jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Sunday 8 December 2013

ਰਾਜਪੁਰਾ ਥਰਮਲ ਪਲਾਂਟ ਦਾ ਪਹਿਲਾ ਯੂਨਿਟ ਪੰਜਾਬ ਦੇ ਲੋਕਾਂ ਨੂੰ ਸਮਰਪਿਤ

www.sabblok.blogspot.com
Rajpura tharmal plant handover to people
ਰਾਜਪੁਰਾ ਥਰਮਲ ਪਲਾਂਟ ਦਾ ਪਹਿਲਾ ਯੂਨਿਟ ਪੰਜਾਬ ਦੇ ਲੋਕਾਂ ਨੂੰ ਸਮਰਪਿਤ
ਰਾਜਪੁਰਾ : ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ 'ਪੰਜਾਬ ਨੂੰ ਵਾਧੂ ਬਿਜਲੀ ਵਾਲਾ ਦੇਸ਼ ਦਾ ਇਕੋ-ਇਕ ਸੂਬਾ' ਐਲਾਨਦਿਆਂ 10 ਹਜ਼ਾਰ ਕਰੋੜ ਰੁਪਏ ਦੀ ਲਾਗਤ ਨਾਲ ਵਿਸ਼ਵ ਪ੍ਰਸਿੱਧ ਕੰਪਨੀ ਲਾਰਸਨ ਐਂਡ ਟੂਬਰੋ ਵੱਲੋਂ ਪਿੰਡ ਨਲਾਸ ਵਿਖੇ ਲਗਾਏ ਜਾ ਰਹੇ 1400 ਮੈਗਾਵਾਟ ਦੀ ਸਮਰੱਥਾ ਵਾਲੇ ਸੁਪਰ ਕ੍ਰਿਟੀਕਲ ਰਾਜਪੁਰਾ ਤਾਪ ਬਿਜਲੀ ਘਰ ਦੇ 700 ਮੈਗਾਵਾਟ ਦੇ ਪਹਿਲੇ ਯੂਨਿਟ ਦਾ ਉਦਘਾਟਨ ਕਰਕੇ ਇਕ ਪ੍ਰਭਾਵਸ਼ਾਲੀ ਇਕੱਠ ਦੌਰਾਨ ਪੰਜਾਬ ਦੇ ਲੋਕਾਂ ਨੂੰ ਸਮਰਪਿਤ ਕਰ ਦਿੱਤਾ। ਥਰਮਲ ਪਲਾਂਟ ਨੇੜੇ ਪਿੰਡ ਮਿਰਜ਼ਾਪੁਰ ਵਿਖੇ ਇਕ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਇਸ ਥਰਮਲ ਪਲਾਂਟ ਦੇ ਚਾਲੂ ਹੋਣ ਨਾਲ ਸ਼੍ਰੋਮਣੀ ਅਕਾਲੀ ਦਲ-ਭਾਰਤੀ ਜਨਤਾ ਪਾਰਟੀ ਵੱਲੋਂ ਚੋਣਾਂ ਤੋਂ ਪਹਿਲਾਂ ਲੋਕਾਂ ਨਾਲ ਕੀਤਾ ਗਿਆ ਨਾ ਕੇਵਲ ਇਕ ਵੱਡਾ ਵਾਅਦਾ ਪੂਰਾ ਹੋਇਆ ਹੈ, ਬਲਕਿ ਇਸ ਨਾਲ ਪੰਜਾਬ ਅਨਾਜ ਦੀ ਤਰ੍ਹਾਂ ਬਿਜਲੀ ਦੇ ਖੇਤਰ 'ਚ ਵੀ ਆਤਮ ਨਿਰਭਰ ਹੋਣ ਦੇ ਨਾਲ ਦੇਸ਼ ਭਰ 'ਚ ਇਕ ਵਾਧੂ ਬਿਜਲੀ ਪੈਦਾ ਕਰਨ ਵਾਲਾ ਪਹਿਲਾ ਸੂਬਾ ਵੀ ਬਣ ਗਿਆ ਹੈ, ਇਸ ਨਾਲ ਰਾਜ ਜਿੱਥੇ ਆਰਥਿਕ ਪੱਖੋਂ ਤੇਜ਼ੀ ਨਾਲ ਤਰੱਕੀ ਕਰੇਗਾ ਉਥੇ ਹੀ ਸਮੁੱਚੇ ਵਿਕਾਸ ਪੱਖੋਂ ਵੀ ਖੁਸ਼ਹਾਲ ਹੋਵੇਗਾ। ਬਾਦਲ ਨੇ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵੱਲੋਂ ਪੰਜਾਬ ਨੂੰ ਵਾਧੂ ਬਿਜਲੀ ਵਾਲਾ ਰਾਜ ਬਣਾਉਣ, ਹਵਾਈ ਤੇ ਰੇਲ ਿਲੰਕ, ਵਧੀਆ ਚਾਰ ਤੇ ਛੇ ਮਾਰਗੀ ਸੜਕਾਂ, ਸਰਬ ਪੱਖੀ ਵਿਕਾਸ, ਉਦਯੋਗਿਕ ਤਰੱਕੀ ਲਈ ਕੀਤੇ ਗਏ ਵਿਸ਼ੇਸ਼ ਯਤਨਾਂ ਦੀ ਭਰਪੂਰ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਅੱਜ ਸੂਬੇ 'ਚ ਨਿਵੇਸ਼ ਲਈ ਚੰਗਾ ਮਾਹੌਲ ਸਿਰਜਿਆ ਗਿਆ ਹੈ ਅਤੇ ਮੋਹਾਲੀ ਵਿਖੇ 9 ਤੇ 10 ਦਸੰਬਰ ਨੂੰ ਹੋ ਰਹੀ ਪ੍ਰੋਗੈਰਸਿਵ ਪੰਜਾਬ ਇਨਵੈਸਟਰਜ਼ ਸਿਖਰ ਵਾਰਤਾ ਦੌਰਾਨ ਵੱਡੀ ਪੱਧਰ 'ਤੇ ਨਿਵੇਸ਼ ਸਮਝੌਤੇ ਹੋਣਗੇ ਤੇ ਰਾਜ ਦੇਸ਼ ਤੇ ਵਿਸ਼ਵ ਦੇ ਉਦਯੋਗਿਕ ਨਕਸ਼ੇ 'ਤੇ ਉਭਰੇਗਾ।
ਮੁੱਖ ਮੰਤਰੀ ਨੇ ਲਾਰਸਨ ਐਂਡ ਟੂਬਰੋ ਦੇ ਕਾਰਜਕਾਰੀ ਡਾਇਰੈਕਟਰ ਐਸ.ਐਨ ਰਾਏ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਪੰਜਾਬ ਨੂੰ ਬਿਜਲੀ ਦੇ ਖੇਤਰ 'ਚ ਆਤਮ ਨਿਰਭਰ ਬਣਾਉਣ ਇਹ ਮਹੱਤਪੂਰਨ ਪ੍ਰਾਜੈਕਟ ਭਵਿੱਖ 'ਚ ਰਾਜ ਦੀ ਸਮੁੱਚੀ ਤਰੱਕੀ ਤੇ ਖ਼ੁਸ਼ਹਾਲੀ ਲਈ ਇਕ ਨਵੇਂ ਯੁੱਗ ਦੀ ਸ਼ੁਰੂਆਤ ਕਰੇਗਾ। ਉਨ੍ਹਾਂ ਨੇ ਸ੍ਰੀ ਰਾਏ ਤੋਂ ਰਾਜਪੁਰਾ ਵਿਖੇ ਇੱਕ ਸਕਿਲ ਡਿਵੈਲਪਮੈਂਟ ਸੈਂਟਰ ਖੋਲਣ ਦੀ ਵੀ ਮੰਗ ਕੀਤੀ ਜਿੱਥੇ ਪੰਜਾਬ ਦੇ ਨੌਜਵਾਨ ਤਕਨੀਕੀ ਸਿੱਖਿਆ ਹਾਸਲ ਕਰਕੇ ਉਦਯੋਗਿਕ ਖੇਤਰ 'ਚ ਰੋਜ਼ਗਾਰ ਹਾਸਲ ਕਰ ਸਕਣ। ਮੁੱਖ ਮੰਤਰੀ ਬਾਦਲ ਨੇ ਪੰਜਾਬ ਦੇ ਲੋਕਾਂ ਵੱਲੋਂ ਉਨ੍ਹਾਂ ਦੇ 86ਵੇਂ ਜਨਮ ਦਿਨ ਮੌਕੇ ਭੇਜੀਆਂ ਗਈਆਂ ਸ਼ੁਭਕਾਮਨਾਵਾਂ ਲਈ ਧੰਨਵਾਦ ਕਰਦਿਆਂ ਕਿਹਾ ਕਿ ਉਹ ਆਪਣੇ ਆਖਰੀ ਸਵਾਸ ਤਕ ਪੰਜਾਬ ਦੀ ਸੇਵਾ ਕਰਨ ਲਈ ਵਚਨਬੱਧ ਹਨ। ਇਸ ਦੌਰਾਨ ਉਨ੍ਹਾਂ ਨੇ ਮੁੱਖ ਮੰਚ 'ਤੇ ਸ਼ੋ੍ਰਮਣੀ ਅਕਾਲੀ ਦੇ ਆਗੂਆਂ ਵੱਲੋਂ ਲਿਆਂਦੇ ਗਏ ਕੇਕ ਨੂੰ ਵੀ ਕੱਟਿਆ। ਮੁੱਖ ਮੰਤਰੀ ਨੇ ਭਵਿੱਖਬਾਣੀ ਕਰਦਿਆਂ ਕਿਹਾ ਕਿ ਲੋਕ ਸਭਾ ਚੋਣਾਂ ਦੌਰਾਨ ਕਾਂਗਰਸ ਦਾ ਪੂਰੇ ਦੇਸ਼ 'ਚੋਂ ਮੁਕੰਮਲ ਸਫ਼ਾਇਆ ਹੋ ਜਾਵੇਗਾ।
ਥਰਮਲ ਉਦਘਾਟਨ ਮੌਕੇ ਸੰਬੋਧਨ ਕਰਦੇ ਹੋਏ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਪੰਜਾਬ ਵਾਸੀਆਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਪੰਜਾਬ ਨੂੰ ਵਾਧੂ ਬਿਜਲੀ ਵਾਲਾ ਸੂਬਾ ਬਣਾਉਣਾ ਸਾਡੀ ਸਭ ਤੋਂ ਵੱਡੀ ਪ੍ਰਾਪਤੀ ਹੈ ਜੋ ਕਿ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਦੀ ਦੂਰਅੰਦੇਸ਼ ਸੋਚ ਦਾ ਨਤੀਜਾ ਹੈ। ਉਨ੍ਹਾਂ ਕਿਹਾ ਕਿ ਜਦ ਅਸੀਂ 2007 ਵਿਚ ਸੱਤਾ ਸੰਭਾਲੀ ਸੀ ਤਾਂ ਉਸ ਸਮੇਂ ਸੂਬੇ ਦੀ ਸਭ ਤੋਂ ਵੱਡੀ ਲੋੜ ਬਿਜਲੀ ਸੀ, ਜਿਸ ਕਰਕੇ ਅਸੀਂ ਪੰਜਾਬ ਨੂੰ ਵਾਧੂ ਬਿਜਲੀ ਵਾਲਾ ਸੂਬਾ ਬਣਾਉਣ ਦਾ ਟੀਚਾ ਰੱਖਿਆ ਸੀ, ਜੋ ਕਿ ਅੱਜ ਪੂਰਾ ਕਰ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਅਗਲੇ ਸਾਲ ਤੋਂ ਕਣਕ ਤੇ ਝੋਨੇ ਵਾਂਗ ਪੰਜਾਬ ਦੂਜੇ ਸੂਬਿਆਂ ਨੂੰ ਬਿਜਲੀ ਵੀ ਵੇਚਿਆ ਕਰੇਗਾ। ਇਸ ਤੋਂ ਪਹਿਲਾਂ ਭਾਰਤੀ ਜਨਤਾ ਪਾਰਟੀ ਦੇ ਪੰਜਾਬ ਪ੍ਰਧਾਨ ਕਮਲ ਸ਼ਰਮਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਕੇਂਦਰ ਅਤੇ ਪੰਜਾਬ 'ਚ ਸਮੇਂ-ਸਮੇਂ 'ਤੇ ਰਾਜ ਕਰਦੀਆਂ ਰਹੀਆਂ ਕਾਂਗਰਸ ਸਰਕਾਰਾਂ ਨੇ ਬਿਜਲੀ ਉਤਪਾਦਨ ਵੱਲ ਕਦੇ ਵੀ ਧਿਆਨ ਨਹੀਂ ਦਿੱਤਾ ਪ੍ਰੰਤੂ ਪੰਜਾਬ 'ਚ ਸ਼੍ਰੋਮਣੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨੇ ਸੂਬੇ ਨੂੰ ਬਿਜਲੀ ਉਤਪਾਦਨ ਪੱਖੋਂ ਆਤਮ ਨਿਰਭਰ ਰਾਜ ਬਣਾਉਣ ਦੀ ਪਹਿਲ ਕਦਮੀ ਕੀਤੀ ਜੋ ਕਿ ਅੱਜ ਅਮਲੀ ਰੂਪ ਧਾਰਨ ਕਰ ਗਈ ਹੈ। ਇਸ ਮੌਕੇ ਲਾਰਸਨ ਐਂਡ ਟੂਬਰੋ ਦੇ ਬੋਰਡ ਮੈਂਬਰ ਤੇ ਕਾਰਜਕਾਰੀ ਡਾਇਰੈਕਟਰ ਐਸ.ਐਨ. ਰਾਏ ਨੇ ਨਾਭਾ ਪਾਵਰ ਲਿਮਟਡ ਵੱਲੋਂ ਰਾਜਪੁਰਾ ਵਿਖੇ ਲਗਾਏ ਜਾ ਰਹੇ ਥਰਮਲ ਪਲਾਂਟ ਨੂੰ ਪੰਜਾਬ ਦੀ ਉਦਯੋਗਿਕ ਤਰੱਕੀ ਲਈ ਇਕ ਮੀਲ-ਪੱਥਰ ਦੱਸਿਆ। ਉਨ੍ਹਾਂ ਕਿਹਾ ਕਿ ਇਸ ਪਲਾਂਟ ਦੇ ਚਾਲੂ ਹੋਣ ਨਾਲ ਪੰਜਾਬ ਵਾਧੂ ਬਿਜਲੀ ਵਾਲਾ ਸੂਬਾ ਬਣ ਗਿਆ ਹੈ । ਉਨ੍ਹਾਂ ਦੱਸਿਆ ਕਿ ਐਨ.ਪੀ.ਐਲ. ਵੱਲੋਂ ਇਸ ਪਲਾਂਟ ਦਾ 700 ਮੈਗਾਵਾਟ ਦਾ ਦੂਜਾ ਯੂਨਿਟ ਮਾਰਚ 2014 ਤਕ ਚਾਲੂ ਕਰ ਦਿੱਤਾ ਜਾਵੇਗਾ। ਐਸ.ਐਨ. ਰਾਏ ਨੇ ਮੁੱਖ ਮੰਤਰੀ ਬਾਦਲ ਦੀ ਮੰਗ 'ਤੇ ਰਾਜਪੁਰਾ ਵਿਖੇ ਇਕ ਸਕਿਲ ਡਿਵੈਲਪਮੈਂਟ ਸੈਂਟਰ ਖੋਲ੍ਹਣ ਦਾ ਵੀ ਐਲਾਨ ਕੀਤਾ।

No comments: