www.sabblok.blogspot.com
ਸਿੱਖ ਜੱਥੇਬੰਦੀਆਂ ਨੇ ਭਾਈ ਗੁਰਪ੍ਰੀਤ ਸਿੰਘ ਗੁਰੀ ਨੂੰ ਸ਼ਰਾਬੀ ਦੱਸਣ ਵਾਲੇ ਦੋ
ਜਲੰਧਰੀ ਅਖ਼ਬਾਰਾਂ ਦੀਆਂ ਸਾੜੀਆਂ ਕਾਪੀਆਂ
ਭਦੌੜ/ਸ਼ਹਿਣਾ 19 ਦਸੰਬਰ (ਸਾਹਿਬ ਸੰਧੂ) ਪਿਛਲੇ ਪੈਂਤੀ ਦਿਨ ਤੋਂ ਸਿੱਖਾਂ ਦੀ ਰਿਹਾਈ ਲਈ ਭੁੱਖ ਹੜਤਾਲ ਤੇ ਬੈਠੇ ਭਾਈ ਗੁਰਬਖ਼ਸ ਸਿੰਘ ਨੂੰ ਸਮਾਰਪਿਤ ਅਤੇ ਨਾਲ ਖੜਨ ਦੀ ਹਮਾਇਤ ਕਰਦਿਆਂ ਗੁਰਮਿਤ ਸੇਵਾ ਲਹਿਰ ਅਤੇ ਸ੍ਰੋਮਣੀ ਅਕਾਲੀ ਦਲ (ਅ) ਦੇ ਵਰਕਰਾਂ ਵੱਲੋਂ ਸ਼ਹਿਣਾ ਵਿਖੇ ਇੱਕ ਵਿਸ਼ਾਲ ਰੋਸ਼ ਮਾਰਚ ਕੱਢਿਆ ਗਿਆ। ਜਿਸ ਦੀ ਅਗਵਾਈ ਭਾਈ ਜਗਸੀਰ ਸਿੰਘ ਮੌੜ ਨਾਭਾ ਸ੍ਰੋਮਣੀ ਅਕਾਲੀ ਦਲ (ਅ) ਵੱਲੋਂ ਕੀਤੀ ਗਈ।
ਇਹ ਮਾਰਚ ਤਰਵੈਣੀ ਸਾਹਿਬ ਗੁਰਦੁਆਰਾ ਸਾਹਿਬ ਤੋਂ ਆਰੰਭ ਹੋਇਆ ਤੇ ਆਰੰਭ ਹੋਣ ਉਪਰੰਤ ਹੀ ਸਿੱਖ ਜੱਥੇਬੰਦੀਆਂ ਵੱਲੋਂ ਭਾਈ ਗੁਰਪ੍ਰੀਤ ਸਿੰਘ ਗੁਰੀ ਨੂੰ ਸ਼ਰਾਬੀ ਦੱਸਣ ਵਾਲੇ ਦੋ ਜਲੰਧਰੀ ਪੰਜਾਬੀ ਅਖ਼ਬਾਰਾਂ ਅਜ਼ੀਤ ਅਤੇ ਪੰਜਾਬੀ ਜਾਗਰਣ ਦੀਆਂ ਕਾਪੀਆਂ ਸਾੜ ਅਖ਼ਬਾਰਾਂ ਵਿਰੁੱਧ ਰੋਸ਼ ਜਾਹਿਰ ਕਰਦਿਆਂ ਉਕਤ ਗਲਤ ਖ਼ਬਰਾਂ ਲਗਾਉਣ ਵਾਲੇ ਅਖ਼ਬਾਰਾਂ ਦੇ ਪੱਤਰਕਾਰਾਂ ਵਿਰੁੱਧ ਸ਼ਖਤ ਕਾਨੂੰਨੀ ਕਾਰਵਾਈ ਕਰਨ ਦੀ ਗੱਲ ਵੀ ਆਖੀ। ਇਹ ਮਾਰਚ ਅਗਲੇ ਪੜਾਵਾਂ ਵਿੱਚ ਇਹ ਮਾਰਚ ਮੌੜ ਨਾਭਾ, ਸੁਖਪੁਰਾ, ਉਗੋਕੇ, ਢਿੱਲਵਾਂ, ਜੋਧਪੁਰ, ਚੀਮਾਂ ਜਗਜੀਤਪੁਰਾ, ਆਦਿ ਪਿੰਡਾਂ ਵਿੱਚ ਦੀ ਹੁੰਦਾ ਹੋਇਆ ਵਾਪਸ ਪੱਖੋ ਕੈਂਚੀਆਂ ਚੌਂਕ ਤੇ ਆ ਸਮਾਪਤ ਹੋਇਆ। ਇਸ ਮੌਕੇ ਕੁਲਦੀਪ ਸਿੰਘ ਕਾਲਾ, ਲਖਵਿੰਦਰ ਸਿੰਘ, ਕਮਲਪ੍ਰੀਤ ਸਿੰਘ, ਬਲਵਿੰਦਰ ਸਿੰਘ, ਲਖਵੀਰ ਸਿੰਘ ਆਦਿ ਹਾਜ਼ਰ ਸਨ।
No comments:
Post a Comment