jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Thursday 5 December 2013

ਅੰਤਰਰਾਸ਼ਟਰੀ ਡਰੱਗ ਰੈਕੇਟ ਦਿੱਲੀ ਫੜਿਆ ਤਾਰਾਂ ਫਿਰ ਕੈਨੇਡਾ ਨਾਲ ਜੁੜੀਆਂ, ਤਿੰਨ ਕਾਬੂ

www.sabblok.blogspot.com

ਪੰਜਾਬ ਪੁਲਿਸ ਵਲੋਂ ਅੱਜ ਦਿੱਲੀ ਅਧਾਰਿਤ 3 ਵਿਅਕਤੀਆਂ ਨੂੰ ਕਾਬੂ ਕਰਕੇ ਇਕ ਹੋਰ ਬਹੁ ਕਰੋੜੀ ਅੰਤਰਰਾਸ਼ਟਰੀ ਸਿੰਥੈਟਿਕ ਡਰੱਗ ਰੈਕੇਟ ਦਾ ਪਰਦਾਫਾਸ਼ ਕੀਤਾ ਗਿਆ ਹੈ। ਯਾਦ ਰਹੇ ਕਿ ਪਿਛਲੇ ਮਹੀਨੇ ਜਗਦੀਸ਼ ਭੋਲਾ ਵਲੋਂ ਚਲਾਏ ਜਾ  ਰਹੇ ਸਿੰਥੈਟਿਕ ਡਰੱਗ ਰੈਕੇਟ ਨੂੰ ਖਤਮ ਕਰਨ ਉਪਰੰਤ ਦਿੱਲੀ ਅਧਾਰਿਤ ਇਨ੍ਹਾਂ ਅੰਤਰਰਾਸ਼ਟਰੀ ਤਸਕਰਾਂ ਨੂੰ ਗ੍ਰਿਫਤਾਰ ਕਰਨ ਦੇ ਰੂਪ ਵਿਚ ਪੰਜਾਬ ਪੁਲਿਸ  ਨੂੰ ਵੱਡੀ ਕਾਮਯਾਬੀ ਮਿਲੀ ਹੈ।
ਇਹ ਜਾਣਕਾਰੀ ਦਿੰਦਿਆਂ ਸ੍ਰੀ ਪਰਮਜੀਤ ਸਿੰਘ ਗਿੱਲ ਆਈ.ਜੀ.ਪੀ. ਪਟਿਆਲਾ ਜ਼ੋਨ ਨੇ ਦੱਸਿਆ ਕਿ ਇਹ ਸਫਲਤਾ ਪੰਜਾਬ ਪੁਲਿਸ ਵਲੋਂ ਸੁਚੱਜੀ ਵਿਉਂਤਬੰਦੀ ਤੇ ਡਰੱਗ ਨੈਟਵਰਕਾਂ ਨੂੰ ਪੂਰੀ ਤਰ੍ਹਾਂ ਖਤਮ ਕਰਨ ਦੇ ਆਸ਼ੇ ਨਾਲ ਵਿੱਢੀ ਗਈ ਮੁਹਿੰਮ ਤਹਿਤ ਮਿਲੀ ਹੈ। ਪੰਜਾਬ ਪੁਲਿਸ ਵਲੋਂ ਨਸ਼ੀਲੇ ਪਦਾਰਥਾਂ ਦੀ ਸਪਲਾਈ ਦੇ ਸ੍ਰੋਤ ਤੋਂ ਉਨ੍ਹਾਂ ਦੀ ਅੱਗੇ ਵੰਡ ਤੱਕ ਦੇ ਸਮੁੱਚੇ ਤਾਣੇ ਨੂੰ ਬੇਨਕਾਬ ਕਰਨ ਲਈ 14 ਅਕਤੂਬਰ ਤੋਂ ਇਕ ਦੋ ਪੜਾਵੀ ਤਫਤੀਸ਼ ਸ਼ੁਰੂ ਕੀਤੀ ਗਈ ਸੀ, ਜਿਸ ਤਹਿਤ ਪਹਿਲਾਂ ਜਿਲ੍ਹਾ ਪੁਲਿਸ ਵਲੋਂ ਪੁੱਛਗਿੱਛ ਉਪਰੰਤ ਇਨ੍ਹਾਂ ਤਸਕਰਾਂ ਦੀ ਅੰਮ੍ਰਿਤਸਰ ਸਥਿਤ ਜੁਆਇੰਟ ਇਨਟੈਰੋਗੇਸ਼ਨ ਸੈਂਟਰ ਵਿਖੇ ਸਟੇਟ ਸਪੈਸ਼ਲ ਆਪਰੇਸ਼ਨ ਸੈਲ ਦੇ ਅਧਿਕਾਰੀਆਂ ਵਲੋਂ ਬਾਰੀਕੀ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ। ਅਜਿਹੀ  ਪੁੱਛਗਿੱਛ ਦੌਰਾਨ ਮਿਲੀ ਅਹਿਮ ਜਾਣਕਾਰੀ ਨੂੰ ਵਿਕਸਤ ਕਰਕੇ ਵੱਖ-ਵੱਖ ਤਸਕਰੀ ਨੈਟਵਰਕਾਂ ਦੀਆਂ ਪਰਤਾਂ ਨੂੰ ਖੋਲਿਆ ਜਾ ਰਿਹਾ ਹੈ ਤੇ ਇਨ੍ਹਾਂ ਨੈਟਵਰਕਾਂ ਦੀ ਸਪਲਾਈ ਤੋਂ ਵੰਡ ਤੱਕ ਦੀ ਸਮੁੱਚੀ ਪ੍ਰਕ੍ਰਿਆ ਨੂੰ ਖਤਮ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਰਾਜ ਪੁਲਿਸ ਸਿਰਫ ਰਾਜ ਤੱਕ ਹੀ ਸੀਮਤ ਨਹੀਂ ਹੈ ਬਲਕਿ ਦੇਸ਼ ਦੇ ਹੋਰਨਾਂ  ਹਿੱਸਿਆਂ ਵਿਚ ਚਲ ਕਹੇ ਅਜਿਹੇ ਨੈਟਵਰਕਾਂ ਦਾ ਪਤਾ ਲਾ ਕੇ ਕਾਰਵਾਈ ਕੀਤੀ ਜਾ ਰਹੀ ਹੈ। ਸ. ਗਿੱਲ ਨੇ ਦਸਿਆ ਕਿ ਦਿੱਲੀ ਸਥਿਤ ਇਸ ਗਿਰੋਹ ਦਾ ਮੁੱਖ ਸਰਗਨਾ ਚੰਦਰ ਲੋਕ ਵਿਖੇ ਰਹਿਣ ਵਾਲਾ ਦੇਵ ਬਹਿਲ ਹੈ , ਜੋ ਕਿ ਉਪਰੋਕਤ ਪੁੱਛਗਿੱਛ ਦੌਰਾਨ ਮਿਲੀ ਜਾਣਕਾਰੀ ਉਪਰੰਚ ਪੰਜਾਬ ਪੁਲਿਸ ਦੀ ਨਿਗ੍ਹਾ ਵਿਚ ਆਇਆ ਸੀ। ਉਸ ਤੋਂ ਇਲਾਵਾ ਨਵੀਂ ਦਿੱਲੀ ਦੇ ਸੁਭਾਸ਼ ਨਗਰ ਵਾਸੀ ਰਾਕੇਸ਼ ਟਿੰਕੂ ਤੇ ਊਨਾ ਹਿਮਾਚਲ ਪ੍ਰਦੇਸ਼ ਦੇ ਵਾਸੀ ਮੋਹਿੰਦਰ ਜੋ ਕਿ ਬਹਿਲ ਦਾ ਡਰਾਈਵਰ ਹੈ, ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ। ਮੁੱਢਲੀ ਪੁੱਛਗਿੱਛ ਦੌਰਾਨ ਗ੍ਰਿਫਤਾਰ ਵਿਅਕਤੀਆਂ ਨੇ ਦਿੱਲੀ ਸਥਿਤ ਇਕ ਵੱਡੇ ਕੌਮਾਂਤਰੀ ਡਰੱਗ ਰੈਕੇਟ ਬਾਰੇ ਅਹਿਮ ਖੁਲਾਸੇ ਕੀਤੇ ਹਨ, ਜਿੱਥੇ ਐਫੋਡਰਾਇਨ ਤੇ ਸੂਡੋ ਐਫੋਡਰਾਇਨ ਜਿਹੇ ਕੱਚੇ ਰਸਾਇਣਕ ਪਦਾਰਥਾਂ ਤੋਂ ਆਈਸ (ਐਮ-ਐਮਫਾਇਟਾਮਾਇਨ) ਜਿਹੇ ਸਿੰਥੈਟਿਕ ਡਰੱਗ ਤਿਆਰ ਕਰਕੇ ਪਿਛਲੇ 3 ਸਾਲਾਂ ਤੋਂ ਕੈਨੇਡਾ ਸਮੇਤ ਕੌਮਾਂਤਰੀ ਬਾਜ਼ਾਰਾਂ ਵਿਚ ਨਿੱਤ ਨਵੀਆਂ ਤਕਨੀਕਾਂ ਵਰਤਕੇ ਸਪਲਾਈ ਕੀਤੇ ਜਾ ਰਹੇ ਸਨ। ਹੁਣ ਤੱਕ ਦੀ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਘੱਟੋ ਘੱਟ 3 ਵਾਰ ਸਿੰਥੈਟਿਕ ਡਰੱਗ ਦੀਆਂ ਖੇਪਾਂ ਕੈਨੇਡਾ ਵਿਚ ਭੇਜੀਆਂ ਗਈਆਂ ਹਨ ਤੇ ਉੱਥੇ ਇਹ ਇਕਬਾਲ ਸਿੰਘ ਉਰਫ ਪਾਲਾ ਨਾਮ ਦੇ ਵਿਅਕਤੀ ਵਲੋਂ ਪ੍ਰਾਪਤ ਕੀਤੀਆਂ ਗਈਆਂ ਹਨ। ਉਨ੍ਹਾਂ ਅੱਗੇ ਕਿਹਾ ਕਿ ਦੇਵ ਬਹਿਲ ਦਿੱਲੀ ਦਾ ਇਕ ਪ੍ਰਭਾਵਸ਼ਾਲੀ ਵਪਾਰੀ ਹੈ, ਜਿਸਦੇ ਕਈ ਤਰ੍ਹਾਂ ਦੇ ਵਪਾਰਕ ਹਿੱਤ ਵੀ ਹਨ। ਪਹਿਲਾਂ ਉਸਦੀ ਦਵਾਈਆਂ ਬਣਾਉਣ ਵਾਲੀ  ਇਕ ਕੰਪਨੀ ਸੀ। ਉਸਦਾ ਨਵੀਂ ਦਿੱਲੀ ਵਿਚ ਇਕ ਏਕੜ ਤੋਂ ਵੀ ਵੱਧ ਖੇਤਰ ਵਿਚ ਆਪਣਾ ਵੱਡਾ ਘਰ ਹੈ ਤੇ ਉਸਨੇ ਆਪਣੀ ਸੁਰੱਖਿਆ ਲਈ ਨਿੱਜੀ ਸੁਰੱਖਿਆ ਤਾਇਨਾਤ ਕੀਤੀ ਹੋਈ ਸੀ। ਉਸਦਾ ਇਕ 20 ਕਮਰਿਆਂ ਦਾ ਹੋਟਲ (ਰਾਇਲ ਫਾਰਮ) ਤੇ ਮੈਰਿਜ਼ ਪੈਲੇਸ ਹਿਮਾਚਲ ਪ੍ਰਦੇਸ਼ ਵਿਚ ਹੈ ਤੇ ਰਾਇਲ ਫਾਰਮ ਨਾਂ ਦਾ ਹੀ 8 ਏਕੜ ਦਾ ਮੈਰਿਜ ਪੈਲੇਸ ਨਵੀਂ ਦਿੱਲੀ ਵਿਚ ਕਰਨਾਲ ਰੋਡ ‘ਤੇ ਸਥਿਤ ਹੈ। ਰਾਕੇਸ਼ ਟਿੰਕੂ ਉਸਦਾ ਸਾਥੀ ਹੈ ਤੇ ਉਸ ਕੋਲ ਕੱਪੜੇ ਐਕਸਪੋਰਟ ਕਰਨ ਦਾ ਲਾਇਸੰਸ ਹੈ। ਉਨ੍ਹਾਂ ਦੱਸਿਆ ਕਿ ਦੋਸ਼ੀਆਂ ਵਿਰੁੱਧ ਕਾਨੂੰਨ ਦੀਆਂ ਸਬੰਧਿਤ ਧਾਰਾਵਾਂ ਤਹਿਤ ਪਟਿਆਲਾ ਜਿਲ੍ਹੇ ਵਿਚ ਮਾਮਲਾ ਦਰਜ ਕੀਤਾ ਗਿਆ ਹੈ ਤੇ ਸਬੰਧਿਤ ਅਦਾਲਤ ਵਿਖੇ ਪੇਸ਼ ਕਰਕੇ ਉਨ੍ਹਾਂ ਦੀ ਹਿਰਾਸਤੀ ਪੁੱਛਗਿੱਛ ਦੀ ਮੰਗ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਉਨ੍ਹਾਂ ਤੋਂ ਮਿਲੀ ਜਾਣਕਾਰੀ ਦੇ ਆਧਾਰ ‘ਤੇ ਪੁਲਿਸ ਪਾਰਟੀਆਂ ਨੂੰ ਨਵੀਂ ਦਿੱਲੀ ਤੇ ਹੋਰਨਾਂ ਰਾਜਾਂ ਵਿਚ ਛਾਪੇਮਾਰੀ ਲਈ ਭੇਜਿਆ ਗਿਆ ਹੈ ਤਾਂ ਜੋ ਹੋਰ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਨ ਤੋਂ ਇਲਾਵਾ ਸਿੰਥੈਟਿਕ ਡਰੱਗ ਤੇ ਉਨ੍ਹਾਂ ਨੂੰ ਬਣਾਉਣ ਲਈ ਵਰਤੇ ਜਾਂਦੇ ਰਸਾਇਣਾਂ ਨੂੰ ਜਬਤ ਕੀਤਾ ਜਾ ਸਕੇ। ਇਸ ਮਾਮਲੇ ਵਿਚ ਅਗਲੇਰੀ ਜਾਂਚ ਜਾਰੀ ਹੈ ਤੇ ਦਿੱਲੀ ਪੁਲਿਸ ਨਾਲ ਵੀ ਲੋੜੀਂਦਾ ਰਾਬਤਾ ਕਾਇਮ ਕੀਤਾ ਜਾ ਰਿਹਾ ਹੈ।

No comments: