jd1

NES

www.sabblok.blogspot.com

LPU


RDAP

sab

ਤਾਜਾ ਖਬਰਾਂ

Blogger Tips and TricksLatest Tips And TricksBlogger Tricks

Sunday 8 December 2013

“ਸਾਡਾ ਹੱਕ” ਦੇ ਨਿਰਮਾਤਾ ਕੁਲਜਿੰਦਰ ਸਿੱਧੂ ਵਲੋਂ ” ਸਲੂਨ” (Salon and Spa, ਨਾਈ ਦੀ ਦੁਕਾਨ ਵੀ ਕਹਿ ਸਕਦੇ) ਦਾ ਉਦਘਾਟਨ -

www.sabblok.blogspot.com



ਇਸ ’ਚ ਕੁੱਝ ਵੀ ਗਲਤ ਨਹੀਂ : ਕੁਲਜਿੰਦਰ ਸਿੱਧੂ

ਬਰਨਾਲਾ, 7 ਦਸੰਬਰ (ਜਗਸੀਰ ਸਿੰਘ ਸੰਧੂ) :  ਬਰਨਾਲਾ ਦੇ ਕਚਿਹਰੀ ਚੌਂਕ ਦੀ ਮਾਰਕੀਟ ਵਿੱਚ ਅੱਜ ਫਿਲਮ ‘ਸਾਡਾ ਹੱਕ’ ਦੇ ਹੀਰੋ ਕੁਲਜਿੰਦਰ ਸਿੱਧੂ ਵੱਲੋਂ ਫਿਲਮ ਦੇ ਨਿਰਦੇਸ਼ਕ ਦਿਨੇਸ਼ ਸੂਦ ਦੀ ਹਿੱਸੇਦਾਰੀ ਵਾਲਾ ਇੱਕ ਅਤਿ ਅਧੁਨਿਕ ਸਹੂਲਤਾਂ ਨਾਲ ਲੈਸ ‘ਉਰੇਨ’ ਬਰਾਂਡ ਨਾਮੀ ਹੇਅਰ ਸੈਲੂਨ ਖੋਲਿਆ ਗਿਆ ਹੈ। ਜਿਸ ਦਾ ਉਦਘਾਟਨ ਅੱਜ ਖੁਦ ਕੁਲਜਿੰਦਰ ਸਿੱਧੂ ਵੱਲੋਂ ਬੜੀ ਸਜਧੱਜ ਨਾਲ ਕੀਤਾ ਗਿਆ। ਇਸ ਕੇਸ਼ ਕੁਤਰਨ ਵਾਲੇ ਸੈਂਟਰ ਦਾ ਉਦਘਾਟਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੁਲਜਿੰਦਰ ਸਿੱਧੂ ਨੇ ਜਿਥੇ ਦੱਸਿਆ ਕਿ ਉਹਨਾਂ ਵੱਲੋਂ ਪੂਰੇ ਪੰਜਾਬ ਦੇ 17 ਸ਼ਹਿਰਾਂ ਵਿੱਚ ਉਰੇਂਨ ਦੇ ਇਹੋ ਜਿਹੇ ਹੇਅਰ ਸਲੂਨ ਖੋਲ ਗਏ ਅਤੇ ਉਹ ਇਹਨਾਂ ਸਲੂਨਾਂ ਵਿੱਚ ਗਾਹਕਾਂ ਦੀ ਹੇਅਰ ਕਟਿੰਗ ਦੇ ਨਾਲ-ਨਾਲ ਦਸ ਹਜ਼ਾਰ ਰੁਪਏ ਪ੍ਰਤੀ ਮਹੀਨਾ ਤੋਂ ਲੈ ਕੇ ਡੇਢ ਲੱਖ ਰੁਪਏ ਪ੍ਰਤੀ ਸਾਲ ਫੀਸ ਲੈ ਕੇ ਲੜਕੀਆਂ ਅਤੇ ਲੜਕਿਆਂ ਨੂੰ ਹੇਅਰ ਕਟਿੰਗ ਦੀ ਸਿਖਲਾਈ ਦੇਣਗੇ, ਜਿਹਨਾਂ ਨੂੰ ਇੰਗਲੈਂਡ ਦੀ ਇੱਕ ਵਿਸਵ ਪ੍ਰਸਿੱਧ ਹੇਅਰ ਕਟਿੰਗ ਕੰਪਨੀ ਵੱਲੋਂ ਸਾਰਟੀਫਿਕੇਟ ਜਾਰੀ ਕੀਤੇ ਜਾਣਗੇ, ਜਿਸ ਦੇ ਸਿਰ ’ਤੇ ਇਹਨਾਂ ਸਿਖਿਆਰਥੀਆਂ ਨੂੰ ਨੌਕਰੀਆਂ ਮਿਲਣਗੀਆਂ, ਉਥੇ ਹੀ ਕੁਲਜਿੰਦਰ ਸਿੱਧੂ ਨੇ ਮੌਜੂਦਾ ਸਿੱਖ ਸੰਘਰਸ਼ ’ਤੇ ਹੀ ਫਿਲਮ ‘ਸਾਡਾ ਹੱਕ 2’ ਅਤੇ ‘ਜੋਧਾ’ ਫਿਲਮ ਬਣਾਉਣ ਦੀ ਗੱਲ ਵੀ ਬੜੇ ਕਹੀ, ਪ੍ਰੰਤੂ ‘ਪੰਜਾਬ ਸਪੈਕਟ੍ਰਮ’ ਦੇ ਇਸ ਪ੍ਰਤੀਨਿੱਧ ਵੱਲੋਂ  ਸਿੱਖ ਵਿਰੋਧੀ ਬਿਜਨਜ਼ ਕਰਨ ਸਬੰਧੀ ਪੁੱਛੇ ਗਏ ਸਵਾਲ ਦਾ ਉਹ ਕੋਈ ਢੁੱਕਵਾਂ ਜਵਾਬ ਨਾ ਦੇ ਸਕਿਆ। ਕੁਲਜਿੰਦਰ ਸਿੱਧੂ ਦਾ ਕਹਿਣਾ ਹੈ ਕਿ ਦਿਨੇਸ਼ ਸੂਦ ਅਤੇ ਉਹਨਾਂ ਵੱਲੋਂ ਫਿਲਮ ‘ਸਾਡਾ ਹੱਕ’ ਬਣਾਈ ਹੀ ਵਪਾਰਿਕ ਨਜਰੀਏ ਤੋਂ ਗਈ ਸੀ ਅਤੇ ਉਹ ਇਸ ਫਿਲਮ ਤੋਂ ਕਮਾਏ ਪੈਸੇ ਜਿਥੇ ਮਰਜੀ ਲਾਏ ਜਾ ਸਕਦੇ ਹਨ, ਉਹ ਇਸ ਨੂੰ ਠੀਕ ਮੰਨਦੇ ਹਨ। ਕੁਲਜਿੰਦਰ ਸਿੱਧੂ ਨੇ ਮੰਨਿਆ ਕਿ ਉਹਨਾਂ ਨੂੰ ਫਿਲਮ ‘ਸਾਡਾ ਹੱਕ’ ਤੋਂ 4 ਜਾਂ 5 ਕਰੋੜ ਰੁਪਏ ਦੀ ਆਸ ਸੀ, ਪਰ ਇਸ ਫਿਲਮ ਨਾਲ ਉਹਨਾਂ ਨੂੰ 18-20 ਕਰੋੜ ਰੁਪਏ ਦੀ ਕਮਾਈ ਹੋਈ ਹੈ। ਸਿੱਧੂ ਨੇ ਇਹ ਵੀ ਮੰਨਿਆ ਕਿ 90 ਫੀਸਦੀ ਕਮਾਈ ਫਿਲਮ ਨੇ ਵਿਦੇਸ਼ਾਂ ਵਿੱਚੋਂ ਹੀ ਕੀਤੀ ਹੈ। ਵਰਨਣਯੋਗ ਹੈ ਕਿ ਸਿੱਖ ਖਾੜਕੂਵਾਦ ਨੂੰ ਦਰਸਾਉਂਦੀ ਫਿਲਮ ‘ਸਾਡਾ ਹੱਕ’ ਉਪਰ ਪਾਬੰਦੀ ਲੱਗਣ ਤੋਂ ਬਾਅਦ ਮੀਡੀਆ ਰਾਹੀਂ ਖੂਬ ਚਰਚਾ ਵਿੱਚ ਆਉਣ ਕਾਰਨ ਦੇਸ਼-ਵਿਦੇਸ਼ ਵਿੱਚ ਵੱਸਦੇ ਸਿੱਖ ਭਾਈਚਾਰੇ ਨੇ ਫਿਲਮ ਅਤੇ ਇਸ ਦੇ ਪ੍ਰਬੰਧਕਾਂ ਨੂੰ ਹੱਦੋ ਵੱਧ ਕੇ ਪਿਆਰ ਦਿੱਤਾ ਸੀ, ਜਿਸ ਦਾ ਸਦਕਾ ਫਿਲਮ ਰਿਕਾਰਡਤੋੜ ਵਿਜਨਿਸ਼ ਕਰਨ ਵਿੱਚ ਕਾਮਯਾਬ ਰਹੀ ਸੀ। ਇਥੇ ਇਹ ਵੀ ਜਿਕਰਯੋਗ ਹੈ ਕਿ ਭਾਵੇਂ ਪੰਜਾਬ ਦੀ ਅਕਾਲੀ ਸਰਕਾਰ ਨੇ ਫਿਲਮ ਸਾਡਾ ਹੱਕ ’ਤੇ ਪਾਬੰਦੀ ਲਗਾ ਦਿੱਤੀ ਸੀ, ਪਰ ਅੱਜ ਉਸੇ ਅਕਾਲੀ ਦਲ ਦੇ ਸਕੱਤਰ ਜਨਰਲ ਸੁਖਦੇਵ ਸਿੰਘ ਢੀਂਡਸਾ ਵੱਲੋਂ ਵੀ ਇੱਕ ਹੋਰ ਸਮਾਗਮ ਦੌਰਾਨ ਕੁਲਜਿੰਦਰ ਸਿੱਧੂ ਦੀ ਸਨਮਾਨ ਕੀਤਾ ਗਿਆ, ਇਹ ਸਨਮਾਨ ਪੰਜਾਬ ਅੰਦਰ ਖੋਲੇ ਜਾ ਰਹੇ ਹੇਅਰ ਕਟਿੰਗ ਦੇ ਵੱਡੇ ਸਲੂਨਾਂ ਬਦਲੇ ਕੀਤਾ ਗਿਆ ਹੈ ਜਾਂ ਫਿਲਮ ਸਾਡਾ ਹੱਕ ਲਈ ਹੈ, ਇਸ ਬਾਰੇ ਵੀ ਸੋਚਣ ਦੀ ਲੋੜ ਹੈ।

No comments: