jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Wednesday 4 December 2013

ਬਾਦਲਾਂ ਨੇ ਬੰਦੀ ਛੋੜ ਖਾਲਸਾ ਮਾਰਚ ਨੂੰ ਰੋਕ ਕੇ ਸਿੱਖੀ ਵਿਰੋਧੀ ਕਾਰਵਾਈ ਕੀਤੀ-ਸੰਧੂ

www.sabblok.blogspot.com


ਮੋਦੀ ਨੂੰ ਪੰਜਾਬ ਵਿੱਚ ਰੈਲੀ ਨਹੀ ਕਰਨ ਦਿੱਤੀ ਜਾਵੇਗੀ
ਅੰਮ੍ਰਿਤਸਰ 4 ਦਸੰਬਰ ( ਜਸਬੀਰ ਸਿੰਘ ) ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਜੇ ਦਫਤਰ ਸਕੱਤਰ ਸ੍ਰ. ਹਰਬੀਰ ਸਿੰਘ ਸੰਧੂ ਨੇ ਕਿਹਾ ਕਿ ਜਿਹੜੇ ਸਿੱਖ ਨੌਜ਼ਵਾਨ ਆਪੋ-ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਹਨ ਜਾਂ ਫਿਰ ਬਿਨਾਂ ਕਿਸੇ ਟਰਾਇਲ ਦੇ ਜੇਲਾਂ ਵਿੱਚ ਬੰਦ ਹਨ ਦੀ ਰਿਹਾਈ ਨੂੰ ਬਿਨਾਂ ਕਿਸੇ ਦੇਰੀ ਰਿਹਾਅ ਕੀਤਾ ਜਾਵੇ।
ਜਾਰੀ ਇੱਕ ਬਿਆਨ ਰਾਹੀ ਸ੍ਰ. ਹਰਬੀਰ ਸਿੰਘ ਸੰਧੂ ਨੇ ਕਿਹਾ ਕਿ ਕਿਸੇ ਵੀ ਕੌਮ, ਧਰਮ, ਫਿਰਕੇ ਜਾਂ ਮਨੁੱਖਤਾ ਨੂੰ ਕਿਸੇ ਤਰ•ਾਂ ਦੀ ਕੋਈ ਠੇਸ ਪਹੁੰਚਾਏ ਬਿਨ•ਾਂ ਜ਼ਮਹੂਰੀਅਤ ਅਤੇ ਅਮਨ ਮਈ ਤਰੀਕੇ ਨਾਲ ਮੋਹਾਲੀ ਦੇ ਗੁਰਦੁਆਰਾ ਅੰਬ ਸਾਹਿਬ ਵਿਖੇ ਭਾਈ ਗੁਰਬਖਸ ਸਿੰਘ ਖਾਲਸਾ ਨੇ ਸਮੁੱਚੀ ਸਿੱਖ ਕੌਮ ਦੀਆਂ ਭਾਵਨਾਵਾਂ ਦੀ ਤਰਜਮਾਨੀ ਕਰਦੇ ਹੋਏ ਬੀਤੇ 21 ਦਿਨਾਂ ਤੋ ਭੁੱਖ ਹੜਤਾਲ ਰੱਖੀ ਹੋਈ ਹੈ, ਉਸ ਸੰਬੰਧੀ ਸ੍ਰੀ ਅਕਾਲ ਤਖ਼ਤ ਸਾਹਿਬ ਤੋ ਗੁਰਦੁਆਰਾ ਅੰਬ ਸਾਹਿਬ ਮੋਹਾਲੀ ਤੱਕ ਜੋ ਰੋਸ ਮਾਰਚ ਸ਼ੁਰੂ ਹੋਣਾ ਸੀ, ਉਸ ਨੂੰ ਬਾਦਲ ਜੁੰਡਲੀ ਅਤੇ ਭਾਜਪਾ ਦੀ ਹਕੂਮਤ ਨੇ ਜ਼ਬਰੀ ਰੋਕ ਕੇ ਅਤੇ ਬਾਬਾ ਬਲਜੀਤ ਸਿੰਘ ਦਾਦੂਵਾਲ ਤੇ ਭਾਈ ਕੰਵਰਪਾਲ ਸਿੰਘ ਬਿੱਟੂ ਆਦਿ ਆਗੂਆਂ ਨੂੰ ਗ੍ਰਿਫ਼ਤਾਰ ਕਰਕੇ ਸਿੱਖ ਕੌਮ ਦੇ ਵਿਧਾਨਕ ਅਤੇ ਜਮਹੂਰੀ ਹੱਕਾਂ ਨੂੰ ਕੁਚਲ ਦਿੱਤਾ ਹੈ, ਜੋ ਸਿੱਖ ਕੌਮ ਲਈ ਅਸਹਿ ਹੈ ।ਉਹਨਾਂ ਕਿਹਾ ਕਿ ਦੁੱਖ ਅਤੇ ਅਫ਼ਸੋਸ ਗੱਲ ਹੈ ਕਿ ਜਿਥੇ ਸਿੱਖ ਕੌਮ ਦੀ ਪਾਰਲੀਮੈਂਟ ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਦਾ ਹੈੱਡਕੁਆਰਟਰ ਅਤੇ ਸਿੱਖਾਂ ਦਾ ਸਭ ਤੋ ਸੁਪਰੀਮ ਤਖਤ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਸਕੱਤਰੇਤ ਵੀ ਹੈ,ਉਥੇ ਬਾਦਲਾਂ ਨੇ ਕੇਂਦਰ ਦੀ ਹਕੂਮਤ ਤੇ ਮੁਤੱਸਵੀ ਜਮਾਤਾਂ ਭਾਜਪਾ ਆਦਿ ਨੂੰ ਖੁਸ਼ ਕਰਨ ਲਈ ਪ੍ਰਤਾਪ ਸਿੰਘ ਕੈਰੋ, ਬੇਅੰਤ ਸਿੰਘ, ਜਰਨਲ ਰੀਬੇਰੋ, ਕੇ. ਪੀ. ਐਸ ਗਿੱਲ ਅਤੇ ਸਿਧਾਰਥ ਸ਼ੰਕਰ ਰੇਅ ਦੀ ਤਰ•ਾਂ ਸਿੱਖਾਂ ‘ਤੇ ਜ਼ਬਰ-ਜੁਲਮ ਦੀ ਸੁਰੂਆਤ ਕਰ ਦਿੱਤੀ ਹੈ । ਉਹਨਾਂ ਕਿਹਾ ਕਿ ਜਮਹੂਰੀ ਹੱਕਾਂ ਅਤੇ ਇਨਸਾਫ਼ ਦੀ ਅਵਾਜ਼ ਨੂੰ ਦਬਾਉਣ ਦੀ ਅਸਫ਼ਲ ਕੋਸ਼ਿਸ਼ ਕਰਕੇ ਬਾਦਲਾਂ ਨੇ ਸਾਬਤ ਕਰ ਦਿੱਤਾ ਹੈ ਕਿ ਉਹ ਟੋਡੀਆਂ ਅਤੇ ਸਿੱਖਾਂ ਦੇ ਦੁਸ਼ਮਣਾਂ ਦੇ ਹੱਥ ਠੋਕੇ ਬਣ ਕੇ ਆਰ.ਐਸ.ਐਸ ਦੇ ਸਿੱਖ ਵਿਰੋਧੀ ਤਿੱਖੇ ਕੁਹਾੜੇ ਦੇ ਦਸਤੇ ਦੀ ਭੂਮਿਕਾ ਹੀ ਨਹੀ ਨਿਭਾ ਰਹੇ ਸਗੋਂ ਸਿੱਖੀ ਹਰਿਆਵਲ ਬੂਟੇ ਨੂੰ ਬੇਰਹਿਮੀ ਨਾਲ ਕੱਟ ਰਹੇ ਹਨ। ਉਹਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਇਹ ਫੈਸਲਾ ਕੀਤਾ ਹੈ ਕਿ ਬਾਦਲ ਦੇ ਸਿੱਖੀ ਵਿਰੋਧ ਬਹੁਰੂਪੀਏ ਚਿਹਰੇ ਨੂੰ ਜਨਤਾ ਦੀ ਕਚਿਹਰੀ ਵਿੱਚ ਨੰਗਾ ਕਰਨਾ ਹੈ।
ਉਹਨਾਂ ਕਿਹਾ ਕਿ ਮੋਦੀ ਇੱਕ ਹਿੰਦੂ ਜਮਾਤ ਨਾਲ ਸਬੰਧ ਰੱਖਦਾ ਹੈ ਤੇ ਉਹ ਬਾਕੀ ਘੱਟ ਗਿਣਤੀਆ ਦੇ ਗਲ ਘੁੱਟ ਰਿਹਾ ਹੈ ਪਰ ਹਿੰਦੂ ਧਰਮ ਨਾਲ ਸਬੰਧਿਤ ਲੋਕਾਂ ਦੀ ਹਰ ਪ੍ਰਕਾਰ ਦੀ ਮਦਦ ਕਰ ਰਿਹਾ ਹੈ ਪਰ ਬਾਦਲ ਕੇ ਉਸ ਕੋਲੋ ਵੀ ਕੋਈ ਸਬਕ ਨਹੀ ਸਿੱਖ ਸਕੇ।ਉਹਨਾਂ ਕਿਹਾ ਕਿ ਮੋਗਾ ਵਿਖੇ ਮੋਦੀ ਦੀ ਕੀਤੀ ਜਾਣ ਵਾਲੀ ਰੈਲੀ ਦੀ ਉਹ ਡੱਟ ਕੇ ਵਿਰੋਧ ਕਰਨਗੇ ਅਤੇ ਕਿਸੇ ਵੀ ਪ੍ਰਕਾਰ ਨਾਲ ਇਸ ਰੈਲੀ ਨੂੰ ਕਾਮਯਾਬ ਨਹੀ ਹੋਣ ਦੇਣਗੇ। ਉਹਨਾਂ ਕਿਹਾ ਕਿ ਇਸ ਮੌਕੇ ਮੋਦੀ ਗੋ ਬੈਕ ਦੇ ਨਾਅਰੇ ਵੀ ਲਗਾਏ ਜਾਣਗੇ।

No comments: