www.sabblok.blogspot.com
ਗਲਾਸਗੋ ਦਾ ਅੱਠਵਾਂ ਸਕਾਟਿਸ਼ ਏਸ਼ੀਅਨ ਬਿਜਨੈੱਸ ਐਵਾਰਡ ਸਮਾਰੋਹ ਸਫ਼ਲਤਾ ਪੂਰਵਕ ਸੰਪੰਨ। ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ)
ਗਲਾਸਗੋ ਦੇ ਥਿਸਲ ਹੋਟਲ ਵਿੱਚ ਅੱਠਵਾਂ ਸਲਾਨਾ "ਸਕਾਟਿਸ਼ ਏਸ਼ੀਅਨ ਬਿਜ਼ਨੈੱਸ ਐਵਾਰਡ 2013' ਦਾ ਆਯੋਜਨ ਬੈਂਕ ਆਫ ਸਕਾਟਲੈਂਡ ਦੁਆਰਾ ਕਰਵਾਇਆ ਗਿਆ। ਜਿਸ ਵਿੱਚ ਆਪੋ ਆਪਣੇ ਕਾਰੋਬਾਰਾਂ ਰਾਹੀਂ ਕਾਮਯਾਬੀ ਦੇ ਝੰਡੇ ਗੱਡਣ ਵਾਲੇ ਉੱਦਮੀਆਂ ਨੇ ਭਾਗ ਲਿਆ। ਸਮਾਗਮ ਦੀ ਸ਼ੁਰੂਆਤ ਮਿਸ ਇੰਡੀਆ ਸਕਾਟਲੈਂਡ ਰਮੀਤ ਕੌਰ ਸੰਧੂ ਵਲੋਂ ਹਾਜਰੀਨ ਦੀ ਕਾਰੋਬਾਰੀਆਂ ਨਾਲ ਜਾਣ ਪਹਿਚਾਣ ਕਰਵਾਉਣ ਦੀ ਰਸਮ ਨਾਲ ਹੋਈ। ਇਸ ਉਪਰੰਤ ਬੋਲਦਿਆਂ ਸਮਾਗਮ ਦੀ ਮੇਜ਼ਬਾਨ ਯਾਸਮਿਨ ਮਹਿਮੂਦ ਨੇ ਕਿਹਾ ਕਿ "ਇਸ ਸਾਲ ਅਸੀਂ ਕਾਰੋਬਾਰ ਦੇ ੇਖੇਤਰ ਵਿੱਚ ਵਿੱਚ ਬਹੁਤ ਸਾਰੇ ਨਵੇਂ ਚਿਹਰੇ ਦੇਖੇਹਨ ਜਿਹੜੇ ਇਸ ਨੂੰ ਹੋਰ ਬੁਲੰਦੀਆ ਵੱਲ ਲਿਜਾ ਰਹੇ ਹਨ। ਉਹਨਾਂ ਉੱਦਮੀ ਲੋਕਾਂ ਨੂੰ ਬਣਦਾ ਮਾਣ ਸਤਿਕਾਰ ਦੇਣਾ ਹੀ ਸਾਡਾ ਮੁੱਖ ਮਕਸਦ ਹੈ ਤਾਂ ਜੋ ਉਹ ਆਪਣੇ ਟੀਚਿਆਂ ਦੀ ਪ੍ਰਾਪਤੀ ਲਈ ਵਧੇਰੇ ਗਤੀਸ਼ੀਲ ਹੋਣ।" ਸਮਾਗਮ ਦੇ ਮੁੱਖ ਮਹਿਮਾਨ ਬੈਂਕ ਆਫ ਸਕਾਟਲੈਂਡ ਦੇ ਸਕਾਟਲੈਂਡ ਸਾਊਥ ਦੇ ਏਰੀਆ ਡਾਇਰੈਕਟਰ ਇਆਨ ਕੋਲਿਨ ਨੇ ਇਸ ਐਵਾਰਡ ਲਈ ਨਾਮਜ਼ਦ ਹੋਏ ਕਾਰੋਬਾਰੀਆਂ ਨੂੰ ਵਧਾਈ ਪੇਸ਼ ਕੀਤੀ। ਜ਼ਿਕਰਯੋਗ ਹੈ ਕਿ ਏਸ਼ੀਅਨ ਮਰਦ ਅਤੇ ਔਰਤਾਂ ਨੇ ਜਿੱਥੇ ਆਪੋ ਆਪਣੇ ਕਾਰੋਬਾਰਾਂ ਵਿੱਚ ਪਹਿਚਾਣ ਬਣਾਈ, ਉੱਥੇ ਉਹਨਾਂ ਨੇ Ḕਵਿੱਲ ਫਾਊਡੇਸ਼ਨ' ਚੈਰਿਟੀ ਲਈ 4000 ਪੌਂਡ ਇਕੱਠਾ ਕੀਤਾ। ਉਕਤ ਫੰਡ ਮਾਲਾਵੀ ਦੇ ਸਕੂਲੀ ਬੱਚਿਆ ਦੀ ਪੜ੍ਹਾਈ, ਨਵੇਂ ਕਲਾਸਰੂਮ ਬਣਾਏ ਜਾਣ ਲਈ ਵਰਤਿਆ ਜਾਵੇਗਾ। ਜਿੱਥੇ ਬੱਚੇ ਦਰੱਖਤਾਂ ਹੇਠਾਂ ਜਾਂ ਅਸੁਰੱਖਿਅਤ ਇਮਾਰਤਾਂ ਵਿੱਚ ਪੜਨ ਲਈ ਮਜ਼ਬੂਰ ਹਨ। ਇਸ ਸਮਾਗਮ ਦੌਰਾਨ ਨੌਜਵਾਨ ਪ੍ਰਾਪਤੀ ਦਾ ਪੁਰਸਕਾਰ ਨਤਾਸ਼ਾ ਅਹਿਮਦ ਨੂੰ, ਉੱਭਰਦੇ ਕਾਰੋਬਾਰੀ ਦਾ ਪੁਰਸਕਾਰ ਆਸੀਆ ਅਲੀ ਨੂੰ, ਫਰੈਂਚਾਇਜ਼ ਆਫ ਦਾ ਯੀਅਰ ਦਾ ਪੁਰਸਕਾਰ ਮੁਹੰਮਦ ਜ਼ੁਲਫ਼ਕਾਰ ਅਹਿਮਦ ਤੇ ਮੁਹੰਮਦ ਇਫਤਿਖਾਰ ਅਹਿਮਦ ਨੂੰ, ਕਮਿਊਨਟੀ ਕਾਰੋਬਾਰੀ ਦਾ ਪੁਰਸਕਾਰ ਡਾ: ਨਦੀਮ ਸਿੱਦੀਕੀ ਨੂੰ, ਪਰਿਵਾਰਿਕ ਕਾਰੋਬਾਰੀ ਦਾ ਪੁਰਸਕਾਰ ਬੋਨਾਜ਼ਾ ਸਕਾਟਲੈਂਡ ਨੂੰ, ਸਾਲ ਦੇ ਨਵੇਂ ਕਾਰੋਬਾਰੀ ਦਾ ਪੁਰਸਕਾਰ ਸੁਪਰ ਸੌਕਰ ਨੂੰ, ਛੋਟੇ ਕਾਰੋਬਾਰੀ ਦਾ ਪੁਰਸਕਾਰ ਬਲੂ ਕੇਨਿਓਨ ਨੂੰ, ਰਿਟੇਲ ਬਿਜ਼ਨੈੱਸ ਆਫ ਯੀਅਰ ਦਾ ਪੁਰਸਕਾਰ ਕਰੱਸ਼ ਨੂੰ, ਕਾਰੋਬਾਰ 'ਚ ਪ੍ਰਪੱਕਤਾ ਦਾ ਪੁਰਸਕਾਰ ਜੇæਆਰæਰਹਿਮਾਨ ਨੂੰ, ਆਰਤੀ ਪੌਡਰ ਸਰਬੋਤਮ ਕਾਰੋਬਾਰੀ ਔਰਤ ਅਤੇ ਤਾਰਕ ਰਮਜ਼ਾਨ ਨੂੰ ਸਰਬੋਤਮ ਕਾਰੋਬਾਰੀ ਮਰਦ ਐਲਾਨਿਆ ਗਿਆ । ਅਪੋਲੋ ਫੂਡ ਲਿਮਟਿਡ ਨੂੰ ਸਾਲ ਦੇ ਸਰਬੋਤਮ ਕਾਰੋਬਾਰ ਦਾ ਪੁਰਸਕਾਰ ਮਿਲ਼ਿਆ ਅਤੇ ਮੁਹੰਮਦ ਤੁਫੈਲ ਸ਼ਹੀਨ {ਐੱਮ ਬੀ ਈ} ਨੂੰ ਉਹਨਾਂ ਦੀਆ ਉਮਰ ਭਰ ਦੀਆ ਪ੍ਰਾਪਤੀਆ ਲਈ ਪੁਰਸਕਾਰ ਦਿੱਤਾ ਗਿਆ। ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਹਰਜੀਤ ਦੁਸਾਂਝ ਨੇ ਕਿਹਾ ਕਿ ਕਾਰੋਬਾਰੀ ਲੋਕਾਂ ਨੂੰ ਉਤਸਾਹਿਤ ਕਰਨ ਦੇ ਮਨਸ਼ੇ ਨਾਲ ਹੋਇਆ ਇਹ ਅੱਠਵਾਂ ਸਾਲਾਨਾ ਸਨਮਾਨ ਸਮਾਰੋਹ ਬੇਹੱਦ ਸਫ਼ਲ ਰਿਹਾ।
No comments:
Post a Comment