jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Thursday 5 December 2013

ਹਰੀਕੇ ‘ਚ ਜਾਮ ਲਾ ਕੇ ਬੈਠੇ ਅਧਿਆਪਕਾਂ ਦੀ ਲੋਕਾਂ ਵੱਲੋਂ ਕੁੱਟਮਾਰ

www.sabblok.blogspot.com
ਹਰੀਕੇ ਪੱਤਣ/ਮਖੂ.05 ਦਸੰਬਰ.- ਈ.ਜੀ.ਐੱਸ. (ਈ.ਟੀ.ਟੀ.) ਅਧਿਆਪਕ ਯੂਨੀਅਨ ਪੰਜਾਬ ਨੇ ਮੰਗਾਂ 382303__adeyabkਨੂੰ ਲੈ ਕੇ ਅੱਜ ਸਵੇਰੇ ਤੜਕੇ 6:30 ਵਜੇ ਦੇ ਕਰੀਬ ਅੰਮ੍ਰਿਤਸਰ-ਬਠਿੰਡਾ ਰੋਡ ‘ਤੇ ਹਰੀਕੇ ਹੈੱਡ ਵਰਕਸ ਉਪਰ ਟਰੈਫਿਕ ਜਾਮ ਕਰ ਦਿੱਤੀ ਅਤੇ ਵੱਖ-ਵੱਖ ਜ਼ਿਲ੍ਹਿਆਂ ਤੋਂ ਆਏ ਲਗਭਗ ਚਾਰ ਦਰਜਨ ਅਧਿਆਪਕ ਸੜਕ ਵਿਚਕਾਰ ਧਰਨਾ ਮਾਰ ਕੇ ਬੈਠ ਗਏ ਅਤੇ ਨਾਅਰੇਬਾਜ਼ੀ ਕਰਨ ਲੱਗੇ। ਤਰਨ ਤਾਰਨ ਅਤੇ ਫਿਰੋਜ਼ਪੁਰ ਦੇ ਪੁਲਿਸ ਪ੍ਰਸ਼ਾਸਨ ਨੂੰ ਉਸ ਵੇਲੇ ਹੱਥਾਂ ਪੈਰਾਂ ਦੀ ਪੈ ਗਈ ਜਦ 5 ਅਧਿਆਪਕ ਹੱਥਾਂ ਵਿਚ ਸਲਫ਼ਾਸ (ਕਣਕ ਵਿਚ ਰੱਖਣ ਵਾਲੀ ਜ਼ਹਿਰੀਲੀ ਦਵਾਈ) ਫੜ ਕੇ ਹਰੀਕੇ ਹੈੱਡ ਵਰਕਸ ਉਪਰ ਚੜ੍ਹ ਗਏ ਅਤੇ ਕਿਹਾ ਕਿ ਜੇਕਰ ਪ੍ਰਸ਼ਾਸਨ ਨੇ ਸਾਡੇ ਨਾਲ ਕੋਈ ਧੱਕਾ ਕੀਤਾ ਅਤੇ ਪੰਜਾਬ ਸਰਕਾਰ ਨੇ ਸਾਡੀਆਂ ਮੰਗਾਂ ਨਾ ਮੰਨੀਆਂ ਤਾਂ ਉਹ ਸਲਫਾਸ ਖਾ ਕੇ ਹਰੀਕੇ ਦਰਿਆ ਵਿਚ ਛਾਲਾਂ ਮਾਰ ਦੇਣਗੇ। ਜਾਮ ਕਾਰਨ ਹੈੱਡ ਵਰਕਸ ਦੇ ਦੋਵੇਂ ਪਾਸੇ ਗੱਡੀਆਂ ਦੀਆਂ ਲੰਬੀਆਂ ਲਾਈਨਾਂ ਲੱਗ ਗਈਆਂ। ਜਾਮ ਵਿਚ ਮੋਗਾ ਦੇ ਨਜ਼ਦੀਕ ਧਾਰਮਿਕ ਸਮਾਗਮ ਵਿਚ ਸ਼ਾਮਿਲ ਹੋਣ ਜਾ ਰਹੀਆਂ ਸੰਗਤਾਂ ਦੀਆਂ ਦਰਜਨਾਂ ਗੱਡੀਆਂ ਵੀ ਫਸ ਗਈਆਂ। ਇਨ੍ਹਾਂ ਸ਼ਰਧਾਲੂਆਂ ਨੇ ਅਧਿਆਪਕਾਂ ਨੂੰ ਰਾਹ ਦੇਣ ਲਈ ਆਖਿਆ ਅਤੇ ਸੜਕ ਤੋਂ ਪਾਸੇ ਹਟਣ ਲਈ ਕਿਹਾ ਜਿਸ ਕਾਰਨ ਕੁਝ ਅਧਿਆਪਕਾਂ ਦੀ ਖਿੱਚ ਧੂਹ ਵੀ ਹੋਈ। ਇਸ ਉਪਰੰਤ ਅਧਿਆਪਕਾਂ ਨੇ ਸੜਕ ਦਾ ਇਕ ਪਾਸਾ ਮਖੂ ਵਾਲੇ ਪਾਸੇ ਜਾਣ ਵਾਲੀਆਂ ਗੱਡੀਆਂ ਲਈ ਖੋਲ੍ਹ ਦਿੱਤਾ ਅਤੇ ਇਕ ਪਾਸੇ ਦੀ ਆਵਾਜਾਈ ਚੱਲ ਪਈ ਪਰ ਦੂਸਰੇ ਪਾਸੇ ਫਸੇ ਹੋਏ ਰਾਹਗੀਰਾਂ ਨੇ ਅਧਿਆਪਕਾਂ ਨੂੰ ਦੋਵੇਂ ਪਾਸੇ ਆਵਾਜਾਈ ਚਲਾਉਣ ਲਈ ਧਰਨੇ ਤੋਂ ਹਟਣ ਲਈ ਕਿਹਾ। ਇਸ ਦੌਰਾਨ ਅਧਿਆਪਕਾਂ ਅਤੇ ਲੋਕਾਂ ਵਿਚ ਭਾਰੀ ਤਕਰਾਰ ਹੋਈ। ਇਸ ਸਮੇਂ ਇਕ ਕਾਰ ਚਾਲਕ ਨੇ ਪੁਲਿਸ ਦੀ ਹਾਜ਼ਰੀ ਵਿਚ ਕਈ ਅਧਿਆਪਕਾਂ ਨੂੰ ਚਪੇੜਾਂ ਵੀ ਮਾਰ ਦਿੱਤੀਆਂ ਅਤੇ ਇਕ ਅੰਗਹੀਣ ਅਧਿਆਪਕ ਮਹਿੰਦਰ ਸਿੰਘ ਦੀ ਕੁੱਟਮਾਰ ਵੀ ਕੁਝ ਲੋਕਾਂ ਵੱਲੋਂ ਕੀਤੀ ਗਈ, ਜਿਸ ‘ਤੇ ਅਧਿਆਪਕ ਭਅ ਦਰਸ਼ਕ ਬਣ ਕੇ ਦੇਖਦੀ ਰਹੀ। ਇਸ ਉਪਰੰਤ ਅਧਿਆਪਕ ਫਿਰ ਧਰਨੇ ‘ਤੇ ਬੈਠ ਗਏ ਅਤੇ ਨਾਅਰੇਬਾਜ਼ੀ ਕਰਨ ਲੱਗੇ । ਅਧਿਆਪਕ ਯੂਨੀਅਨ ਦੇ ਆਗੂਆਂ ਨੇ ਕਿਹਾ ਕਿ ਸਰਕਾਰ ਦੇ ਲਾਰਿਆਂ ਕਾਰਨ ਦੁਖੀ ਹੋ ਕੇ ਸਾਨੂੰ ਇਹ ਜਾਮ ਲਾਉਣਾ ਪਿਆ ਹੈ। 2003 ਤੋਂ ਇਨ੍ਹਾਂ ਅਧਿਆਪਕਾਂ ਨੇ 1000 ਰੁਪਏ ‘ਤੇ ਕੰਮ ਕੀਤਾ ਹੈ ਅਤੇ ਪੰਜਾਬ ਸਰਕਾਰ ਨੇ ਇਨ੍ਹਾਂ ਨੂੰ ਈ.ਟੀ.ਟੀ. ਕੋਰਸ ਕਰਵਾਇਆ ਪਰ ਕੋਰਸ ਕਰਨ ਤੋਂ ਬਾਅਦ ਪੰਜਾਬ ਸਰਕਾਰ ਨੇ ਕੋਈ ਰੋਜ਼ਗਾਰ ਦਾ ਪ੍ਰਬੰਧ ਨਹੀਂ ਕੀਤਾ। ਮੌਕੇ ‘ਤੇ ਪਹੁੰਚੇ ਪੁਲਿਸ ਅਧਿਕਾਰੀ ਐੱਸ.ਪੀ.ਡੀ. ਰਘੁਬੀਰ ਸਿੰਘ, ਐੱਸ.ਪੀ.ਡੀ. ਹਰਵਿੰਦਰ ਸਿੰਘ, ਡੀ.ਐੱਸ.ਪੀ. ਜਸਵੰਤ ਸਿੰਘ, ਡੀ.ਐੱਸ.ਪੀ. ਹਰਦੇਵ ਸਿੰਘ ਬੋਪਾਰਾਏ ਨੇ ਧਰਨਾਕਾਰੀਆਂ ਨਾਲ ਗੱਲਬਾਤ ਕੀਤੀ ਅਤੇ ਹਰੀਕੇ ਹੈੱਡ ਵਰਕਸ ‘ਤੇ ਚੜ੍ਹੇ ਅਧਿਅਪਕਾਂ ਨੂੰ ਥੱਲ੍ਹੇ ਉਤਰਨ ਅਤੇ ਜਾਮ ਹਟਾਉਣ ਲਈ ਕਿਹਾ ਪਰ ਅਧਿਆਪਕ ਆਪਣੀ ਜ਼ਿੱਦ ‘ਤੇ ਅੜ੍ਹੇ ਰਹੇ। ਪ੍ਰਸ਼ਾਸਨ ਨੇ ਮੌਕੇ ਦੀ ਨਜ਼ਾਕਤ ਨੂੰ ਦੇਖਦਿਆਂ ਗੋਤਾਖੋਰਾਂ ਨੂੰ ਵੀ ਬੁਲਾ ਲਿਆ। ਲਗਭਗ 10:30 ਵਜੇ ਦੇ ਕਰੀਬ ਪ੍ਰਸ਼ਾਸਨ ਨੇ ਸੜਕ ‘ਤੇ ਬੈਠੇ ਅਧਿਆਪਕਾਂ ਨੂੰ ਗੱਲਬਾਤ ਲਈ ਰਾਜ਼ੀ ਕੀਤਾ ਅਤੇ ਅਧਿਆਪਕ ਸੜਕ ਤੋਂ ਪਾਸੇ ਹੱਟ ਕੇ ਹਰੀਕੇ ਹੈੱਡ ਵਰਕਸ ਦੀ ਡੀਵਾਈਡ ਵਾਲੀ ਜਗ੍ਹਾ ‘ਤੇ ਧਰਨੇ ‘ਤੇ ਬੈਠ ਗਏ। ਅਧਿਆਪਕਾਂ ਨੇ ਮੰਗ ਰੱਖੀ ਕਿ ਸਾਡੀ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਨਾਲ ਮੀਟਿੰਗ ਤੈਅ ਕਰਵਾਈ ਜਾਵੇ । ਗੱਲਬਾਤ ਜਦ ਸਿਰੇ ਨਾ ਚੜ੍ਹੀ ਤਾਂ ਲਗਭਗ 1:30 ਵਜੇ ਅਧਿਆਪਕ ਫਿਰ ਧਰਨਾ ਲਗਾਉਣ ਲਈ ਸੜਕ ਵੱਲ ਵਧੇ ਪਰ ਸੈਂਕੜੇ ਪੁਲਿਸ ਮੁਲਾਜ਼ਮਾਂ ਨੇ ਜਿੰਨਾਂ ਵਿਚ ਭਾਰੀ ਗਿਣਤੀ ਵਿਚ ਔਰਤ ਪੁਲਿਸ ਵੀ ਸੀ, ਨੇ ਸੜਕ ‘ਤੇ ਧਰਨਾ ਲਾਉਣ ਤੋਂ ਰੋਕਿਆ ਤੇ ਕਈ ਅਧਿਆਪਕਾਵਾਂ ਦੀ ਪੁਲਿਸ ਨੇ ਖਿੱਚ ਧੂਹ ਕੀਤੀ ਜਿਸ ਕਾਰਨ ਇਨ੍ਹਾਂ ਅਧਿਆਪਕਾਂ ਨੇ ਪੁਲਿਸ ਖਿਲਾਫ ਆਪਣਾ ਰੋਸ ਪ੍ਰਗਟ ਕਰਦਿਆਂ ਨਾਅਰੇਬਾਜ਼ੀ ਕੀਤੀ। ਐੱਸ.ਡੀ.ਐੱਮ. ਜ਼ੀਰਾ ਨੇ ਉਚ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਅਤੇ ਅਧਿਆਪਕਾਂ ਨੂੰ ਕਿਹਾ ਕਿ ਤੁਹਾਡੀ ਕੱਲ੍ਹ ਚੰਡੀਗੜ੍ਹ ਵਿਖੇ ਪ੍ਰਮੁੱਖ ਸਕੱਤਰ ਨਾਲ ਮੀਟਿੰਗ ਕਰਵਾ ਦਿੱਤੀ ਜਾਵੇਗੀ। ਇਸ ਭਰੋਸੇ ਉਪਰੰਤ ਹੈੱਡ ਵਰਕਸ ‘ਤੇ ਚੜ੍ਹੇ ਹੋਏ 5 ਅਧਿਆਪਕ ਲਗਭਗ 2:30 ਵਜੇ ਦੁਪਹਿਰ ਥੱਲੇ ਉਤਰ ਆਏ। ਅਧਿਆਪਕ ਆਗੂ ਸੁਖਚੈਨ ਸਿੰਘ, ਜਰਨੈਲ ਸਿੰਘ ਆਦਿ ਨੇ ਕਿਹਾ ਕਿ ਸਾਨੂੰ ਪ੍ਰਸ਼ਾਸਨ ਨੇ ਭਰੋਸਾ ਦਿਵਾਇਆ ਹੈ ਕਿ ਕੱਲ੍ਹ ਤੁਹਾਡੀ ਚੰਡੀਗੜ੍ਹ ਵਿਖੇ ਪੰਜ ਮੈਂਬਰੀ ਕਮੇਟੀ ਦੀ ਮੀਟਿੰਗ ਪ੍ਰਮੁੱਖ ਸਕੱਤਰ ਨਾਲ ਕਰਵਾਈ ਜਾਵੇਗੀ। ਇਸ ਮੌਕੇ ਲਖਬੀਰ ਕੌਰ ਮੋਗਾ, ਮਦਨ ਲਾਲ ਫਾਜਿਲਕਾ, ਯਾਦਵਿੰਦਰ ਸਿੰਘ ਮਾਨਸਾ, ਸੁਖਚੈਨ ਸਿੰਘ ਮਾਨਸਾ, ਅਵਤਾਰ ਸਿੰਘ ਫਰੀਦਕੋਟ, ਵੀਰਪਾਲ ਕੌਰ ਮੋਗਾ, ਬਲਜੀਤ ਸਿੰਘ ਮਾਨਸਾ, ਗੁਰਦੀਪ ਸਿੰਘ ਕਪੂਰਥਲਾ ਤੇ ਸਤਵਿੰਦਰ ਕੌਰ ਕੋਟਕਪੁਰਾ ਆਦਿ ਅਧਿਆਪਕ ਹਾਜ਼ਰ ਸਨ।
-

No comments: