jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Sunday 8 December 2013

ਏਡਿਡ ਸਕੂਲਾਂ ਦੇ ਅਧਿਆਪਕਾਂ ਨੂੰ ਸਰਕਾਰੀ ਸਕੂਲਾਂ ਵਿਚ ਸ਼ਿਫਟ ਕਟਨ ਲਈ ਯੂਨੀਅਨ ਵਲੋਂ ਸਰਕਾਰ ਨੂੰ ਇਕ ਹਫਤੇ ਦਾ ਅਲਟੀਮੇਟਮ

www.sabblok.blogspot.com
ਏਡਿਡ ਸਕੂਲ ਅਧਿਆਪਕ ਯੂਨੀਅਨ ਦੀ ਸੂਬਾ ਪੱਧਰੀ ਮੀਟਿੰਗ ਦਾ ਦ੍ਰਿਸ਼।

ਲੁਧਿਆਣਾ:8 ਦਸੰਬਰ:ਪੰਜਾਬ ਰਾਜ ਸਰਕਾਰੀ ਸਹਾਇਤਾ ਪ੍ਰਾਪਤ ਅਧਿਆਪਕ ਅਤੇ ਹੋਰ ਕਰਮਚਾਰੀ ਯੂਨੀਅਨ ਪੰਜਾਬ ਦੀ ਸੂਬਾ ਕਮੇਟੀ ਦੀ ਮੀਟਿੰਗ ਅੱਜ ਇਥੇ ਰਾਮਗੜ੍ਹੀਆ ਸੀਨੀਅਰ ਸੈਕੰਡਰੀ ਸਕੂਲ ਮਿਲਰਗੰਜ ਲੁਧਿਆਣਾ ਵਿਖੇ ਸੂਬਾ ਪ੍ਰਧਾਨ ਗੁਰਚਰਨ ਸਿੰੰਘ ਚਾਹਲ ਦੀ ਪ੍ਰਧਾਨਗੀ ਹੇਠ ਕੀਤੀ ਗਈ।ਇਸ ਮੀਟਿੰਗ ਵਿਚ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦੇ ਜ਼ਿਲ੍ਹਾ ਪ੍ਰਧਾਨਾਂ ਅਤੇ ਸਕੱਤਰਾਂ ਸਮੇਤ ਸੂਬਾ ਕਮੇਟੀ ਮੈਂਬਰਾਂ ਨੇ ਭਾਗ ਲਿਆ।ਮੀਟਿੰਗ ਨੂੰ ਸੰਬੋਧਨ ਕਰਦਿਆਂ ਸ.ਚਾਹਲ ਨੇ ਕਿਹਾ ਕਿ ਅਗਰ ਪੰਜਾਬ ਸਰਕਾਰ ਨੇ 14 ਦਸੰਬਰ ਤੱਕ ਪੰਜਾਬ ਦੇ ਏਡਿਡ ਸਕੂਲਾਂ ਵਿਚ ਕੰਮ ਕਰਦੇ ਅਧਿਆਪਕਾਂ ਅਤੇ ਹੋਰ ਕਰਮਚਾਰੀਆਂ ਨੂੰ ਸਰਕਾਰੀ ਸਕੂਲਾਂ ਵਿਚ ਸ਼ਿਫਟ ਕਰਨ ਲਈ ਯੂਨੀਅਨ ਨਾਲ ਮਾਨਯੋਗ ਮੁਖ ਮੰਤਰੀ ਸ.ਪ੍ਰਕਾਸ਼ ਸਿੰੰਘ ਬਾਦਲ ਨਾਲ ਮੀਟਿੰਗ ਨਾ ਕਰਵਾਈ ਤਾਂ ਯੂਨੀਅਨ ਸੂਬਾ ਪੱਧਰੀ ਸ਼ੰਘਰਸ਼ ਸ਼ੁਰੂ ਕਰੇਗੀ।ਉਹਨਾਂ ਕਿਹਾ ਕਿ ਹਰਿਆਣਾ ਸਮੇਤ ਹੋਰਨਾਂ ਰਾਜਾਂ ਨੇ ਏਡਿਡ ਸਕੂਲਾਂ ਦੇ ਸਟਾਫ ਨੂੰ ਸਰਕਾਰੀ ਸਕੂਲਾਂ ਵਿਚ ਸ਼ਿਫਟ ਕਰ ਲਿਆ ਹੈ ਇਸ ਲਈ ਪੰਜਾਬ ਸਰਕਾਰ ਨੂੰ ਵੀ ਤਰੁੰਤ ਏਡਿਡ ਸਕੂਲਾਂ ਦੇ ਕਰਮਚਾਰੀਆਂ ਨੂੰ ਸਰਕਾਰੀ ਸਕੂਲਾਂ ਵਿਚ ਸ਼ਿਫਟ ਕਰਨਾ ਚਾਹੀਦਾ ਹੈ।ਇਸ ਮੌਕੇ ਸੂਬਾ ਸਕੱਤਰ ਸ੍ਰੀ ਐਨ.ਐਨ ਸੈਣੀ ਨੇ ਕਿਹਾ ਕਿ ਪੰਜਾਬ ਦੇ ਸਿੱਖਿਆ ਮੰਤਰੀ ਨਾਲ 12 ਅਕਤੂਬਰ ਨੂੰ ਹੋਈ ਮੀਟਿੰਗ ਵਿਚ ਸਹਿਮਤੀ  ਦਿੱਤੀ ਸੀ ਕਿ ਉਹ ਇਸ ਸਬੰਧ ਵਿਚ ਜਲਦੀ ਹੀ ਮੁੱਖ ਮੰਤਰੀ ਨਾਲ ਮੀਟਿੰਗ ਕਰਵਾ ਕੇ ਮਰਜਰ ਦੀ ਮੰਗ ਨੂੰ ਪੂਰਾ ਕਰਵਾਉਣਗੇ।ਪਰੰਤੂ ਦੋ ਮਹੀਨੇ ਬੀਤਣ ਉਪਰੰਤ ਵੀ ਮੁਖ ਮੰਤਰੀ ਨਾਲ ਯੂਨੀਅਨ ਦੀ ਮੀਟਿੰਗ ਨਹੀ ਕਰਵਾਈ ਗਈ।ਉਹਨਾਂ ਕਿਹਾ ਕਿ ਹੁਣ ਯੂਨੀਅਨ ਵਲੋਂ ਪੰਜਾਬ ਸਰਕਾਰ ਨੂੰ ਮਰਜਰ ਦੇ ਮੁੱਦੇ ਤੇ ਗੱਲਬਾਤ ਲਈ ਇਕ ਹਫਤੇ ਦਾ ਸਮਾਂ ਦਿੱਤਾ ਗਿਆ ਹੈ।ਅਗਰ ਸਰਕਾਰ ਨੇ 14 ਦਸੰਬਰ ਤੱਕ ਕੋਈ ਕਾਰਵਾਈ ਨਾ ਕੀਤੀ ਤਾਂ ਪੰਜਾਬ ਦੇ ਸਮੂਹ ਏਡਿਡ ਸਕੂਲਾਂ ਦੇ ਅਧਿਆਪਕ ਤਿੱਖਾ ਤੇ ਲਗਾਤਾਰ ਸੂਬਾ ਪੱਧਰੀ ਅੰਦੋਲਨ ਸ਼ੁਰੂ ਕਰਨਗੇ।