jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Sunday, 15 December 2013

ਏਡਿਡ ਸਕੂਲ ਅਧਿਆਪਕ ਯੂਨੀਅਨ ਵਲੋਂ ਸਰਕਾਰ ਨੂੰ ਸਟਾਫ ਦੇ ਸਰਕਾਰੀ ਸਕੂਲਾਂ 'ਚ ਰਲੇਵੇ ਲਈ ਸਰਕਾਰ ਹਰਿਆਣਾ ਤੇ ਹੋਰ ਰਾਜਾਂ ਵਾਂਗ ਰਲੇਵੇਂ ਦਾ ਤਰੁੰਤ ਫੈਸਲਾ ਲਏ:

www.sabblok.blogspot.com
ਪੰਜਾਬ ਰਾਜ ਸਰਕਾਰੀ ਸਹਾਇਤਾ ਪ੍ਰਾਪਤ ਅਧਿਆਪਕ ਅਤੇ ਹੋਰ ਕਰਮਚਾਰੀ ਯੂਨੀਅਨ ਦੀ ਸੂਬਾ ਕਮੇਟੀ ਦੇ ਫੈਸਲੇ ਅਨੁਸਾਰ ਯੂਨੀਅਨ ਨੇ ਪੰਜਾਬ ਸਰਕਾਰ ਨੂੰ ਏਡਿਡ ਸਕੂਲਾਂ ਦੇ ਅਧਿਆਪਕਾਂ ਅਤੇ ਹੋਰ ਕਰਮਚਾਰੀਆਂ ਨੂੰ ਸਰਕਾਰੀ ਸਕੂਲਾਂ ਵਿਚ ਤਬਦੀਲ ਕਰਨ ਦੀ ਮੰਗ ਨੂੰ ਲੈ ਕੇ 14 ਦਸੰਬਰ ਤੱਕ ਦਾ ਅਲਟੀਮੇਟਮ ਦਿੱਤਾ ਹੈ।ਸੂਬਾ ਪ੍ਰਧਾਨ ਗੁਰਚਰਨ ਸਿੰਘ ਚਾਹਲ ਅਤੇ ਸੂਬਾ ਸਕੱਤਰ ਐਨ.ਐਨ.ਸੈਣੀ ਨੇ ਕਿਹਾ ਕਿ ਅਗਰ ਅਧਿਕਾਰੀਆਂ ਨੇ ਉਹਨਾਂ ਦੀ ਮੁੱਖ ਮੰਤਰੀ ਸ.ਪ੍ਰਕਾਸ਼ ਸਿੰਘ ਬਾਦਲ ਨਾਲ ਇਸ ਮੁੱਦੇ ਲਈ ਗੱਲਬਾਤ ਨਾ ਕਰਵਾਈ ਤਾਂ ਯੂਨੀਅਨ ਸੂਬਾ ਪੱਧਰੀ ਲਗਤਾਰ ਅਤੇ ਤਿੱਖਾ ਸੰਘਰਸ਼ ਆਰੰਭ ਕਰੇਗੀ।ਉਹਨਾਂ ਮੁਖ ਮੰਤਰੀ ਨੂੰ ਅਪੀਲ ਕੀਤੀ ਕਿ ਯੂਨੀਅਨ ਦੀ ਸਿੱਖਿਆ ਮੰਤਰੀ ਨਾਲ ਹੋਈ ਉੱਚ ਅਧਿਕਾਰੀਆਂ ਦੀ ਮੀਟਿੰਗ ਵਿਚ ਸਿੱਖਿਆ ਮੰਤਰੀ ਸ.ਸਿਕੰਦਰ ਸਿੰਘ ਮਲੂਕਾ ਨੇ ਏਡਿਡ ਸਕੂਲਾਂ ਦੇ ਅਧਿਆਪਕਾਂ ਅਤੇ ਹੋਰ ਕਰਮਚਾਰੀਆਂ ਨੂੰ ਸਰਕਾਰੀ ਸਕੂਲਾਂ ਵਿਚ ਮਰਜ ਕਰਨ ਦੀ ਮੰਗ ਤੇ ਸਹਿਮਤੀ ਦਿੱਤੀ ਸੀ ਅਤੇ ਇਸ ਸਬੰਧੀ ਕੇਸ ਬਣਾ ਕੇ ਮੁਖ ਮੰਤਰੀ ਨੂੰ ਭੇਜਣ ਦਾ ਵਾਅਦਾ ਕੀਤਾ ਸੀ।ਉਹਨਾਂ ਕਿਹਾ ਕਿ ਦੋ ਮਹੀਨੇ ਬੀਤਣ ਉਪਰੰਤ ਵੀ ਸਿੱਖਿਆ ਵਿਭਾਗ ਨੇ ਨਾ ਤਾਂ ਉਹਨਾਂ ਦਾ ਕੇਸ ਮੁਖ ਮੰਤਰੀ ਨੂੰ ਪ੍ਰਵਾਨਗੀ ਲਈ ਭੇਜਿਆ ਹੈ ਅਤੇ ਨਾ ਹੀ ਮੁਖ ਮੰਤਰੀ ਦਫਤਰ ਵਲੋਂ ਯੂਨੀਅਨ ਨੂੰ ਗੱਲਬਾਤ ਦਾ ਸੱਦਾ ਦਿੱਤਾ ਹੈ।ਸ.ਚਾਹਲ ਨੇ ਕਿਹਾ ਕਿ ਇਕ ਪਾਸੇ ਸਰਕਾਰ ਯੂਨੀਅਨ ਨਾਲ ਸਟਾਫ ਦੇ ਸਰਕਾਰੀ ਸਕੂਲਾਂ ਵਿਚ ਮਰਜਰ ਦੀ ਗੱਲ ਕਰ ਰਹੀ ਹੈ ਦੂਜੇ ਪਾਸੇ ਸਿੱਖਿਆ ਅਧਿਕਾਰੀਆਂ ਨੇ ਇਕ ਕੋਰਟ ਕੇਸ ਵਿਚ ਆਪਣੇ ਵਲੋਂ ਹਲਫਨਾਮਾ ਦੇ ਕੇ ਏਡਿਡ ਸਕੂਲਾਂ ਵਿਚ ਅਗਲੇ ਸ਼ੈਸਨ ਤੋਂ ਪੋਸਟਾਂ ਭਰਨ ਬਾਰੇ ਕਿਹਾ ਹੈ।ਉਹਨਾਂ ਕਿਹਾ ਕਿ ਯੂਨੀਅਨ ਦੀ ਇਕੋ ਇਕ ਮੰਗ ਏਡਿਡ ਸਕੂਲਾਂ ਦੇ ਏਡਿਡ ਪੋਸਟਾਂ ਤੇ ਕੰਮ ਕਰਦੇ ਅਧਿਆਪਕਾਂ ਅਤੇ ਹੋਰ ਅਮਲੇ ਨੂੰ ਸਰਕਾਰੀ ਸਕੂਲਾਂ ਵਿਚ ਸ਼ਿਫਟ ਕਰਨਾ ਹੈ।
ਯੂਨੀਅਨ ਦੇ ਪ੍ਰੈਸ ਸਕੱਤਰ ਦਵਿੰਦਰ ਰਿਹਾਨ ਲੁਧਿਆਣਾ ਨੇ ਦੱਸਿਆ ਕਿ ਹਰਿਆਣਾ ਸਮੇਤ ਹੋਰਨ ਗੁਆਂਢੀ ਰਾਜਾਂ ਨੇ ਏਡਿਡ ਪੋਸਟਾਂ ਤੇ ਕੰਮ ਕਰਦੇ ਅਧਿਆਪਕਾਂ ਤੇ ਹੋਰ ਕਰਮਚਾਰੀਆਂ ਨੂੰ ਸਰਕਾਰੀ ਸਕੂਲਾਂ ਵਿਚ ਸ਼ਾਮਿਲ ਕਰ ਲਿਆ ਹੈ।ਉਹਨਾਂ ਕਿਹਾ ਕਿ ਪੰਜਾਬ ਵਿਚ 484 ਏਡਿਡ ਸਕੂਲਾਂ ਵਿਚ ਸਾਲ 2002 ਤੋਂ ਬਾਅਦ ਇਕ ਵੀ ਅਧਿਆਪਕ ਜਾਂ ਕਰਮਚਾਰੀ ਦੀ ਏਡਿਡ ਪੋਸਟ ਤੇ ਭਰਤੀ ਨਹੀ ਕੀਤੀ ਗਈ ਜਿਸ ਕਰਕੇ ਹੁਣ ਸਿਰਫ 42 ਸੌ ਦੇ ਕਰੀਬ ਏਡਿਡ ਅਧਿਆਪਕ ਤੇ ਸਟਾਫ ਹੀ ਬਾਕੀ ਬਚਿਆ ਹੈ ਜਿਸ ਨੂੰ ਪੰਜਾਬ ਸਰਕਾਰ 95 ਫੀਸਦੀ ਤਨਖਾਹ ਅਤੇ ਸਰਕਾਰੀ ਕਰਮਚਾਰੀਆਂ ਵਾਂਗ ਪੈਨਸ਼ਨ ਦੇ ਰਹੀ ਹੈ।ਉਹਨਾਂ ਕਿਹਾ ਕਿ ਅਗਰ ਪੰਜਾਬ ਸਰਕਾਰ ਦੂਜੇ ਰਾਜਾਂ ਵਾਂਗ ਏਡਿਡ ਸਟਾਫ ਨੂੰ ਸਰਕਾਰੀ ਸਕੂਲਾਂ ਵਿਚ ਸ਼ਿਫਟ ਕਰਦੀ ਹੈ ਤਾਂ ਜਿਥੇ ਸਰਕਾਰੀ ਸਕੂਲਾਂ ਵਿਚ ਖਾਲੀ ਪੋਸਟਾਂ ਭਰਨ ਲਈ ਸਰਕਾਰ ਨੂੰ ਤਜਰਬੇਕਾਰ ਅਤੇ ਮਿਹਨਤੀ ਅਧਿਆਪਕ ਮਿਲ ਜਾਣਗੇ Àੁਥੇ ਸਰਕਾਰ ਦਾ ਨਵੀਂ ਭਰਤੀ ਕਰਨ ਲਈ ਵੱਡਾ ਵਿੱਤੀ ਬੋਝ ਘਟੇਗਾ ਅਤੇ ਇਸ ਦੇ ਨਾਲ ਸਰਕਾਰ ਨੂੰ ਏਡਿਡ ਸਟਾਫ ਦਾ ਕਰੀਬ 2 ਸੌ ਕਰੋੜ ਰੁਪਏ ਪ੍ਰਾਵੀਡੈਂਟ ਫੰਡ ਦਾ ਵੀ ਉਪਲੱਬਧ ਹੋ ਜਾਵੇਗਾ।ਸੂਬਾ ਸਕੱਤਰ ਸ੍ਰੀ ਸੈਣੀ ਨੇ ਦੱਸਿਆ ਕਿ ਅਗਰ ਸਰਕਾਰ ਨੇ 14 ਦਸੰਬਰ ਤੱਕ ਯੂਨੀਅਨ ਨੂੰ ਮੁੱਖ ਮੰਤਰੀ ਸ.ਪ੍ਰਕਾਸ਼ ਸਿੰਘ ਬਾਦਲ ਨਾਲ ਗੱਲਬਾਤਾ ਲਈ ਨਹੀ ਬੁਲਾਇਆ ਤਾਂ ਯੂਨੀਅਨ ਦੀ ਐਕਸ਼ਨ ਕਮੇਟੀ 15 ਦਸੰਬਰ ਨੂੰ ਸਰਕਾਰ ਵਿਰੁੱਧ ਸੰਘਰਸ਼ ਦਾ ਬਿਗੁਲ ਵਜਾ ਦੇਵੇਗੀ।ਯੂਨੀਅਨ ਆਗੂਆਂ ਨੇ ਮੁੱਖ ਮੰਤਰੀ ਸ.ਪ੍ਰਕਾਸ਼ ਸਿੰਘ ਬਾਦਲ ਨੂੰ ਅਪੀਲ ਕੀਤੀ ਕਿ ਉਹ ਯੂਨੀਅਨ ਨੂੰ ਗੱਲਬਾਤ ਦਾ ਸੱਦਾ ਦੇ ਕੇ ਸਟਾਫ ਨੂੰ ਸਰਕਾਰੀ ਸਕੂਲਾਂ ਵਿਚ ਮਰਜ਼ ਕਰਨ ਦਾ ਐਲਾਨ ਕਰਨ।ਮੀਟਿੰਗ ਵਿਚ ਕੁਲਵਰਨ ਸਿੰਘ ਸੂਬਾ ਵਿੱਤ ਸਕੱਤਰ, ਮੈਡਮ ਸ਼ਵਿੰਦਰਜੀਤ ਕੌਰ ਪ੍ਰਧਾਨ ਲੁਧਿਆਣਾ,ਸ਼ਰਨਜੀਤ ਸਿੰਘ ਪ੍ਰਧਾਨ ਮੁਹਾਲੀ,ਸ਼ਵਿੰਦਰ ਮਛਰਾਲ ਫਿਰੋਜ਼ਪੁਰ,ਯਾਦਵਿੰਦਰ ਕੁਮਾਰ ਕੁਰਾਲੀ, ਰਣਜੀਤ ਸਿੰਘ ਅਨੰਦਪੁਰ ਸਾਹਿਬ,ਰਣਜੀਤ ਸਿੰਘ ਰੋਪੜ,ਕ੍ਰਿਸ਼ਨ ਕੁਮਾਰ ਫਰੀਦਕੋਟ,ਕੇ.ਕੇ.ਜੋਸ਼ੀ ਲੁਧਿਆਣਾ, ਬੀ.ਐਸ.ਰਾਣਾ ਮੋਗਾ,ਮੁਨੀਸ਼ ਅਗਰਵਾਲ ਜਲੰਧਰ,ਤਰਸੇਮ ਸਿੰਘ ਹੁਸ਼ਿਆਰਪੁਰ, ਸ਼ਾਦੀ ਲਾਲ ਅਨੰਦ,ਗੁਰਮੀਤ ਸਿੰਘ ਲੁਧਿਆਣਾ, ਦਵਿੰਦਰ ਰਿਹਾਨ ਲੁਧਿਆਣਾ,ਕਰਮਜੀਤ ਸਿੰਘ ਖੰਨਾ,ਅਜੇ ਚੌਹਾਨ ਅੰਮ੍ਰਿਤਸਰ, ਰਾਜ ਕੁਮਾਰ ਮਿਸ਼ਰਾ ਪ੍ਰਧਾਨ ਅੰਮ੍ਰਿਤਸਰ, ਰਾਜਿੰਦਰ ਸ਼ਰਮਾ ਨਵਾਂ ਸ਼ਹਿਰ, ਰੁਪਿੰਦਰ ਸਿੰਘ ਹੁਸ਼ਿਆਰਪੁਰ,ਸੰਜੀਵ ਕੁਮਾਰ ਅਤੇ ਅਨਿਲ ਭਾਰਤੀ ਆਦਿ ਆਗੂ ਵੀ ਹਾਜ਼ਰ ਸਨ।

No comments: