jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Monday 9 December 2013

ਆਨ ਲਾਇਨ ਮੀਡੀਆ ਦੀ ਬਣੇਗੀ ਇਕ ਮਿਆਰੀ ਸੰਸਥਾ

www.sabblok.blogspot.com
ਦੇਸ਼ਾ ਵਿਦੇਸ਼ਾਂ ਵਿਚੋਂ ਭਾਰਤੀ ਸੰਵਿਧਾਨ ਨੂੰ ਮੰਨਣ ਵਾਲੇ ਬਣ ਸਕਦੇ ਹਨ ਮੈਂਬਰ
ਅਜਿਹੀ ਸੰਸਥਾ ਦੀ ਬਹੁਤ ਜਰੂਰਤ ਹੈ : ਬੱਲੀ, ਅਕੀਦਾ, ਬਾਵਾ, ਸਿੱਧੂ, ਟਿਵਾਣਾ, ਪੰਨੂੰ
ਪਟਿਆਲਾ  ਦਸੰਬਰ
   : ਆਨ ਲਾਇਨ ਮੀਡੀਆ ਦੀ ਇਕ ਮਿਆਰੀ ਸੰਸਥਾ ਬਨਾਉਣ ਦੀ ਅੱਜ ਪੰਜਾਬ ਦੇ ਵੱਖ ਨਿਊਜ ਪੋਰਟਲ ਚਲਾ ਰਹੇ ਉਘੇ ਪੱਤਰਕਾਰਾਂ ਅਤੇ ਸੰਪਾਦਕਾਂ ਨੇ ਸਹਿਮਤੀ ਪ੍ਰਗਟਾ ਦਿਤੀ ਹੈ। ਜਿਸ ਸਬੰਧੀ ਅੱਜ ਪਟਿਆਲਾ ਵਿਚ ਮੀਟਿੰਗ ਹੋਈ, ਮੀਟਿੰਗ ਵਿਚ ਆਨ ਲਾਇਨ ਮੀਡੀਆ ਦੀਆਂ ਸਮਸਿਆਵਾਂ, ਸੰਭਾਵਨਾਵਾਂ, ਦਸ਼ਾ ਤੇ ਦਿਸਾ ਬਾਰੇ ਵਿਸਥਾਰ ਪੂਰਵਕ ਵਿਚਾਰਾਂ ਕੀਤੀਆਂ ਗਈਆਂ। ਇਹ ਵਿਚਾਰਾਂ ਵੀ ਖੁੱਲ ਕੇ ਹੋਈਆਂ ਕਿ ਜਦੋਂ ਕੇਂਦਰ ਸਰਕਾਰ ਨੇ ਆਨ ਲਾਇਨ ਮੀਡੀਆ ਨੂੰ ਮਾਨਤਾ ਦੇ ਦਿਤੀ ਹੈ ਤਾਂ ਫਿਰ ਕਈ ਰਾਜ ਸਰਕਾਰਾਂ ਨੂੰ ਇਸ ਦਾ ਪਾਲਣ ਕਰਨ ਵਿਚ ਕੀ ਦਿਕੱਤ ਆ ਰਹੀ ਹੈ।
    ਅੱਜ ਸਥਾਨਕ ਕੇਫੈ ਕੌਫੀ ਡੇ ਵਿਚ ਹੋਈ ਇਕ ਵਿਸ਼ੇਸ਼ ਮੀਟਿੰਗ ਵਿਚ ਰੋਜ਼ਾਨਾ ਆਨ ਲਾਇਨ ਪੇਪਰ ਚਲਾ ਰਹੇ ਸੰਪਾਦਕਾਂ, ਪੱਤਰਕਾਰਾਂ ਅਤੇ ਹੋਰ ਸਬੰਧਕ ਵਰਗ ਦੇ ਵਿਆਕਤੀਆਂ ਦੀ ਮੀਟਿੰਗ ਵਿਚ ਇਹ ਵਿਚਾਰ ਕੀਤਾ ਗਿਆ ਕਿ ਅੱਜ ਦਾ ਮਸਲਾ ਜਰੂਰੀ ਹੈ ਕਿ ਜਦੋਂ ਆਨ ਲਾਇਨ ਰੇਡਿਓ, ਟੀਵੀ ਤੇ ਅਖਬਾਰ ਜਿਥੇ ਸਰਕਾਰ ਦੀਆਂ ਕਮੀਆਂ ਕੱਢ ਕੇ ਉਨ੍ਹਾਂ ਜਾਗਰਿਤ ਕਰਦੇ ਹਨ ਉਥੇ ਹੀ ਉਹ ਸਰਕਾਰ ਦੀਆਂ ਨੀਤੀਆਂ ਨੂੰ ਪ੍ਰਕਾਸਿਤ, ਪ੍ਰਸਾਰਿਤ ਕਰਕੇ ਪੜ੍ਹੇ ਲਿਖੇ ਕੰਪਿਉਟਰ, ਮੋਬਾਇਲ ਆਦਿ ਤੇ ਆਨ ਲਾਇਨ ਰਹਿਣ ਵਾਲੇ ਲੋਕਾਂ ਸਰਕਾਰ ਨਾਲ ਜੋੜਨ ਦਾ ਕੰਮ ਵੀ ਕਰਦੇ ਹਨ, ਜੋ ਕੰਮ ਆਨ ਲਾਇਨ ਮੀਡੀਆ ਕਰ ਸਕਦਾ ਹੈ ਕਈ ਵਾਰੀ ਉਹ ਕੰਮ ਕਰਨ ਦੇ  ਹੋਰ ਮੀਡੀਆ ਸਮਰੱਥ ਹੀ ਨਹੀਂ ਹੁੰਦਾ। ਕਿਉਂਕਿ ਆਨ ਲਾਇਨ ਮੀਡੀਆ ਵਿਚ ਸੰਭਾਵਨਾਵਾਂ ਵੱਧ ਹਨ ਉਸ ਨੂੰ ਚਲਣ ਲਈ ਕਿਸੇ ਸੜਕ, ਜਾਂ ਫਿਰ ਕਿਸੇ ਖਾਸ ਜਾਂ ਫਿਰ ਕਿਸੇ ਕੇਬਲ ਦੀ ਜਰੂਰਤ ਨਹੀਂ ਹੈ ਉਹ ਮੀਡੀਆ ਇਕ ਕੰਪਿਊਟਰ ਤੇ ਵੀ ਚਲਾਇਆ ਜਾ ਸਕਦਾ ਹੈ ਅਤੇ ਹੋਰ ਸਮਾਂ ਉਸ ਦੇ ਪੱਤਰਕਾਰ ਜਾਂ ਫਿਰ ਸੰਪਾਦਕ ਵੱਡੀਆਂ ਰਿਪੋਰਟਾਂ ਖੋਜਣ ਵਿਚ ਲਗਾ ਸਕਦੇ ਹਨ। ਇਸ ਲਈ ਸਰਕਾਰਾਂ ਨੂੰ ਚਾਹੀਦਾ ਹੈ ਕਿ ਆਨ ਲਾਇਨ ਮੀਡੀਆ ਨੂੰ ਸਰਕਾਰਾਂ ਗੰਭੀਰਤਾ ਨਾਲ ਲੈਣ, ਨਹੀਂ ਤਾਂ ਇੰਜ ਵੀ ਹੋ ਸਕਦਾ ਹੈ ਇਹ ਮਾਮਲਾ ਜਿਆਦਾ ਉਲਝ ਜਾਵੇ। ਜਦੋਂ ਕੇਂਦਰ ਨੇ ਆਨ ਲਾਇਨ ਮੀਡੀਆ ਨੂੰ ਮਾਨਤਾ ਦਿਤੀ ਸੀ ਤਾਂ ਉਸ ਵੇਲੇ ਕੁਝ ਸ਼ਰਤਾਂ ਵੀ ਰੱਖੀਆਂ ਸਨ ਜਿਨ੍ਹਾਂ ਸ਼ਰਤਾਂ ਤੇ ਪੂਰੇ ਨਾ ਉਤਰਨ ਵਾਲਿਆਂ ਦੀਆਂ ਬਹੁਤ ਸਾਰੀਆਂ ਵੈਬਸਾਇਟ ਵੈਨ ਕਰ ਦਿਤੀਆਂ ਗਈਆਂ ਸਨ, ਕਈ ਵਿਵਾਦਤ ਸੰਸਥਾਵਾਂ ਦੀਆਂ ਵੈਬਸਾਇਟ ਵੈਨ ਕੀਤੀਆਂ ਗਈਆਂ ਸਨ।
    ਇਥੇ ਵਿਚਾਰਾਂ ਕੀਤੀਆਂ ਗਈਆਂ ਕਿ ਜਦੋਂ ਸਰਕਾਰ ਹੋਰ ਮੀਡੀਆ ਅਖਬਾਰਾਂ, ਟੀਵੀ ਚੈਨਲਾਂ ਨੂੰ ਇਸਤਿਹਾਰ ਦਿੰਦੀ ਹੈ ਇਸ ਦਾ ਮਤਲਵ ਹੈ ਕਿ ਉਨ੍ਹਾਂ ਇਸਤਿਹਾਰਾਂ ਤੇ ਆਨ ਲਾਇਨ ਮੀਡੀਆ ਦਾ ਵੀ ਹੱਕ ਹੈ। ਸਰਕਾਰ ਨੂੰ ਕੋਈ ਨੀਤੀ ਬਣਾ ਕੇ ਆਨ ਲਾਇਨ ਮੀਡੀਆ ਨੂੰ ਇਸਤਿਹਾਰ ਦੇਣੇ ਚਾਹੀਦੇ ਹਨ, ਤਾਂ ਕਿ ਆਨ ਲਾਇਨ ਮੀਡੀਆ ਵੀ ਸਰਕਾਰ ਦੀਆਂ ਸਾਰਥਕ ਨੀਤੀਆਂ ਦਾ ਖੁੱਲ ਕੇ ਪ੍ਰਚਾਰ ਕਰ ਸਕੇ। ਕਿਉਂਕਿ ਆਨ ਲਾਇਨ ਮੀਡੀਆ ਕਿਸੇ ਵੇਲੇ ਵੀ ਕਿਸੇ ਵੀ ਖਬਰ ਨੂੰ ਪ੍ਰਕਾਸਿਤ ਕਰ ਸਕਦਾ ਹੈ, ਵਿਚਾਰਾਂ ਕੀਤੀਆਂ ਗਈਆਂ ਕਿ ਆਨ ਲਾਇਨ ਮੀਡੀਆ ਦੇ ਸੰਪਾਦਕਾਂ, ਪੱਤਰਕਾਰਾਂ ਹੋਰ ਸਬੰਧਤ ਵਿਆਕਤੀਆਂ ਨੂੰ ਮਿਲਾਕੇ ਇਕ ਮਿਆਰੀ ਸੰਸਥਾ ਬਣਾਈ ਜਾਵੇ ਜਿਸ ਵਿਚ ਦੇਸ਼ਾਂ ਵਿਦੇਸ਼ਾਂ ਵਿਚ ਵਸਦੇ ਪੋਰਟਲ ਚਲਾ ਰਹੇ ਵਿਅਕਤੀ ਲਏ ਜਾਣ, ਜੋ ਕਿ ਭਾਰਤ ਦੇਸ਼ ਦੇ ਸੰਵਿਧਾਨ ਤੇ ਵਿਸਵਾਸ ਕਰਦੇ ਹਨ। ਜੋ ਕਿ ਦੇਸ਼ ਦੀ ਮਰਿਆਦਾ ਅਤੇ ਮਾਣ ਬਾਰੇ ਲਿਖਦੇ ਹਨ, ਜੋ ਕਿ ਭਾਰਤ ਪ੍ਰਤੀ ਦੇਸ਼ ਭਗਤੀ ਦਾ ਆਲਮ ਰੱਖਦੇ ਹਨ, ਉਹ ਇਸ ਸੰਸਥਾ ਦੇ ਮੈਂਬਰ ਬਣ ਸਕਦੇ ਹਨ। ਇਸ ਸਬੰਧੀ ਬਾਬੂਸ਼ਾਹੀ ਡਾਟ ਕਾਮ ਚਲਾ ਰਹੇ ਬਲਜੀਤ ਬੱਲੀ, ਯੇਸ ਪੰਜਾਬ ਡਾਟ ਕਾਮ ਚਲਾ ਰਹੇ ਐਚ ਐਸ ਬਾਵਾ, ਨੇ ਤਾਂ ਸਹਿਮਤੀ ਦਿਤੀ ਹੀ ਹੈ ਸਗੋਂ ਇਨ੍ਹਾਂ ਨੇ ਕਿਹਾ ਹੈਕਿ ਅਜਿਹੀ ਸੰਸਥਾ ਬਣਾਈ ਜਾਣੀ ਚਾਹੀਦੀ ਹੈ। ਇਸ ਮੀਟਿੰਗ ਵਿਚ ਇੰਡੋ ਪੰਜਾਬ ਡਾਟ ਕਾਮ ਚਲਾ ਰਹੇ ਗੁਰਨਾਮ ਸਿੰਘ ਅਕੀਦਾ, ਪੰਜਾਬੀ ਨਿਊਜ ਆਨ ਲਾਇਨ ਡਾਟ ਕਾਮ ਚਲਾ ਰਹੇ ਸੁਖਨੈਬ ਸਿੱਧੂ, ਚੰਨ ਪ੍ਰਦੇਸ਼ੀ ਆਨ ਲਾਇਨ ਰੇਡਿਓ ਤੋਂ ਪਰਮਿੰਦਰ ਟਿਵਾਣਾ, ਬਲਤੇਜ ਪੰਨੂੰ, ਨਾਮਦੇਵ ਸਿੰਘ ਸਿੱਧੂ ਤੋਂ ਇਲਾਵਾ ਹੋਰ ਵੀ ਕਈਆਂ ਨੇ ਆਪਣੇ ਵਿਚਾਰ ਰੱਖੇ। ਇਹ ਕਿਹਾ ਗਿਆ ਕਿ ਇਹ ਸੰਸਥਾ ਬਨਾਉਣ ਬਾਰੇ ਅਗਲੀ ਮੀਟਿੰਗ ਜਲਦੀ ਹੀ ਰੱਖੀ ਜਾਵੇਗੀ, ਸੰਸਥਾ ਦੀ ਮੈਂਬਰਸਿੱਪ ਲਈ ਸਮਾਂ ਬਾਕੀ ਹੈ। ਇਹ ਵੀ ਕਿਹਾ ਗਿਆ ਕਿ ਉਂਜ ਹੀ ਕਈ ਸਰਕਾਰਾਂ ਫੈਸਬੁੱਕ ਦੇ ਕੂਮੈਟ ਕਰਨ ਵਾਲਿਆਂ ਦੇ ਵਿਰੁੱਧ ਵੀ ਕੇਸ ਦਰਜ ਕਰਨ ਲੱਗੀਆਂ ਹਨ, ਜਿਸ ਲਈ ਕੋਈ ਨਾ ਕੋਈ ਰਸਤਾ ਕਢਿਆ ਜਾਵੇ।
 

No comments: