਹ ਵੇਖਣਾ ਪਿਆ ਹੈ। ਭਾਜਪਾ ਦੀ ਸੱਤਾ ਵਾਲੇ ਮੱਧ ਪ੍ਰਦੇਸ਼ 'ਚ ਸ਼ਿਵਰਾਜ ਚੌਹਾਨ ਨੇ ਵੱਡੇ ਫ਼ਰਕ ਨਾਲ ਤਾਂ ਛੱਤੀਸਗੜ੍ਹ 'ਚ ਡਾ. ਰਮਨ ਸਿੰਘ ਸਾਹ ਰੋਕ ਦੇਣ ਵਾਲੇ ਮੁਕਾਬਲੇ 'ਚ ਜਿੱਤ ਦੀ ਹੈਟਿ੍ਰਕ ਬਣਾਉਣ 'ਚ ਕਾਮਯਾਬ ਰਹੇ। ਉੱਥੇ ਹੀ ਰਾਜਸਥਾਨ 'ਚ ਵਸੁੰਧਰਾ ਰਾਜੇ ਨੇ ਹੁਣ ਤਕ ਦੀ ਸਭ ਤੋਂ ਵੱਡੀ ਜਿੱਤ ਦਰਜ ਕਰਕੇ ਰੇਗਿਸਾਤਨ 'ਚ ਕਾਂਗਰਸ ਦੀ ਅਸ਼ੋਕ ਗਹਿਲੋਤ ਸਰਕਾਰ ਨੂੰ ਰੋਲ ਦਿੱਤਾ ਹੈ। ਪਰ ਇਨ੍ਹਾਂ ਚੋਣਾਂ ਦਾ ਸਭ ਤੋਂ ਵੱਡਾ ਉਲਟਫੇਰ ਅੰਨਾ ਅੰਦੋਲਨ ਦੀ ਪੈਦਾਇਸ਼ ਤੇ ਇਕ ਸਾਲ ਪਹਿਲਾਂ ਹੋਂਦ 'ਚ ਆਈ ਅਰਿਵੰਦ ਕੇਜਰੀਵਾਲ ਦੀ ਆਮ ਆਦਮੀ ਪਾਰਟੀ (ਆਪ) ਨੇ ਕੀਤਾ। ਭਾਜਪਾ ਦੀ ਹਨੇਰੀ ਕੇਜਰੀਵਾਲ ਕੇਜਰੀ ਵਾਲ ਦੇ ਝਾੜੂ ਨੇ ਦਿੱਲੀ 'ਚ ਰੋਕ ਦਿੱਤੀ। ਏਨਾ ਹੀ ਨਹੀਂ, ਦਿੱਲੀ ਦੀ ਮੁੱਖ ਮੰਤਰੀ ਰਹੀ ਤਿੰਨ ਵਾਰ ਦੀ ਜੇਤੂ ਸ਼ੀਲਾ ਦੀਕਸ਼ਿਤ ਨੂੰ ਨਵੀਂ ਦਿੱਲੀ ਸੀਟ ਤੋਂ ਕੇਜਰੀਵਾਲ ਨੇ ਵੱਡੇ ਫ਼ਰਕ ਨਾਲ ਹਰਾ ਕਰੇ ਇਨ੍ਹਾਂ ਚੋਣਾਂ 'ਚ ਸਭ ਤੋਂ ਵੱਡਾ ਧਮਾਕਾ ਕਰ ਦਿੱਤਾ। ਮੱਧ ਪ੍ਰਦੇਸ਼, ਰਾਜਸਥਾਨ, ਛੱਤੀਸਗੜ੍ਹ ਤੇ ਦਿੱਲੀ ਦੇ ਚੋਣ ਨਤੀਜਿਆਂ ਤੋਂ ਬਾਅਦ ਇਹ ਸਪਸ਼ਟ ਹੋ ਗਿਆ ਹੈ ਕਿ ਜਨਤਾ ਨੇ ਕਾਂਗਰਸ ਖ਼ਿਲਾਫ਼ ਆਪਣੇ ਗੁੱਸੇ ਦਾ ਬਟਨ ਦਬਾ ਦਿੱਤਾ ਹੈ। ਆਮ ਚੋਣਾਂ ਤੋਂ ਠੀਕ ਪਹਿਲਾਂ ਆਏ ਇਹ ਨਤੀਜੇ ਯੂਪੀਏ ਸਰਕਾਰ ਦੀ ਉਲਟੀ ਗਿਣਤੀ ਸ਼ੁਰੂ ਹੋਣ ਦੇ ਸਪਸ਼ਟ ਸੰਕੇਤ ਵਜੋਂ ਵੇਖੇ ਜਾ ਰਹੇ ਹਨ। ਗ਼ਰੀਬਾਂ ਤੇ ਘੱਟ ਗਿਣਤੀਆਂ ਲਈ ਯੋਜਨਾਵਾਂ ਦਾ ਅੰਬਾਰ ਅਤੇ ਲੋਕ ਲੁਭਾਊ ਐਲਾਨਾਂ ਦੀ ਲੰਬੀ ਸੂਚੀ, ਕੁਝ ਵੀ ਕਾਂਗਰਸ ਦੇ ਕੰਮ ਨਾ ਆਇਆ। ਮਹਿੰਗਾਈ, ਭਿ੍ਰਸ਼ਟਾਚਾਰ, ਸਰਕਾਰ ਦਾ ਨਿਕੰਮਾਪਨ, ਉਨ੍ਹਾਂ ਦੇ ਆਗੂਆਂ ਹੰਕਾਰ ਕਾਂਗਰਸ ਨੂੰ ਹਰ ਥਾਂ ਲੈ ਡੁੱਬਿਆ। ਇਨ੍ਹਾਂ ਚੋਣਾਂ ਤੋਂ ਬਾਅਦ ਜਿੱਥੇ ਦੇਸ਼ ਦੀ ਸਿਆਸਤ 'ਚ ਮੋਦੀ ਦਾ ਕਦ ਵਧ ਗਿਆ, ਉੱਥੇ ਉਨ੍ਹਾਂ ਦੇ ਮੁਕਾਬਲੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਹਰ ਖੇਤਰ 'ਚ ਊਣੇ ਸਾਬਤ ਹੋਏ। ਸਭ ਤੋਂ ਦਿਲਚਸਪ ਤੇ ਹੈਰਾਨ ਕਰ ਦੇਣ ਵਾਲੇ ਨਤੀਜੇ ਦਿੱਲੀ ਦੇ ਰਹੇ। ਪੂਰੇ ਦੇਸ਼ ਦੇ ਲੋਕਾਂ ਦੇ ਮਿਜ਼ਾਜ ਦੀ ਨੁਮਾਇੰਦਗੀ ਕਰਨ ਵਾਲੀ ਦਿੱਲੀ ਨੇ ਸਪਸ਼ਟ ਬਦਲਾਅ ਦਾ ਸੰਦੇਸ਼ ਦਿੱਤਾ ਹੈ। ਦਿੱਲੀ 'ਚ ਫਲਾਈਓਵਰ ਤੇ ਸੜਕਾਂ 'ਤੇ ਰੋਸ਼ਨੀ ਦੀ ਚਕਾਚੌਂਧ ਨਾਲ ਵਿਕਾਸ ਦੇ ਨਾਅਰੇ 'ਤੇ ਚੌਥੀ ਵਾਰ ਸੱਤਾ 'ਚ ਆਉਣ ਦਾ ਦਾਅਵਾ ਕਰ ਰਹੀ ਸ਼ੀਲਾ ਦੀਕਸ਼ਿਤ ਦੀ ਸਰਕਾਰ ਨੂੰ ਜਨਤਾ ਨੇ ਜ਼ਮੀਦੋਜ਼ ਕਰ ਦਿੱਤਾ। ਕਾਂਗਰਸ ਦਹਾਈ ਦਾ ਅੰਕੜਾ ਨਹੀਂ ਪਾਰ ਸਰ ਸਕੀ। ਦਿੱਲੀ 'ਚ ਭਾਜਪਾ ਸਭ ਤੋਂ ਵੱਡੀ ਪਾਰਟੀ ਵੱਜੋਂ ਤਾਂ ਉੱਭਰ ਆਈ ਪਰ ਜਨਤਾ ਨੇ ਆਪ ਨੂੰ ਉਸ ਦੇ ਬਹੁਤ ਨੇੜੇ ਪਹੁੰਚਾ ਦਿੱਤਾ। ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਤੋਂ ਲੈ ਕੇ ਭਾਜਪਾ ਦੇ ਪ੍ਰਧਾਨ ਰਾਜਨਾਥ ਸਿੰਘ ਤਕ ਸਾਰਿਆਂ ਨੇ ਆਪ ਦੀ ਧਮਕ ਨੂੰ ਨਾ ਸਿਰਫ਼ ਮਹਿਸੂਸ ਕੀਤਾ ਬਲਕਿ ਇਹ ਵੀ ਮੰਨਿਆ ਕਿ ਅਰਵਿੰਦ ਕੇਜਰੀਵਾਲ ਨੇ ਆਪਣੀ ਨਵੀਂ ਨਵੀਂ ਸਿਆਸਤ ਰਾਹੀਂ ਰਵਾਇਤੀ ਸਿਆਸਤ ਨੂੰ ਸਖ਼ਤ ਸੰਦੇਸ਼ ਦਿੱਤਾ ਹੈ। ਦਿੱਲੀ ਤੋਂ ਬਾਅਦ ਸਭ ਤੋਂ ਜ਼ਬਰਦਸਤ ਮੁਕਾਬਲਾ ਛੱਤੀਸਗੜ੍ਹ 'ਚ ਰਿਹਾ। ਜਿੱਥੇ ਤੀਜੀ ਵਾਰ ਸਰਕਾਰ ਬਣਾਉਣ ਜਾ ਰਹੇ ਡਾ. ਰਮਨ ਸਿੰਘ ਆਪਣੇ ਮੰਤਰੀਆਂ ਤੇ ਵਿਧਾਇਕਾਂ ਖ਼ਿਲਾਫ਼ ਸੱਤਾ ਵਿਰੋਧੀ ਭਾਵਨਾਵਾਂ ਨਾਲ ਲੜ ਕੇ ਕਿਸੇ ਤਰ੍ਹਾਂ ਬਹੁਮਤ ਹਾਸਲ ਕਰਨ 'ਚ ਕਾਮਯਾਬ ਰਹੇ। ਦਿੱਲੀ ਵਾਂਗ ਇੱਥੇ ਵੀ ਉਨ੍ਹਾਂ ਨੂੰ ਮੋਦੀ ਨੂੰ ਝੋਕਣਾ ਪਿਆ। ਰਾਜਸਥਾਨ, ਜਿੱਥੇ ਕਾਂਗਰਸ ਨੂੰ ਮੁੜ ਸੱਤਾ 'ਚ ਵਾਪਸੀ ਕਰਕੇ ਇਤਿਹਾਸ ਬਣਾਉਣ ਦੀ ਉਮੀਦ ਸੀ, ਉੱਥੇ ਉਸ ਨੂੰ ਸਭ ਤੋਂ ਜ਼ਬਰਦਸਤ ਝਟਕਾ ਲੱਗਿਆ। ਇਤਿਹਾਸ ਤਾਂ ਬਣਿਆ ਪਰ ਉਸ ਦੀ ਸਭ ਤੋਂ ਵੱਡੀ ਹਾਰ ਤੇ ਰੇਗਿਸਤਾਨ 'ਚ ਭਾਜਪਾ ਦੀ ਸਭ ਤੋਂ ਵੱਡੀ ਜਿੱਤ ਦਾ। ਕਾਂਗਰਸ ਲਈ ਦਿੱਲੀ ਤੋਂ ਬਾਅਦ ਸਭ ਤੋਂ ਸ਼ਰਮਨਾਕ ਕਾਰਗੁਜ਼ਾਰੀ ਇਹ ਹੀ ਰਹੀ ਕਿ 199 ਸੀਟਾਂ 'ਚੋਂ 21-22 ਸੀਟਾਂ 'ਤੇ ਸਿਮਟ ਕੇ ਰਹਿ ਗਈ। ਇੱਥੇ ਵੀ ਮੋਦੀ ਹੀ ਭਾਜਪਾ ਦਾ ਤਰੁਪ ਦਾ ਪੱਤਾ ਰਿਹਾ। ਇਕੱਲਾ ਮੱਧ ਪ੍ਰਦੇਸ਼ ਹੀ ਸੀ ਜਿੱਥੇ ਮੋਦੀ ਵੱਡੇ ਫੈਕਟਰ ਸ਼ਿਵਰਾਜ ਚੌਹਾਨ ਸਨ। ਚੌਹਾਨ ਨੇ ਪਿਛਲੀਆਂ ਚੋਣਾਂ ਤੋਂ ਵੀ ਬਿਹਤਰ ਕਾਰਗੁਜ਼ਾਰੀ ਵਿਖਾ ਕੇ ਆਪਣਾ ਲੋਹਾ ਮਨਵਾ ਲਿਆ।

No comments: