www.sabblok.blogspot.com
ਨਵੀਂ
ਦਿੱਲੀ, 10 ਦਸੰਬਰ (ਏਜੰਸੀ) - ਵਧੀਆ ਵਿਦਿਅਕ ਕੇਂਦਰਾਂ ਲਈ ਜਾਣੀ ਜਾਣ ਵਾਲੀ ਦਿੱਲੀ ਦਾ
ਪ੍ਰਦਰਸ਼ਨ ਆਪਣੇ ਵਿਧਾਇਕਾਂ ਦੀ ਵਿਦਿਅਕ ਯੋਗਤਾ ਦੇ ਮਾਮਲੇ 'ਚ ਬਹੁਤ ਖ਼ਰਾਬ ਹੈ। ਇੱਥੇ 47
ਫ਼ੀਸਦੀ ਵਿਧਾਇਕ ਕੇਵਲ 12ਵੀਂ ਪਾਸ ਹਨ ਜਾਂ ਉਸ ਤੋਂ ਘੱਟ ਸਿੱਖਿਅਤ ਹਨ। ਹਾਲਾਂਕਿ, ਇਸ
ਵਾਰ ਦਿੱਲੀ ਨੂੰ ਪਿੱਛਲੀ ਵਾਰ ਦੀ ਤੁਲਨਾ 'ਚ ਜ਼ਿਆਦਾ ਈਮਾਨਦਾਰ ਵਿਧਾਇਕ ਜਰੂਰ ਮਿਲੇ ਹਨ।
ਵਿਧਾਨਸਭਾ ਚੋਣ 'ਚ 31 ਸੀਟਾਂ ਦੇ ਨਾਲ ਸਭ ਤੋਂ ਵੱਡੀ ਪਾਰਟੀ ਦੇ ਰੂਪ 'ਚ ਉਭਰਨ ਵਾਲੀ
ਭਾਜਪਾ ਦੇ ਦੋ ਵਿਧਾਇਕ ਅੱਠਵੀਂ ਪਾਸ ਹਨ। ਉਸ ਦੇ ਤਿੰਨ ਵਿਧਾਇਕਾਂ ਦੇ ਕੋਲ ਡਾਕਟਰੇਟ ਦੀ
ਡਿਗਰੀ ਹੈ, ਇਸ ਤੋਂ ਇਲਾਵਾ ਉਸ ਦੇ ਮੁੱਖ ਮੰਤਰੀ ਪਦ ਦੇ ਉਮੀਦਵਾਰ ਈਐਨਟੀ ਮਾਹਰ ਹਨ ਤੇ
ਸੱਤ ਵਿਧਾਇਕ ਗ੍ਰੈਜੂਏਟ ਹਨ। ਇਸ ਚੋਣ 'ਚ ਰਾਜਨੀਤੀ 'ਚ ਕਦਮ ਰੱਖਣ ਵਾਲੀ ਆਮ ਆਦਮੀ ਪਾਰਟੀ
ਦੇ 28 ਵਿਧਾਇਕਾਂ ਦੀ ਅਗਵਾਈ ਅਰਵਿੰਦ ਕੇਜਰੀਵਾਲ ਕਰ ਰਹੇ ਹਨ, ਜੋ ਕਿ ਇੰਡੀਅਨ ਰੈਵੀਨਿਉ
ਸਰਵਿਸ ਦੇ ਸਾਬਕਾ ਅਧਿਕਾਰੀ ਹਨ ਤੇ ਆਈਆਈਟੀ ਡਿਗਰੀ ਹੋਲਡਰ ਹਨ। ਹਾਲਾਂਕਿ ਪਾਰਟੀ ਦੇ
ਇੱਕ ਵਿਧਾਇਕ ਨੇ ਜਮਾਤ ਅਠਵੀਂ ਤੱਕ ਹੀ ਪੜ੍ਹਾਈ ਕੀਤੀ ਹੈ। ਚੋਣ 'ਚ ਭਾਰੀ ਹਾਰ ਦਾ
ਸਾਹਮਣਾ ਕਰਨ ਵਾਲੀ ਕਾਂਗਰਸ ਦਾ ਪ੍ਰਦਰਸ਼ਨ ਸਿੱਖਿਆ ਦੇ ਮੋਰਚੇ 'ਤੇ ਵੀ ਬਹੁਤਾ ਵਧੀਆ ਨਹੀਂ
ਹੈ। ਉਸ ਦੇ ਅੱਠ ਵਿਧਾਇਕਾਂ 'ਚੋਂ ਤਿੰਨ ਗ੍ਰੈਜੂਏਟ ਹਨ, ਇੱਕ ਦਸਵੀਂ ਪਾਸ ਤੇ ਚਾਰ ਜਮਾਤ
12ਵੀ ਪਾਸ ਹਨ। 70 ਵਿਧਾਇਕਾਂ 'ਚੋਂ ਚਾਰ ਪੀਐਚਡੀ ਹਨ। ਆਪ ਦੇ ਵਿਧਾਇਕ ਹਰੀਸ਼ ਖੰਨਾ,
ਭਾਜਪਾ ਦੇ ਜਗਦੀਸ਼ ਮੁੱਖੀ, ਮਹੇਂਦਰ ਨਾਗਪਾਲ ਤੇ ਨੰਦਕਿਸ਼ੋਰ ਗਰਗ ਪੀਐਚਡੀ ਹਨ।
No comments:
Post a Comment