ਮੀਟਿੰਗ ਵਿਚ ਵੱਖ ਵੱਖ ਜ਼ਿਲ੍ਹਿਆਂ ਤੋਂ ਆਏ ਜ਼ਿਲਾ ਪ੍ਰਧਾਨਾਂ ਅਤੇ ਸਕੱਤਰਾਂ ਸਮੇਤ ਸੂਬਾ ਕਮੇਟੀ ਨੇ ਅਗਲੇ ਐਕਸ਼ਨ ਲਈ ਐਕਸ਼ਨ ਕਮੇਟੀ ਨੂੰ ਆਪਣੀਆਂ ਸ਼ਕਤੀਆਂ ਸੌਂਪ ਦਿੱਤੀਆਂ ਹਨ।ਸੂਬਾ ਪ੍ਰੈਸ ਸਕੱਤਰ ਹਰਦੀਪ ਸਿੰੰਘ ਢੀਂਡਸਾ ਤੇ ਲੁਧਿਆਣਾ ਦੇ ਪ੍ਰੈਸ ਸਕੱਤਰ ਸ੍ਰੀ ਦਵਿੰਦਰ ਰਿਹਾਨ ਨੇ ਦੱਸਿਆ ਕਿ ਯੂਨੀਅਨ ਨੇ ਅਗਲੇ ਐਕਸ਼ਨ ਦੀ ਤਿਆਰੀ ਲਈ ਐਕਸ਼ਨ ਕਮੇਟੀ ਦੀ ਮੀਟਿੰਗ ੧੫ ਦਸੰਬਰ ਨੂੰ ਰੱਖੀ ਹੈ।ਜਿਸ ਵਿਚ ਅਗਲੇ ਐਕਸ਼ਨ ਦਾ ਐਲਾਨ ਕੀਤਾ ਜਾਵੇਗਾ।ਮੀਟਿੰਗ ਵਿਚ , ਸ੍ਰੀ ਕੇ.ਕੇ.ਜੋਸ਼ੀ, ਵਿੱਤ ਸਕੱਤਰ ਕੁਲਵਰਨ ਸਿੰੰਘ, ਉਪ ਪ੍ਰਧਾਨ ਬੀ.ਐਸ.ਰਾਣਾ, ਲਧਿਆਣਾ ਦੇ ਪ੍ਰਧਾਨ ਸ਼ਵਿੰਦਰਜੀਤ ਕੌਰ, ਗੁਰਮੀਤ ਸਿੰੰਘ ਸਕੱਤਰ ,ਰਣਜੀਤ ਸਿੰੰਘ ਰੋਪੜ, ਸ਼ਰਨਜੀਤ ਸਿੰੰਘ ਮੁਹਾਲੀ, ਮੁਨੀਸ਼ ਅਗਰਵਾਲ ਜਲੰਧਰ,ਤਰਸੇਮ ਹੁਸ਼ਿਆਰਪੁਰ, ਗਣੇਸ਼ ਦੱਤ ਸ਼ਾਸ਼ਤਰੀ ਗੁਰਦਾਸਪੁਰ, ਕ੍ਰਿਸ਼ਨ ਕੁਮਾਰ ਫਰੀਦਕੋਟ, ਸ਼ਾਦੀ ਲਾਲ ਆਨੰਦ, ਪਵਨ ਬਾਂਸਲ ਬਰਨਾਲਾ, ਜਗਜੀਤ ਸਿੰੰਘ ਅੰਮ੍ਰਿਤਸਰ, ਪ੍ਰਿਤਪਾਲ ਸਿੰੰਘ,ਪ੍ਰਿੰ. ਪ੍ਰਦੀਪ ਸਰੀਨ,ਜਤਿੰਦਰ ਕੁਮਾਰ ਮਾਨਸਾ, ਚਰਨਜੀਤ ਸਿੰੰਘ ਫਰੀਦਕੋਟ, ਰਣਜੀਤ ਸਿੰੰਘ ਚਮਕੌਰ ਸਾਹਿਬ,ਪਿੰ੍ਰ. ਅਸ਼ੋਕ ਟੰਡਨ, ਯਾਦਵਿੰਦਰ ਕੁਰਾਲੀ  ਅਤੇ ਕਰਮਜੀਤ ਸਿੰੰਘ ਆਦਿ ਆਗੂ ਵੀ ਮੌਜੂਦ ਸਨ।

No comments: