jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Thursday, 19 December 2013

ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਬਾਦਲ ਸਰਕਾਰ ਵਚਨਬੱਧ ਹੈ--- ਵਿਰਸਾ ਸਿੰਘ ਵਲਟੋਹਾ

www.sabblok.blogspot.com
ਫੋਟੋ ਭੁਪਿੰਦਰ ਸਿੰਘ – ਭਿੱਖੀਵਿੰਡ ( ਤਰਨਤਾਰਨ ) 
ਭਿੱਖੀਵਿੰਡ  ਦਸੰਬਰ (ਭੁਪਿੰਦਰ ਸਿੰਘ)-ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਬਾਦਲ ਸਰਕਾਰ ਵਚਨਬੱਧ ਹੈ।ਇਹਨਾ ਸ਼ਬਦਾ ਦਾ ਪ੍ਰਗਟਾਵਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭਿੱਖੀਵਿੰਡ ਵਿਖੇ 494 ਸਕੂਲ਼ ਵਿਦਿਆਰਥਣਾਂ ਨੂੰ ਬਾਦਲ ਸਰਕਾਰ ਵੱਲੋ ਦਿੱਤੇ ਗਏ ਲੇਡੀਜ ਸਾਈਕਲਾਂ ਨੂੰ ਵੰਡਣ ਮੌਕੇ ਸੀ.ਪੀ.ਐਸ. ਸ੍ਰ: ਵਿਰਸਾ ਸਿੰਘ ਵਲਟੋਹਾ ਨੇ ਕੀਤਾ ਤੇ ਆਖਿਆ ਕਿ ਅਕਾਲੀ–ਭਾਜਪਾ ਸਰਕਾਰ ਦੀ ਹਰ ਸੰਭਵ ਕੋਸ਼ਿਸ਼ ਹੈ ਕਿ ਪੰਜਾਬ ਦੇ ਹਰ ਸਰਕਾਰੀ ਸਕੂਲਾਂ ਦੀ ਦਿੱਖ ਵਧੀਆ ਤੇ ਸੁੰਦਰ ਹੋਏ,ਜਿਥੇ ਵਿਦਿਆਰਥੀ ਪੜ੍ਹ-ਲਿਖ ਕੇ ਉੱਚ ਅਹੁਦਿਆਂ ਤੇ ਪਹੁੰਚ ਕੇ ਸੂਬਾ ਪੰਜਾਬ ਦਾ ਨਾਮ ਰੌਸ਼ਨ ਕਰ ਸਕਣ।ਇਸ ਸਮੇ ਜਿਲ੍ਹਾ ਸਿੱਖਿਆ ਅਫਸਰ (ਸੈ:) ਸ੍ਰ:ਪਰਮਜੀਤ ਸਿੰਘ ਨੇ ਆਖਿਆ ਕਿ ਵਿਦਿਆਰਥੀਆਂ ਨੂੰ ਲਗਨ ਤੇ ਮਿਹਨਤ ਨਾਲ ਕਰਨੀ ਚਾਹੀਦੀ ਹੈ ਤਾਂ ਜੋ ਅੱਜ ਦਾ ਵਿਦਿਆਰਥੀ ਕੱਲ੍ਹ ਨੂੰ ਉੱਚ ਅਫਸਰ ਬਣ ਸਕੇ।ਇਸ ਸਮੇ ਸਕੂਲ ਪ੍ਰਿੰਸੀਪਲ ਸ੍ਰ:ਸੁੱਖਾ ਨੇ ਆਪਣੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਬਾਦਲ ਸਰਕਾਰ ਦਾ ਲੜਕੀਆਂ ਨੂੰ ਸਾਈਕਲ,ਪੜ੍ਹਾਈ ਆਦਿ ਸਹੂਲਤਾਂ ਦੇਣ ਦਾ ਉਪਰਾਲਾ ਸ਼ਲਾਘਾਯੋਗ ਹੈ।ਇਸ ਸਮੇ ਸਕੂਲ ਵਿਦਿਆਰਥੀਆਂ ਵੱਲੋ ਇੱਕ ਵਿਸ਼ੇਸ਼ ਰੰਗਾ-ਰੰਗ ਪ੍ਰੋਗਰਾਮ ਪੇਸ਼ ਕੀਤਾ ਤੇ ਸੀ.ਪੀ.ਐਸ. ਸ੍ਰ:ਵਿਰਸਾ ਸਿੰਘ ਵਲਟੋਹਾ ਵੱਲੋਂ ਵਿਦਿਆਰਥੀਆਂ ਦੀ ਹੌਸਲਾਂ ਅਫਜਾਈ ਲਈ ਇਨਾਮ ਤਕਸੀਮ ਕੀਤੇ ਗਏ।ਇਸ ਸਮੇ ਪ੍ਰਿੰਸੀਪਲ ਸ੍ਰ:ਸੁੱਖਾ ਸਿੰਘ ਆਦਿ ਸਟਾਫ ਵੱਲੋਂ ਸੀ.ਪੀ.ਐਸ. ਸ੍ਰ:ਵਿਰਸਾ ਸਿੰਘ ਵਲਟੋਹਾ,ਡੀ.ਈ.a. ਸ੍ਰ:ਪਰਮਜੀਤ ਸਿੰਘ ਆਦਿ ਨੂੰ ਸਿਰਪਾਉ ਦੇ ਕੇ ਸਨਮਾਨਿਤ ਕੀਤਾ ਗਿਆ।ਇਸ ਸਮੇ ਠੇਕੇਦਾਰ ਵਿਰਸਾ ਸਿੰਘ ਬੀ.ਸੀ. ਸੈਲ ਆਗੂ,ਚੇਅਰਮੈਂਨ ਕ੍ਰਿਸ਼ਨਪਾਲ ਜੱਜ,ਪ੍ਰਦੀਪ ਖੰਨਾ,ਭੁਪਿੰਦਰ ਸਿੰਘ,ਅਮਰਜੀਤ ਸਿੰਘ ਢਿਲੋਂ,ਰਿੰਕੂ ਧਵਨ,ਗੁਰਿੰਦਰ ਸਿੰਘ ਲਾਡਾ ਸਿਟੀ ਪ੍ਰਧਾਨ,ਸਰਪੰਚ ਰਸਾਲ ਸਿੰਘ ਕਾਲੇ, ਚੰਨਣ ਸਿੰਘ ਜੇ.ਈ, ਸਰਪੰਚ ਸ਼ਰਨਜੀਤ ਸਿੰਘ ਸ਼ੰਨੂ ਭਿੱਖੀਵਿੰਡ,ਸਰਪੰਚ ਹਰਜੀਤ ਸਿੰਘ ਬਲ੍ਹੇਰ,ਸਰਪੰਚ ਰਛਪਾਲ ਸਿੰਘ ਬਾਵਾ ਬਲ੍ਹੇਰ,ਸਰਪੰਚ ਹਰਪਾਲ ਸਿੰਘ ਫਰੰਦੀਪੁਰ,ਮਨਜੀਤ ਸਿੰਘ ਬੋਰਾਂ ਵਾਲੇ,ਨਵਦੀਪ ਸਿੰਘ ਬੋਰਾਂ ਵਾਲੇ,ਗੁਰਪ੍ਰੀਤ ਸਿੰਘ ਸੋਨੂੰ,ਬਲਵਿੰਦਰ ਸਿੰਘ ਭਿੱਖੀਵਿੰਡ ਆਦਿ ਹਾਜਰ ਸਨ।  

No comments: